Share on Facebook

Main News Page

ਵਿਦੇਸ਼ ਜਾਣਾ ਹੈ, ਤਾਂ ਚੜਾਓ ਜਹਾਜ਼... ਲਉ ਵੀਜ਼ੇ...

ਟਿੱਪਣੀ: ਸਿਰੇ ਦੀ ਬੇਵਕੂਫੀ ਵਾਲਾ ਵਰਤਾਰਾ, ਕੋਈ ਹੋਰ ਨਹੀਂ`, ਨਾਸਮਝ ਸਿੱਖ ਹੀ ਕਰ ਸਕਦੇ ਹਨ।

ਜਲੰਧਰ - ਲੱਡੂ ਬੂੰਦੀ ਅਤੇ ਹੋਰ ਮਠਿਆਈਆਂ ਤਾਂ ਮੰਨਤ ਪੂਰੀ ਹੋਣ ਲਈ ਕਿਸੇ ਧਾਰਮਿਕ ਥਾਂ 'ਤੇ ਚੜ੍ਹਾਏ ਜਾਂਦੇ ਹਨ, ਇਹ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਕਿ ਕਿਸੇ ਧਾਰਮਿਕ ਸਥਾਨ 'ਤੇ ਜਹਾਜ਼ਾਂ ਚੜਾਏ ਜਾਂਦੇ ਹੋਣ, ਇਹ ਤੁਸੀਂ ਸ਼ਾਇਦ ਕਦੇ ਨਹੀਂ ਸੁਣਿਆ ਹੋਵੇਗਾ, ਪਰ ਇਹ ਹੈ ਬਿਲਕੁਲ ਸੱਚ ਜਲੰਧਰ ਦੇ ਪਿੰਡ ਤੱਲ੍ਹਣ ਦੇ ਗੁਰਦੁਆਰਾ ਸੰਤ ਬਾਬਾ ਨਿਹਾਲ ਸਿੰਘ ਜੀ ਸ਼ਹੀਦਾਂ 'ਚ ਅਜਿਹਾ ਹੀ ਹੋ ਰਿਹਾ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਵਿਦੇਸ਼ ਜਾਣਦੇ ਇਛੁੱਕ ਲੋਕਾਂ ਦੀ ਮੁਰਾਦ ਪੂਰੀ ਹੁੰਦੀ ਹੈ ਅਤੇ ਗੁਰਦੁਆਰੇ 'ਚ ਜਹਾਜ਼ ਦਾ ਮਾਡਲ ਚੜਾਉਣ ਵਾਲੇ ਦਾ ਵੀਜ਼ਾ ਲੱਗ ਜਾਂਦਾ ਹੈ।

 

ਇਹ ਹੈ ਜ਼ਿਲਾ ਜਲੰਧਰ ਦਾ ਗੁਰਦੁਅਰਾ ਸੰਤ ਬਾਬਾ ਨਿਹਾਲ ਸਿੰਘ ਜੀ ਸ਼ਹੀਦਾਂ ਦਾ ਦ੍ਰਿਸ਼। ਇਥੇ ਤੁਸੀਂ ਵੇਖ ਸਕਦੇ ਹੋ ਕਿ ਇਥੇ ਵੱਡੀ ਗਿਣਤੀ 'ਚ ਜਹਾਜ਼ਾਂ ਦੇ ਮਾਡਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਪਏ ਹਨ। ਜਾਣਕਾਰੀ ਲੈਣ 'ਤੇ ਪਤਾ ਚੱਲਿਆ ਕਿ ਇਕ ਅਨੋਖੀ ਹੀ ਭਾਵਨਾ ਇਸ ਨਾਲ ਜੁੜੀ ਹੈ।

ਪੰਜਾਬ ਦੇ ਦੋਆਬਾ ਖੇਤਰ ਦੇ ਜ਼ਿਆਦਾਤਰ ਲੋਕ ਵਿਦੇਸ਼ 'ਚ ਜਾਕੇ ਪੈਸਾ ਕਮਾਉਣ ਦੀ ਚਾਹ ਰੱਖਦੇ ਹਨ, ਇਹ ਤਾਂ ਸਭ ਨੂੰ ਪਤਾ ਹੈ, ਪਰ ਇਸ ਦੇ ਲਈ ਇਹ ਲੋਕ ਕਿਹੋ ਜਿਹੇ ਉਪਾਅ ਕਰਦੇ ਹਨ, ਇਹ ਉਥੇ ਇਸ ਗੁਰਦੁਆਰੇ ਸਾਹਿਬ 'ਚ ਆਉਣ 'ਤੇ ਪਤਾ ਚੱਲਿਆ। ਵਿਦੇਸ਼ ਜਾਣ ਦੀ ਚਾਹ ਰੱਖਣ ਵਾਲੇ ਲੋਕ ਇਥੇ ਆ ਕੇ ਮੰਨਤ ਮੰਗਦੇ ਹਨ, ਕਿ ਉਨ੍ਹਾਂ ਨੂੰ ਵਿਦੇਸ਼ ਦਾ ਵੀਜ਼ਾ ਮਿਲ ਜਾਵੇ ਅਤੇ ਮੰਨਤ ਪੂਰੀ ਹੋਣ 'ਤੇ ਸ਼ਰਧਾਲੂ ਇਥੇ ਜਹਾਜ਼ ਦਾ ਖਿਡੌਣਾ ਚੜਾਉਂਦੇ ਹਨ।

ਵਿਦੇਸ਼ 'ਚ ਵਸਣ ਵਾਲੇ ਤਕਰੀਬਨ ਕਰੋੜਾਂ ਪ੍ਰਵਾਸੀ ਭਾਰਤੀਆਂ 'ਚੋਂ 70 ਲੱਖ ਪੰਜਾਬ ਤੋਂ ਹਨ, ਪੰਜਾਬ ਦੇ ਦੋਆਬਾ ਇਲਾਕੇ ਦੇ ਲੋਕਾਂ 'ਚ ਵਿਦੇਸ਼ ਜਾਣ ਦਾ ਚਾਹ ਹੈ। ਅਜਿਹੇ 'ਚ ਜਿਸ ਨੂੰ ਵੀ ਇਸ ਮਾਨਤਾ ਬਾਰੇ ਪਤਾ ਚਲਦਾ ਹੈ, ਉਹ ਗੁਰਦੁਆਰਾ ਸਾਹਿਬ 'ਚ ਆ ਕੇ ਜਹਾਜ਼ ਚੜ੍ਹਾ ਜਾਂਦਾ ਹੈ। ਜਲੰਧਰ ਦੇ ਰਹਿਣ ਵਾਲੇ ਬਲਬੀਰ ਸਿੰਘ ਵੀ ਆਪਣੇ ਪੁੱਤਰ ਨੂੰ ਵਿਦੇਸ਼ 'ਚ ਸੈਟਲ ਕਰਨਾ ਚਾਹੁੰਦਾ ਹੈ, ਤਾਂਕਿ ਉਹ ਵੀ ਦੂਜੇ ਪੰਜਾਬੀ ਨੌਜਵਾਨਾਂ ਵਾਂਗ ਵਿਦੇਸ਼ ਤੋਂ ਖੂਬ ਡਾਲਰ ਕਮਾ ਕੇ ਲਿਆ ਸਕਣ।

ਹੁਣ ਵੀਜ਼ਾ ਲੱਗਣ 'ਚ ਕੋਈ ਦਿੱਕਤ ਨਾ ਹੋਵੇ, ਇਸ ਲਈ ਬਲਬੀਰ ਸਿੰਘ ਵੀ ਇਸ ਗੁਰਦੁਆਰਾ ਸਾਹਿਬ 'ਚ ਜਹਾਜ਼ ਦਾ ਮਾਡਲ ਚੜਾਉਣ ਆਇਆ ਹੈ। ਵਿਦੇਸ਼ ਜਾਣ ਦੀ ਲੋਕਾਂ ਦੀ ਇਹ ਆਸਥਾ ਗੁਰਦੁਆਰਾ ਕੰਪਲੈਕਸ ਨਾਲ ਲਗਦੇ ਦੁਕਾਨਦਾਰਾਂ ਨੂੰ ਕਾਫੀ ਰਾਸ ਆ ਰਹੀ ਹੈ। ਹਰ ਹਫਤੇ ਇਥੇ ਦੇ ਦੁਕਾਨਦਾਰ ਅਜਿਹੇ 100 ਤੋਂ 150 ਮਾਡਲ ਵੇਚ ਦਿੰਦੇ ਹਨ, ਜਿਸ ਨਾਲ ਦੁਕਾਨਦਾਰਾਂ ਨੂੰ ਚੰਗੀ ਕਮਾਈ ਹੁੰਦੀ ਹੈ। ਗੁਰਦੁਆਰਾ ਸਾਹਿਬ 'ਚ ਜਹਾਜ਼ ਚੜਾਉਣ ਤੋਂ ਬਾਅਦ ਕਿੰਨੇ ਲੋਕ ਪੱਕੇ ਤੌਰ 'ਤੇ ਵਿਦੇਸ਼ ਚਲੇ ਜਾਂਦੇ ਹਨ, ਇਹ ਕਹਿਣਾ ਕਾਫੀ ਮੁਸ਼ਕਲ ਹੈ, ਹਾਂ ਸਿਰਫ ਆਸਥਾ ਸਾਹਮਣੇ ਕੋਈ ਤਰਕ ਨਹੀਂ ਹੁੰਦਾ ਅਤੇ ਸ਼ਾਇਦ ਇਸੇ ਲਈ ਇਹ ਪਰੰਪਰਾ ਇਥੇ ਸਾਲਾਂ ਤੋਂ ਚਲੀ ਆ ਰਹੀ ਹੈ।

Source: Jagbani


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top