Share on Facebook

Main News Page

ਜਾਗੋ ਖਾਲਸਾ ਜੀ ਜਾਗੋ, ਇਤਿਹਾਸ ਦੀਆਂ ਜੜਾਂ ਵਿੱਚ ਅੱਕ ਦੇ ਰਹੀ ਹੈ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ
- ਬਲਦੇਵ ਸਿੰਘ ਸਿਰਸਾ

ਜਾਗੋ ਖਾਲਸਾ ਜੀ ਜਾਗੋ ਇਤਿਹਾਸ ਦੀਆਂ ਜੜਾਂ ਵਿੱਚ ਅੱਕ ਦੇ ਰਹੀ ਹੈ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ RSS ਨਾਲ ਮਿਲ ਕੇ ਸਿੱਖਾਂ ਦੇ ਸੁਨਹਿਰੇ ਇਤਿਹਾਸ ਨੂੰ ਦੁਬਾਰਾ ਲਿਖਵਾਉਣ ਦੀ ਕੀ ਲੋੜ ਪੈ ਗਈ, ਕੀ ਇਸ ਪਿੱਛੇ ਬਾਦਲ ਦਲੀਆਂ ਦੀ RSS ਨਾਲ ਮਿਲ ਕੇ ਕੋਈ ਸਾਜਿਸ਼ ਹੈ?

ਪੁਸਤਕ ਵਿਚ ਵਿਵਾਦਮਈ ਗੱਲਾਂ- ਇਸ ਕਿਤਾਬ ਵਿਚ ਰੱਜ ਕੇ ਗੁਰੂ ਸਹਿਬਾਨ ਖਿਲਾਫ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ।

ਕਿਤਾਬ ਦਾ ਨਾਮ ਸਿੱਖ ਇਤਿਹਾਸ ਤੇ ਇਹ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਇਸ ਦੀ ਪ੍ਰਕਾਸ਼ਕ ਹੈ।1999 ਵਿਚ ਇਹ ਮਤਾ ਪਾ ਕੇ ਛਾਪੀ ਗਈ ਹੈ

ਇਸ ਕਿਤਾਬ ਦੀ ਸ਼ਬਦਾਵਲੀ ਦੇਖੋ -

ਨਾਨਕ ਕਾ ਗੁਰੂ ਇਕ ਮੁਸਲਮਾਨ ਥਾ। ਨਾਨਕ ਮੁੱਗਲੋਂ ਕੋ ਹਿੰਦੁਸਤਾਨ ਲੇ ਕੇ ਆਇਆ। ਨਾਨਕ ਮਰ ਗਿਆ। ਅੰਗਦ ਆ ਗਿਆ। ਅਰਜੁਨ ਨੇ ਆਤਮ ਹੱਤਿਆ ਕਰੀ। ਅਰਜੁਨ ਕੇ ਮਰਨੇ ਕੇ ਬਾਅਦ ਹਰਗੋਬਿੰਦ ਕਾ ਦਿਮਾਗੀ ਸੰਤੁਲਨ ਖੋ ਗਿਆ। ਹਰਗੋਬਿੰਦ ਬਹੁਤ ਡਰਪੋਕ ਆਦਮੀ ਥਾ। ਹਰਗੋਬਿੰਦ ਜਬ ਸੋਤਾ ਥਾ ਤੋ ਸਾਥ ਬੰਦੂਕਦਾਰੀ ਪਹਿਰੇ ਪੇ ਖੜੇ ਰਹਿਤੇ ਥੇ। ਹਰ ਰਾਏ ਕੇ ਦੋ ਬੇਟੇ ਤੇ। ਜਬ ਹਰ ਰਾਏ ਮਰਾ ਤੋ ਬੜੇ ਬੇਟੇ ਕੀ ਉਮਰ 15 ਥੀ ਔਰ ਹਰਕ੍ਰਿਸ਼ਨ ਕੀ 6 ਬਰਸ ਦੀ। ਬੜੇ ਬੇਟੇ ਕੋ ਗੱਦੀ ਇਸਲੀਏ ਨਹੀਂ ਦੀ ਕੇ ਵੋ ਨੌਕਰਾਣੀ ਕਾ ਬੇਟਾ ਥਾ।

ਸ਼੍ਰੋਮਣੀ ਕਮੇਟੀ ਪੂਰੀ ਸਰਕਾਰੀ- ਸਭ ਕੁਝ ਹੁੰਦਾ ਬਾਦਲ ਦੀ ਸ਼ਹਿ 'ਤੇ ਸਿੱਖ ਧਰਮ ਨੂੰ ਅਜਿਹੀ ਕਿਤਾਬ ਛਾਪ ਕੇ ਪਹੁੰਚਾਈ ਠੇਸ।

ਕਿਵੇਂ ਆਰ ਐਸ ਐਸ ਸਿੱਖ ਕੌਮ ਖਿਲਾਫ ਸਾਜਿਸ਼ਾਂ ਰਚ ਰਹੀ ਸ਼੍ਰੋਮਣੀ ਕਮੇਟੀ ਤਾਂ ਬਾਦਲ ਦੇ ਦਬਾਅ ਸਿੱਖ ਵਿਰੋਧੀ ਆਰ ਐਸ ਐਸ ਦਾ ਵਿੰਗ ਬਣਦੀ ਜਾ ਰਹੀ ਹੈ, ਇਹ ਕਿਤਾਬ ਹਿੰਦੀ ਭਾਸ਼ਾ ਵਿਚ ਇਕ ਸਾਜਿਸ਼ ਤਹਿਤ ਛਪਾਈ ਗਈ ਹੈ, ਇਸ ਸਾਜਿਸ਼ ਪਿੱਛੇ ਕਾਰਨ ਹੈ ਕਿ ਆਰ ਐਸ ਐਸ ਨੂੰ ਇਸ ਗਲ੍ਹ ਦਾ ਦੁੱਖ ਹੈ ਕਿ ਸਿੱਖ ਆਪਣੇ ਆਪ ਨੂੰ ਵੱਖਰੀ ਕੌਮ ਕਿਉਂ ਕਹਿੰਦੇ ਹਨ, ਸਿੱਖਾਂ ਦਾ ਇਤਿਹਾਸ ਦੁਬਾਰਾ ਲਿਖਾਉਣ ਸੰਬੰਧੀ ਕਾਲਰ ਨੇ ਕਿਹਾ, ਸ਼੍ਰੌਮਣੀ ਕਮੇਟੀ ਸਰਕਾਰੀ ਅਤੇ ਆਰ ਐਸ ਐਸ ਦੇ ਇਸ਼ਾਰਿਆਂ ਤੇ ਚੱਲਦੀ ਹੈ...

ਭਾਈ ਬਲਦੇਵ ਸਿੰਘ ਨੇ ਸ਼੍ਰੋਮਣੀ ਕਮੇਟੀ ਛਪਾਈ ਕਿਤਾਬ ਦਾ ਪੰਨਾ ਨੰਬਰ ਦੱਸਿਆ, ਜਿਥੇ ਲਿਖਿਆ ਕਿ ਅਰਜਨ ਨੇ ਆਤਮ ਹੱਤਿਆ ਲਿਖੀ।

ਭਾਈ ਸਾਹਿਬ ਨੇ ਦੱਸਿਆ ਕਿ 722 ਪੰਨਿਆ ਦੀ ਇਹ ਕਿਤਾਬ ਵਿਚ ਇਹ ਗਲਤੀਆਂ ਨਹੀਂ ਇਕ ਸਾਜਿਸ਼ ਹੈ, ਇਨ੍ਹਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਸ ਕਿਤਾਬ ਵਿਚ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਚੋਰ ਦੱਸਿਆ ਹੈ।

ਭਾਈ ਬਲਦੇਵ ਸਿੰਘ ਨੇ ਕਿਹਾ ਕਿ ਗੁਰਬਾਣੀ ਨਾਮ ਦੇ ਨਾਟਕ ਵਰਗੇ ਨਾਂ ਰੱਖਣ ਦੀ ਇਨ੍ਹਾਂ ਹਿੰਮਤ ਦੀ ਸ਼੍ਰੋਮਣੀ ਕਮੇਟੀ ਦੇ ਕਾਰਨ ਹੁੰਦੀ, ਕਿਉਂਕਿ ਜੇ ਸ਼੍ਰੋਮਣੀ ਕਮੇਟੀ ਅਜਿਹੀਆਂ ਕਿਤਾਬਾਂ ਛਪਾ ਸਕਦੀ ਹੈ ਤਾਂ ਇਹੋ ਜਿਹੇ ਸਿੱਖ ਵਿਰੋਧੀ ਨਾਟਕ ਬਣਾਉਣ ਦੀ ਸ਼ਹਿ ਆਰ ਐਸ ਐਸ ਅਤੇ ਸ਼੍ਰੌਮਣੀ ਕਮੇਟੀ ਦੀ ਮਿਲੀਭੁਗਤ ਨਾਲ ਮਿਲਦੀ ਹੈ।

ਕਾਲਰ ਨੇ ਕਿਹਾ ਬਾਦਲ ਦਲ ਆਪਣੀਆਂ ਜੇਬਾਂ ਭਰਨ ਤੇ ਉਤਰਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਧਰਮ ਨਾਲ ਕੋਈ ਲੈਣ ਦੇਣ ਨਹੀਂ ਹੇ। ਕਾਲਰ ਨੇ ਕਿਹਾ ਕੇ ਬਾਦਲ ਨੂੰ ਫਖਰੇ ਕੌਮ ਦੇਣ ਵਾਲੇ ਉਸ ਦੇ ਆਪਣੇ ਹੀ ਬੰਦੇ ਹਨ। ਬਾਦਲ ਦੇ ਬੰਦੇ ਚਾਪਲੂਸ ਹਨ।

 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top