ਅੱਜ ਯੂ-ਟਿਊਬ 'ਤੇ ਇੱਕ ਵੀਡਿਉ ਕਲਿੱਪ ਸੁਨਣ ਨੂੰ ਮਿਲਿਆ ਜਿਸ ਵਿਚ
ਪ੍ਰਸਿਧ ਰਾਗੀ ਭਾਈ ਬਲਬੀਰ ਸਿੰਘ "ਇਨ ਬੇਦੀਅਨ ਕੀ ਕੁਲ ਬਿਖੇ, ਪ੍ਰਗਟੇ ਨਾਨਕ ਰਾਇ॥" ਰਚਨਾ
ਗਾਉਣ ਵਿਚ ਬੜਾ ਮਾਣ ਮਹਿਸੂਸ ਕਰ ਰਿਹਾ ਸੀ ਅਤੇ ਆਖ ਰਿਹਾ ਸੀ, ਕਿ ਕਿਸੇ ਵੇਲੇ ਇਸਨੂੰ ਇਸ
ਰਚਨਾ ਗਾਉਣ ਤੋਂ ਦਿੱਲੀ ਦੀ ਇਸੇ ਸਟੇਜ
ਤੋਂ ਹੀ ਮਨਾ ਕਰ ਦਿੱਤਾ ਗਿਆ ਸੀ ਅਤੇ ਉਸ ਸਮੇਂ ਪ੍ਰੋ:
ਦਰਸ਼ਨ ਸਿੰਘ ਜੀ ਭੀ ਇਥ੍ਹੇ ਬੈਠੇ ਸਨ, ਜੋ ਕਿ ਇਹਨਾ ਰਚਨਾਵਾਂ ਦੇ ਵਿਰੋਧੀ ਹਨ। ਅੱਗੇ ਜਾ
ਕੇ ਭਾਈ ਬਲਬੀਰ ਸਿੰਘ ਆਖਦੇ ਹਨ ਕਿ ਮੈਂ ਉਦੋਂ ਅਰਦਾਸ ਕੀਤੀ ਸੀ ਕਿ ਹੇ ਮਹਾਰਾਜ ਕਿਰਪਾ
ਕਰੀ ਮੈਂ ਇਸੇ ਸਟੇਜ
ਤੋਂ ਦੁਬਾਰਾ ਇਹ (ਅਖੌਤੀ) ਗੁਰਬਾਣੀ ਪੜਾ ਅਤੇ ਅੱਜ ਮੈਨੂੰ ਬਹੁਤ
ਖੁਸ਼ੀ ਹੈ, ਕਿ ਉਹ ਦਿਨ ਆ ਗਿਆ ਹੈ।
ਸਭ ਤੋਂ ਪਹਿਲਾਂ ਅਸੀਂ ਭਾਈ ਬਲਬੀਰ ਸਿੰਘ ਜੀ ਨੂੰ ਉਨ੍ਹਾਂ ਦੀ
ਅਰਦਾਸ ਪੂਰੀ ਹੋਣ 'ਤੇ ਟਾਈਗਰ ਜਥਾ ਅਤੇ ਗੁਰੂ ਗਰੰਥ ਦਾ ਖਾਲਸਾ ਪੰਥ ਯੂਕੇ ਵੱਲੋ ਭੀ
ਵਧਾਈ ਦਿੰਦੇ ਹਾਂ, ਪਰ ਜਿਥੋਂ ਤੱਕ ਅਰਦਾਸ ਦਾ ਸੰਬੰਧ ਹੈ, ਉਸਦੇ ਬਾਰੇ ਅਸੀਂ ਆਪ ਜੀ ਨੂੰ
ਪੁਛਣਾ ਚਾਹੁੰਦੇ ਹਾਂ ਕਿ ਅਰਦਾਸ ਕਰਦੇ ਤਾਂ ਸ਼ਾਇਦ ਆਪ ਨੇ ਇਹ ਭੀ ਦੋਹਰਾ ਪੜਿਆ ਹੋਵੇਗਾ
ਕਿ -
ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ॥
ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗਰੰਥ॥
ਹੁਣ ਉਲਝਨ ਹੀ ਇਹ ਹੈ ਕਿ ਅਕਾਲ ਪੁਰਖ ਨੂੰ ਇਹ ਭੁਲੇਖਾ ਕਿਵੇਂ ਪੈ ਗਿਆ ਕਿ ਆਪ ਜੀ ਨੇ
ਅਰਦਾਸ ਤਾਂ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਲਈ ਅਤੇ ਗੁਰਬਾਣੀ ਨੂੰ ਸਨਮੁਖ ਹੋਣ
ਲਈ ਕੀਤੀ ਹੋਵੇ ਅਤੇ ਪੂਰੀ ਗੁਰੂ ਗਰੰਥ ਸਾਹਿਬ ਜੀ ਦੇ ਸ਼ਰੀਕ ਬਚਿੱਤਰ ਨਾਟਕ ਦੀ ਰਚਨਾ ਨੂੰ
ਸਮਰਪਿਤ ਹੋਣ ਲਈ ਹੋ ਜਾਵੇ! ਅਕਾਲ ਪੁਰਖ ਦੇ ਭੁਲੇਖਾ ਖਾ ਜਾਣ ਤੇ ਮੈਨੂੰ ਬੜੀ ਪਰੇਸ਼ਾਨੀ
ਹੋਈ ਪਰ ਫਿਰ ਆਪ ਮੈਂ ਭੀ ਆਪ ਜੀ ਦੇ ਨੁਕਤੇ ਨੂੰ ਹੀ ਵਰਤਦਿਆਂ ਹੋਇਆਂ ਅੱਜੇ ਸਵੇਰੇ ਇਸ
ਪਰੇਸ਼ਾਨੀ ਵਿਚੋਂ ਨਿਕਲਣ ਲਈ ਅਰਦਾਸ ਕਰ ਦਿੱਤੀ ਅਤੇ ਅਜੇ ਅਰਦਾਸ ਕਰ ਰਿਹਾ ਸੀ, ਕਿ ਨਾਲ
ਹੀ ਗੁਰੂ ਜੀ ਨੇ ਗੁਰਬਾਣੀ ਰਾਹੀਂ ਜੁਵਾਬ ਦੇ ਦਿੱਤਾ ਕਿ
-
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰ॥
ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰੁ॥ (ਸਿਰੀਰਾਗੁ ਮਹਲਾ ੧)
ਭੂਲੇ ਮਾਰਗੁ ਜੋ ਦਸੇ ਤਿਸ ਕੈ ਲਾਗਉ
ਪਾਇ॥ ਗੁਰ ਬਿਨ ਦਾਤਾ ਕੋ ਨਹੀ ਕੀਮਤਿ ਕਹਣੁ ਨ ਜਾਇ॥ (ਮਾਰੂ ਮਹਲਾ ੧)
ਇਹਨਾ ਪਾਵਨ ਪਵਿੱਤਰ ਸ਼ਬਦਾਂ ਰਾਹੀਂ ਮੇਰੀ ਸ਼ੰਕਾ ਤਾਂ ਦੂਰ ਹੋ ਗਈ
ਕਿ ਇਹ ਭੁੱਲ ਅਕਾਲ ਪੁਰਖ ਦੀ ਨਹੀਂ ਸਗੋਂ, ਉਹ ਤਾਂ ਸਾਨੂੰ ਭੁੱਲਿਆਂ ਨੂੰ ਰਾਹ ਦਿਖਾਉਣ
ਵਾਲਾ ਹੈ, ਅਤੇ ਨਾਲ ਹੀ ਅਕਾਲ ਪੁਰਖ ਨੇ ਇਸ ਨਾਚੀਜ ਦੀ ਉਲਝਨ ਹੱਲ ਕਰਨ ਲਈ, ਇੱਕ ਹੋਰ
ਖਿਆਲ ਮੇਰੇ ਇਸ ਗੜਵੀ ਰੂਪੀ ਦਿਮਾਗ ਵਿਚ ਭੇਜ ਦਿੱਤਾ, ਕਿ ਜੋ ਕਿ ਆਪ ਜੀ ਲਈ ਬੜਾ
ਫਾਇਦੇਮੰਦ ਹੋ ਸਕਦਾ ਹੈ ਅਤੇ ਸ਼ਾਇਦ ਇਸ ਨਾਲ ਆਪ ਜੀ ਦਾ ਭੁਲੇਖਾ ਭੀ ਦੂਰ ਜਾਵੇ।
ਉਹ ਇਹ ਹੈ ਕਿ ਆਪ ਜੀ ਦੀ ਅਰਦਾਸ ਜਰੂਰ ਪੂਰੀ ਹੋਈ ਸੀ, ਪਰ ਉਹ ਹੁਣ
ਨਹੀਂ ਬਲਕਿ ਉਦੋਂ ਜਦੋਂ ਆਪ ਨੂੰ ਇਸ ਗੁਰੂ ਸ਼ਰੀਕ ਰੂਪੀ ਰਚਨਾ ਪੜਣ
ਤੋਂ ਮਨਾ ਕਰ ਦਿੱਤਾ
ਗਿਆ ਸੀ, ਅਗਰ ਆਪ ਨੇ ਉਦੋਂ ਹੀ ਆਪਣੀ ਸਾਰੀ ਉਮਰ ਦੇ ਕੀਰਤਨ ਕਾਲ
ਤੋਂ ਹੁੰਦੀ ਆ ਰਹੀ ਇਸ
ਗਲਤੀ ਸੁਧਾਰ ਲਿਆ ਹੁੰਦਾ, ਤਾਂ ਪ੍ਰੋ: ਦਰਸ਼ਨ ਸਿੰਘ ਜੀ ਹੁਰਾਂ ਵਾਂਗ ਗੁਰੂ ਗਰੰਥ ਸਾਹਿਬ
ਦੀ ਨਿੱਘੀ ਗੋਦ ਦਾ ਅਨੰਦੁ ਮਾਣ ਰਹੇ ਹੁੰਦੇ ਅਤੇ ਇਨ੍ਹਾਂ ਦਿੱਲੀ ਦੇ ਬ੍ਰਾਹਮਣ ਅਤੇ ਮਾਤਾ
ਦੇ ਪੁਜਾਰੀ ਪ੍ਰਬੰਧਕਾਂ ਦੀ ਮੁਥਾਜੀ ਕਰਨ ਦੀ ਲੋੜ ਨਾ ਪੈਂਦੀ। ਅਖੀਰ ਵਿਚ ਤਾਂ ਮੈਂ ਇਹੋ
ਹੀ ਕਹਾਂਗਾ ਕਿ ਹੁਣ ਆਪ ਜੀ ਦੀ ਅਰਦਾਸ ਨਹੀਂ ਬਲਕਿ ਜਿੱਦ ਪੂਰੀ ਹੋਈ ਹੈ।
ਆਪ ਜੀ ਨੂੰ ਬੇਨਤੀ ਕਰਾਂਗਾ ਕਿ "ਇਨ ਬੇਦੀਅਨ ਕੀ ਕੁਲ ਬਿਖੇ,
ਪ੍ਰਗਟੇ ਨਾਨਕ ਰਾਇ'' ਦੀ ਪੂਰੀ ਕਹਾਣੀ ਕੀ ਹੈ ਅਤੇ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਕਿਵੇਂ
ਸਾਬਿਤ ਕਰਨ ਦੀ ਕੋਸਿਸ਼ ਕੀਤੀ ਗਈ ਹੈ, ਇਸੇ ਹੀ ਰਚਨਾ ਤੋਂ ਅੱਗੇ ਵਧਿਆ ਸਾਨੂੰ ਸਾਰੀ ਗੱਲ
ਸਾਫ ਹੋ ਜਾਂਦੀ ਹੈ। ਇਸ ਸੰਬੰਧ ਵਿਚ ਮੈਂ ਇੱਕ ਵੀਡਿਉ ਨੱਥੀ ਕਰ ਰਿਹਾ ਹਾਂ, ਆਸ ਹੈ ਜਰੂਰ
ਵੇਖੋਗੇ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਭੀ ਗੱਲ ਸ਼ਪੱਸਟ ਕਰੋਗੇ ਕਿ
-