Share on Facebook

Main News Page

ਲੱਖ ਲਾਹਨਤ ਹੈ, ਲਿਖਣ ਗਾਉਣ ਵਾਲਿਆਂ, ਸਮੇਤ ਇਸ ਨੂੰ ਬਰਦਾਸ਼ਤ ਕਰਨ ਵਾਲਿਆਂ ਦੇ !
-
ਇਕਵਾਕ ਸਿੰਘ ਪੱਟੀ

ਮੇਰਾ ਦਿਲ ਨਹੀਂ ਕਰਦਾ ਹੁਣ ਕੁੱਝ ਲਿਖਾਂ, ਕਿਉਂਕਿ ਬੇੜਾ ਬੁਰੀ ਤਰ੍ਹਾਂ ਗਰਕ ਹੀ ਚੁੱਕਾ ਹੈ, ਸ਼ਰਮ ਹਯਾ ਪੰਜਾਬ ਵਿੱਚੋਂ ਉੱਡ ਕੇ ਕਿਧਰੇ ਮੀਲਾਂ ਦੂਰ ਜਾ ਬੈਠੀ ਹੈ। ਪੰਜਾਬੀ ਸੱਭਿਅਚਾਰ ਦੀ ਦੁਹਾਈ ਪਾਉਣ ਵਾਲੇ ਅਜੋਕੇ ਪੰਜਾਬੀ ਗਾਇਕਾਂ ਨੇ ਪੰਜਾਬੀ ਸੱਭਿਆਚਾਰ ਨੂੰ ਨਿਰਵਸਤਰ ਕਰ ਕੇ ਪੰਜਾਬ ਦੀਆਂ ਗਲੀਆਂ ਵਿੱਚ ਰੁੱਲਣ ਲਈ ਮਜਬੂਰ ਕਰ ਦਿੱਤਾ ਹੈ, ਤੇ ਅਲਫ ਨੰਗੇ ਹੋਏ ਪੰਜਾਬੀ ਸੱਭਿਆਚਾਰ ਨੂੰ ਚਿੜਾਉਣ ਲਈ ਥਾਂ-ਥਾਂ ਮੁਸ਼ਟੰਡਿਆਂ ਦੀਆਂ ਭੀੜਾਂ ਖੜ੍ਹੀਆਂ ਕਰ ਦਿੱਤੀਆਂ ਹਨ।

ਅੱਡੀ ਤੋਂ ਚੋਟੀ ਤੱਕ ਦਾ ਜ਼ੋਰ ਲਗਾ ਕੇ ਮੈਂ ਇਕੱਲਾ ਹੀ ਸੱਭਿਆਚਾਰ ਦੇ ਪ੍ਰੇਮੀਆਂ ਦੇ ਸਾਥ ਨਾਲ, ਇਹਨਾਂ ਭੀੜਾਂ ਨੂੰ ਖਿੰਡਾ ਦਿੰਦਾ, ਪਰ ਜਦ ਘਰ ਦੀ ਇੱਜ਼ਤ, ਗੁਰੂਆਂ ਪੀਰਾਂ ਦੀ ਧਰਤੀ ਤੇ ਜੰਮਣ ਵਾਲੀਆਂ ਧੀਆਂ-ਭੈਣਾਂ ਨੇ ਆਪ ਹੀ ਗਲਾਂ ਦੀਆਂ ਚੁੰਨੀਆਂ ਉਤਾਰ ਕੇ ਪੰਜਾਬੀ ਪਹਿਰਾਵੇ/ਪੰਜਾਬੀ ਸੱਭਿਆਚਾਰ ਦਾ ਗਲਾ ਘੁੱਟ ਕੇ, ਉਸਨੂੰ ਮੁਕਾਉਣ ਦਾ ਤਹੱਈਆ ਕਰ ਲਿਆ, ਅੱਧ-ਨੰਗੀਆਂ ਸ਼ਰਟਾਂ, ਟੀ-ਸ਼ਰਟਾਂ, ਡੂੰਘੇ ਗਲ ਵਾਲੇ ਸੂਟ ਗਲ ਪਾ ਕੇ ਛਾਤੀਆਂ ਨੂੰ ਡਿਸਪਲੇਅ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹ ਵੇਖ ਕੇ ਅੱਖਾਂ ਮੀਟਣ ਵਾਲਿਆਂ ਨੂੰ ਗਵਾਰ ਕਹਿ ਕੇ ਬੁਲਾਉਣ ਲੱਗ ਪਈਆਂ, ਤੇ ਆਪਣੇ ਅਗਾਂਹਵਧੂ ਹੋਣ ਦਾ ਢੋਂਗ ਰਚਨਾ ਸ਼ੁਰੂ ਕਰ ਦਿੱਤਾ।

ਬੱਸ! ਹੁਣ ਨਾ ਤਾਂ ਦਿਲ ਕੁੱਝ ਲਿਖਣ ਨੂੰ ਕਰਦਾ ਤੇ ਨਾ ਹੀ ਚੁੱਪ ਰਹਿਣ ਨੂੰ...

ਓ ਪੰਜਾਬ ਦੇ ਵਾਰਿਸੋ! ਇੱਕ ਸ਼ਰਮ ਦੀ ਚੀਜ਼ ਹੁੰਦੀ ਸੀ, ਨਾ ਮਰਨ ਦਿਉ ਉਸਨੂੰ ਕਿ ਆਪਣੀਆਂ ਮਾਵਾਂ-ਧੀਆਂ-ਭੇਣਾਂ ਸਾਹਮਣੇ ਹੀ ਬੇਸ਼ਰਮ ਹੋ ਕੇ ਮਰ ਜਾਉ। ਉਠੋ, ਤੁਹਾਡੇ ਸੱਭਿਆਚਾਰ ਨੂੰ ਨਿਰਵਸਤਰ ਕਰ ਕੇ ਬਜ਼ਾਰਾਂ, ਹੁਣ ਤਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ (ਪ੍ਰਮੋਸ਼ਨ ਦੇ ਨਾਮ 'ਤੇ) ਘੁਮਾਇਆ ਜਾ ਰਿਹਾ ਹੈ, ਹਾਂ! ਉਹੀ ਕਾਲਜ, ਉਹੀ ਸਕੂਲ, ਉਹੀ ਯੁਨੀਵਰਸਿਟੀ ਜਿੱਥੇ ਤੁਹਾਡੀ ਭੈਣ ਵੀ ਪੜ੍ਹਨ ਲਈ ਗਈ ਹੋਈ ਹੈ...

ਨਹੀਂ ਯਕੀਨ ਤਾਂ ਆਹ ਲਉ, ਆਪੇ ਪੜ੍ਹ ਵੀ ਲਉ, ਸੁਣਦੇ ਤਾਂ ਤੁਸੀਂ ਹੋ ਈ...

ਸ਼ਾਇਦ ਅਣਖ ਗ਼ੈਰਤ ਜਾਗ ਪਵੇ:

ਆਹ ਅਖੌਤੀ ਖਾੜਕੂ ਦਿਲਜੀਤ ਪੰਜਾਬ ਦੀ ਇੱਜ਼ਤ ਅਗਵਾ ਕਰਨ ਲੱਗਾ ਜੇ :

  1. ਗਿੱਧੇ ‘ਚ ਲਾਲਟੇਨ ਨੱਚਦੀ, ਤੇਰੇ ਠੁਮਕੇ ਤੇ ਕਲੈਪ ਕਰਾਂ ਸੋਹਣੀਏ, ਆਜਾ ਤੈਨੂੰ ਕਿਡਨੈਪ ਕਰਾਂ, ਹਾਟ ਬੜੀ ਲੱਗਦੀ ਏ ਲਾਲ ਸੂਟ ਪਾ ਕੇ ਲਿਪਸਟਿੱਕ ਲਾ ਕੇ

  2. ਵੇਟ ਕਰ ਥੋੜੀ ਤੇਰੇ ਪਿਉ ਨਾ ਮਨਾਲਾਂਗੇ, ਉਹ ਨਾ ਮੰਨਿਆ ਤੈਨੂੰ ਉਦਾਂ ਈ ਚਕਾਲਾਂਗੇ

  3. ਬੋਲੀ ਚੱਕਵੀਂ ਪਾ ਦਿਉ, ਜੋ ਜਾਵੇ ਸੀਨਾ ਠਾਰਦੀ, ਮਰੇ ਹੋਏ ਦੀ ਲਾਸ਼ ‘ਤੇ ਪਾਇਉ ਚੁੰਨੀ ਮੁਟਿਆਰ ਦੀ।

  4. ਤੂੰ ਅਜੇ 15 ਸਾਲਾਂ ਤੋਂ ਘੱਟ ਸੋਹਣੀਏ, ਨੀ ਕਿਵੇਂ ਸਹਿ ਲੈਂਗੀ ਤੁੰ ਦਿਲ ਉੱਤੇ ਸੱਟ ਸੋਹਣੀਏ,
    ਤੂੰ ਖਿੱਚੀ ਜਾਵੇਂ ਹੁੱਕਾ, ਲਾਵੇਂ ਆਸ਼ਿਕੀ ‘ਚ ਤੁੱਕਾ,  ਕੋਈ ਨੇੜੇ ਤੇੜੇ ਬੱਲੀਏ ਤੂੰ ਛੱਡਿਆ ਨਾ ਕੋਈ ਸੁੱਕਾ
    ਤੇਰੀ ਮੱਚਦੀ ਚਿਲੱਮ ਲਾਟ ਲਟ ਸੋਹਣੀਏ, ਨੀ ਤੂੰ 15 ਸਾਲਾਂ ਤੋਂ...

  5. ਲੱਕ 28 ਕੁੜੀ ਦਾ, 47 ਵੇਟ ਕੁੜੀ ਦਾ, ਕਦੇ ਕੋਲ ਬੁਲਾਵੇ ਸੀਨੇ ਲਾਵੇ ਕਰਦਾ ਸੀ ਮੈਂ ਵੇਟ ਕੁੜੀ ਦਾ।

  6. ਗੋਰੀ ਹਿੱਕ ਤੇ ਕਾਲਾ ਕਾਲਾ ਟੈਟੂ, ਲੇਡੀ ਗਾਗਾ ਵਾਲਾ

  7. ਮਿੱਤਰਾਂ ਨੂੰ ਸ਼ੋਂਕ ਗੋਲੀਆਂ ਚਲਾਉਣ ਦਾ ਬਈ ਗੋਲੀਆਂ ਚਲਾਉਣ ਦਾ
    ਨਵੀਂ ਤੇ ਨਕੋਰ ਕੋਲ ਕਾਰ ਰੱਕੀ, ਕਾਰ ਵਿੱਚ ਪਟਾਕਾ ਨਾਰ ਰੱਖੀ
    ਆਉਂਦਾ ਹੈ ਸੁਆਦ ਯਾਰੀਆਂ ਨਿਭਾਉਣ ਦਾ।

ਆਹ ਜੇ ਹਨੀ ਸਿੰਘ :
  1. ਵੈਲੀਆਂ ਦੀ ਅੱਖ ਅੱਜ ਲਾਲ ਏ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਨੀਂ...
  2. ਆਜਾ ਤੁਝਕੋ ਸੈਰ ਕਰਾ ਦੂੰ, ਫੋਰਚੂਨਰ ਮੇਂ ਗੇੜੀ ਲਵਾਦੂੰ।
    ਫੋਰਚੂਨ ਤੇਰਾ ਆਜ ਬਣਾ ਦੂੰ, ਦੇ ਦੇ ਪਰਮੀਸ਼ਨ ਸੀਟ ਗਿਰਾ ਦੂੰ।
  3. ਨੱਚਦੀ ਹਿੱਕ ਨੂੰ ਸਾਂਭ ਕੁੜੇ, ਤੈਨੂੰ ਗੌਰਮੈਂਟ ਨੇ ਕਰ ਦੇਣਾ ਬੈਨ।
    ਨੱਚਦੀ ਮੈਨੂੰ ਲੱਗਦੀ ਸ਼ੁਦੈਣ, ਸੱਚੀਂ ਮੈਂ ਤਾਂ ਹੋ ਗਿਆ ਫੈਨ।
ਆਹ ਮਿਸ ਪੂਜਾ ਦਾ ਨਵਾਂ ਗੀਤ ਸੁਣ ਲਉ...

ਮੈਨੂੰ ਚਾਹੁਣ ਵਾਲੇ ਜਿਹੜੇ ਮੋੜਾਂ ਉਤੇ ਖੜ੍ਹਦੇ,
ਕਿੰਨੇ ਜੋ ਪੜਾਈਆਂ ਮੇਰੇ ਨਾਮ ਦੀਆਂ ਪੜ੍ਹ ਗਏ
ਨਾਕੇ ਲਾਈ ਰੱਖਦੇ ਹਮੇਸ਼ਾ ਥਾਂ-ਥਾਂ ਏ.
ਮੇਰੀ ਇਹ ਪੱਪੀ ਉਹਨਾਂ ਆਸ਼ਿਕਾਂ ਦੇ ਨਾਂ ਏ...

ਲੱਖ ਲਾਹਨਤ ਹੈ, ਦੁਰ ਫਿੱਟੇ ਮੂੰਹ, ਲਿਖਣ ਗਾਉਣ ਵਾਲਿਆਂ, ਸਮੇਤ ਇਸ ਨੂੰ ਬਰਦਾਸ਼ਤ ਕਰਨ ਵਾਲਿਆਂ ਦੇ!

ਇੱਕ ਆਖਰੀ ਸਵਾਲ ਨਾਲ ਗੱਲ ਖਤਮ ਕਰਦਾ ਹਾਂ, ਪੰਜਾਬੀਉ! ਅਣਖ ਨਾਲ ਜਿਊਣਾ ਜਾਂ ਬੇਸ਼ਰਮ ਹੋ ਕੇ ਮਰਨਾ?????? ਫੈਸਲਾ ਤੁਹਾਡੇ ਹੱਥ!


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top