Share on Facebook

Main News Page

ਮੇਰਾ ਇਹ ਛਿੱਤਰ, ਉਨ੍ਹਾਂ ਲੱਚਰ ਗਾਇਕਾਂ ਦੇ ਨਾਮ ਏ...
-
ਹਰਦੀਪ ਮਾਨ ਅਸਟਰੀਆ

ਪੂਜਾ ਨੇ ਫਿਰ ਕੀਤਾ ਪੰਜਾਬੀ ਸਭਿਆਚਾਰ ਨਾਲ ਖਿਲਵਾੜ ਰਾਖੀ ਸਾਵੰਤ ਦੇ ਅਸ਼ਲੀਲ ਨਾਚ ਨਾਲ ਭਰਪੂਰ ਮਿਸ ਪੂਜਾ ਦਾ ਗੀਤ

ਮੈਨੂੰ ਚਾਹੁਣ ਵਾਲੇ ਜਿਹੜੇ ਮੋੜਾਂ ਉੱਤੇ ਜੋ ਖੜ੍ਹਦੇ
ਕਿੰਨੇ ਜੋ ਪੜ੍ਹਾਈਆਂ ਮੇਰੇ ਪਿਆਰ ਦੀਆਂ ਪੜ੍ਹਦੇ
ਨਾਕੇ ਲਾਈ ਰੱਖਦੇ ਹਮੇਸ਼ਾਂ ਥਾਂ ਥਾਂ ਏ
ਮੇਰੀ ਇਹ ਪੱਪੀ ਉਨ੍ਹਾਂ ਆਸ਼ਕਾਂ ਦੇ ਨਾਮ ਆ

ਇਸ ਗਾਣੇ ਦੇ ਬੋਲ ਤਾਂ ਅਸ਼ਲੀਲ ਹਨ ਹੀ, ਰਾਖੀ ਵਲੋਂ ਕੀਤਾ ਡਾਂਸ ਹੋਰ ਵੀ ਅਸ਼ਲੀਲ ਹੈ।

ਸੋਚਣ ਵਾਲੀ ਗਲ੍ਹ ਹੈ ਕਿ ਇਹ ਬੜੇ ਮਾਣ ਨਾਲ ਟਰੇਲਰ ਵਿਚ ਕਹਿੰਦੇ ਆ। ਬਾਈ ਜੀ, ਪੇਪਰਾਂ ਤੋਂ ਬਾਅਦ ਜੁਆਕਾਂ ਨੂੰ ਨਾਲ ਲੈ ਕੇ ਆਏਓ, ਫੈਮਲੀ ਵਾਲੀ ਫ਼ਿਲਮ ਆ, ਫੈਮਲੀ ਆਲੀ
ਵੈਸੇ ਤਾਂ ‘ਰਾਖੀ ਸਾਵੰਤ’ ਦੇ ਨਾਮ ਤੋਂ ਹੀ ਪਤਾ ਲੱਗ ਜਾਣਾ ਚਾਹੀਦਾ ਸੀ। ਕਿੰਨਾ ਫੈਮਲੀ ਵਾਲਾ ਗੀਤ ਹੋਣ ਆ, ਇਹ ਗਾਣਾ ਦੇਖ-ਸੁਣ ਕੇ ਆਮ ਪੰਜਾਬੀ ਇਹੀ ਕਹੇਗਾ

ਮੇਰਾ ਇਹ ਛਿੱਤਰ, ਉਨ੍ਹਾਂ ਲੱਚਰ ਗਾਇਕਾਂ ਦੇ ਨਾਮ ਏ’ – ਹਰਦੀਪ ਮਾਨ ਅਸਟਰੀਆ

 

 


ਸੰਪਾਦਕ ਵਲੋਂ ਟਿੱਪਣੀ - ਬੜੀ ਹੈਰਾਨੀ ਦੀ ਗਲ੍ਹ ਹੈ ਕਿ ਇਹੋ ਜਿਹੀ ਗਾਇਕਾ ਨੁੰ ਮੀਡੀਆ ਬੜਾਵਾ ਦੇ ਰਿਹਾ ਹੈ। ਇਹੋ ਜਿਹੀ ਲੱਚਰ ਗਾਇਕਾ ਨੂੰ ਪ੍ਰਮੋਟ ਕੀਤਾ ਜਾ ਰਿਹਾ ਇਸ ਦੀ ਸਫਾਈ ਪਬਲਿਸ਼ ਕਰਕੇ। ਅਸੀਂ ਅਜੀਤ ਜਲੰਧਰ ਵਿਚ ਛਪੀ ਖਬਰ ਦੀ ਹਮਾਇਤ ਕਰਦੇ ਹਾਂ। ਸਾਨੂੰ ਲੱਗਦਾ ਹੈ ਕਿ ਇਹੋ ਜਿਹੇ ਲੱਚਰ ਗਾਇਕਾਂ ਦੀ ਖਬਰ ਹੀ ਨਹੀਂ ਲਾਉਣੀ ਚਾਹੀਦੀ। ਅਸਲ ਵਿਚ ਗਲ੍ਹ ਇਹ ਹੈ ਕਿ ਹਮਾਇਤ ਕਰਨ ਵਾਲੇ ਵੀ ਸ਼ਾਇਦ ਉਸ ਟੋਲੇ ਵਿਚ ਹੀ ਸ਼ਾਮਿਲ ਹਨ।

ਇਹੋ ਜਿਹੇ ਗਾਇਕ ਜਦੋਂ ਕਹਿੰਦੇ ਨੇ ਸਖਤ ਮਿਹਨਤ ਕਰਕੇ ਮੁਕਾਮ ਹਾਸਿਲ ਕੀਤਾ ਹੈ ਤਾਂ ਇਹ ਗਲ੍ਹ ਤਾਂ ਫਿਰ ਚੁਟਕਲਾ ਹੀ ਬਣ ਜਾਂਦੀ ਹੈ।ਪੁੱਛਣ ਵਾਲਾ ਹੋਵੇ ਸਖਤ ਮਿਹਨਤ ਕੀਤੀ ਸੀ ਕਿ ਗੰਦ ਪਾ ਕਿ ਸਫਲਤਾ ਹਾਸਲ ਕੀਤੀ।

ਅਜੀਤ ਵਿਚ ਛਪੀ ਇਸ ਖਬਰ ਵਲ੍ਹ ਨਿਗ੍ਹਾ ਮਾਰੋ

ਜਦੋਂ ਮਿਸ ਪੂਜਾ ਨੂੰ ‘ਪੂਜਾ ਕਿਵੇ ਆ’ ਦਾ ਪ੍ਰਚਾਰ ਮਹਿੰਗਾ ਪਿਆ

* ਭੱਜ ਕੇ ਕਾਰ ‘ਚ ਵੜੀ

ਅਬੋਹਰ, 7 ਮਾਰਚ ਸੁਖਜੀਤ ਸਿੰਘ ਬਰਾੜ -ਪੰਜਾਬੀ ਗਾਇਕਾ ਮਿਸ ਪੂਜਾ ਨੂੰ ਆਪਣੀ ਨਵੀਂ ਆਉਣ ਵਾਲੀ ਪੰਜਾਬੀ ਫ਼ਿਲਮ ‘ਪੂਜਾ ਕਿਵੇ ਆ’ ਦਾ ਪ੍ਰਚਾਰ ਅੱਜ ਉਸ ਵੇਲੇ ਮਹਿੰਗਾ ਪਿਆ ਜਦੋਂ ਅਸ਼ਲੀਲ ਗਾਇਕੀ ‘ਤੇ ਸਿਰਫ਼ ਡੇਢ ਗਾਣਾ ਗਾ ਕੇ ਭੱਜਣ ਲੱਗੀ ਮਿਸ ਪੂਜਾ ‘ਤੇ ਦਰਸ਼ਕਾਂ ਦੀ ਭੀੜ ਨੇ ਕੁਰਸੀਆਂ, ਪਾਣੀ ਦੀਆਂ ਬੋਤਲਾਂ ਤੇ ਛਿਤਰਾਂ ਦੀ ਬਰਸਾਤ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਿਸ ਪੂਜਾ ਨੂੰ ਭੱਜ ਕੇ ਆਪਣੀ ਕਾਰ ਵਿਚ ਵੜਕੇ ਬਚਾਅ ਕਰਨਾ ਪਿਆ। ਇਹ ਗਾਇਕਾ ਅੱਜ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਦਾ ਪ੍ਰਚਾਰ ਕਰਨ ਲਈ ਇੱਥੋਂ ਦੇ ਅਭਿਸ਼ੇਕ ਪੋਲੀਟੈਕਨਿਕ ਰੳਕਹਕਿਾਲਜ ਵਿਚ ਸਟੇਜ ਸ਼ੋਅ ਕਰਨ ਲਈ ਆਈ ਸੀ। ਕਾਲਜ ਕਮੇਟੀ ਦੇ ਸਵਾਗਤ ਤੋਂ ਬਾਅਦ ਹਾਲੇ ਉਸ ਨੇ ਸਿਰਫ਼ ਡੇਢ ਕੁ ਗਾਣਾ ਹੀ ਗਾਇਆ ਸੀ ਕਿ ਸੁਣਨ ਵਾਲਿਆਂ ਦੀ ਭੀੜ ਘੱਟ ਹੋਣ ਕਾਰਨ ਉਹ ਬਹਾਨੇ ਨਾਲ ਮਾਇਕ ਆਪਣੇ ਸਹਾਇਕ ਨੂੰ ਫੜਾ ਆਪਣੀ ਕਾਰ ਵੱਲ ਜਾਣ ਦੀ ਤਿਆਰੀ ਹੀ ਕਰ ਰਹੀ ਸੀ ਕਿ ਸਹਾਇਕ ਨੇ ਮਾਇਕ ਰਾਹੀਂ ਮੁੰਡੇ-ਕੁੜੀਆਂ ਦੀਆਂ ਅਸ਼ਲੀਲ ਟੋਟਕੇ (ਗੱਲਾਂ) ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਨ੍ਹਾਂ ਅਸ਼ਲੀਲ ਗੱਲਾਂ ਤੋਂ ਖਫ਼ਾ ਹੋ ਕੇ ਤੇ ਇਸ ਦੇ ਬਹਾਨੇ ਵਿਚ ਭੱਜ ਕੇ ਜਾ ਰਹੀ ਗਾਇਕਾ ਮਿਸ ਪੂਜਾ ‘ਤੇ ਭੀੜ ਨੇ ਧਾਵਾ ਬੋਲ ਦਿੱਤਾ। ਜਿਵੇਂ ਹੀ ਭੀੜ ਦਾ ਧਾਵਾ ਸ਼ੁਰੂ ਹੋਇਆ ਤਾਂ ਗਾਇਕਾ ਨੇ ਆਪਣੀ ਨਿੱਜੀ ਸੁਰੱਖਿਆ ਕਰਮੀਆਂ ਦੇ ਸਹਾਰੇ ਹਿੰਮਤ ਨਾਲ ਭੱਜ ਕੇ ਆਪਣੀ ਕਾਰ ਵਿਚ ਵੜ ਕੇ ਬਚਾਅ ਕੀਤਾ। ਗਾਇਕਾ ਦੀ ਕਾਰ ਕਾਲਜ ਤੋਂ ਸੁਰੱਖਿਅਤ ਕੱਢਣ ਲਈ ਪੁਲਿਸ ਨੂੰ ਭੀੜ ‘ਤੇ ਡੰਡਾ ਵੀ ਚਲਾਉਣਾ ਪਿਆ। ਭੀੜ ਦਾ ਗੁੱਸਾ ਇਹ ਸੀ ਕਿ ਉਹ ਸਵੇਰ ਤੋਂ ਆਪਣਾ ਕੀਮਤੀ ਸਮਾਂ ਕੱਢ ਕੇ ਮਿਸ ਪੂਜਾ ਦਾ ਸ਼ੋਅ ਸੁਣਨ ਲਈ ਆਏ ਸਨ। ਪਰ ਉਹ ਸਿਰਫ਼ ਡੇਢ ਗਾਣਾ ਗਾ ਕੇ ਹੀ ਚਲੀ ਗਈ। ਇਸ ਤੋਂ ਪਹਿਲਾਂ ਕਾਲਜ ਕਮੇਟੀ ਦੇ ਚੇਅਰਮੈਨ ਸੰਜੀਵ ਮਿੱਢਾ ਤੇ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤਾ।

ਅਸ਼ਲੀਲਤਾ ਦੀ ਠੇਕੇਦਾਰ ਦੀ ਸਫਾਈ ਪੜ੍ਹ ਲਉ

ਗਲਤ ਪ੍ਰਚਾਰ ਕਰਕੇ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ : ਮਿਸ ਪੂਜਾ

ਜਲੰਧਰ-ਅਬੋਹਰ ਦੇ ਕਾਲਜ ‘ਚ ਪੰਜਾਬੀ ਫਿਲਮ ‘ਪੂਜਾ ਕਿਵੇਂ ਆਂ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ‘ਚ ਕੁੱਝ ਵੀ ਗਲਤ ਨਹੀਂ ਹੋਇਆ। ਕੁੱਝ ਲੋਕਾਂ ਨੇ ਗਲਤ ਪ੍ਰਚਾਰ ਕਰਕੇ ਉਨ੍ਹਾਂ ਦਾ ਅਕਸ ਤੇ ਕੈਰੀਅਰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਹ ਕਹਿਣਾ ਹੈ ‘ਪੂਜਾ ਕਿਵੇਂ ਆਂ’ ਫਿਲਮ ਦੀ ਹੀਰੋਇਨ ਅਤੇ ਪ੍ਰਸਿੱਧ ਪੰਜਾਬੀ ਗਾਇਕਾ ਮਿਸ ਪੂਜਾ ਦਾ ।

ਮਿਸ ਪੂਜਾ ਅੱਜ ਫਿਲਮ ਦੇ ਪ੍ਰੋਮੋਟਰ ਅਤੇ ਪ੍ਰੋਡਿਊਸਰ ਰੋਮੀ ਟਾਹਲੀ, ਸਾਹਿਲ ਵਿਡੌਲਿਆ ਨਾਲ ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ। ਗੱਲਬਾਤ ਦੌਰਾਨ ਮਿਸ ਪੂਜਾ ਨੇ ਜਲੰਧਰ ‘ਚ ਪ੍ਰਕਾਸ਼ਿਤ ਇਕ ਪੰਜਾਬੀ ਅਖਬਾਰ (ਜਗ ਬਾਣੀ ਨਹੀਂ) ਵਲੋਂ ਉਨ੍ਹਾਂ ਦੀ ਫਿਲਮ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦੀ ਬੇਹੱਦ ਹੀ ਭੱਦੀ ਸ਼ਬਦਾਵਲੀ ਨਾਲ ਕਵਰੇਜ ਕੀਤੀ । ਪ੍ਰਕਾਸ਼ਿਤ ਖਬਰ ਵਿਚ ਅਜਿਹੀਆਂ ਗੱਲਾਂ ਲਿਖੀਆਂ ਗਈਆਂ, ਜਿਨ੍ਹਾਂ ਦਾ ਸੱਚਾਈ ਨਾਲ ਦੂਰ ਤੱਕ ਕੋਈ ਸੰਬੰਧ ਨਹੀਂ ਹੈ ।

ਮਿਸ ਪੂਜਾ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਅਵਿਵਸਥਾ ਨਹੀਂ ਹੋਈ । ਉਨ੍ਹਾਂ ਵਲੋਂ ਕਹੀ ਜਾ ਰਹੀ ਗੱਲ ਨੂੰ ਅਬੋਹਰ ਦੇ ਕਾਲਜ ਦੇ ਪ੍ਰਿੰਸੀਪਲ, ਕਾਲਜ ਵਿਦਿਆਰਥੀਆਂ ਅਤੇ ਲੋਕਲ ਪੁਲਸ ਕੋਲੋਂ ਵੈਰੀਫਾਈ ਕੀਤਾ ਜਾ ਸਕਦਾ ਹੈ ਕਿਉਂਕਿ ਜਨਤਕ ਤੌਰ ‘ਤੇ ਹੋਏ ਪ੍ਰੋਗਰਾਮ ਵਿਚ ਜੇਕਰ ਕੋਈ ਅਵਿਵਸਥਾ ਫੈਲੀ ਹੁੰਦੀ ਤਾਂ ਉਸਨੂੰ ਛੁਪਾਇਆ ਨਹੀਂ ਜਾ ਸਕਦਾ ਸੀ ।

ਮਿਸ ਪੂਜਾ ਨੇ ਕਿਹਾ ਕਿ ਅਜਿਹੀ ਖਬਰ ਨਾਲ ਉਹ ਬਹੁਤ ਦੁਖੀ ਹੋਈ ਹੈ । ਸਖ਼ਤ ਮਿਹਨਤ ਦੇ ਬਾਅਦ ਉਹ ਅੱਜ ਇਸ ਮੁਕਾਮ ‘ਤੇ ਹੈ ਪਰ ਕੁੱਝ ਲੋਕਾਂ ਵਲੋਂ ਨਿੱਜੀ ਹਿੱਤਾਂ ਦੀ ਖਾਤਿਰ ਸੋਚੀ ਸਮਝੀ ਸਾਜ਼ਿਸ਼ ਅਧੀਨ ਉਨ੍ਹਾਂ ਦੇ ਕੈਰੀਅਰ ‘ਤੇ ਧੱਬਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਕ ਸਵਾਲ ਦੇ ਜਵਾਬ ਵਿਚ ਮਿਸ ਪੂਜਾ ਨੇ ਕਿਹਾ ਕਿ ਉਕਤ ਪੰਜਾਬੀ ਅਖਬਾਰ ਦੇ ਖਿਲਾਫ ਮਾਣਹਾਨੀ ਦੇ ਕੇਸ ‘ਤੇ ਵਿਚਾਰ ਕਰ ਰਹੀ ਹੈ । ਪੰਜਾਬੀ ਸਭਿਆਚਾਰ ਨੂੰ ਡਿਚ ਕਰ ਰਹੀ ਅਸ਼ਲੀਲ ਗਾਇਕੀ ਸੰਬੰਧੀ ਮਿਸ ਪੂਜਾ ਨੇ ਮੰਨਿਆ ਕਿ ਵਰਕ ਲੋਡ ਅਤੇ ਸਖ਼ਤ ਮੁਕਾਬਲੇਬਾਜ਼ੀ ਕਾਰਨ ਕਦੇ-ਕਦੇ ਹੱਦ ਟੱਪ ਹੋ ਜਾਂਦੀ ਹੈ, ਜੋ ਕਿ ਇਹ ਠੀਕ ਨਹੀਂ ਹੈ । ਮਿਸ ਪੂਜਾ ਨੇ ਕਿਹਾ ਕਿ ਅਸ਼ਲੀਲ ਗਾਇਕੀ ਉਦੋਂ ਬੰਦ ਹੋ ਸਕਦੀ ਹੈ, ਜਦੋਂ ਸਰੋਤਾ ਵੇਖਣਾ ਜਾਂ ਸੁਣਨਾ ਛੱਡ ਦੇਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top