Share on Facebook

Main News Page

ਇਸਨੂੰ ਕਹਿੰਦੇ ਹਨ ਅਨੰਦੁ ਕਾਰਜ
- ਟਾਈਗਰ ਜਥਾ ਯੂਕੇ

ਟਾਈਗਰ ਜਥਾ ਵੈਬਸਾਇਟ ਦੇ ਚੀਫ ਐਡੀਟਰ ਵੀਰ ਇੰਦਰਜੋਤ ਸਿੰਘ ਪਿਛਲੇ ਦਿਨੀਂ ਗ੍ਰਿਹਸਤ ਧਰਮ ਦੀਆਂ ਪੈੜਾਂ ਉੱਤੇ ਚੱਲਣ ਲਈ ਇੰਡੀਆ ਅਨੰਦੁ ਕਾਰਜ ਕਰਵਾਉਣ ਲਈ ਪੁੱਜੇ ਸਨ, ਵੀਰ ਇੰਦਰਜੋਤ ਸਿੰਘ ਨੇ ਗੁਰੂ ਦੇ ਸਨਮੁਖ ਰਹਿੰਦਿਆਂ ਹੋਇਆਂ, ਅਨੰਦੁ ਕਾਰਜ ਨੂੰ ਪੂਰਨ ਗੁਰ ਮਰਿਯਾਦਾ ਅਨੁਸਾਰ ਕਰਵਾਇਆ।

ਇੰਦਰਜੋਤ ਸਿੰਘ ਦੀਆਂ ਅਨੰਦੁ ਕਾਰਜ ਸੰਬੰਧੀ ਸ਼ਰਤਾਂ ਬੜੀਆਂ ਕਮਾਲ ਦੀਆਂ ਸਨ -

1) ਲੜਕੀ ਕੇਵਲ ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਸਵੀਕਾਰਦੀ ਹੋਵੇ।
2) ਮੇਰੇ ਨਾਲ ਇੱਕ ਕਿਰਤੀ ਪ੍ਰਚਾਰਕ ਦੇ ਰੂਪ ਵਿਚ ਭੀ ਸਹਾਈ ਹੋਵੇ।
3) ਸਦਾ ਸਾਦਗੀ ਨੂੰ ਪਹਿਲ ਦੇਣ ਵਾਲੀ ਹੋਵੇ।
4) ਅਨੰਦੁ ਕਾਰਜ ਨੂੰ ਗੁਰ ਮਰਿਯਾਦਾ ਅਨੁਸਾਰ ਕਰਵਾਉਣ ਲਈ ਰਾਜੀ ਹੋਵੇ। (ਘੋੜੀ, ਤੇਲ ਚੁਆਈ, ਵਿਗੜੇ ਹੋਏ ਕਾਕੇ-ਕਾਕੀਆਂ ਦੇ ਖਾੜੇ, ਬੈੰਡ ਵਾਜਿਆਂ ਦੀ ਸਲਾਮੀ, ਸੋਨੇ ਚਾਂਦੀ ਦੀਆਂ ਛੱਲੇ-ਮੁੰਦੀਆਂ ਅਤਿਆਦਿ ਨਹੀਂ ਹੋਵੇਗਾ)

ਇੰਦਰਜੋਤ ਸਿੰਘ ਨੇ ਆਪਣੇ ਮਾਤਾ-ਪਿਤਾ ਨੂੰ ਸਾਫ਼ ਕਹਿ ਦਿੱਤਾ ਕੀ ਉਹ ਆਪ ਸਾਹਮਣੇ ਬੈਠ ਕੇ ਲੜਕੀ ਨੂੰ ਦੇਖਣ ਵਾਲੀ ਨੁਮਾਇਸ਼ ਬਾਜੀ ਨਹੀਂ ਕਰੇਗਾ ਇਸ ਕਰਕੇ ਜੇ ਲੜਕੀ ਉੱਤੇ ਦਿੱਤੇ ਹੋਏ ਵਿਚਾਰਾਂ ਨਾਲ ਸਹਿਮਤ ਹੈ ਤਾਂ ਮੇਰੇ ਵੱਲੋਂ ਭਾਵੇ ਕੱਲ ਹੀ ਅਨੰਦੁ ਕਾਰਜ ਰਖ ਲਵੋ।

ਕਹਿੰਦੇ ਨੇ ਕਿ ਕਿਸੇ ਵੇਲੇ ਸੇਰ ਨੂੰ ਸਵਾ ਸੇਰ ਟੱਕਰਦਾ ਹੈ, ਅਜੇ ਇੰਦਰਜੋਤ ਸਿੰਘ ਦੇ ਮਾਤਾ ਪਿਤਾ ਲੜਕੀ ਵਾਲਿਆਂ ਨਾਲ ਇਸ ਸੰਬੰਧੀ ਗੱਲ ਕਰਨ ਲਈ ਜਾ ਹੀ ਰਹੇ ਸਨ, ਕਿ ਉਹਨਾ ਦਾ ਪਹਿਲਾ ਹੀ ਸੁਨੇਹਾ ਆ ਗਿਆ ਕਿ ਉਹ ਅਨੰਦੁ ਕਾਰਜ ਨੂੰ ਪੂਰਨ ਗੁਰ ਮਰਿਯਾਦਾ ਅਨੁਸਾਰ ਕਰਨਾ ਚਾਹੁੰਦੇ ਹਨ । ਬਸ ਫਿਰ ਕੀ! ਝੱਟ ਮੰਗਣੀ ਤੇ ਪੱਟ ਵਿਆਹ, ਇੱਕ ਹਫਤੇ ਅੰਦਰ ਹੀ ਸਾਰਾ ਅਨੰਦੁ ਕਾਰਜ ਸੰਪੂਰਨ ਹੋ ਗਿਆ।

ਟਾਈਗਰ ਜਥੇ ਵੱਲੋ ਵੀਰ ਇੰਦਰਜੋਤ ਸਿੰਘ ਨੂੰ ਆਪਣੇ ਅਨੰਦੁ ਕਾਰਜ ਬੜੇ ਸਾਦੇ ਰੂਪ ਅਤੇ ਗੁਰਮਤਿ ਅਨੁਸਾਰ ਸਿਰੇ ਚਾੜਣ ਦੀ ਸਲਾਘਾ ਕਰਦਿਆਂ ਹੋਇਆਂ ਸਨਮਾਨ ਵਜੋਂ "ਮਹਾਨਕੋਸ਼" ਭੇਂਟ ਕੀਤਾ ਗਿਆ।

ਕਾਸ਼! ਸਾਨੂੰ ਗੁਰਮਤਿ ਦੀਆਂ ਗੱਲਾਂ ਹੀ ਨਹੀ, ਸਗੋਂ ਇਸਦੇ ਅਨੁਸਾਰ ਜੀਵਨ ਜਿਉਣਾ ਆ ਜਾਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top