Share on Facebook

Main News Page

ਹਿੰਦੂ ਵਾਦੀ ਮੀਡੀਏ ਦੀ ਖਬਰ, ਕਿ ਜਨਰਲ ਦਿਆਲ ਅਤੇ ਸਵਰਨ ਸਿੰਘ ਮਾਮਲੇ 'ਤੇ ਅਕਾਲ ਤਖ਼ਤ ਚੁੱਪ

ਟਿੱਪਣੀ: ਅਕਾਲ ਤਖ਼ਤ ਕਦੀ ਚੁੱਪ ਨਹੀਂ ਵੱਟ ਸਕਦਾ, ਹਾਂ ਪੁੱਪੂ ਗੁਰਬਚਨ ਸਿੰਘ ਜ਼ਰੂਰ ਚੁੱਪ ਵੱਟ ਸਕਦਾ ਹੈ

 

ਜਲੰਧਰ - ਪੰਚਕੂਲਾ ਦੇ ਗੁਰਦੁਆਰਾ ਸਾਹਿਬ ਵਲੋਂ ਆਪ੍ਰੇਸ਼ਨ ਬਲੂ ਸਟਾਰ ਦਾ ਹਿੱਸਾ ਰਹੇ ਲੈਫਟੀਨੈਂਟ ਜਨਰਲ ਆਰ. ਐੱਸ. ਦਿਆਲ ਦੀ ਬਰਸੀ 'ਤੇ ਭੋਗ ਨਾ ਪਾਉਣ ਅਤੇ ਅੱਤਵਾਦ ਖਿਲਾਫ਼ ਲੜਨ ਵਾਲੇ ਸਾਬਕਾ ਐਸ. ਐਸ. ਪੀ. ਸਵਰਨ ਸਿੰਘ ਦੇ ਪਾਠ ਦੇ ਭੋਗ 'ਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵਲੋਂ ਨਾ ਆਉਣ ਦੇ ਮਾਮਲੇ 'ਤੇ ਅਕਾਲ ਤਖ਼ਤ ਨੇ ਚੁੱਪ ਵੱਟ ਲਈ ਹੈ।

ਜਲੰਧਰ ਦੇ ਸ਼੍ਰੀ ਗੁਰੂ ਤੇਗ ਬਹਾਦੁਰ ਗੁਰਦੁਆਰਾ ਸਾਹਿਬ ਵਿਖੇ ਇਕ ਸਨਮਾਨ ਸਮਾਰੋਹ 'ਚ ਹਿੱਸਾ ਲੈਣ ਆਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਨੂੰ ਇਤਿਹਾਸ ਦੱਸ ਕੇ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਜਲੰਧਰ ਵਿਖੇ ਸਾਬਕਾ ਐੱਸ. ਐਸ. ਪੀ. ਸਵਰਨ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਆਣ ਕੇ ਕੀਰਤਨ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਪਹਿਲਾਂ 21 ਜਨਵਰੀ ਨੂੰ ਪੰਚਕੂਲਾ ਚ ਲੈਫਟੀਨੈਂਟ ਜਨਰਲ ਆਰ. ਐਸ. ਦਿਆਲ ਦੀ ਬਰਸੀ ਮੌਕੇ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸ਼੍ਰੀ ਦਿਆਲ ਦੀ ਬਰਸੀ ਸੰਬੰਧੀ ਸਮਾਗਮ ਕਰਨ ਦੀ ਇਜ਼ਾਜਤ ਨਹੀਂ ਦਿਤੀ ਸੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top