Share on Facebook

Main News Page

ਆਰ.ਐਸ.ਐਸ ਵਲੋਂ ਸਿੱਖੀ ਦੀ ਹੋਂਦ ਅਤੇ ਨਾਨਕਸ਼ਾਹੀ ਕੈਲੰਡਰ ਦਾ ਖੁੱਲ ਕੇ ਵਿਰੋਧ ਦਾ ਇੱਕ ਦ੍ਰਿਸ਼ ਅਤੇ ਮੇਰੀ ਹੱਡ ਬੀਤੀ
- ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਅੱਠ ਨੌਂ ਸਾਲ ਪੁਰਾਣੀ ਗੱਲ ਹੈ ਇਕ ਦਿਨ ਸ਼ਾਮੀ ਮੈਨੂੰ ਦਿਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਫੋਨ ਆਇਆ ਕਿ ਕੱਲ ਅੰਮ੍ਰਿਤਸਰ ਵਿਚ ਆਰ.ਐਸ.ਐਸ ਵਲੋਂ ਕੀਤੇ ਗਏ ਸਮਾਗਮ ਵਿੱਚ ਆਰ.ਐਸ.ਐਸ ਮੁਖੀ ਸੁਦਰਸ਼ਨ ਨੇ ਸਿੱਖਾਂ ਦੇ ਸਬੰਧ ਵਿੱਚ ਬਹੁਤ ਜ਼ਹਿਰੀਲਾ ਬਿਆਨ ਦਿਤਾ ਹੈ, ਜੋ ਅਖਬਾਰਾਂ ਵਿਚ ਛਪਿਆ ਹੈ, ਉਸਨੂੰ ਜੁਆਬ ਦੇਣਾ ਜ਼ਰੂਰੀ ਹੈ। ਮੈਂ ਸੁਦਰਸ਼ਨ ਨੂੰ ਈ.ਟੀ.ਸੀ. ਪੰਜਾਬੀ ‘ਤੇ ਆਉਣ ਲਈ ਸੱਦਾ ਦੇਂਦਾ ਹਾਂ, ਕਹਿਣ ਲੱਗੇ ਤੁਸੀਂ ਆ ਕੇ ਜਵਾਬ ਦੇਵੋ।

ਮੈਂ ਕਿਹਾ ਮੈਂ ਹਾਜ਼ਰ ਹਾਂ, ਜ਼ਰੂਰ ਆ ਜਾਵਾਂਗਾ, ਪਰ ਚੰਗਾ ਹੋਵੇ ਜੇ ਅਕਾਲ ਤਖਤ ਦੇ ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ ਨੂੰ ਭੀ ਨਾਲ ਬੁਲਾ ਲਉ, ਤਾਂ ਇਹ ਗਲਬਾਤ ਹੋਰ ਫੈਸਲਾਕੁਨ ਅਤੇ ਸਕਾਰਥ ਹੋ ਜਾਵੇਗੀ। ਸਰਨਾ ਜੀ ਕਹਿਣ ਲੱਗੇ ਠੀਕ ਹੈ ਮੈ ਵੇਦਾਂਤੀ ਸਾਹਿਬ ਨੂੰ ਫੋਨ ਕਰਦਾ ਹਾਂ।

ਕੁਛ ਦੇਰ ਬਾਅਦ ਸਰਨਾ ਸਾਹਿਬ ਦਾ ਫਿਰ ਫੋਨ ਆ ਗਿਆ ਕਿ ਵੇਦਾਂਤੀ ਜੀ ਨੇ ਜਵਾਬ ਦੇ ਦਿਤਾ ਹੈ, ਕਿ ਮੈਂ ਨਹੀਂ ਆ ਸਕਦਾ, ਪਰ ਤੁਸੀਂ ਜ਼ਰੂਰ ਪਹੁੰਚੋ, ਕਿਉਂਕਿ ਮੈਂ ਸੁਦਰਸ਼ਨ ਨੂੰ ਟੀ.ਵੀ ‘ਤੇ ਆਉਣ ਲਈ ਕਹਿ ਚੁਕਾ ਹਾਂ।

 

ਮੈਂ ਆਖਿਆ ਮੈ ਤਾਂ ਸਵੇਰੇ ਸ਼ਤਾਬਦੀ ‘ਤੇ ਪਹੁੰਚ ਹੀ ਜਾਵਾਂਗਾ, ਪਰ ਮੈਂ ਭੀ ਇਕ ਵਾਰ ਵੇਦਾਂਤੀ ਜੀ ਨੂੰ ਕਹਿਣਾ ਚਾਹੁੰਦਾ ਹਾਂ। ਵੇਦਾਂਤੀ ਜੀ ਨੂੰ ਮੈਂ ਖੁਦ ਫੋਨ ਕੀਤਾ, ਕਹਿਣ ਲੱਗੇ ਸਿੰਘ ਸਾਹਿਬ ਕਿਸੇ ਗੱਲ ਬਾਤ ਲਈ ਤਿਆਰੀ ਭੀ ਤਾਂ ਕਰਨੀ ਹੁੰਦੀ ਹੈ, ਸੋ ਕੱਲ ਮੈ ਨਹੀਂ ਆ ਸਕਦਾ। ਮੈਂ ਬੈਨਤੀ ਕੀਤੀ ਜੀ ਗੁਰੂ ਸਿਧਾਂਤ ਜਿਹੜਾ ਸਾਡੇ ਜੀਵਨ ਦਾ ਹਿੱਸਾ ਹੈ, ਉਸਨੂੰ ਦੱਸਣ ਲਗਿਆਂ ਸਾਨੂੰ ਕਿਸ ਤਿਆਰੀ ਦੀ ਲੋੜ ਹੈ? ਤੁਸੀਂ ਸਵੇਰੇ ਅੰਮ੍ਰਿਤਸਰ ਤੋਂ ਸ਼ਤਾਬਦੀ ‘ਤੇ ਬੈਠ ਜਾਵੋ, ਮੈਂ ਲੁਧਿਆਣੇ ਤੋਂ ਬੈਠ ਜਾਵਾਂਗਾ, ਆਪਾਂ ਨੂੰ ਚਾਰ ਘੰਟੇ ਗੱਡੀ ਵਿੱਚ ਮਿਲ ਜਾਣਗੇ ਵਿਚਾਰਾਂ ਕਰਨ ਲਈ, ਪਰ ਵੇਦਾਂਤੀ ਸਾਹਿਬ ਨਾ ਮੰਨੇ।

ਦੂਜੇ ਦਿਨ ਸਵੇਰੇ ਜਦੋਂ ਮੈਂ ਦਿੱਲੀ ਪਹੁੰਚ ਗਿਆ, ਤਾਂ ਸੁਦਰਸ਼ਨ ਜੀ ਭੀ ਬੀਮਾਰ ਹੋਣ ਦਾ ਬਹਾਨਾ ਬਣਾ ਕੇ, ਟੀ.ਵੀ. ‘ਤੇ ਆਉਣ ਤੋਂ ਭੱਜ ਗਏ। ਸਰਨਾ ਜੀ ਕਹਿਣ ਲੱਗੇ ਆਪਾਂ ਨੂੰ ਟੀ.ਵੀ. ‘ਤੇ ਜਰੂਰ ਜਾਣਾ ਚਾਹੀਦਾ ਹੈ ਅਤੇ ਅਸੀਂ ਸਮੇਂ ਸਿਰ ਪੁਜ ਗਏ। {ਕਿਉਂਕਿ ਉਸ ਸਮੇਂ ਅਜੇ ਸਰਨਾ ਜੀ ਕੋਲ ਟਾਈਮ ਟੀ. ਵੀ. ਨਹੀਂ ਸੀ ਅਤੇ ਦਿਲੀ ਕਮੇਟੀ ਵਲੋਂ ਈ.ਟੀ.ਸੀ. ਪੰਜਾਬੀ ‘ਤੇ ਗੂੰਜਾਂ ਦੇ ਨਾਮ ਹੇਠ ਪ੍ਰੋਗਰਾਮ ਚਲਦਾ ਸੀ} ਉਸ ਸਮੇਂ ਟੀਵੀ 'ਤੇ ਹੋਈ ਗੱਲ ਬਾਤ ਦੀ ਹੂਬਹੂ ਕਾਪੀ ਸੰਗਤਾਂ ਦੇ ਸਾਹਮਣੇ ਪੇਸ਼ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top