Share on Facebook

Main News Page

25 ਮਾਰਚ ਨੂੰ ਸ੍ਰੀ ਅਕਾਲ ਤਖਤ ਤੋਂ ਇੱਕ ਹੋਰ ਵਿਦਵਾਨ ‘ਤੇ ਚੱਲ ਸਕਦਾ ਹੈ ‘ਪੰਥ ਵਿੱਚੋਂ ਛੇਕਣ ਦਾ ਕੁਹਾੜਾ’
- ਜਸਬੀਰ ਸਿੰਘ ਪੱਟੀ 09356024684

ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋ ਜਿਥੇ ਪੰਥ ਵਿੱਚੋਂ ਛੇਕੇ ਹੋਏ ਮੋਹਾਲੀ ਤੋਂ ਛੱਪਦੇ ਇੱਕ ਅਖਬਾਰ ਨੂੰ ਆਮ ਮੁਆਫੀ ਦੇਣ ਦੇ ਚਰਚਾ ਪਾਈ ਜਾ ਰਹੀ ਹੈ, ਉਥੇ ਪੰਜ ਸਿੰਘ ਸਾਹਿਬਾਨ ਦੀ 25 ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿੱਚ ਦਸਮ ਗ੍ਰੰਥ ਬਾਰੇ ਕਿਤਾਬ ਲਿਖ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਬਾਰੇ ਭੱਦੀਆਂ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਪ੍ਰਵਾਸੀ ਵਿਦਵਾਨ ਡਾ. ਹਰਭਜਨ ਸਿੰਘ ‘ਤੇ ਪੰਥ ਵਿੱਚੋਂ ਛੇਕਣ ਦਾ ਕੁਹਾੜਾ ਚੱਲ ਸਕਦਾ।

ਇੰਟਰਨੈਟ ਤੇ ਪਾਈ ਗਈ ਇੱਕ ਵੀਡੀਉ ਵਿੱਚ ਉਪਰੋਕਤ ਸੰਕੇਤ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਉਸ ਵੇਲੇ ਦਿੱਤੇ, ਜਦੋਂ ਉਹਨਾਂ ਨੂੰ ਡਾ. ਹਰਭਜਨ ਸਿੰਘ ਵੱਲੋ ਲਿਖੀ ਕਿਤਾਬ ‘ਸ੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸਬੰਧੀ ਵਿਵਾਦ ਦੀ ਪੁਨਰ ਸਮੀਖਿਆ’ ਕਈ ਪ੍ਰਵਾਸੀ ਸਿੱਖਾਂ ਨੇ ਗਿਆਨੀ ਇਕਬਾਲ ਸਿੰਘ ਨੂੰ ਸਵਾਲ ਪੁੱਛੇ, ਕਿਉਕਿ ਕਿਤਾਬ ਦੇ ਪੰਨਾ ਨੰਬਰ 110 ਤੇ ਗੁਰੂ ਸਾਹਿਬ ਬੜੀ ਹੀ ਭੱਦੀ ਟਿੱਪਣੀ ਕੀਤੀ ਗਈ ਹੈ, ਜਦ ਕਿ ਕਿਤਾਬ ਦੀ ਸ਼ਲਾਘਾ ਕਰਦਿਆਂ ਗਿਆਨੀ ਇਕਬਾਲ ਸਿੰਘ ਜੀ ਨੇ ਇੱਕ ਪ੍ਰਸੰਸਾ ਪੱਤਰ ਵੀ ਦਿੱਤਾ ਹੈ, ਜਿਸ ਦਾ ਹੈਡਿੰਗ ‘ਤਖਤ ਸ੍ਰੀ ਪਟਨਾ ਸਾਹਿਬ ਦੀ ਅਸੀਸ’ ਲਿਖਿਆ ਗਿਆ ਹੈ।

 

ਇੱਕ ਰੇਡੀਉ ਤੇ ਇੱਕ ਕਾਲਰ ਨੇ ਗਿਆਨੀ ਇਕਬਾਲ ਸਿੰਘ ਨੂੰ ਜਦੋ ਪੁੱਛਿਆ, ਕਿ ਡਾ: ਹਰਭਜਨ ਸਿੰਘ ਨੇ ਕਿਤਾਬ ਦੇ ਪੰਨਾ ਨੰਬਰ 110 'ਤੇ ਲਿਖਿਆ ਹੈ, ਕਿ ਗੁਰੂ ਸਾਹਿਬ ਨੇ ਅਨੂਪ ਕੌਰ ਨੂੰ ਕਿਹਾ ਕਿ ਜੋ ਕੁਝ ਵੀ ਹੋਇਆ ਮਜਬੂਰੀ ਵੱਸ ਹੋਇਆ ਹੈ, ਤੇ ਉਹਨਾਂ ਨੇ ਅਨੂਪ ਕੌਰ ਕੋਲੋ ਸਿਰਫ ਮੁਆਫੀ ਹੀ ਮੰਗੀ, ਸਗੋਂ ਉਸ ਨੂੰ 20 ਹਜਾਰ ਟੱਕਾ ਸਲਾਨਾ ਉਸ ਦੇ ਮੁੜ ਵਸੇਬੇ ਲਈ ਵੀ ਦਿੱਤਾ। ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਹਾਲੇ ਕਿਤਾਬ ਪੜੀ ਹੀ ਨਹੀਂ ਹੈ, ਇਸ ਲਈ ਉਹ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ।

ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਕੋਈ ਪੜੇ ਬਗੈਰ ਤਖਤ ਦਾ ਜਥੇਦਾਰ ਪ੍ਰਸੰਸਾ ਪੱਤਰ ਦੇ ਸਕਦਾ ਹੈ, ਤਾਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਡਾ: ਹਰਭਜਨ ਸਿੰਘ ਉਹਨਾਂ ਦੇ ਵਿਸ਼ਵਾਸ਼ ਵਾਲਾ ਵਿਅਕਤੀ ਹੈ, ਇਸ ਲਈ ਉਹਨਾਂ ਨੇ ਵਿਸ਼ਵਾਸ਼ ਕਰਕੇ ਹੀ ਪ੍ਰਸੰਸ਼ਾ ਪੱਤਰ ਦੇ ਦਿੱਤਾ ਸੀ।

ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਕੋਲ ਕੋਆ ਵਿਦਵਾਨਾਂ ਦਾ ਪੈਨਲ ਹੈ, ਜਿਹੜਾ ਅਜਿਹੀਆਂ ਕਿਤਾਬਾਂ ਪੜ ਕੇ ਉਹਨਾਂ ਦੇ ਮਿਆਰ ਬਾਰੇ ਦੱਸ ਸਕੇ, ਕਿ ਇਹ ਕਿਤਾਬ ਸਿੱਖ ਪੰਥ ਦੀ ਕਸੌਟੀ 'ਤੇ ਖਰੀ ਉਤਰਦੀ ਹੈ, ਜਾਂ ਨਹੀਂ ਤਾਂ ਇਸ ਜਵਾਬ ਦੇਣ ਤੋਂ ਜਥੇਦਾਰ ਜੀ ਨੇ ਅਸਮੱਰਥਾ ਜਿਤਾਈ।

ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਜਿਹੀ ਗਲਤੀ ਕਰਨ ਵਾਲੇ ਪ੍ਰੋ. ਦਰਸ਼ਨ ਸਿੰਘ ਨੂੰ ਤਾਂ ਪੰਥ ਵਿੱਚੋਂ ਛੇਕ ਦਿੱਤਾ ਗਿਆ, ਜਦੋਂ ਉਹਨਾਂ ਨੇ ਕਦੇ ਵੀ ਪੰਜ ਬਾਣੀਆਂ 'ਤੇ ਕੋਈ ਕਿੰਤੂ ਨਹੀਂ ਕੀਤਾ, ਸਗੋਂ ਦਸਮ ਗ੍ਰੰਥ ਬਾਰੇ ਭਾਂਵੇ ਉਹਨਾਂ ਕੋਈ ਟਿੱਪਣੀ ਇੰਤਰਾਜਯੋਗ ਹੋਵੇ, ਪਰ ਉਹਨਾਂ ਦਾ ਕਹਿਣਾ ਹੈ ਪੰਜ ਬਾਣੀਆਂ ਸਰਬੱਤ ਖਾਲਸੇ ਦਾ ਫੈਸਲਾ ਹੈ। ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਨੇ ਤਾਂ ਦਸਮ ਗ੍ਰੰਥ ਦਾ ਸਮੁੱਚੇ ਰੂਪ ਵਿੱਚ ਵਿਰੋਧ ਕੀਤਾ ਹੈ, ਤੇ ਇਥੋ ਤੱਕ ਕਿਹਾ ਹੈ ਕਿ ਗੁਰੂ ਸਾਹਿਬ ਦੀ ਦਾਹੜੀ ਪੱਟੀ ਗਈ ਸੀ, ਜਿਸ ਕਰਕੇ ਉਸ ਨੂੰ ਪੰਥ ਵਿੱਚੋਂ ਛੇਕਿਆ ਗਿਆ ਹੈ।

ਇੱਕ ਕਾਲਰ ਨੇ ਤਾਂ ਇਥੋ ਤੱਕ ਕਿਹਾ ਕਿ ਜੇਕਰ ਪ੍ਰੋ. ਦਰਸ਼ਨ ਸਿੰਘ ਨੂੰ ਛੇਕਿਆ ਜਾ ਸਕਦਾ ਹੈ, ਤਾਂ ਉਹਨਾਂ ਨੇ ਵੀ ਤਾਂ ਵਿਵਾਦਤ ਕਿਤਾਬ ਬਾਰੇ ਪ੍ਰਸੰਸ਼ਾ ਦੇ ਕੇ ਕੋਤਾਹੀ ਕੀਤੀ ਹੈ, ਕਿਉਂ ਨਾ ਉਹਨਾਂ ਨੂੰ ਵੀ ਪੰਥ ਵਿੱਚੋਂ ਕਿਉਂ ਨਾ ਛੇਕਿਆ ਜਾਵੇ, ਪਰ ਗਿਆਨੀ ਇਕਬਾਲ ਸਿੰਘ ਨੇ ਇਸ ਸਵਾਲ ਤੇ ਚੁਪ ਧਾਰ ਲਈ।

ਇੱਕ ਕਾਲਰ ਨੇ ਇਹ ਵੀ ਪੁੱਛਿਆ ਕਿ ਕੀ 25 ਮਾਰਚ ਨੂੰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿੱਚ ਡਾ: ਹਰਭਜਨ ਸਿੰਘ ਸਬੰਧੀ ਕੋਈ ਫੈਸਲਾ ਲਿਆ ਜਾ ਸਕਦਾ ਹੈ, ਤਾਂ ਉਹਨਾਂ ਕਿਹਾ ਕਿ ਉਹ ਕਿਤਾਬ ਪੜ ਕੇ ਜਰੂਰ ਕੋਈ ਕਾਰਵਾਈ ਕਰਨ ਲਈ ਪੰਜ ਸਿੰਘ ਸਾਹਿਬਾਨ ਨੂੰ ਦਰਖਾਸਤ ਕਰਨਗੇ। ਕਾਲਰ ਨੇ ਕਿਹਾ ਕਿ ਫਿਰ ਅਸੀਂ ਆਸ ਰੱਖੀਏ ਕਿ ਅਗਲੇ ਦਿਨ ਅਖਬਾਰਾਂ ਵਿੱਚ ਸੰਗਤਾਂ ਨੂੰ ਕੋਈ ਨਵਾਂ ਪੜਣ ਨੂੰ ਮਿਲੇਗਾ। ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਅਜਿਹਾ ਹੀ ਹੋਵੇਗਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top