Share on Facebook

Main News Page

 ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਦਾ ਫੈਸਲਾ 16 ਮਾਰਚ ਨੂੰ ਹੋਣ ਦੀ ਆਸ
- ਬਲਵੰਤ ਸਿੰਘ ਖੇੜਾ

* ਬਾਦਲਾਂ ਨੂੰ ਹੋ ਸਕਦੀ ਹੈ ਜੇਲ

ਜਸਬੀਰ ਸਿੰਘ ਪੱਟੀ 09356024684 : ਅੰਮ੍ਰਿਤਸਰ 8 ਮਾਰਚ () ਸ਼ੋਸ਼ਲਿਸਟ ਪਾਰਟੀ (ਇੰਡੀਆ) ਦੀ ਕੇਂਦਰੀ ਕਾਰਜਕਨੀ ਕਮੇਟੀ ਦੇ ਮੈਂਬਰ ਸ੍ਰ. ਬਲਵੰਤ ਸਿੰਘ ਖੇੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁੱਧ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਚੱਲਦੇ ਦੋਹਰੇ ਸੰਵਿਧਾਨ ਦੀ ਸੁਣਵਾਈ 16 ਮਾਰਚ ਨੂੰ ਹੋਵੇਗ,ੀ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਸਮੇਤ ਸੁਮੱਚੀ ਕੋਰ ਕਮੇਟੀ ਨੂੰ ਸਜਾ ਹੋ ਸਕਦੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਖੇੜਾ ਨੇ ਕਿਹਾ ਕਿ 26 ਜਨਵਰੀ 1950 ਤੋ ਪੰਥ ਦੇ ਨਾਮ ਤੇ ਦੁਰਵਰਤੋਂ ਕਰਦੀ ਆ ਰਹੀ ਹੈ। ਇਸ ਵੱਲੋਂ ਸੰਵਿਧਾਨ, ਲੋਕ ਪ੍ਰਤੀਨਿਧ ਐਕਟ ਤੇ ਕੋਡ ਆਫ ਕੰਨਕਟ ਦੀ ਵੀ ਉਲੰਘਣਾ ਹੁੰਦੀ ਆ ਰਹੀ ਹੈ। ਉਹਨਾਂ ਕਿਹਾ ਕਿ 15 ਜੂਨ 1989 ਨੂੰ ਭਾਰਤ ਦੇ ਚੋਣ ਕਮਿਸ਼ਨ ਨੇ ਸਾਰੀਆ ਰਾਜਸੀ ਪਾਰਟੀਆ ਨੂੰ ਸੈਕੂਲਰ ਕਦਰਾਂ ਕੀਮਤਾਂ ਤੇ ਚੱਲਣ ਲਈ ਹਲਫਨਾਮਾ ਭਰਨ ਲਈ ਕਿਹਾ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਮਨਜੀਤ ਸਿੰਘ ਕਲੱਕਤਾ ਨੇ ਇਹ ਹਲਫਨਾਮਾ ਪਾਰਟੀ ਵੱਲੋਂ ਦਿੱਤਾ ਪਰ ਉਹਨਾਂ ਨੇ ਇਹ ਨੋਟ ਵੀ ਦਿੱਤਾ ਕਿ ਅਸੀ ਆਪਣੇ ਪੁਰਾਣੇ ਵਿਧਾਨ ‘ਤੇ ਚੱਲਦੇ ਰਹਾਂਗੇ। ਇਸ ਪਾਰਟੀ ਨੇ ਆਪਣੇ ਸੰਵਿਧਾਨ ਵਿੱਚ ਤਬਦੀਲੀ ਨਹੀਂ ਕੀਤੀ ਅਤੇ ਨਾ ਹੀ ਕਾਰਵਾਈ ਰਜਿਸਟਰ ਵਿੱਚ ਦਰਜ ਕੀਤੀ ਹੈ ਪਰ 1996 ਵਿੱਚ ਮੋਗਾ ਕਾਨਫਰੰਸ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਲਈ ਐਲਾਨ ਕਰ ਦਿੱਤਾ ਕਿ ਇਹ ਪਾਰਟੀ ਪੰਜਾਬੀ ਪਾਰਟੀ ਬਣ ਗਈ ਹੈ। ਭਾਰਤ ਦੀ ਸੁਪਰੀਮ ਕੋਰਟ ਨੇ 11 ਮਾਰਚ 1994 ਨੂੰ 9 ਜੱਜਾਂ ਦੀ ਬੈਂਚ ਨੇ ਐਸ.ਆਰ ਬੋਮਈ ਵਿਰੁੱਧ ਭਾਰਤ ਸਰਕਾਰ ਦੇ ਮਾਮਲੇ ਵਿੱਚ ਫੈਸਲਾ ਦਿੱਤਾ ਕਿ ਦੇਸ਼ ਵਿੱਚ ਕੋਈ ਪਾਰਟੀ ਸਿਆਸਤ ਤੋਂ ਧਰਮ ਦਾ ਰਲਗੰਢ ਨਹੀਂ ਕਰ ਸਕਦੀ ਅਤੇ ਇਸ ਨੂੰ ਅੱਗ ਪਾਣੀ ਦਾ ਮੇਲ ਸਮਝਿਆ ਜਾਵੇਗਾ।

ਉਹਨਾਂ ਦੱਸਿਆ ਕਿ ਅਕਾਲੀ ਦਲ ਦੀ ਮਾਨਤਾ ਰੱਦ ਕਰਾਉਣ ਲਈ 8 ਸਤੰਬਰ 1996 ਨੂੰ ਚੰਡੀਗੜ• ਦੇ ਐਡਵੋਕੇਟ ਸ਼ਮਸ਼ੇਰ ਸਿੰਘ ਅਤੇ ਹੁਸ਼ਿਆਰਪੁਰ ਦੇ ਸਵਰਗਵਾਸੀ ਸ੍ਰੀ ਪ੍ਰਿਥਵੀ ਪਰਾਸ਼ਰ ਨੇ ਵੀ ਚੋਣ ਕਮਿਸ਼ਨ ਕੋਲ ਇਸ ਸਬੰਧੀ ਸ਼ਿਕਾਇਤਾਂ ਕੀਤੀਆ ਸਨ ਪਰ ਚੋਣ ਕਮਿਸ਼ਨ ਨੇ ਚੁੱਪ ਧਾਰੀ ਰੱਖੀ। ਉਹਨਾਂ ਕਿਹਾ ਕਿ ਉਹਨਾਂ ਵੱਲੋਂ 20 ਸਤੰਬਰ 2004 ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਨ ਲਈ ਸ਼ਕਾਇਤ ਕੀਤੀ ਗਈ ਸੀ ਅਤੇ ਹੁਣ ਪਟੀਸ਼ਨ ਦੀ ਸੁਣਵਾਈ ਦਿੱਲੀ ਹਾਈਕੋਰਟ ਵਿੱਚ ਲਗਾਤਾਰ ਚੱਲਣ ਲਈ ਕੇਸ ਲੱਗ ਗਈ ਹੈ। ਉਹਨਾਂ ਦੱਸਿਆ ਕਿ ਇਹ ਸਿਵਲ ਪਟੀਸ਼ਨ ਉਹਨਾਂ ਨੇ ਅਕਾਲੀ ਦਲ ਦੀ ਮਾਨਤਾ ਰੱਦ ਕਰਾਉਣ ਲਈ ਪਾਈ ਹੈ ਜਦ ਹੁਸ਼ਿਆਰਪੁਰ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਫੌਜਦਾਰੀ ਮਾਮਲਾ ਵੱਲੋਂ ਬਲਵੰਤ ਸਿੰਘ ਖੇੜਾ ਵਿਰੁੱਧ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚੱਲ ਰਿਹਾ ਹੈ ਜਿਸ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਕੋਰ ਕਮੇਟੀ ਦੇ ਮੈਂਬਰ ਇਸ ਸਾਜਿਸ਼ ਵਿੱਚ ਸ਼ਾਮਲ ਦੱਸੇ ਗਏ ਹਨ। ਉਹਨਾਂ ਵਿਰੁੱਧ ਧੋਖਾਧੜੀ, ਫਰਾੜ ਤੇ ਜ਼ਾਅਲਸ਼ਾਜੀ ਦੀ ਸ਼ਾਜਿਸ ਰੱਚਣ ਦਾ ਮਾਮਲਾ ਹੈ। ਇਸ ਮਾਮਲੇ ਵਿੱਚ ਪਾਰਟੀ ਦੇ ਜਨਰਲ ਸਕੱਤਰ ਡਾਂ ਦਲਜੀਤ ਸਿੰਘ ਚੀਮਾ ਰਿਕਾਰਡ ਪੇਸ਼ ਕਰਨ ਲਈ ਤਲਬ ਕੀਤੇ ਗਏ ਹਨ ਤੇ ਇਸ ਤੋ ੰਪਹਿਲਾਂ ਉਹ ਬਾਰ ਬਾਰ ਰਿਕਾਰਡ ਪੇਸ਼ ਕਰਨ ਤੋ ਬੱਚਦੇ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਕੇਸ ਤੇ ਪਟੀਸ਼ਨ ਵਾਪਸ ਲੈਣ ਲਈ ਦਬਾ ਵੀ ਪਾਇਆ ਜਾਂਦਾ ਰਿਹਾ ਹੈ ਪਰ ਉਹਨਾਂ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਲਦੀ ਹੀ ਚੌਟਾਲਿਆ ਵਾਂਗ ਨਵੀ ਖਬਰ ਸੁਨਣ ਦਾ ਮੌਕਾ ਮਿਲੇਗਾ।

ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਇਸ ਵੇਲੇ ਬਾਦਲ ਬਨਾਮ ਬਾਬਰ ਜਾਬਰ ਵਾਲਾ ਬਣਿਆ ਹੋਇਆ ਹੈ ਅਤੇ ਧੀਆ ਭੈਣਾਂ ਦੀਆ ਇੱਜਤਾਂ ਨਾਲ ਖਿਲਵਾੜ ਹੋ ਰਿਹਾ ਹੈ। ਉਹਨਾਂ ਕਿਹਾ ਕਿ ਤਰਨ ਤਾਰਨ ਜਿਲੇ ਦੇ ਪਿੰਡ ਉਸਮਾ ਦੀ ਤਾਜਾ ਘਟਨਾ ਨੇ ਪੰਜਾਬ ਸਰਕਾਰ ਤੇ ਪੁਲੀਸ ਨੂੰ ਪੂਰੀ ਤਰ੍ਹਾਂ ਸ਼ਰਮਸਾਰ ਕੀਤਾ ਹੈ ਅਤੇ ਨੰਨ੍ਹੀ ਛਾਂ ਦੀ ਚੈਂਪੀਅਨ ਬੀਬੀ ਹਰਸਿਮਰਤ ਕੌਰ ਨੇ ਹਾਲੇ ਤੱਕ ਆਪਣਾ ਮੂੰਹ ਨਹੀਂ ਖੋਲਿਆ। ਉਹਨਾਂ ਕਿਹਾ ਕਿ ਜਿਥੇ ਸਰਕਾਰ ਜਨਤਾ ਲਈ ਸਰਾਪ ਬਣ ਜਾਵੇ ਉਹ ਸਰਕਾਰ ਜਿਆਦਾ ਦੇਰ ਨਹੀਂ ਚੱਲ ਸਕਦੀ।

ਇਸੇ ਤਰ੍ਹਾਂ ਉਹਨਾਂ ਕਿਹਾ ਕਿ ਸ਼ੋਸਲਿਸਟ ਪਾਰਟੀ ਨੂੰ ਮਜਬੂਤ ਕਤਨ ਲਈ ਸ਼ੋਸ਼ਲਿਸਟ ਪਾਰਟੀ ਵੱਲੋਂ ਕੇਰਲ ਦੀ ਰਾਜਧਾਨੀ ਤਰੀਵੰਦਰਮ ਵਿਖੇ 16,17 ਤੇ 18 ਮਈ ਨੂੰ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਦੇਸ਼ ਭਰ ਵਿੱਚੋਂ ਲੋਕ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਰੈਲੀ ਦੀਆ ਤਿਆਰੀਆ ਦੇ ਸਬੰਧ ਵਿੱਚ 30ਤੇ 31 ਮਾਰਚ ਨੂੰ ਲਖਨਊ ਵ੍ਰਿਖੇ ਇੱਕ ਸਮਾਗਮ ਰੱਖਿਆ ਗਿਆ ਹੈ ਜਿਸ ਵਿੱਚ ਵੀ ਵੱਡੀ ਪੱਧਰ ਤੇ ਆਗੂ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਪਾਰਟੀ ਦਾ ਪੁਨਰਗਠਨ ਕਰਨ ਲਈ 16 ਮਾਰਚ ਨੂੰ ਮਾਨਸਾ ਵਿਖੇ ਇੱਕ ਸੂਬਾਈ ਸਮਾਗਮ ਰੱਖਿਆ ਗਿਆ ਹੈ ਜਿਸ ਵਿੱਚ ਸਾਬਕਾ ਚੀਫ ਜਸਟਿਸ ਰਾਜਿੰਦਰ ਸੱਚਰ, ਪ੍ਰੋ. ਜਗਮੋਹਨ ਸਿੰਘ (ਭਤੀਜਾ ਸ਼ਹੀਦ ਭਗਤ ਸਿੰਘ) ਅਤੇ ਪ੍ਰੇਮ ਸਿੰਘ ਰਾਸ਼ਟਰੀ ਜਨਰਲ ਸਕਤੱਰ ਤੇ ਹੋਰ ਨੇਤਾ ਸ਼ਾਮਲ ਹੋਣਗੇ। ਇਸ ਸਮੇਂ ਉਹਨਾਂ ਨਾਲ ਸ੍ਰੀ ਸੈਣੀ ਅਤੇ ਸੂਬਾ ਜਨਰਲ ਸਕੱਤਰ ਸ੍ਰੀ ਹੁਕਮ ਚੰਦ ਵੀ ਨਾਲ ਸਨ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਇੱਕ ਮੰਗ ਪੱਤਰ ਪੰਜਾਬ ਰਾਜਪਾਲ ਨੂੰ ਵੀ ਦਿੱਤਾ ਜਾਵੇਗਾ ਜਿਸ ਵਿੱਚ ਪੰਜਾਬ ਵਿੱਚ ਇੱਕ ਮਜਬੂਤ ਲੋਕਪਾਲ ਬਣਾਉਣ ਦੀ ਮੰਗ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top