Share on Facebook

Main News Page

Colors TV ਨੇ ਰੱਖਿਆ ਸੀਰੀਅਲ ਦਾ ਨਾਮ “ਗੁਰਬਾਣੀ”- ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਫਿਰ ਖਿਲਵਾੜ ?

ਸੀਰੀਅਲ ਦਾ Topic ਇਸ ਦੇ ਨਾਮ ਨਾਲ ਮੇਲ ਨਹੀਂ ਖਾਂਦਾ, ਇਸ ਕਰਕੇ ਸੋਚਣ ਵਾਲੀ ਗਲ੍ਹ ਹੈ ਕਿ ਕਲਰਸ ਵਲੋਂ ਇਹੀ ਨਾਮ ਕਿਉਂ ਵਰਤਿਆ ਗਿਆ?

ਟਿੱਪਣੀ - ਫਿਰ ਕਹਿੰਦੇ ਨੇ ਸਿੱਖ ਹਰ ਗਲ੍ਹ ਤੇ ਰੋਸ ਪ੍ਰਦਰਸ਼ਨ ਕਰਨ ਲੱਗ ਜਾਂਦੇ। ਪਰ ਇਹ ਕਿਉਂ ਨਹੀਂ ਕਹਿੰਦੇ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਹਿੰਦੂ ਚੈਨਲ ਅਤੇ ਮੀਡੀਆ। ਪਤਾ ਨਹੀਂ ਸ਼੍ਰੋਮਣੀ ਕਮੇਟੀ ਤੇ ਹੋਰ ਜਥੇਬੰਦੀਆਂ ਹਿੰਦੂ ਮੀਡੀਆ ਅਤੇ ਚੈਨਲਾ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀਆਂ?

ਜਾਣ ਬੁੱਝ ਕਿ ਪਹਿਲਾਂ ਸਿੱਖਾਂ ਬਾਰੇ ਗਲਤ ਮਲਤ ਬੋਲੋ,ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉ, ਕਦੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸ ਕੇ, ਕਦੇ ਸਨ ਆਫ ਸਰਦਾਰ ਵਰਗੀ ਫਿਲਮ ਵਿਚ ਸਿੱਖਾਂ ਨੂੰ ਸ਼ਿਵ ਪੁਜਾਰੀ ਦਿਖਾ ਕਿ, ਜਾਂ ਫਿਰ ਸਿੱਖਾਂ ਦੇ ਚੁਟਕਲੇ ਬਣਾ ਕੇ ਅਤੇ ਜਾਣਬੁੱਝ ਕੇ ਸਿੱਖਾਂ ਨੂੰ ਜੋਕਰ ਜਿਹੇ ਰੋਲ ਵਿਚ ਦਿਖਾ ਕੇ , ਫਿਰ ਜੇ ਸਿੱਖ ਰੋਸ ਪ੍ਰਦਰਸ਼ਨ ਕਰਨ, ਵਿਰੋਧ ਕਰਨ ਤਾਂ ਕਹਿਣ ਲੱਗ ਜਾਂਦੇ ਸਿੱਖ ਹਰ ਗਲ੍ਹ ਦਾ ਮੁੱਦਾ ਬਣਾਉਂਦੇ ਨੇ। ਪਰ ਹਿੰਦੂ ਸੈਂਸਰ ਦੀਆਂ ਨਜ਼ਰਾਂ ਸਿੱਖਾਂ ਖਿਲਾਫ ਬਣਾਈਆਂ ਫਿਲਮਾਂ ਤੇ ਨਾਟਕਾਂ ਤੇ ਕੈਂਚੀ ਫੇਰਨ ਵੇਲੇ ਅੰਨੀਆਂ ਹੋ ਜਾਂਦੀਆਂ ਹਨ , ਪਰ ਪੰਜਾਬ ਦੇ ਕਾਲੇ ਦੌਰ 'ਤੇ ਬਣੀ ਫਿਲਮ ਸਾਡਾ ਹੱਕ ਤੇ ਰੋਕ ਲਗਾਉਣ ਸਮੇਂ ਸੈਂਸਰ ਬੜੀ ਫੁਰਤੀ ਦਿਖਾਈ ਸੀ।

 

ਇਸ ਨਾਟਕ ਦੇ ਪਰੋਮੋ ਤੋਂ ਲੱਗਦਾ ਹੈ ਕਿ ਇਹ ਨਾਟਕ ਪ੍ਰਵਾਸੀਆਂ ਤੇ ਅਧਾਰਿਤ ਹੈ। ਐਨ.ਆਰ.ਆਈਆਂ ਵਲੋਂ ਧੋਖੇ ਨਾਲ ਕਰਵਾਏ ਵਿਆਹਾਂ ਅਤੇ ਛੱਡੀਆਂ ਗਈਆਂ ਪੰਜਾਬ ਵਿਚ ਮੁਟਿਆਰਾਂ ਦੇ ਅਧਾਰ ਬਣਾਏ ਤੇ ਇਸ ਨਾਟਕ ਦਾ ਅਸਲ ਮਕਸਦ ਹੈ ਲੋਕਾਂ ਨੂੰ ਦੱਸਣਾ ਪੰਜਾਬੀ ਪ੍ਰਵਾਸੀ ਵਿਆਹ ਕਰਵਾ ਕੇ ਕੁੜੀਆਂ ਨੂੰ ਹਿੰਦੁਸਤਾਨ ਹੀ ਛੱਡ ਜਾਂਦੇ।

ਜਿੱਥੋਂ ਤੱਕ ਸਿੱਖਾਂ ਦਾ ਸਵਾਲ ਹੈ, ਸਿੱਖ ਧਰਮ ਵਿਚ ਤਲਾਕ ਦਾ ਕੋਈ ਕਨਸੈਪਟ ਨਹੀਂ ਹੈ। ਇਸ ਲਈ ਗੁਰਬਾਣੀ ਨਾਮ ਵਰਤਣਾ ਸਰਾਸਰ ਗਲਤ ਹੈ। ਜਦ ਕਿਸੇ ਗਲ੍ਹ ਦਾ ਸਿੱਖਾਂ ਨਾਲ ਸੰਬੰਧ ਹੀ ਨਹੀਂ ਹੈ ਉਸ ਲਈ ਇਸ ਸ਼ਬਦ ਨਹੀਂ ਵਰਤਿਆ ਜਾ ਸਕਦਾ।

ਇਹ ਜਾਣਬੁੱਝ ਕਿ ਸਿੱਖਾਂ ਖਿਲਾਫ ਇੱਕ ਸਾਜਿਸ਼ ਹੈ। ਸਿੱਖਾਂ ਦਾ ਅਕਸ ਵਿਗਾੜਨ ਦੀ ਸਾਜਿਸ਼। ਉਸ ਤੋਂ ਬਾਅਦ ਪੰਜਾਬੀਆਂ ਦਾ ਅਕਸ ਵਿਗਾੜਨ ਦੀ ਸਾਜਿਸ਼। ਪ੍ਰਵਾਸੀਆਂ ਵਿਚ ਇੱਕਲੇ ਸਿੱਖ ਨਹੀਂ ਹਨ ਅਤੇ ਇੱਕਲੇ ਪੰਜਾਬੀ ਵੀ ਨਹੀਂ ਹਨ। ਨਾਟਕ ਬਣਾਉਣਾ ਹੈ ਤਾਂ ਸਾਰਿਆਂ ਤੇ ਬਣਾਉ, ਨਾਂ ਕਿ ਇਕ ਧਰਮ ਅਤੇ ਸੂਬੇ ਨੂੰ ਨਿਸ਼ਾਨਾ ਬਣਾਇਆ ਜਾਵੇ।


ਪਰ ਸਵਾਲ ਪੈਦਾ ਹੁੰਦਾ ਹੈ ਕਿ ਇਸ ਕਰਕੇ ਤੇ ਨਹੀਂ ਇਸ ਨਾਟਕ ਦਾ ਨਾਮ ਗੁਰਬਾਣੀ ਰੱਖਿਆ ਕਿ ਲੋਕਾਂ ਨੂੰ ਲੱਗੇ ਇਹ ਸਿਰਫ ਪੰਜਾਬੀ ਹੀ ਹਨ ਜੋ ਇਸ ਤਰ੍ਹਾਂ ਦੇ ਧੋਖੇ ਕਰਦੇ ਹਨ। ਫਿਰ ਗੁਰਬਾਣੀ ਨਾਮ ਰੱਖ ਕੇ ਇਹ ਗਲ੍ਹ ਸਿੱਧੀ ਸਿੱਖਾਂ ਨਾਲ ਜੋੜ ਦਿੱਤੀ ਜਾਂਦੀ ਹੈ। ਸਾਡੇ ਮੁਤਾਬਕ ਤਾਂ ਉਨ੍ਹਾਂ ਦਾ ਕੋਈ ਧਰਮ ਨਹੀਂ ਹੁੰਦੇ, ਜੋ ਇਹੋ ਜਿਹੇ ਕਾਰੇ ਕਰਦੇ ਹਨ। ਪਰ ਫਿਰ ਆਪਣਾ ਆਪ ਨੂੰ ਨਿਰਪੱਖ ਹੋਣ ਦਾ ਦਿਖਾਵਾ ਕਰਨ ਵਾਲੇ ਹਿੰਦੂ ਚੈਨਲ ਸਿਰਫ ਇੱਕ ਧਰਮ ਨੂੰ ਨਿਸ਼ਾਨ ਕਿਉਂ ਬਣਾ ਰਹੇ ਹਨ?

ਮੈਡਰਿਡ 9 ਮਾਰਚ (ਗੁਰਪ੍ਰੀਤ ਸਿੰਘ ਮੈਡਰਿਡ) ਹਿੰਦੁਸਤਾਨ ਦੇ ਮੀਡੀਆ ਦਾ ਹਿੰਦੂ ਸੈਂਸਰ ਹਮੇਸ਼ਾ ਹੀ ਸਿੱਖਾ ਦੁਵਾਰਾ ਬਣਾਈਆਂ ਗਈਆਂ ਫ਼ਿਲਮਾਂ ਜਾਂ ਨਾਟਕਾਂ ਨੂੰ ਇਹ ਕਿਹ ਕਿ ਰੋਕ ਲਾ ਦਿੰਦਾ ਹੈ ਕੇ ਇਸ ਵਿਚ ਲੋਕਾਂ ਦੀਆਂ ਧਾਰਮਿਕ ਭਾਵਨਾਵਾ ਦੇ ਖਿਲਾਫ਼ ਗੱਲਾਂ ਹਨ ਜਾ ਇਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾ ਨੂੰ ਸੱਟ ਲਗਦੀ ਹੈ, ਕੀ ਇਹ ਹਿੰਦੂ ਸੈਂਸਰ ਸਿਰਫ ਘੱਟ ਗਿਣਤੀ ਉਤੇ ਦਬਾਅ ਲਈ ਹੀ ਹੈ? ਬੁਹ ਗਿਣਤੀ ਵਾਸਤੇ ਕੋਈ ਕਾਨੂੰਨ ਨਹੀਂ ਕੇ ਜੇ ਉਹ ਕਿਸੇ ਦੀਆਂ ਧਾਰਮਿਕ ਭਾਵਨਾਵਾ ਨਾਲ ਖਿਲਵਾੜ ਕਰਨ ਜਾ ਕਿਸੇ ਦੇ ਧਾਰਮਿਕ ਭਾਵਨਾਵਾ ਨੂੰ ਭੜਕਾਉਣ gurbaniਵਾਲੀਆ ਆਪਣੀਆ ਫ਼ਿਲਮਾਂ ਜਾ ਨਾਟਕਾਂ ਵਿਚ ਰੋਲ ਪਾਣ ਤੇ ਉਹਨਾ ਤੇ ਉਹ ਰੋਕ ਲਾ ਸੱਕਣ। ਇਹ ਸਿੱਖਾਂ ਦੀ ਵਿਚਾਰਧਾਰਾ ਤੇ ਹਮਲਾ ਹੈ। ਇਸ ਕਰਕੇ ਸਿੱਖ ਹਿੰਦੁਸਤਾਨ ਵਿਚ ਅਜ਼ਾਦ ਨਹੀਂ। ਜਦੋਂ ਕਿਸੇ ਕੌਮ ਦੀ ਵਿਚਾਰਧਾਰਾ ਤੇ ਹਮਲਾ ਹੋਵੇ, ਉਹ ਉਸ ਦੇਸ ਵਿਚ ਕਿਵੇਂ ਸੁਰਖਿੱਅਤ ਹੋ ਸਕਦੇ ਹਨ।

ਇਕ ਸਾਡਾ ਹੱਕ ਨਾਮ ਹੈ ਫਿਲਮ ਸੀ ਜੋ ਪੰਜਾਬ ਦੇ ਕਾਲੇ ਦਿਨ੍ਹਾਂ ਤੇ ਬਣੀ ਹੈ। ਉਸ ਫਿਲਮ 'ਤੇ ਸੈਂਸਰ ਨੇ ਰੋਕ ਲਗਾ ਦਿੱਤੀ ਸੀ। ਸਿਰਫ ਇਸ ਕਰਕੇ ਕਿ ਉਹ ਸਿੱਖਾਂ ਤੇ ਬਣੀ ਫਿਲਮ ਸੀ। ਸਨ ਆਫ ਸਰਦਾਰ ਫਿਲਮ ਵਿਚ ਜਦੋਂ ਅਜੇ ਦੇਵਗਨ ਨੇ ਉਮ ਛਾਪ ਕੇ ਸਨ ਆਫ ਸਰਦਾਰ ਫਿਲਮ ਬਣਾਈ ਤਾਂ ਸੈਂਸਰ ਨੂੰ ਉਹਦੇ ਵਿਚ ਕੋਈ ਗਲਤੀ ਨਹੀਂ ਲੱਗੀ। ਹਾਲ ਹੀ ਵਿਚ ਕਲਰ ਟੀਵੀ ਤੇ ਇਕ ਨਾਟਕ ਸ਼ੁਰੂ ਹੋ ਰਿਹਾ ਹੈ, ਜਿਸ ਦਾ ਨਾਮ ਸਿੱਖਾਂ ਦੀ ਰੂਹ ਦੇ ਨਾਮ 'ਤੇ ਰਖਿਆ ਗਿਆ ਹੈ, ਸਿੱਖਾਂ ਦੀ ਰੂਹ ਹੈ ਗੁਰਬਾਣੀ, ਜੀ ਹਾਂ! ਗੁਰਬਾਣੀ ਦੇ ਨਾਮ 'ਤੇ ਕਲਰ ਟੀਵੀ 'ਤੇ ਨਾਟਕ ਸ਼ੁਰੂ ਹੋ ਰਿਹਾ ਹੈ, ਕੀ ਇਹ ਸਿੱਖਾਂ ਧਰਮ ਦੀਆ ਭਾਵਨਾ ਨਾਲ ਖਿਲਵਾੜ ਨਹੀਂ ? ਕੀ ਇਸ ਸਿਰਲੇਖ ਹੇਠ ਆ ਰਹੇ ਨਾਟਕ ਤੇ ਹਿੰਦੂ ਸੈਂਸਰ ਨੂੰ ਕੋਈ ਇਤਰਾਜ ਨਹੀਂ? ਕੀ ਧਰਮ ਦੇ ਜਥੇਦਾਰਾਂ ਨੂੰ ਇਸ ਬਾਰੇ ਜਾ ਸਿਖ ਕੌਮ ਇਸ ਬਾਰੇ ਸੂਚੇਤ ਨਹੀਂ ਹੋਣਾ ਚਾਹੀਦਾ? ਨਾਟਕ ਦਾ ਸਿਰਲੇਖ (ਟਾਈਟਲ) ਤਾਂ ਗੁਰਬਾਣੀ ਹੈ, ਕੀ ਇਸ ਵਿਚ ਗੁਰਬਾਣੀ ਅਨੁਸਾਰ ਹੈ? ਬਿਲਕੁਲ ਨਹੀਂ !

ਆਪ ਸਭ ਨੂੰ ਪਤਾ ਹੈ ਕਿ ਅੱਜ ਦੇ ਇਸ ਮੀਡੀਏ ਵੱਲੋ ਨੌਜਵਾਨਾਂ ਨੂੰ ਜਾਂ ਸਮਾਜ ਨੂੰ ਕੀ ਪਰੋਸ ਕੇ ਦਿੱਤਾ ਜਾ ਰਿਹਾ ਹੈ, ਬਾਕੀ ਇਸ ਨਾਟਕ ਦੇ ਪ੍ਰੋਮੋ ਤੋਂ ਹੀ ਇਸ ਚੀਜ ਦਾ ਅੰਦਾਜਾ ਲਾਇਆ ਜਾ ਸਕਦਾ ਹੈ, ਬਾਕੀ ਫੈਸਲਾ ਕੌਮ ਦਾ ਹੈ ਕਿ ਕੌਮ ਨੇ ਸਿਖ ਸੰਗਤ ਨੇ ਕੀ ਕਰਨਾ ਹੈ, ਕੀ ਹਮੇਸ਼ਾ ਧੱਕੇ ਹੀ ਸਹਿਣ ਕਰਨੇ ਹਨ ਜਾਂ ਹੋ ਰਹੇ ਕੌਮ ਨਾਲ ਧੱਕੇ ਦੇ ਖਿਲਾਫ ਕੋਈ ਆਵਾਜ ਵੀ ਚੁੱਕਣੀ ਹੈ| ਸੋਚਣ ਵਾਲੀ ਗਲ੍ਹ ਹੈ ਕਿ ਇਨ੍ਹਾਂ ਇਹੋ ਜਿਹੇ ਸੀਰੀਅਲ ਦਾ ਨਾਮ ਗੁਰਬਾਣੀ ਹੀ ਲੱਭਾ ਸੀ?

Source: Punjab Spectrum


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top