Share on Facebook

Main News Page

ਫਰੈਂਕਫਰਟ 'ਚ ਰੈਸਟੋਰੈਂਟ 'ਚ ਲੱਗੀ ਅੱਗ ਕਾਰਨ ਦੋ ਪੰਜਾਬੀਆਂ ਦੀ ਮੌਤ

ਫਰੈਂਕਫਰਟ 08 ਮਾਰਚ (ਗੁਰਧਿਆਨ ਸਿੰਘ ਮਿਆਣੀ):- ਬੀਤੇ ਦਿਨ ਫਰੈਂਕਫੋਰਟ ਓਬਰਰਾਡ 'ਚ ਓਨਬਾਖਰ ਲੈਂਡ ਸਟਰੀਟ 271 ਵਿੱਚ ਪੈਂਦੇ ਰੈਸਟੋਰੈਂਟ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਪੰਜਾਬੀ ਨੋਜ਼ਵਾਨਾਂ ਸ. ਤੇਜਿੰਦਰ ਸਿੰਘ ਅਤੇ ਸ. ਭੁਪਿੰਦਰ ਸਿੰਘ ਦੀ ਜ਼ਹਿਰੀਲੇ ਧੂੰਐਂ ਕਾਰਨ ਮੌਤ ਹੋ ਗਈ। ਇਸ ਹਾਦਸੇ ਦਾ ਪਤਾ ਉਸ ਸਮੇਂ ਲੱਗਾ ਜਦੋਂ ਅੱਗ 'ਚ ਫਸੇ ਦੋਵੇਂ ਆਦਮੀਆਂ ਨੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਵਿੱਚ ਰੌਲਾ ਪਾਇਆ। ਦੋਵੇਂ ਹੀ ਜਿੰਦਗੀ ਦੀ ਜੱਦੋ ਜਹਿਦ ਕਰਦੇ ਪਿਛਲਾ ਦਰਵਾਜ਼ਾ ਖੋਹਲਣ ਵਿਚ ਨਾਕਾਮਯਾਬ ਹੁੰਦੇ ਬੇਹੋਸ਼ ਹੋ ਕੇ ਥੱਲੇ ਡਿੱਗ ਗਏ। ਉਹਨਾਂ ਦੀਆ ਚੀਕਾਂ ਸੁਣ ਕੇ 26 ਸਾਲਾਂ ਜਤਿੰਦਰ ਨੇ ਰੈਸਟੋਰੈਂਟ ਦੇ ਨਾਲ ਲੱਗਦੇ ਘਰ ਤੋਂ ਭਰਾ ਦੇ ਪੀਜ਼ੇਰੀਏ ਵਿੱਚ ਅੱਗ ਲੱਗੀ ਦੇਖੀ, ਤਾਂ ਉਹ ਜ਼ਲਦੀ ਨਾਲ ਉਹਨਾਂ ਨੂੰ ਬਚਾਉਣ ਲਈ ਭੱਜਿਆ, ਪਰ ਉਸ ਦੇ ਪਹੁੰਚਦੇ ਬਹੁਤ ਦੇਰ ਹੋ ਚੁੱਕੀ ਸੀ। ਉਸਨੇ ਇੱਕਲੇ ਨੇ ਜਾ ਕੇ ਰੈਸਟੋਰੈਂਟ ਵਿੱਚੋਂ ਦੋਵਾਂ ਦੀਆ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਮੱਦਦ ਲਈ ਆਵਾਜ਼ ਲਗਾਈ। ਪਰੰਤੂ ਅੱਗ ਬਝਾਊ ਕਰਮਚਾਰੀਆਂ ਨੂੰ ਇਸ ਦੀ ਸੂਚਨਾ ਦੇਰੀ ਨਾਲ ਮਿਲੀ। ਉਹਨਾਂ ਨੇ ਦੱਸ ਮਿੰਟ ਵਿੱਚ ਅੱਗ ਤਾਂ ਬੁਝਾ ਦਿੱਤੀ, ਪਰ ਬਦਕਿਸਮਤੀ ਨਾਲ ਅੱਗ ਦੀ ਝਪੇਟ ‘ਚ ਆਏ 24 ਸਾਲਾਂ ਮਾਲਕ ਤੇਜਿੰਦਰ ਅਤੇ 41 ਸਾਲਾਂ ਸ. ਭੁਪਿੰਦਰ ਸਿੰਘ ਕਾਮਾ ਮੌਤ ਦਾ ਸ਼ਿਕਾਰ ਹੋ ਗਏ।

ਪੁਲਿਸ ਨੂੰ ਘਟਨਾ ਸਥਾਨ ਤੋਂ ਕੁਝ ਇਹੋ ਜਿਹੇ ਸੁਰਾਗ ਮਿਲੇ ਹਨ, ਜਿਸ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਅੱਗ ਕਿਸੇ ਵੱਲੋ ਜਾਣ ਬੁਝ ਕੇ ਲਗਾਈ ਗਈ ਹੈ। ਪੁਲਿਸ ਦੁਆਰਾ ਅੱਗ ਲਗਾਉਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਵਿਅਕਤੀਆਂ ਦੀ ਮੌਤ ਦਾ ਕਾਰਨ ਜ਼ਹਿਰੀਲਾ ਧੂੰਆਂ ਸੀ। ਮ੍ਰਿਤਕ ਦੇ ਭਰਾ ਜਤਿੰਦਰ ਨੂੰ ਵੀ ਜ਼ਹਿਰੀਲੇ ਧੂੰਐ ਦਾ ਸ਼ਿਕਾਰ ਹੋਣ ਕਾਰਨ ਹਸਪਤਾਲ ਵਿੱਚ ਇੱਕ ਦਿਨ ਰਹਿਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top