ਗੁਰਮੁਖਿ ਹਸੈ ਗੁਰਮੁਖਿ ਰੋਵੈ ॥ ਜਿ ਗੁਰਮੁਖਿ ਕਰੇ ਸਾਈ ਭਗਤਿ
ਹੋਵੈ ॥ (ਮਹਲਾ ੪)
ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੀਵਨ ਦੀ ਕੋਈ ਭੀ ਕਿਰਿਆ ਜੋ ਗੁਰੂ ਨੂੰ ਸਨਮੁਖ ਰਖ ਕੇ ਕੀਤੀ
ਜਾਂਦੀ ਹੈ, ਜਾਂ ਗੁਰੂ ਨੂੰ ਪੈਮਾਨਾ ਬਣਾ ਕੇ ਕੀਤੀ ਜਾਂਦੀ ਹੈ। ਸਿੱਖ ਵਾਸਤੇ ਉਹੀ ਕਿਰਿਆ
ਭਗਤੀ ਹੋ ਨਿਬੜਦੀ ਹੈ, ਜਿਵੇਂ ਕਿ ਗੁਰਸਿਖ ਅਗਰ ਰੋਂਦਾ ਹੈ ਤਾਂ ਉਹ ਭੀ ਸਮਾਜ ਦੇ ਹਾਲਾਤਾਂ
ਨੂੰ ਮੁੱਖ ਰੱਖ ਕੇ ਅਤੇ ਜੇ ਹੱਸਦਾ ਜਾਂ ਖੇੜੇ ਵਿਚ ਹੈ, ਤਾਂ ਉਹ ਭੀ ਪੰਥ ਦੀ ਚੜਦੀਕਲਾ ਨੂੰ
ਵੇਖਦੇ ਹੋਏ।
ਵੈਸੇ ਰੋਣਾ ਤਾਂ ਮਨੁੱਖ ਦੀ ਬਹੁਤ ਵੱਡੀ ਕਮਜੋਰੀ ਹੈ। ਤੁਸੀਂ ਆਮ ਲੋਕਾਂ ਨੂੰ ਗੱਲ-ਗੱਲ ਤੇ
ਰੋਂਦਿਆਂ ਵੇਖਿਆ ਹੋਵੇਗਾ ਅਤੇ ਕੁਦਰਤੀ ਤੌਰ ਤੇ ਜਿਆਦਾਤਰ ਇਹ ਕਮਜੋਰੀ ਔਰਤ ਦੀ ਮੰਨੀ ਜਾਂਦੀ
ਹੈ। ਪਰ ਐਸੀ ਕੀ ਗੱਲ ਹੈ ਕਿ ਗੁਰੂ ਸਾਹਿਬ ਰੋਣ ਨੂੰ ਭੀ ਭਗਤੀ ਦਰਸਾਉਂਦੇ ਹਨ ?
ਇਸ ਬਾਰੇ ਬੜੇ ਸੰਖੇਪ ਲਫਜਾਂ ਵਿੱਚ ਜੋ ਮੈਨੂੰ ਸਮਝ ਆਈ, ਉਹ ਇਹ ਹੈ ਕਿ ਰੋਣਾ ਕੇਵਲ ਉਨ੍ਹਾਂ
ਲੋਕਾਂ ਦੀ ਕਮਜੋਰੀ ਹੈ ਜੋ ਕਿਸਮਤਵਾਦੀ ਹਨ, ਪਰ ਕਰਮਵਾਦੀਆਂ ਲਈ ਤਾਂ ਰੋਣਾ ਭੀ ਆਪਣੀ ਮੰਜਿਲ
ਵੱਲ ਵੱਧਣ ਦੀ ਸਪੱਸ਼ਟਤਾ ਦੀ ਨਿਸ਼ਾਨੀ ਹੈ।
ਕਾਸ਼ ਸਾਨੂੰ ਗੁਰਸਿਖੀ ਜੀਵਨ ਦੇ ਅਨਮੋਲ ਫਲਸਫੇ ਨੂੰ ਸਮਝਦੇ ਹੋਏ ਰੋਣਾ ਅਤੇ ਹੱਸਣਾ ਆ ਜਾਵੇ।