Share on Facebook

Main News Page

ਪਹਿਲਾ ਸਿੱਖ! ਅੰਤਰਿਕਸ਼ (Space) ਵਿੱਚ ਜਾ ਸਕਦਾ ਹੈ, ਤੁਹਾਡੀ ਕੀਮਤੀ ਵੋਟ ਦੇ ਸਹਾਰੇ
- ਭਾਈ
ਪਰਮਜੀਤ ਸਿੰਘ ਉਤਰਾਖੰਡ

ਆਰੰਭ ਤੋਂ ਲੈ ਕੇ ਹੋਣ ਤੱਕ ਸਿੱਖ ਦੀ ਵਖਰੀ ਦਿੱਖ (ਸਰੂਪ) ਨੂੰ ਮਿਟਾਉਣ ਵਾਸਤੇ ਸਿੱਖੀ ਦੇ ਦੁਸਮਣਾਂ ਨੇ ਅਨੇਕਾਂ ਵਾਰ ਕੀਤੇ ਹਨ, ਜਿਸ ਵਿੱਚ ਕਾਫੀ ਹੱਦ ਤੱਕ ਉਹ ਸਫਲ ਵੀ ਹੋਏ ਹਨ। ਜਿਸਦੇ ਨਤੀਜੇ ਨੂੰ ਦੇਖ ਕੇ ਅਸੀਂ ਕਈ ਵਾਰ ਨਿਰਾਸ਼ ਵੀ ਹੁੰਦੇ ਆਏ ਹਾਂ।

ਪਰ ਦੁੱਜੇ ਪੱਖ ਨੂੰ ਦੇਖ ਕੇ ਅਤਿ ਖੁਸ਼ੀ ਵੀ ਹੁੰਦੀ ਹੈ ਕਿ ਸਿੱਖਾਂ ਦੀ ਗਿਣਤੀ ਭਾਂਵੇ ਘੱਟ ਹੈ, ਪਰ ਦੁਨੀਆਂ ਭਰ ਵਿੱਚ ਆਪਣੀ ਕਾਬਲਿਅਤ ਦੇ ਆਧਾਰ ‘ਤੇ ਸਿੱਖੀ ਸਰੂਪ ਵਾਲੇ ਨੌਜਵਾਨ ਵੀਰਾਂ ਅਤੇ ਭੈਣਾਂ ਨੇ ਸਿੱਖ ਪੰਥ ਦਾ ਮਾਣ ਵਧਾਇਆ ਵੀ ਹੈ ਜਿਵੇਂ - ਸ. ਹਰਜੀਤ ਸਿੰਘ ਸੱਜਣ (ਕੇਨੈਡਾ ਵਿੱਚ ਬੀ.ਸੀ. ਰੈਜੀਮੈਂਟ ਦਾ ਪਹਿਲਾ ਸਰੂਪਧਾਰੀ ਸਿੱਖ ਜਿਸਨੇ ਦਸਤਾਰ ਦੀ ਖਾਤਰ ਇੱਕ ਲੰਮੀ ਜੱਦੋਜਹਿਦ ਦੇ ਬਾਅਦ ਸਫਲਤਾ ਹਾਸਲ ਕਰਕੇ ਵਖਾਈ), ਅਰਪਿੰਦਰ ਕੌਰ (ਅਮੈਰੀਕਾ ਏਅਰਲਾਇੰਸ ਕਾਰਪੋਰੇਸ਼ਨ ਔਫਿਸਰ), ਸ. ਬਲਤੇਜ ਸਿੰਘ ‘ਢਿੱਲੋਂ’ (ਕੈਨੇਡਾ ਦੀ ਪੁਲਿਸ (RCMP) ਵਿੱਚ ਪਹਿਲਾ ਦਸਤਾਰਧਾਰੀ ਸਿੱਖ), ਸ. ਕਵਲਜੀਤ ਸਿੰਘ (ਨਿਯੂਜੀਲੈਂਡ ਪਾਰਲੀਮੈਂਟ ਵਿੱਚ ਪਹਿਲੇ ਸਿੱਖੀ ਸਰੂਪ ਵਾਲੇ ਸਿੱਖ ਆਦਿ), ਅਨੇਕਾਂ ਹੀ ਐਸੇ ਵੀਰਾਂ/ਭੈਣਾਂ ਦੀ ਲਿਸਟ ਹੈ, ਜਿਨ੍ਹਾਂ ਨੇ ਕਰੜੀ ਮਿਹਨਤ ਕਰਕੇ ਦੁਨੀਆਂ ਨੂੰ ਦੱਸ ਦਿਤਾ ਹੈ, ਕਿ ਸਿੱਖੀ ਸਰੂਪ ਵਿੱਚ ਰਿਹ ਕੇ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ।

ਸੋ, ਅਜੇਹੀ ਇੱਕ ਹੋਰ ਵੱਡੀ ਪ੍ਰਾਪਤੀ ਸਪੇਸ ‘ਤੇ ਜਾਣ ਵਾਸਤੇ ਇੱਕ ਨੌਜਵਾਨ ਵੀਰ ਸੁਖਮੀਤ ਸਿੰਘ ‘ਸੱਚਲ’ ਕਨੈਡਾ, ਸਰੀ ਦਾ ਰਹਿਣ ਵਾਲਾ ਇਹ ਵੀਰ McGill University Montreal ਵਿੱਚ ਪੜ ਰਿਹਾ ਹੈ। ਇਹ ਪਹਿਲਾ ਸਿੱਖ ਹੋਵੇਗਾ, ਜੋ ਸਪੇਸ ਵਿੱਚ ਪਹੁੰਚੇਗਾ।

ਸਪੇਸ ਭੇਜਣ ਵਾਲਿਆਂ ਵੱਲੋਂ ਜਾਣ ਵਾਲੇ ਦੀ ਕਾਬਲਿਅਤ ਦੇ ਨਾਲ ਨਾਲ, ਫੇਸ ਬੁੱਕ ਤੇ ਵੱਧ ਤੋਂ ਵੱਧ ਵੋਟ ਵੀ ਦੇਖੇ ਜਾਣਗੇ। ਸੋ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਕਿ ਅਸੀਂ ਇਸ ਨੌਜਵਾਨ ਨੂੰ ਆਪਣੀ ਵੋਟ ਪਾ ਕੇ ਇਸਨੂੰ ਪਹਿਲੇ ਨੰਬਰ ਦਾ ਹੱਕਦਾਰ ਬਣਾਈਏ।

ਵੋਟ ਪਾਣ ਵਾਸਤੇ ਇੱਥੇ ਕਲਿੱਕ ਕਰੋ ਜੀ --> https://www2.axeapollo.com/en_CA/77766/sukhmeet-sachal?image=0

Steps how to vote.

Sukhmeet Singh Sachal's Facebook page : http://www.facebook.com/sukhmeetsingh.sachal?ref=ts&fref=ts


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top