Share on Facebook

Main News Page

ਪਿੰਡ ਜੋਧਾਂ ਜ਼ਿਲਾ ਲੁਧਿਆਣਾ ਦੇ ਕਬੱਡੀ ਮੈਚਾਂ 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ

ਬਾਦਲ ਦੇ ਪੱਪੂਆਂ ਵਲੋਂ ਜਾਰੀ ਕੂੜਨਾਮਿਆਂ ਦਾ ਰਹਿੰਦਾ ਖੁੰਹਦਾ ਅਸਰ ਉਦੋਂ ਜਾਂਦਾ ਰਿਹਾ, ਜਦੋਂ ਕੀਰਤਨ ਸਮਾਗਮਾਂ, ਸੈਮੀਨਾਰਾਂ, ਵਿਆਹ ਸਮਾਗਮਾਂ ਤੋਂ ਬਾਅਦ ਹੁਣ ਖੇਡ ਮੁਕਾਬਲਿਆਂ 'ਚ ਵੀ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋ ਰਹੇ ਹਨ। 6 ਮਾਰਚ ਨੂੰ ਪਿੰਡ ਜੋਧਾਂ, ਜ਼ਿਲ੍ਹਾ ਲੁਧਿਆਣਾ ਵਿਖੇ ਕਬੱਡੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪ੍ਰੋ. ਦਰਸ਼ਨ ਸਿੰਘ ਨਾਲ ਸ. ਸਤਪਾਲ ਸਿੰਘ ਦੁਗਰੀ, ਕੈਨੇਡਾ ਤੋਂ ਸ. ਗਗਨਦੀਪ ਸਿੰਘ ਉਚੇਚੇ ਤੌਰ 'ਤੇ ਪਹੁੰਚੇ। ਪ੍ਰੋ. ਦਰਸ਼ਨ ਸਿੰਘ ਨੇ ਦਰਸ਼ਕਾਂ ਨੂੰ ਸੰਬੋਧਨ ਹੁੰਦਿਆਂ ਸ਼ਰੀਰਕ ਤੰਦਰੁਸਤੀ ਦੀ ਮਹੱਤਤਾ ਬਾਰੇ ਗੁਰਮਤਿ ਰਾਹੀਂ ਚਾਨਣਾ ਪਾਇਆ। 

ਨਗਰ ਜੋਧਾਂ ਵਿਚ ਸਾਹਿਬ ਸਿੰਘ ਬੇਦੀ ਸਪ੍ਰੋਟਸ ਕਲੱਬ ਵਲੋਂ ਵੱਡੀ ਪੱਧਰ ‘ਤੇ ਕਰਵਾਏ ਗਏ ਕਬੱਡੀ ਮੈਚ ਸਮੇਂ ਨੌਜਵਾਨ ਖਿਡਾਰੀਆਂ ਨੂੰ ਗੁਰਮਤਿ ਸੇਧ ਦੇਣ ਲਈ, ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੂੰ ਬੁਲਾਇਆ ਗਿਆ। ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ “ਮਲਾਂ ਖਾੜਾ ਰਚਿਆ” ਗੁਰਬਾਣੀ ਰਾਹੀਂ ਸਮਝਾਇਆ, ਕਿ ਕਿਸ ਤਰ੍ਹਾਂ ਖਿਡਾਰੀ ਨੌਜਵਾਨਾਂ ਨੇ ਗੁਰਮਤਿ ਦੀ ਖੁਰਾਕ ਖਾ ਕੇ ਅਤੇ ਮਨਮਤਿ ਤੋਂ ਪ੍ਰਹੇਜ਼ ਕਰਕੇ, ਅਪਣੇ ਤਨ ਅਤੇ ਮਨ ਨੂੰ ਬਲਵਾਨ ਕਰਨਾ ਹੈ। ਸ: ਸੰਤੋਖ ਸਿੰਘ ਜੀ, ਸ: ਹਰਚਰਨ ਸਿੰਘ ਜੀ ਨਾਰਵੇ ਵਾਲਿਆਂ ਨੇ ਪ੍ਰੋ: ਦਰਸ਼ਨ ਸਿੰਘ ਜੀ ਹੱਥੋਂ ਜੇਤੂ ਟੀਮ ਨੂੰ ਰੌਇਲ ਇਨ ਫੀਲਡ ਮੋਟਰ ਸਾਈਕਲ ਇਨਾਮ ਵਿੱਚ ਦਿਤਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top