Share on Facebook

Main News Page

ਪੰਜਾਬ ਹੁਣ ਪਾੰਖਡੀਆਂ ਦੀ ਪੂਰੀ ਜਕੜ ਵਿੱਚ!!!

ਆਹ ਖਬਰ ਚੰਗੀ ਤਰ੍ਹਾਂ ਪੜ੍ਹ ਕੇ ਸਾਰੇ ਆਪਣੇ ਵਿਚਾਰ ਦਿਉ…ਪੰਜਾਬ ਹੁਣ ਪਾੰਖਡੀਆਂ ਦੀ ਪੂਰੀ ਜਕੜ ਵਿੱਚ? ਭਗਤਾਂ, ਗੁਰੂਆਂ ਅਤੇ ਪੀਰਾਂ ਪੈਗੰਬਰਾਂ ਦੀ ਧਰਤੀ ਪੰਜਾਬ ਵਿੱਚ ਹੁਣ ਸਾਧਾਂ ਪਾਖੰਡੀਆਂ ਦੀ ਗਿਣਤੀ ਵਾਧੂ ਕੋਈ ਹੈ ਜੋ ਸਾਧਾਂ ਪਾਖੰਡੀਆਂ ਦੀ ਗਿਣਤੀ ਕਰ ਸਕਦਾ? ਕਈ ਵਾਰ ਲੱਗਦਾ ਹੈ ਕਿ ਬ੍ਰਹਾਮਣਵਾਦ ਸਿੱਖੀ ਦੀਆਂ ਜੜ੍ਹਾਂ ਵਿੱਚ ਇੰਨਾ ਜ਼ਿਆਦਾ ਫੈਲ ਗਿਆ ਹੈ, ਕਿ ਇਸ ਵਿਚੋਂ ਨਿਕਲਣਾ ਨਾਮੁਮਕਨ ਹੋ ਗਿਆ ਹੈ?

ਇਸੇ ਤਰ੍ਹਾਂ ਹੀ ਸਾਡੇ ਕੋਲ ਅੱਜ ਫਿਰ ਇੱਕ ਖਬਰ ਆਈ.. ਅਸੀਂ ਇਹੋ ਜਿਹੀਆਂ ਖਬਰਾਂ ਲਾਉਂਦੇ ਤਾਂ ਨਹੀਂ, ਪਰ ਪਾਠਕਾਂ ਦੀ ਜਾਣਕਾਰੀ ਲਈ ਇਹ ਖਬਰ ਲਗਾ ਰਹੇ ਹਾਂ -

ਸ਼ਾਹਕੋਟ, 5 ਮਾਰਚ (ਸਚਦੇਵਾ) ਭਗਤਾਂ, ਗੁਰੂਆਂ ਅਤੇ ਪੀਰਾਂ ਪੈਗੰਬਰਾਂ ਦੀ ਧਰਤੀ ਪੰਜਾਬ ਨੇ ਬਹੁਤ ਹੀ ਮਹਾਨ ਅਤੇ ਪਵਿੱਤਰ 5 ਚਟੇ 403 ਰੂਹਾਂ ਨੂੰ ਜਨਮ ਦਿੱਤਾ, ਜਿਹਨਾਂ ਨੇ ਭੁੱਲੇ ਭਟਕੇ ਲੋਕਾਂ ਨੂੰ ਗਲਤ ਤੋ ਸਹੀ ਰਸਤੇ ਪਾ ਕੇ ਪਰਮ ਪਿਤਾ ਪ੍ਰਮਾਤਮਾਂ ਦੇ ਚਰਨੀ ਲਾਇਆ । ਅਜਿਹੀ ਹੀ ਇੱਕ ਸਖਸ਼ੀਅਤ ਦਾ ਨਾਮ ਹੈ, ਭਗਤ ਗੁਰੂ ਵੀਰ ਭਾਨ ਜੀ (ਪੂਨੀਆਂ ਵਾਲੇ) ਭਗਤ ਗੁਰੂ ਵੀਰ ਭਾਨ ਜੀ ਦਾ ਜਨਮ ਪਿਤਾ ਲਾਲ ਚੰਦ ਦੇ ਘਰ ਮਾਤਾ ਦੁਰਗਾ ਦੇਵੀ ਦੀ ਕੁੱਖੋ ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਘੁਰਿਆਲਾ ਵਿਖੇ ਹੋਇਆ।

ਭਗਤ ਜੀ ਭਾਵੇਂ ਬਹੁਤੀ ਪੜਾਈ ਨਹੀਂ ਕਰ ਸਕੇ, ਕਿਉਕਿ ਬਚਪਨ ਤੋਂ ਹੀ ਉਨਾਂ ਦੀ ਬਿਰਤੀ ਪੜ੍ਹਾਈ ਵੱਲ ਘੱਟ ਭਗਤੀ ਵੱਲ ਜਿਆਦਾ ਸੀ, ਜਦ ਉਹ ਪਿੰਡ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸਨ ਤਾਂ ਉਹ ਤੀਸਰੀ ਕਲਾਸ ਵਿੱਚ ਪੜ੍ਹਦੇ- ਪੜ੍ਹਦੇ ਸ਼ਾਮ ਨੂੰ ਪਿੰਡ ਵਿੱਚਲੇ ਡੇਰੇ ‘ਤੇ ਸੇਵਾ ਕਰਨ ਜਾਣ ਲੱਗ ਪਏ, ਜਿਥੇ ਉਹ ਦੇਰ ਰਾਤ ਤੱਕ ਲੋਕਾਂ ਦੀ ਸੇਵਾ ਕਰਦੇ ਰਹਿੰਦੇ। ਹੌਲੀ ਹੌਲੀ ਉਹ ਮਾਤਾ ਗੁਰਚਰਨ ਕੌਰ ਦੇਵਾ ਜੀ ਘੁਰਿਆਲੇ ਵਾਲਿਆਂ ਦੇ ਚੇਲੇ ਬਣ ਗਏ ਅਤੇ ਆਪਣਾਂ ਸਾਰਾ ਜੀਵਨ ਹੀ ਉਨਾਂ ਦੇ ਨਾਮ ਅਰਪਣ ਕਰ ਦਿੱਤਾ।

ਸੰਨ 1981 ਵਿੱਚ ਉਹ ਪਿੰਡ ਘੁਰਿਆਲੇ ਤੋ ਬਲਾਕ ਸ਼ਾਹਕੋਟ ਦੇ ਪਿੰਡ ਪੂਨੀਆਂ ਵਿਖੇ ਆਣ ਵਸੇ ਅਤੇ ਇਥੇ ਹੀ ਉਨਾਂ ਆਪਣਾਂ ਡੇਰਾ ਬਣਾ ਲਿਆ ਜੋ ਕਿ ਮੰਦਿਰ ਸ਼੍ਰੀ ਭੱਦਰਕਾਲੀ ਦੇ ਨਾਂ ਨਾਲ ਪ੍ਰਸਿੱਧ ਹੈ । ਹਜਾਰਾਂ ਦੀ ਤਾਦਾਦ ਵਿੱਚ ਸ਼ਰਧਾਲੂ ਇਥੇ ਮੱਥਾ ਟੇਕ ਕੇ ਆਪਣੇ ਮੰਨ ਦੀਆਂ ਮੁਰਾਦਾਂ ਪਾਉਦੇ ਹਨ । ਇਲਾਕੇ ਅਤੇ ਸੰਗਤ ਦੇ ਸਹਿਯੋਗ ਨਾਲ ਭਗਤ ਗੁਰੂ ਵੀਰ ਭਾਨ ਜੀ ਦੀ ਪਹਿਲੀ ਬਰਸੀ 7 ਮਾਰਚ 2013 ਦਿਨ ਵੀਰਵਾਰ ਨੂੰ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਪੂਨੀਆਂ ਵਿਖੇ ਬੜੀ ਹੀ ਸ਼ਰਧਾਂ ਨਾਲ ਮਨਾਈ ਜਾ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੰਦਿਰ ਦੇ ਮੁੱਖ ਸੇਵਾਦਾਰ ਬੀਬੀ ਬਲਵਿੰਦਰ ਕੌਰ ਅਤੇ ਭਗਤ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਦਿਨ ਦੁਪਿਹਰ 12 ਵਜੇ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਜਾਣਗੇ, ਉਪਰੰਤ ਗੁਰੁ ਦਾ ਲੰਗਰ ਅਤੁੱਟ ਵਰਤੇਗਾ।

Source: http://www.tigerjatha.org/news_detail.php?id=1908


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top