Share on Facebook

Main News Page

ਵੜੈਚ ਪਿੰਡ ਦੇ ਗੁਰੂਦੁਆਰੇ ਦਾ ਨੀਂਹ ਪੱਥਰ ਅੱਜ ਰੱਖਿਆ ਜਾਵੇਗਾ

ਅੰਮ੍ਰਿਤਸਰ 4 ਮਾਰਚ (ਜਸਬੀਰ ਸਿੰਘ ਪੱਟੀ) ਡੇਰਾ ਰਾਧਾ ਸਵਾਮੀ ਬਿਆਸ ਦੇ ਡੇਰੇਦਾਰਾਂ ਵੱਲੋ ਪਿੰਡ ਵੜੈਡ ਦੇ ਢਾਹੇ ਗਏ ਗੁਰੂਦੁਆਰੇ ਦੀ ਮੁੜ ਉਸਾਰੀ ਲਈ ਰਾਧਾ ਸੁਆਮੀ ਡੇਰੇ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਤੇ ਪੰਥਕ ਜਥੇਬੰਦੀਆਂ ਵਿਚਕਾਰ ਕਰੀਬ ਤਿੰਨ ਮਹੀਨੇ ਪਹਿਲਾਂ ਹੋਏ ਸਮਝੌਤੇ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਭਲਕੇ 5 ਮਾਰਚ ਨੂੰ ਰਾਧਾ ਸੁਆਮੀ ਡੇਰੇ ਦੇ ਅੰਦਰ ਗੁਰੂਦੁਆਰੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਵਿੱਚ ਸ੍ਰੀ ਸਿਮਰਨਜੀਤ ਸਿੰਘ ਤਾਂ ਸਿਹਤ ਵਿੱਚ ਖਰਾਬੀ ਹੋਣ ਕਾਰਨ ਖੁਦ ਤਾਂ ਨਹੀਂ ਪੁੱਜ ਰਹੇ, ਪਰ ਉਹਨਾਂ ਦੇ ਬੇਟੇ ਸ੍ਰ. ਈਮਾਨ ਸਿੰਘ ਮਾਨ ਟੱਕ ਲਾਉਣ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਸਕੱਤਰ ਸ੍ਰੀ ਹਰਬੀਰ ਸਿੰਘ ਸੰਧੂ ਦੱਸਿਆ ਕਿ ਪਹਿਲਾਂ ਹੋਏ ਸਮਝੌਤੇ ਤਹਿਤ ਗੁਰੂਦੁਆਰੇ ਦਾ ਨੀਂਹ ਪੱਥਰ ਕਾਫੀ ਦੇਰ ਪਹਿਲਾ ਰੱਖ ਦਿੱਤਾ ਜਾਣਾ ਪਰ ਸ੍ਰੀ ਸਿਮਰਨਜੀਤ ਸਿੰਘ ਮਾਨ ਦੀ ਸਿਹਤ ਵਿੱਚ ਵਿਗਾੜ ਆ ਜਾਣ ਕਾਰਨ ਕੁਝ ਸਮਾਂ ਇਹ ਲੇਟ ਹੋ ਗਿਆ। ਉਹਨਾਂ ਦੱਸਿਆ ਕਿ ਨੀਂਹ ਪੱਥਰ ਰੱਖਣ ਸਮੇਂ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਣਗੀਆ ਅਤੇ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਨੀਂਹ ਪੱਥਰ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਮਾਮਲਾ ਉਸ ਵੇਲੇ ਉਜਾਗਰ ਹੋਇਆ ਸੀ ਜਦੋਂ ਰਾਧਾ ਸੁਆਮੀ ਡੇਰੇ ਵਾਲਿਆ ਨੇ ਬਿਆਸ ਦੀ ਨਜਦੀਕ ਪਿੰਡ ਵੜੈਚ ਦੀ ਪੱਤੀ ਵੜੈਚ ਦੇ ਗੁਰੂਦੁਆਰੇ ਨੂੰ ਪੰਚਾਇਤ ਨੇ ਰਾਧਾ ਸੁਆਮੀਆਂ ਨੂੰ ਵੇਚ ਦਿੱਤਾ ਸੀ ਅਤੇ ਡੇਰੇਦਾਰਾਂ ਨੇ ਗੁਰੂਦੁਆਰਾ ਢਾਹ ਕੇ ਜਗਾ ਨੂੰ ਡੇਰੇ ਦੇ ਨਾਲ ਮਿਲਾ ਲਿਆ ਸੀ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਰਕਾਰੀ ਇਸ਼ਾਰਿਆ ਤੇ ਇਹ ਕਹਿ ਕੇ ਗੁਰੂਦੁਆਰੇ ਨੂੰ ਢਾਹੁਣਾ ਵਾਜਬ ਠਹਿਰਾਇਆ ਸੀ ਕਿ ਇਹ ਕੋਈ ਇਤਿਹਸਾਕ ਗੁਰੂਦਆਰਾ ਨਹੀਂ ਸੀ। ਗੁਰੂਦੁਆਰੇ ਦੀ ਮੁੜ ਉਸਾਰੀ ਨੂੰ ਲੈ ਕੇ ਜਦੋਂ ਪੰਥਕ ਜਥੇਬੰਦੀਆਂ ਸੰਘਰਸ਼ ਕਰ ਰਹੀਆ ਸਨ ਤਾਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤ੍ਯਾਂ ਸੰਘਰਸ਼ ਕਰ ਰਹੀਆ ਜਥੇਬੰਦੀਆਂ ਨੂੰ ਵੀ ਕਈ ਪ੍ਰਕਾਰ ਦੀਆਂ ਜਦੋਂ ਸ੍ਰੀ ਅਕਾਲ ਤਖਤ ‘ਤੇ ਤਲਬ ਕਰਨ ਦੀਆਂ ਧਮਕੀਆ ਦੇਣੀਆ ਸ਼ੁਰੂ ਕਰ ਦਿੱਤੀਆ ਸੀ ਤਾਂ ਜਥੇਬੰਦੀਆਂ ਨੇ ਇੱਕ ਹੰਗਾਮੀ ਮੀਟਿੰਗ ਕਰਕੇ ਜਿਥੇ ਜਥੇਦਾਰ ਨੂੰ ਕਈ ਸਵਾਲ ਪੁੱਛੇ ਉਥੇ ਜਥੇਦਾਰ ਦਾ ਬਾਈਕਾਟ ਕਰਨ ਦਾ ਵੀ ਐਲਾਨ ਕਰ ਦਿੱਤਾ ਜੋ ਸ਼ਾਇਦ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਦੇ ਇਤਿਹਾਸ ਵਿੱਚ ਪੰਥਕ ਜਥੇਬੰਦੀਆਂ ਦਾ ਪਹਿਲਾਂ ਫੈਸਲਾ ਹੋਵੇਗਾ। ਇੰਜ ਪੰਥਕ ਜਥੇਬੰਦੀਆਂ ਨੇ ਇਤਿਹਾਸਕ ਬਾਈਕਾਟ ਕਰਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਸੀ ਜਿਹੜਾ ਇਤਿਹਾਸ ਵਿੱਚ ਨਵਾਂ ਮੋੜ ਸਾਬਤ ਹੋਵੇਗਾ।

ਗੁਰੂਦੁਆਰੇ ਦਾ ਭਲਕੇ ਰੱਖੇ ਜਾਣ ਵਾਲੇ ਨੀਂਹ ਪੱਥਰ ਲਈ ਭਾਂਵੇ ਰਾਧਾ ਸੁਆਮੀ ਸੰਪਰਦਾ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਅਤੇ ਪੰਥਕ ਜਥੇਬੰਦੀਆਂ ਨੇ ਸਮੂਹ ਜਥੇਬੰਦੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਪਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਜਦੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਸ੍ਰੀ ਇੰਦਰ ਮੋਹਨ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਗੈਰ ਜਿੰਮੇਵਾਰਨਾ ਰਵੱਈਆ ਇਖਤਿਆਰ ਕਰਦਿਆ ਆਪਣਾ ਮੋਬਾਇਲ ਫੋਨ ਚੁੱਕਣ ਦੀ ਜ਼ਹਿਮਤ ਨਹੀਂ ਕੀਤੀ।

ਪੰਥਕ ਜਥੇਬੰਦੀਆਂ ਅਤੇ ਰਾਧਾ ਸੁਆਮੀ ਸੰਪਰਦਾ ਦੇ ਮੁੱਖੀ ਨਾਲ ਜਦੋਂ ਗੁਰੂਦੁਆਰੇ ਦੀ ਮੁੜ ਉਸਾਰੀ ਦਾ ਸਮਝੌਤਾ ਦਿੱਲੀ ਦੇ ਗਲਿਆਰਿਆ ਵਿਖੇ ਹੋਇਆ ਸੀ, ਤਾਂ ਬਾਬਾ ਗੁਰਿੰਦਰ ਸਿੰਘ ਢਿਲੋਂ ਨੇ ਆਦਰਸ਼ਮਈ ਵਤੀਰਾ ਅਖਤਿਆਰ ਕਰਦਿਆ ਕਿਹਾ ਸੀ ਕਿ ਉਹਨਾਂ ਦੇ ਸਿੱਖ ਸ਼ਰਧਾਲੂਆ ਦੇ ਬੱਚੇ ਬੱਚੀਆ ਦੇ ਅਨੰਦ ਕਾਰਜ ਵੀ ਇਸ ਗੁਰੂਦੁਆਰੇ ਵਿੱਚ ਬਿਨਾਂ ਕਿਸੇ ਦਹੇਜ ਦੀ ਰਸਮ ਤੋ ਹੋਇਆ ਕਰਨਗੇ ਜਿਸ ਦਾ ਨਾ ਤਾਂ ਅਕਾਲ ਤਖਤ ਦੇ ਜਥੇਦਾਰ ਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਪ੍ਰੁਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਆਪਣੇ ਮੁੱਖ ਤੋ ਦੋ ਸ਼ਬਦ ਸ਼ਲਾਘਾ ਦੇ ਪ੍ਰਗਟ ਕੀਤੇ ਸਨ ਕਿਉਕਿ ਉਹ ਦੋਵੇ ਤਾਂ ਗੁਰਦੁਆਰੇ ਦੀ ਮੁੜ ਉਸਾਰੀ ਲਈ ਸਹਿਮਤ ਨਹੀਂ ਸਨ। ਇਸੇ ਤਰ੍ਹਾ ਜਦੋਂ ਫਿਰੋਜਪੁਰ ਜਿਲ੍ਹੇ ਦੇ ਪਿੰਡ ਫਤਿਹਗੜ੍ਹ ਛੰਨਾਂ ਵਿੱਚ ਵੀ ਗੁਰਦੁਆਰਾ ਢਹਿਆ ਗਿਆ ਸੀ ਤਾਂ ਉਸ ਦਾ ਸ੍ਰੀ ਅਕਾਲ ਤਖਤ ਤੋ ਸੁਆਗਤ ਕੀਤਾ ਗਿਆ ਸੀ ਪਰ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਇਸ ਗੁਰੂਦੁਆਰੇ ਦੀ ਜਦੋਂ ਮੁੜ ਉਸਾਰੀ ਕੀਤੀ ਗਈ ਤਾਂ ਉਸ ਸਮੇਂ ਵੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਮੱਤਾ ਪਾਸ ਕੀਤਾ ਗਿਆ ਸੀ ਕਿ ਗੁਰੂਦੁਆਰੇ ਦੀ ਉਸਾਰੀ ਨੂੰ ਪੁਲੀਸ ਤੇ ਪ੍ਰਸ਼ਾਸ਼ਨ ਦੇ ਜ਼ੋਰ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਰੁਕਵਾਏ ਜਦ ਕਿ ਉਸ ਸਮੇਂ ਤੱਕ ਗੁਰੂਦੁਆਰੇ ਦਾ ਲੈਂਟਰ ਪੈ ਚੁੱਕਾ ਸੀ ਤੇ ਸੰਗਤਾਂ ਤੋਂ ਡਰਦਿਆ ਕਿਸੇ ਵੀ ਸਰਕਾਰੀ ਅਧਿਕਾਰੀ , ਜਥੇਦਾਰ ਜਾਂ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੋਈ ਵੀ ਕਾਰਵਾਈ ਕਰਨੀ ਮੁਨਾਸਿਬ ਨਹੀਂ ਸਮਝੀ ਸੀ। ਸੰਗਤਾਂ ਵਿੱਚ ਜਥੇਦਾਰ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਹੜਾ ਕਿਸੇ ਵੇਲੇ ਵੀ ਲਾਵਾ ਬਣ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top