Share on Facebook

Main News Page

ਪੰਜ ਪਿਆਰੇ ਖੰਡੇ ਦੀ ਪਾਹੁਲ ਛਕਾਉਣ ਦੇ ਸਮੇਂ, ਆਪ ਖੁਦ ਤਿੰਨ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੀਆਂ ਪੜ੍ਹਦੇ ਹਨ, ਫਿਰ ਉਹ ਸਿੱਖਾਂ ਨੂੰ ਕਿਸ ਮੂੰਹ ਨਾਲ ਕਹਿੰਦੇ ਹਨ ਕਿ ਅੱਜ ਤੋਂ ਤੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ?
- ਸਤਿਨਾਮ ਸਿੰਘ ਮੌਂਟਰੀਆਲ 514-219-2525

ਪਿਛਲੇ ਦਿਨੀ ਫੇਸਬੁਕ 'ਤੇ ਇਕ ਛੋਟੀ ਜਿਹੀ ਪੋਸਟ ਪਾਈ ਸੀ, ਕੁਝ ਮੇਰੇ ਆਪਣੇ ਹੀ ਵੀਰਾਂ ਵਲੋਂ ਬੁਰਾ ਮਨਾਇਆ ਗਿਆ ਕਿ ਇਹ ਪੰਜ ਪਿਆਰਿਆਂ ਅਤੇ ਅੰਮ੍ਰਿਤ ਦਾ ਅਪਮਾਨ ਹੈ।

ਇਹ ਹੈ ਉਸ ਪੋਸਟ ਦੀ ਕੌਪੀ-

ਇਕ ਸਵਾਲ ਜੋ ਵਾਰ ਵਾਰ ਸੋਚਣ ਲਈ ਮਜਬੂਰ ਕਰ ਰਿਹਾ ਹੈ,

ਜਿਹੜੇ ਪੰਜ ਪਿਆਰੇ ਖੰਡੇ ਦੀ ਪਾਹੁਲ ਛਕਾਉਣ ਦੇ ਸਮੇਂ, ਆਪ ਖੁਦ ਤਿਨ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੀਆਂ ਪੜ੍ਹਦੇ ਹਨ, ਫਿਰ ਉਹ ਸਿੱਖਾਂ ਨੂੰ ਕਿਸ ਮੂੰਹ ਨਾਲ ਕਹਿੰਦੇ ਹਨ ਕਿ ਅੱਜ ਤੋਂ ਤੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ??????

ਹੁਣ ਮੈਂ ਕੁਝ ਸਵਾਲ ਉਹਨਾਂ ਵੀਰਾਂ ਨੂੰ ਅਤੇ ਸਾਰੇ ਸਿੱਖ ਪੰਥ ਨੂੰ ਪੁਛਣਾਂ ਚਾਹੁੰਦਾ ਹਾਂ, ਕਿ ਜਿਹੜੇ ਲੋਕ ਅੱਜ ਤੱਕ ‘ਗੁਰੂਆਂ ਦਾ ‘ਗੁਰਬਾਣੀ ਦਾ ‘ਅਤੇ ਪਿਆਰੇ ਗੁਰਸਿੱਖਾਂ ਦਾ ਅਪਮਾਨ ਕਰਦੇ ਰਹੇ ਹਨ ‘ਜਾਂ’ ਕਰ ਰਹੇ ਹਨ ਉਹਨਾ ਬਾਰੇ ਅਸੀਂ ਕਿਉਂ ਚੁੱਪ ਹਾਂ,

  1. ਦਮਦਮੀ ਟਕਸਾਲ ਨੇ ਆਪਣੀਆਂ ਕਿਤਾਬਾਂ ਵਿਚ ਲਿਖਿਆ ਹੈ, ਅਤੇ ਗੁਰਦਵਾਰਿਆਂ ਦੀਆਂ ਸਟੇਜਾਂ ਤੇ ਕਥਾ ਕੀਤੀ ਹੈ, ਕਿ ਭਾਈ ਮਰਦਾਨਾ ਜੀ ਨੇ ਪਿਛਲੇ ਜਨਮ ਵਿਚ ਮਾੜੇ ਕਰਮ ਕੀਤੇ ਸਨ, ਤਾਂ ਉਸ ਦਾ ਡੂਮਾਂ (ਮਰਾਸੀਆਂ) ਦੇ ਘਰ ਜਨਮ ਹੋਇਆ ਸੀ। ਸਿੱਖੋ ਜਰਾ ਸੋਚੋ, ਜਿਸ ਗੁਰਸਿੱਖ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਸਾਰੀ ਜਿੰਦਗੀ ਗੁਜਾਰ ਦਿਤੀ ਹੋਵੇ, ਆਤੇ ਗੁਰੂ ਜੀ ਨੇ ਉਸ ਨੂੰ ਆਪਣੇ ਭਾਈ ਦਾ ਖਿਤਾਬ ਦਿਤਾ ਹੋਵੇ।…... ਕੀ ਕਦੇ ਕਿਸੇ ਨੇ ਪੁਛਿਆ ਕਿ ਭਾਈ ਮਰਦਾਨਾ ਜੀ ਦਾ ਅਪਮਾਨ ਕਿਉਂ ਕੀਤਾ ਗਿਆ?????

  2. ਨਾਨਕਸਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਤੇ ਚੁਕ ਕੇ ਸਿੱਖੀ ਸਿਧਾਂਤਾਂ ਦੀਆਂ ਜੜ੍ਹਾਂ ਵੱਢੀਆਂ ਹਨ, ਨੰਦ ਸਿੰਘ ਨੇ ਸਾਰੀ ਜਿੰਦਗੀ ਆਪ ਖੰਡੇ ਦੀ ਪਾਹੁਲ ਨਹੀਂ ਲਈ, ਲੋਕਾਂ ਨੂੰ ਕ੍ਰਿਪਾਨ ਦੀ ਜਗ੍ਹਾ ਜਨੇਊਨੁਮਾਂ ਗਲ੍ਹਾਂ ਵਿਚ ਕੰਘਾ ਤੇ ਕ੍ਰਿਪਾਨ ਪਵਾਉਂਦਾ ਰਿਹਾ, ਜਾਤਾਂ ਪਾਤਾਂ ਵਿਚ ਵੰਡਕੇ ਲੋਕਾਂ ਨੂੰ ਅੰਮ੍ਰਿਤ ਛਕਾਉਂਦਾ ਰਿਹਾ, ਕੁਝ ਲੋਕਾਂ ਨੂੰ ਤਾਂ ਛੋਟੀਆਂ ਜਾਤਾਂ ਦੇ ਸਮਝਕੇ ਅੰਮ੍ਰਿਤ ਛਕਾਇਆ ਹੀ ਨਹੀਂ ਗਿਆ, ਅੱਜ ਵੀ ਨਾਨਕਸਰ ਇਹੀ ਕੁਝ ਚਲਦਾ ਹੈ।…… ਕੀ ਇਹ ਪੰਜਾਂ ਪਿਆਰਿਆਂ ਦਾ, ਅੰਮ੍ਰਿਤ ਦਾ, ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਨਹੀਂ ਹੈ?????

  3. ਰਾੜੇ ਵਾਲੇ ਈਸ਼ਰ ਸਿੰਘ ਦੀ ਇਕ ਅਖੌਤੀ ਪਰੇਤ ਨਾਲ ਇੰਟਰਵਿਊ ਹੈ, ਜਿਸ ਵਿਚ ਪਰੇਤ ਕਹਿੰਦਾ ਹੈ ਕਿ ਮੈਂ 1000 ਸਾਲ ਤੋਂ ਪਰੇਤ ਹਾਂ, ਮੈਂ ਗੁਰੁ ਨਾਨਕ ਦੇਖਿਆ ਰਾਜਾ ਅਛੋਕ ਦੇਖਿਆ ਮਹਾਤਮਾਂ ਬੁਧ ਦੇਖਿਆ, (ਨੋਟ ਬੁਧ ਲਗਭਗ 2500 ਸਾਲ ਪਹਿਲਾਂ ਹੋਇਆ ਸੀ) ਉਸ ਨੂੰ ਪੁਛਿਆ ਕਿ ਗੁਰੂ ਨਾਨਕ ਨੇ ਤੇਰਾ ਉਧਾਰ ਕਿਉਂ ਨਹੀਂ ਕੀਤਾ, ਪਰੇਤ ਕਹਿੰਦਾ ਕਿ ਜਦ ਮੇਰਾ ਉਧਾਰ ਲਿਖਿਆ ਹੀ ਈਸ਼ਰ ਸਿੰਘ ਦੇ ਹੱਥੋਂ ਸੀ ਫਿਰ ਗੁਰੂ ਨਾਨਕ ਕਿਸ ਤਰਾਂ ਕਰ ਸਕਦਾ ਸੀ, ਸੱਭ ਤੋਂ ਵੱਡਾ ਬਕਵਾਸ ਇਹ ਕੀਤਾ ਗਿਆ ਕਿ ਪਰੇਤ ਕਹਿੰਦਾ ਇਕ ਗੁਰੂ ਨਾਨਕ ਥਾ ਜੋ ਗੁਜਰ ਚੁਕਾ ਹੈ, ਇਕ ਇਹ ਗੁਰੂ ਨਾਨਕ ਹੈ ਈਸ਼ਰ ਦੇ ਰੂਪ ਵਿਚ, ਹੁਣ ਈਸ਼ਰ ਤੇ ਹੀ ਪੂਰਨ ਨਿਹਚਾ ਰੱਖੋ ਇਹੀ ਗੁਰੂ ਨਾਨਕ ਹੈ, (ਨੋਟ ਗੁਰਬਾਣੀ ਮਰਨ ਤੋਂ ਬਾਦ ਕਿਸੇ ਪਰੇਤ ਨੂੰ ਨਹੀਂ ਮਨਦੀ ),।…... ਕੀ ਇਹ ਗੁਰੂ ਨਾਨਕ ਜੀ ਦਾ ਅਪਮਾਨ ਨਹੀਂ ਹੈ?????

  4. ਅਖੌਤੀ ਸੰਤ ਸੇਵਾ ਸਿੰਘ ਨੇ ‘ਪੁਸਤਕ ਸੇ ਕਨੈਹਿਆ ਦੇ ਪੰਨਾਂ 78 ਤੇ ਲਿਖਿਆ ਹੈ ਕਿ ਇਕ ਦਿਨ ਬਾਬਾ ਹਰਨਾਮ ਸਿੰਘ ਨੂੰ ਇਕ ਰੁਹਾਨੀ ਚਿਹਰੇ ਨੇ ਆਕੇ ਦਸਿਆ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਥੁਹਾਨੂੰ ਦਰਸ਼ਨ ਦੇਣ ਆ ਰਹੇ ਹਨ, ਜਦੋਂ ਬਾਬਾ ਜੀ ਬਾਹਰ ਆਏ ਤਾਂ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸਵਾਰ ਨਾਲ ਚਾਰ ਸਿੰਘ ਹੋਰ ਖੜੇ ਸੀ, ਗੁਰੂ ਜੀ ਥੋਹੜਾ ਹੱਸਕੇ ਚਲੇ ਗਰੇ, ਪਰ ਬਚਨ ਕੋਈ ਨਹੀਂ ਕੀਤਾ, ਪੁਛਣ ਤੇ ਰੁਹਾਨੀ ਚਿਹਰੇ ਨੇ ਦਸਿਆ ਕਿ ਬਚਨ ਇਸ ਕਰਕੇ ਨਹੀਂ ਹੋਏ ਕਿਉਂਕੇ ਤੁਸੀਂ ਜਾਪ ਸਾਹਿਬ ਦਾ ਪਾਠ ਨਹੀਂ ਕਰਦੇ, ( ਨੋਟ ਇਥੋਂ ਇਹ ਸਿਧ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੀਆਂ ਲਿਖਤਾਂ ਨੂੰ ਬਾਣੀ ਦੱਸਕੇ ਸਿੱਖਾਂ ਵਿਚ ਵਾੜਨ ਵਾਲੇ ਇਹੀ ਲੋਕ ਹਨ)।…… ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਪਮਾਨ ਨਹੀਂ ਹੈ?????

  5. ਨਾਨਕਸਰੀਆਂ ਨੇ ਗੁਰੂਆਂ ਦੀਆਂ ਚਲਾਈਆਂ ਸਾਰੀਆਂ ਪਰੰਪਰਾਵਾਂ ਦਾ ਖੰਡਨ ਕੀਤਾ ਹੈ, ਮਿਸਾਲ ਦੇ ਤੌਰ 'ਤੇ "ਲੰਗਰ", "ਨਿਸ਼ਾਨ ਸਾਹਿਬ", "ਬੋਲੇ ਸੋ ਨਿਹਾਲ ਵਾਲਾ ਜੈਕਾਰ", "ਗੁਰੂ ਮਾਨਿਓ ਗ੍ਰੰਥ ਵਾਲਾ ਦੋਹਰਾ", ਦੂਜੇ ਪਾਸੇ ਜਿਹਨਾਂ ਕੰਮਾ ਤੋਂ ਗੁਰੂਆਂ ਨੇ ਰੋਕਿਆ ਸੀ ਉਹ ਸਾਰਾ ਕੁਝ ਕੀਤਾ, ਮਿਸਾਲ ਦੇ ਤੌਰ ‘ਮਾਲਾ ਫੇਰਨੀਆਂ ‘ਭੋਰੇ ਪੁਟਣੇਂ ‘ਵਿਆਹ ਨਾ ਕਰਵਾਣੇ ‘ਗਿਣਤੀ ਮਿਣਤੀ ਦੇ ਪਾਠ ਕਰਨੇ ‘ਕਿਰਤ ਨਾਂ ਕਰਨੀ,……… ਕੀ ਇਹ ਗੁਰਬਾਣੀ ਦਾ, ਗੁਰੂਆਂ ਦਾ, ਅਪਮਾਨ ਨਹੀਂ ਹੈ?????

    ਮੇਰੇ ਸਿੱਖ ਵੀਰੋ ਇਕ ਬਾਰ ਇਹਨਾਂ ਅਖੌਤੀ ‘ਸਾਧਾਂ ਸੰਤਾਂ ‘ਮਹਾਂਪੁਰਸ਼ਾਂ ‘ਬ੍ਰਹਮ ਗਿਆਂਨੀਆਂ, ਤੋਂ ਆਪਣੇ ਆਪ ਨੂੰ ਆਜ਼ਾਦ ਕਰਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ‘ਸਾਧ ਸੰਤ ‘ਮਹਾਂਪੁਰਸ਼ ‘ਬ੍ਰਹਮ ਗਿਆਨੀ, ਮੰਨ ਕੇ, ਗੁਰੂ ਜੀ ਦੀ ਹਜੂਰੀ ਵਿਚ ਖੜੇ ਹੋਕੇ ਪੁਛੋ, ਕਿ ਅਸੀਂ ਕਿਸ ਦੇ ਨਾਲ ਅਤੇ ਕਿਸ ਦੇ ਵਿਰੋਧ ਵਿਚ ਖੜੇ ਹਾਂ?

ਜੇ ਅਸੀਂ ਇਹਨਾਂ ਅਖੌਤੀ ਡੇਰੇਦਾਰਾਂ ਨੇ ਨਾਲ ਖੜੇ ਹਾਂ ਤਾਂ ਸੱਚ ਮੁਚ ਅਸੀਂ ਗੁਰਬਾਣੀ ਦੇ ਵਿਰੋਧ ਵਿਚ ਖੜੇ ਹਾਂ, ਪਰ ਜਿਸ ਦਿਨ ਅਸੀ ਗੁਰਬਾਣੀ ਨੇ ਨਾਲ ਖੜੇ ਹੋ ਗਏ, ਫਿਰ ਇਹਨਾਂ ਅਖੌਤੀ ਵ੍ਹਿਲੜਾਂ ਬ੍ਰਹਮ ਗਿਆਨੀਆਂ ਦਾ ਵਿਰੋਧ ਲਾਜਮੀ ਹੋਵੇਗਾ, ਗੁਰੂ ਦੀ ਹਜੂਰੀ ਵਿਚ ਜਾ ਕੇ ਅਸੀਂ ਆਪ ਦੇਖਣਾ ਹੈ ਕਿ ਅਸੀਂ ਕਿਸ ਨਾਲ ਖੜੇ ਹਾਂ, ਗੁਰੂ ਨਾਲ ਖੜੇ ਹਾਂ, ਜਾ ਕਿ ਅਖੌਤੀ ਡੇਰੇਦਾਰਾਂ ਨਾਲ ਖੜੇ ਹਾਂ?????

ਨੋਟ- ਮੈਂ ਪੰਜ ਪਿਆਰਿਆਂ ਦਾ ਜਾ ਖੰਡੇ ਦੀ ਪੁਹਲ ਦਾ ਵਿਰੋਧੀ ਨਹੀਂ ਹਾਂ, ਪਰ ਅੰਮ੍ਰਿਤ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਹੀ ਤਿਆਰ ਹੋ ਸਕਦਾ ਹੈ, ਗੁਰਬਾਣੀ ਦਾ ਫੈਸਲਾ ਹੈ-

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥982॥


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top