Share on Facebook

Main News Page

ਸਿੱਖਾਂ ਲਈ ਕੋਈ ਇਨਸਾਫ ਨਹੀਂ - ਭਨਿਆਰੇਵਾਲਾ ਸਾਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ’ਚੋਂ ਬਰੀ

ਅੰਬਾਲਾ, 4 ਮਾਰਚ - ਹਿੰਦੁਸਤਾਨ ਦਾ ਸਿੱਖ ਵਿਰੋਧੀ ਦੁਸ਼ਟ ਚਿਹਰਾ ਇੱਕ ਵਾਰ ਫਿਰ ਸਾਹਮਣੇ ਆ ਗਿਆ, ਜਦੋਂ ਹਿੰਦੁਸਤਾਨੀ ਏਜੰਸੀਆਂ ਦਾ ਸਿੱਖ ਪੰਥ ਕਮਜ਼ੋਰ ਕਰਨ ਦੇ ਮਸਕਦ ਨਾਲ ਬੈਠਾਇਆ ਅਤੇ ਭਵ ਸਾਗਰ ਨਾਮ ਦੀ ਕਿਤਾਬ ਲਿਖਵਾਉਣ ਵਾਲਾ ਦੁਸ਼ਟ ਪਿਆਰਾ ਭਨਿਆਰੇਵਾਲਾ ਅਤੇ ਉਸ ਦੇ ਦਰਜਣ ਦੇ ਕਰੀਬ ਚੇਲਿਆਂ ਨੂੰ ਅੱਜ ਅੰਬਾਲਾ ਦੇ ਜੱਜ ਏ.ਕੇ.ਜੈਨ ਦੀ ਅਦਾਲਤ ਵੱਲੋਂ ਪੁਖਤਾ ਗਵਾਹੀਆਂ ਅਤੇ ਤੱਥਾਂ ਦੀ ਘਾਟ ਕਰਕੇ, ਬਰੀ ਕਰਨ ਦੇ ਹੁਕਮ ਸੁਣਾਏ ਗਏ ਹਨ, ਜਦੋਂ ਕਿ ਉਸ ਵਿਰੁੱਧ ਬਾਕੀ ਰਹਿੰਦੇ ਮਾਮਲਿਆਂ ਦੀ ਸੁਣਵਾਈ 3 ਅਪਰੈਲ 2013 ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਬਾਬਾ ਭਨਿਆਰਾ ਵਾਲੇ ਉਤੇ 3 ਅਕਤੂਬਰ 2001 ਨੂੰ ਪੰਜਾਬ ਦੇ ਥਾਣਾ ਨੂਰਪੁਰ ਬੇਦੀ ਵਿਖੇ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਮੁਕੱਦਮਾ 13 ਸਾਲ ਤੋਂ ਅਦਾਲਤ ਵਿੱਚ ਚੱਲ ਰਿਹਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਵਕੀਲ ਨਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਦਾਲਤ ਵਿੱਚ ਬਾਬਾ ਭਨਿਆਰਾ ਵਾਲਾ ਅਤੇ ਉਸ ਦੇ 25 ਮਹਿਲਾ ਤੇ ਪੁਰਸ਼ ਸ਼ਰਧਾਲੂਆਂ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 295ਏ/ 153ਏ/ 501/ 188 ਅਧੀਨ ਦਰਜ ਮੁਕੱਦਮਾ ਨੰਬਰ 50 ਮਿਤੀ 3/10/2001 ਵਿੱਚ ਬਾਅਦ ਦੁਪਹਿਰ ਫੈਸਲਾ ਸੁਣਾਉਂਦਿਆਂ ਮਾਣਯੋਗ ਜੱਜ ਨੇ ਇਸ ਮਾਮਲੇ ਵਿੱਚ ਭੁਗਤੇ ਗਵਾਹਾਂ ਅਤੇ ਕੇਸ ਸਬੰਧੀ ਲੋੜੀਂਦੇ ਤੱਥਾਂ ਦੀ ਘਾਟ ਕਾਰਨ ਸਾਰੇ ਕਥਿਤ ਦੋਸ਼ੀਆ ਨੂੰ ਬਰੀ ਕਰਨ ਦੇ ਹੁਕਮ ਸੁਣਾਏ। ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਭਨਿਆਰੇਵਾਲਾ ਖੁਸ਼ੀ ਨਾਲ ਛਲਾਂਗਾ ਲਾ ਰਿਹਾ ਹੈ।

ਅਦਾਲਤੀ ਫੈਸਲੇ ’ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ ਅਤੇ ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਕੇਸ ਵਿੱਚਲੀਆਂ ਖਾਮੀਆਂ ਅਤੇ ਗਵਾਹਾਂ ਦੇ ਮੁਕਰਨ ਸਬੰਧੀ ਜਾਣਕਾਰੀ ਉਹ ਪਿਛਲੇ ਲੰਮੇ ਸਮੇ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦੇ ਰਹੇ ਹਨ, ਪਰ ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਮਾਮਲਿਆਂ ਦੀ ਅਹਿਮੀਅਤ ਨੂੰ ਸਮਝਦਿਆਂ ਕੋਈ ਵੀ ਲੋੜੀਂਦੀ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ। ਸਿੱਖ ਪੰਥ ਵੱਲੋਂ ਮਾਮਲਿਆਂ ਦੀ ਪੈਰਵੀ ਕਰ ਰਹੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਉਹ ਫੈਸਲੇ ਦੀ ਕਾਪੀ ਮਿਲਣ ਉਪਰੰਤ ਆਪਣੇ ਵਕੀਲਾਂ ਦੀ ਸਲਾਹ ਨਾਲ ਇਸ ਫੈਸਲੇ ਸਬੰਧੀ ਉੱਚ ਅਦਾਲਤ ਵਿੱਚ ਅਪੀਲ ਦਾਇਰ ਕਰਨਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top