Share on Facebook

Main News Page

ਬ੍ਰਾਹਮਣ ਨੇ ਸਿੱਖਾਂ ਦੇ ਗੁਰੂ ਨੂੰ ਵਿਭਚਾਰੀ ਅਤੇ ਨਸ਼ਾ ਕਰਨ ਵਾਲਾ ਸਾਬਿਤ ਕਰਨ ਲਈ ਅਖੌਤੀ ਦਸਮ ਗ੍ਰੰਥ ਸਿੱਖੀ ਦੇ ਵਿਹੜੇ 'ਚ ਸੁੱਟਿਆ
- ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਖ਼ਾਲਸਾ ਨਿਊਜ਼ ਪ੍ਰਤੀਨਿਧੀ: 01 ਮਾਰਚ 2013 ਨੂੰ ਤਰਾਈ ਇਲਾਕੇ ਦੇ ਜਾਗਰੂਕ ਸਿੱਖਾਂ ਦੇ ਸੱਦੇ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਪਿੰਡ ਬਲਸਿੰਡਾ, ਜੋ ਕਿ ਰੁਦਰਪੁਰ ਅਤੇ ਬਰੇਲੀ ਦੇ ਵਿਚਕਾਰ ਪੈਂਦਾ ਹੈ, ਪਹੁੰਚੇ, ਜਿਥੇ ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਵਿਆਖਿਆ ਨਾਲ ਨਿਹਾਲ ਕੀਤਾ।

ਉਨ੍ਹਾਂ ਨੇ ਗਉੜੀ ਮਹਲਾ ੫ ॥ ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥ ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥ ਏਕੋ ਸਿਮਰਿ ਨ ਦੂਜਾ ਭਾਉ ॥ ਸੰਤਸੰਗਿ ਜਪਿ ਕੇਵਲ ਨਾਉ ॥੧॥ ਕਰਮ ਧਰਮ ਨੇਮ ਬ੍ਰਤ ਪੂਜਾ ॥ ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥ ਤਾ ਕੀ ਪੂਰਨ ਹੋਈ ਘਾਲ ॥ ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥ ਸੋ ਬੈਸਨੋ ਹੈ ਅਪਰ ਅਪਾਰੁ ॥ ਕਹੁ ਨਾਨਕ ਜਿਨਿ ਤਜੇ ਬਿਕਾਰ ॥੪॥੯੬॥੧੬੫॥ {ਪੰਨਾ 199} ਸ਼ਬਦ ਦਾ ਗਾਇਨ ਕੀਤਾ।

ਉਨ੍ਹਾਂ ਕਿਹਾ ਕਿ ਉਹ ਕਿਹੜੁ ਕੰਮ ਹਨ ਜਿਨ੍ਹਾਂ ਨਾਲ ਮੈਲ ਲਗਦੀ ਹੈ। ਮੈਲਾ ਕੌਣ ਹੈ, ਪਾਪ ਕੀ ਹਨ? ਬ੍ਰਹਮਾ ਨੂੰ ਕਿਹੜੀ ਮੈਲ ਲਗੀ ਕਿ ਉਸਨੇ ਆਪਣੀ ਹੀ ਧੀ 'ਤੇ ਮੈਲੀ ਨਜ਼ਰ ਰੱਖੀ। ਇੰਦਰ ਨੂੰ ਕਿਹੜੀ ਮੈਲ ਲੱਗੀ ਕਿ ਉਸਨੇ ਅਹਿਲਿਆ 'ਤੇ ਮੈਲੀ ਨਜ਼ਰ ਰੱਖੀ। ਬ੍ਰਾਹਮਣ ਆਪ ਵਿਭਚਾਰ ਕਰਨਾ ਚਾਹੁੰਦਾ ਸੀ, ਆਪ ਨਸ਼ੇ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਆਪਣੇ ਇਸ਼ਟ ਇਸ ਤਰ੍ਹਾਂ ਦੇ ਸਿਰਜ ਲਏ, ਜਿਹੜੇ ਆਪ ਵਿਭਚਾਰੀ ਅਤੇ ਨਸ਼ੇੜੀ ਸਨ। ਕ੍ਰਿਸ਼ਨ ਗੋਪੀਆਂ ਨਾਲ ਰਾਸ ਕਰਦਾ ਹੈ, ਸ਼ਿਵ ਨਸ਼ਾ ਕਰਦਾ ਹੈ, ਇਸ ਲਈ ਬ੍ਰਾਹਮਣ ਨੇ ਵਿਭਚਾਰ ਅਤੇ ਨਸ਼ਾ ਧਰਮ ਦਾ ਹਿੱਸਾ ਬਣਾ ਕੇ ਪ੍ਰਵਾਨਿਤ ਕਰਾ ਲਿਆ।

ਉਹੀ ਖੇਡ ਬ੍ਰਾਹਮਣ ਨੇ ਸਿੱਖਾਂ ਨਾਲ ਖੇਡੀ, ਉਸਨੇ ਸਿੱਖਾਂ ਦੇ ਗੁਰੂ ਨੂੰ ਵਿਭਚਾਰੀ ਅਤੇ ਨਸ਼ਾ ਕਰਨ ਵਾਲਾ ਸਾਬਿਤ ਕਰਨ ਲਈ ਅਖੌਤੀ ਦਸਮ ਗ੍ਰੰਥ ਸਿੱਖੀ ਦੇ ਵਿਹੜੇ 'ਚ ਸੁੱਟਿਆ, ਤਾਂਕਿ ਸਿੱਖ ਵੀ ਵਿਭਚਾਰੀ ਅਤੇ ਨਸ਼ੇੜੀ ਬਣੇ। ਸਿੱਖਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ ਅਤੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਸਿੱਖਾਂ ਦਾ ਸਿਰਫ ਇੱਕ ਗੁਰੂ ਹੈ, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ, ਕੋਈ ਹੋਰ ਨਹੀਂ।

ਪ੍ਰੋ. ਦਰਸ਼ਨ ਸਿੰਘ ਨੇ ਸੰਗਤਾਂ ਕੋਲੋਂ ਦੋਵੇਂ ਹੱਥ ਖੜੇ ਕਰਵਾਕੇ ਇਹ ਪ੍ਰਣ ਲਿਆ। ਉਨ੍ਹਾਂ ਦੇ ਕੀਰਤਨ ਤੋਂ ਬਾਅਦ ਵੱਖ ਵੱਖ ਬੁਲਾਰੇ ਸੰਗਤਾਂ ਦੇ ਰੂਬਰੂ ਹੋਏ, ਜਿਨ੍ਹਾਂ ਨੇ ਜੋਸ਼ੀਲੀ ਤਕਰੀਰਾਂ ਨਾਲ ਸਮਾਗਮ ਦਾ ਮਾਹੌਲ ਹੀ ਬਦਲ ਦਿੱਤਾ। ਬੁਲਾਰਿਆਂ ਨੇ ਇੱਕ ਸੁਰ ਹੋ ਕੇ ਅਖੌਤੀ ਜਥੇਦਾਰਾਂ ਦੇ ਕੂੜਨਾਮਿਆਂ ਦਾ ਬਾਇਕਾਟ ਕੀਤਾ ਅਤੇ ਅਖੌਤੀ ਜਥੇਦਾਰਾਂ ਨੂੰ ਇਸ ਇਲਾਕੇ 'ਚ ਆਉਣ ਤੋਂ ਪਹਿਲਾਂ ਸਾਵਧਾਨ ਕੀਤਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top