Share on Facebook

Main News Page

ਆਓ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਮੁਹਿੰਮ ਨੂੰ ਹੋਰ ਭਖਾਈਏ
- ਹਰਸ਼ਰਨਜੀਤ ਕੌਰ

ਜੱਗ ਜਾਹਿਰ ਹੋ ਚੁੱਕਾ ਹੈ, ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਸਿਆਸਤ ਦੀ ਉਪਜ਼ ਹੈ ਤੇ ਇਸ ਨੂੰ ਸਿਆਸੀ ਤਰੀਕੇ ਨਾਲ ਹੀ ਹੱਲ ਕੀਤੇ ਜਾਣ ਦੇ ਬਿਆਨ ਬਾਰ-ਬਾਰ ਜੱਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਹਨ। ਪਿਛਲੇ ਦਿਨੀ ਬੀਬੀ ਉਪਕਾਰ ਕੌਰ (ਮਾਂ ਪ੍ਰੋ : ਦਵਿੰਦਰਪਾਲ ਭੁੱਲਰ) ਨਾਲ ਹੋਈ ਮੁਲਾਕਾਤ ਪੜ੍ਹੀ, ਜੋ ਕਿ ਸੂਝਵਾਨ ਮਾਂ ਦਾ ਜਿੰਦਾਦਿਲੀ ਦਾ ਸਬੂਤ ਸੀ।

‘ਖੁੱਦ ਭੇਡਾਂ ਬਣ ਚੁੱਕੇ ਸਿੱਖ ਲੀਡਰ ਨੇ ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਅਵਾਜ਼ ਕਿਥੋ ਚੁੱਕਣੀ ਹੈ। ਓਹ ਕਹਿੰਦੇ ਹਨ ਕਿ ਬੀਬੀ ਜੈ ਲਲਿਤਾ ਵਧੇਰੇ ਦਲੇਰ ਹੈ ਜਿਸ ਨੇ ਤਮਿਲਾਂ ਦੀ ਫਾਂਸੀ ਰੱਦ ਕਰਵਾਉਣ ਲਈ ਤਮਿਲਨਾਡੂ ਦੀ ਵਿਧਾਨ ਸਭਾ ’ਚ ਮਤਾ ਪਾਸ ਕਰਾ ਲਿਆ ਪਰ ਪੰਜਾਬ ਸਰਕਾਰ ਇਹ ਦਲੇਰੀ ਨਾ ਦਿਖਾ ਸਕੀ। ਮੱਕੜ ਸਾਹਿਬ ਨਾਲ ਵੀ ਗਿਲ੍ਹਾ ਕਰਦਿਆਂ ਉਹਨਾਂ ਆਖਿਆ ਕਿ ਅਕਾਲ ਤਖ਼ਤ ਸਾਹਿਬ ਤੋਂ ਅਪੀਲ ਕਰਾਂਗੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾ ਤੋਂ ਮਤੇ ਪਵਾਉਣ ਦੀ ਗੱਲ ਮੱਕੜ ਸਾਹਿਬ ਨੇ ਕਰੀ ਪਰ ਸਭ ਵਾਅਦੇ ਕਿਥੇ ਗਏ?

ਇਹ ਇੱਕ ਮਾਂ ਦੀ ਧੁਰ ਦੀ ਪੀੜ ਬਿਆਨ ਕਰਦੇ ਹਨ। ਇਸ ਨੂੰ ਮਾਂ ਦੀ ਤ੍ਰਸ਼ਾਦੀ ਨਾ ਸਮਝਿਓ। ਇਹ ਮਾਮਲਾ ਇੱਕਲੇ ਭੁੱਲਰ ਸਾਹਿਬ ਦਾ ਨਹੀ ਸਗੋ ਸਮੁੱਚੀ ਕੌਮ ਦਾ ਹੈ। ਅਸੀਂ ਹਰ ਇੱਕ ਮਾਂ ਨੂੰ ਅਪੀਲ ਕਰਦੇ ਹਾਂ ਕਿ ਓਹ ਆਪਣੇ ਸਮੇਤ ਪਰਿਵਾਰ ਮਾਤਾ ਉਪਕਾਰ ਕੌਰ ਜੀ ਨਾਲ ਖੜ੍ਹਨ। ਮਾਵਾਂ ਤੋਂ ਵੱਧ ਕੌਣ ਸਮਝ ਸਕਦਾ ਹੈ ਬੱਚਿਆ ਦਾ ਦਰਦ? ਹੋਣਹਾਰ ਪੁੱਤਰਾਂ ਨੂੰ ਜਨਮ ਦੇਕੇ ਜਿੰਦਗੀ ਕੌਮ ਦੇ ਲੇਖੇ ਲਾਉਣ ਵਾਲੀ ਗੱਲ ਸਿੱਖ ਇਤਿਹਾਸ ਨੂੰ ਦੁਹਰਾਉਂਦੀ ਹੈ। ਦੂਜੇ ਪਾਸੇ ਵੋਟਾਂ ਸਮੇ ਵੱਡੀਆਂ ਜਿੱਤਾਂ ਹਾਸ਼ਲ ਕਰਨ ਦੇ ਦਾਅਵਿਆ ਦੀਆਂ ਖ਼ਬਰਾਂ ਜਿਥੇ ਨਾ ਕੌਮ ਦਿਸਦੀ ਤੇ ਨਾ ਇਹੋ ਜਿਹੇ ਮਸਲੇ। ਗੱਫਿਆ ਨਾਲ ਵੋਟਾਂ ਦੀ ਖਰੀਦੋ ਫਰੋਖਤ ਹੁੰਦੀ ਹੈ ਫਿਰ ਲੱਡੂਆਂ ਸ਼ਰਾਬਾਂ ਕਬਾਬਾਂ ਦਾ ਦੌਰ ਸ਼ੁਰੂ ਹੁੰਦਾ ਹੈ ਬਆਦ’ਚ ਇਸਤਿਹਾਰੀ ਧੰਨਵਾਦ, ਬਿਆਨ ਤੇ ਦੌਰੇ। ਕੌਣ ਕਦੋਂ ਤੇ ਕਿਵੇ ਸੁਣੇਗਾ ਪੰਥਕ ਅਵਾਜ਼ਾਂ ਤੋਂ ਸਲਾਖਾਂ ਪਿੱਛੇ ਸਹਿਕਦੀਆਂ ਪੰਥਕ ਤੇ ਹੱਕੀ ਲੌੜਾਂ?

ਸਾਡੀ ਨੌਜਵਾਨ ਅਜ਼ੋਕੀ ਸਿਆਸਤ ਦੇ ਲੀਡਰਾਂ ਨੂੰ ਕੁਝ ਕੁ ਪਲ ਇਕਾਂਤ ਵਿੱਚ ਬੈਠ ਕੇ ਰੂਹ ਦੀ ਅਵਾਜ਼ ਨੂੰ ਸੁਣਨ ਦੀ ਅਪੀਲ ਹੈ। ਪੰਥਕ ਮੁੱਦੇ ਚੀਕ ਰਹੇ ਹਨ ਦੋ ਕੁ ਪਲ ਬੈਠ ਕੇ ਸੁਣੋ ਤਾਂ ਸਹੀ। ਇਹਨਾਂ ਯੋਧਿਆਂ ਨਾਲ ਲਾਮਬੰਦ ਹੋਕੇ ਜੂਝ ਜਾਓ ਤਾਂ ਕਿ ਆਉਣ ਵਾਲਾ ਇਤਿਹਾਸ ਜਿਥੇ ਤੁਹਾਡੀਆਂ ਜਿੱਤਾਂ ਦਰਜ਼ ਹੋਣਗੀਆਂ ਉਸ ਸਮੇ ਤੁਹਾਨੂੰ ਇਹਨਾਂ ਮੁੱਦਿਆਂ ਨਾਲੋਂ ਟੁੱਟਾਂ ਨਾ ਦੇਖਿਆ ਜਾਵੇ । ਇਤਹਿਾਸ ਕਿਸੇ ਨੂੰ ਨਹੀ ਬਖ਼ਸਦਾ ਅਤੇ ਇਤਿਹਾਸ ਹੀ ਭ੍ਯਵੱਖ ਨੂੰ ਚਾਰ ਚੰਦ ਲਗਾਉਂਦਾ ਹੈ। ਇਤਿਹਾਸ ਦੀ ਜਦੋ ਜਹਿਦ ਹੀ ਫੁੱਟੇ ਸੋਮਿਆਂ ਸਮੇ ਤੇ ਵੀ ਪੜ੍ਹੀ ਜਾਂਦੀ ਹੈ। ਇਸ ਨਾਲ ਹੀ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਜੀਤ ਸਿੰਘ ਜੀ. ਕੇ ਨੂੰ ਵੀ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ। ਜਿਸ ਤਰਾਂ ਸਰਨਾਂ ਸਾਹਿਬ ਨੇ ਭਾਈ ਰਣਜੀਤ ਸਿੰਘ ਕੁੱਕੀ ਮਾਮਲੇ ਵਿੱਚ ਸਰਕਾਰ ਤੱਕ ਪਹੁੰਚ ਕੀਤੀ ਸੀ। ਪੰਜਾਬ ਸਪੈਕਟ੍ਰਮ ਅਤੇ ਪਹਿਰੇਦਾਰ ਅਖ਼ਬਾਰ ਜੋ ਕਿ ਪੰਥਕ ਅਖ਼ਬਾਰ ਹੈ ਜੋ ’ਪੰਥਕ ਮਸਲਿਆਂ ਨੂੰ ਉਜ਼ਾਗਰ ਕਰ ਮੋਹਰੀ ਰੌਲ ਅਦਾ ਕਰ ਰਿਹਾ ਹੈ। ਸਮੇ ਸਮੇ ਸਿਰ ਬੰਦੀ ਸਿੰਘਾਂ ਦੀਆਂ ਖ਼ਬਰਾਂ ਲੋਕਾਂ ਤੱਕ ਪਹੁੰਚਾ ਰਿਹਾ ਹੈ। ਪਿਛਲੇ ਦਿਨੀ ਭਾਈ ਲਖਵਿੰਦਰ ਸਿੰਘ ਲੱਖਾ ਦੇ ਕੇਸ ਬਾਰੇ ਘਰੈਲੂ ਜਾਣਕਾਰੀ ਤੇ ਸਲਾਖਾਂ ਪਿਛੇ ਰੁਲ ਰਹੀਆਂ ਜਵਾਨੀਆਂ ਬਾਰੇ ਪੜ੍ਹ ਕੇ ਹਰੇਕ ਪੰਥਕ ਦਰਦੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ।

ਆਓ, ਦਸਖ਼ਤ ਮੁਹਿੰਮ ਵਿੱਚ ਅਹਿਮ ਯੋਗਦਾਨ ਪਾਕੇ ਪੰਥਕ ਦਰਦੀਆਂ ਦੀ ਲਾਮਬੱਧਤਾ ਨੂੰ ਹੁਲਾਰ ਦੇਈਏ ਤਾਂ ਕਿ ਪੰਥਕ ਦਰਦ ਇਹਨਾਂ ਬੰਦੀ ਨੌਜਵਾਨਾਂ ਦੇ ਘਰਾਂ ਤੱਕ ਹੀ ਸੀਮਿਤ ਨਾ ਹੋਕੇ ਹਿੰਦ ਸਰਕਾਰ ਦੀਆਂ ਨੀਹਾਂ ਹਿਲਾ ਦੇਵੇ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top