Share on Facebook

Main News Page

ਪੰਜਾਬੀ ਗਾਇਕ ਨਛੱਤਰ ਗਿੱਲ 'ਤੇ ਲੱਗੇ ਬਲਾਤਕਾਰ ਦੇ ਦੋਸ਼

ਲੁਧਿਆਣਾ/ਜਲੰਧਰ (ਬਿਊਰੋ) ਲੁਧਿਆਣਾ ਦੇ ਪੁਲਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਵਲੋਂ ਗਾਇਕ ਨਛੱਤਰ ਗਿੱਲ ਅਤੇ ਉਸ ਦੇ ਸਾਥੀਆਂ 'ਤੇ ਲੱਗੇ ਜਬਰ-ਜਿਨਾਹ ਦੇ ਕਥਿਤ ਦੋਸ਼ਾਂ ਸਬੰਧੀ ਦਿੱਤੇ ਗਏ ਜਾਂਚ ਦੇ ਹੁਕਮਾਂ ਉਪਰੰਤ ਪੁਲਸ ਦੀ ਟੀਮ ਨੇ ਨਛੱਤਰ ਗਿੱਲ ਦਾ ਪਿਛਲੇ ਦਿਨਾਂ ਦਾ ਰਿਕਾਰਡ ਲੱਭਣਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਏ. ਸੀ. ਪੀ. ਗੁਰਪ੍ਰੀਤ ਕੌਰ ਪੁਰੇਵਾਲ ਨੂੰ ਸੰਭਾਲੀ ਗਈ ਹੈ ਜਦੋਂਕਿ ਜਾਂਚ ਟੀਮ ਵਿਚ ਆਈ. ਪੀ. ਐਸ. ਅਧਿਕਾਰੀ ਮੈਡਮ ਨਿਲੰਬਰੀ ਜਗਦਲੇ ਵੀ ਸ਼ਾਮਲ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਹੈਬੋਵਾਲ ਦੀ ਰਹਿਣ ਵਾਲੀ ਇਕ ਲੜਕੀ ਨੇ ਨਛੱਤਰ ਗਿੱਲ ਅਤੇ ਉਸ ਦੇ ਤਿੰਨ ਹੋਰ ਸਾਥੀਆਂ 'ਤੇ ਜਬਰ-ਜਿਨਾਹ ਦੇ ਕਥਿਤ ਦੋਸ਼ ਲਗਾਏ ਹਨ। ਲੜਕੀ ਦਾ ਕਹਿਣਾ ਹੈ ਕਿ ਉਕਤ ਗਾਇਕ ਉਸ ਨੂੰ ਮਾਡਲ ਬਣਾਉਣ ਦੇ ਲਾਅਰੇ ਲਗਾ ਕੇ ਉਸ ਨਾਲ ਕਈ ਵਾਰ ਬਲਾਤਕਾਰ ਕਰ ਚੁੱਕਾ ਹੈ। ਲੜਕੀ ਦਾ ਕਹਿਣਾ ਹੈ ਕਿ ਪਹਿਲੀ ਵਾਰ ਉਕਤ ਗਾਇਕ ਉਸ ਨੂੰ ਬਹਾਨੇ ਨਾਲ ਚੰਡੀਗੜ੍ਹ ਦੇ ਇਕ ਹੋਟਲ 'ਚ ਲੈ ਗਿਆ ਸੀ ਜਿਥੇ ਉਸ ਨੂੰ ਕੋਈ ਨਸ਼ੀਲੀ ਚੀਜ਼ ਪਿਆ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ। ਲੜਕੀ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਤਿੰਨ ਸਾਥੀ ਵੀ ਉਸ ਦਾ ਵਾਰ-ਵਾਰ ਸ਼ੋਸ਼ਣ ਕਰਦੇ ਰਹੇ ਅਤੇ ਇਕ ਵਾਰ ਉਸ ਨੂੰ ਬਹਾਨੇ ਨਾਲ ਵਿਦੇਸ਼ ਵੀ ਲੈ ਗਏ ਜਿਥੇ ਉਸ ਨਾਲ ਬਲਾਤਕਾਰ ਕੀਤਾ ਗਿਆ।

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਲੜਕੀ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਲੜਕੀ ਵਲੋਂ ਜਿਹੜੇ ਹੋਟਲਾਂ ਅਤੇ ਸਥਾਨਾਂ ਦਾ ਨਾਂ ਲਿਆ ਗਿਆ ਹੈ ਉਥੋਂ ਦਾ ਰਿਕਾਰਡ ਵੀ ਤਲਬ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਸ ਨੇ ਗਾਇਕ ਨੂੰ 5 ਮਾਰਚ ਨੂੰ ਆਪਣਾ ਪੱਖ ਪੇਸ਼ ਕਰਨ ਨੂੰ ਬੁਲਾਇਆ ਹੈ। ਇਸ ਦੌਰਾਨ ਨਛੱਤਰ ਗਿੱਲ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਝੂਠੇ ਕੇਸ 'ਚ ਫਸਾਇਆ ਜਾ ਰਿਹਾ ਹੈ ਪਰ ਉਸ ਨੂੰ ਭਰੋਸਾ ਹੈ ਕਿ ਪੁਲਸ ਅਤੇ ਮੌਜੂਦਾ ਨਿਆ ਪ੍ਰਣਾਲੀ 'ਚ ਉਸ ਨਾਲ ਇਨਸਾਫ ਹੋਵੇਗਾ।

Source: http://www.jagbani.com/news/jagbani_178931/


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top