Share on Facebook

Main News Page

ਸਿਮਰਨ ਦੇ ਬਹਾਨੇ ਗਿਣਤੀ ਮਿਣਤੀ ਦੇ ਕਰਵਾਏ ਜਾ ਰਹੇ ਪਾਠ ਡੂੰਘੀ ਸਾਜਿਸ਼-ਪ੍ਰਿੰ:ਸੁਰਿੰਦਰ ਸਿੰਘ
01-Mar-13


ਮਨੋਕਲਪਿਤ ਫੋਟੋ ਨੂੰ ਅਸਲੀ ਗੁਰੂ ਨਾਨਕ ਦੱਸ ਕੇ ਸਿੱਖਾਂ ਵਿਚ ਭੰਬਲਭੂਸਾ ਪਾਉਣ ਦੇ ਯਤਨ
 

ਅਨੰਦਪੁਰ ਸਾਹਿਬ, 27 ਫਰਵਰੀ (ਸੁਰਿੰਦਰ ਸਿੰਘ ਸੋਨੀ)ਆਮ ਸਿੱਖਾਂ ਨੂੰ ਪਾਵਨ ਗੁਰਬਾਣੀ ਦੇ ਗਿਆਨ  ਨਾਲੋ ਦੂਰ ਕਰਨ ਲਈ ਕੁੱਝ ਅਖੋਤੀ  ਸਾਧ ਸੰਤ ਗੁਰਬਾਣੀ ਚੌਂ ਕੁੱਝ ਚੋਣਵੇ ਸ਼ਬਦਾਂ ਦਾ ਜਾਪ ਕਰੋੜਾਂ ਦੀ ਗਿਣਤੀ ਵਿਚ ਕਰਵਾ ਕੇ ਆਪਣਾ ਉਲੂ ਸਿੱਧਾ ਕਰ ਰਹੇ ਹਨ ਜਿਨਾਂ ਤੋ ਸੁਚੇਤ ਹੋਣ ਦੀ ਸਖਤ ਲੋੜ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕੀਤਾ। ਉਨਾਂ ਕਿਹਾ ਕਿ ਪਾਵਨ ਗੁਰਬਾਣੀ ਸਰਬ ਮਨੁੱਖਤਾ ਨੂੰ ਸੁਚੱਜੀ ਜੀਵਨ ਜਾਂਚ ਸਿਖਾਉਂਦੀ ਹੈ ਪਰ ਕੁੱਝ ਭੇਖੀ ਡੇਰੇਦਾਰ ਆਮ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ ਤੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਸਿਧਾਂਤ ਤੋ ਤੋੜਣ ਲਈ ਭਾਂਤ ਭਾਂਤ ਦੇ ਭੁਲੇਖਿਆਂ ਵਿਚ ਫਸਾ ਰਹੇ ਹਨ। ਉਨਾਂ ਕਿਹਾ ਕਿ ਕੁੱਝ ਵਿਸ਼ੇਸ਼ ਸ਼ਬਦਾਂ ਨੂੰ ਕਰੋੜਾਂ ਦੀ ਗਿਣਤੀ ਵਿਚ ਜਾਪ ਕਰਵਾਉਣ ਅਤੇ ਕਿਸੇ ਸ਼ਖਸ਼ੀਅਤ ਦੀ ਮਨੋਕਲਪਿਤ ਫੋਟੋ ਨੂੰ ਅਸਲੀ ਗੁਰੂ ਨਾਨਕ ਸਾਹਿਬ ਦੀ ਫੋਟੋ ਦਸ ਕੇ ਸਿੱਖਾਂ ਨੂੰ ਮੂਰਤੀ ਪੂਜਾ ਵਿਚ ਫਸਾ ਕੇ ਕਰਮਕਾਂਡੀ ਬਨਾਉਣ ਦੀ ਕੋਝੀ ਸਾਜਿਸ਼ ਹੈ ਜਿਸ ਦਾ ਸਖਤ ਨੋਟਿਸ ਲੈਣਾ ਧਾਰਮਿਕ ਆਗੂਆਂ ਤੇ ਸੰਗਤਾਂ ਦਾ ਫਰਜ ਹੈ।

ਉਨਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਮੁੱਚੀ ਬਾਣੀ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦਿਤੀ ਸੀ ਪਰ ਹੁਣ ਕੁੱਝ ਅਖੌਤੀ ਸਾਧ ਸੰਤ ਗੁਰੂ ਸਾਹਿਬਾਨ ਤੋ ਵੱਧ ਸਿਆਣੇ ਬਨਣ ਦੀ ਕੋਸ਼ਿਸ਼ ਕਰਕੇ ਸਿੱਖਾਂ ਨੂੰ ਕੁੱਝ ਚੋਣਵੇਂ ਸ਼ਬਦਾਂ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਹਨ ਜੋ ਨਾ ਕਾਬਿਲੇ ਬ੍ਰਦਾਸ਼ਿਤ ਹੈ। ਇਕ ਸੁਆਲ ਦੇ ਜੁਆਬ ਵਿਚ ਪ੍ਰਿੰ:ਸੁਰਿੰਦਰ ਸਿੰਘ ਨੇ ਕਿਹਾ ਕਿ ਸਭ ਤੋ ਵੱਧ ਅਫਸੋਸ ਇਸ ਗੱਲ ਦਾ ਹੈ ਕਿ ਸਿੱਖਾਂ ਦੀ ਅਗਵਾਈ ਕਰਨ ਵਾਲੇ ਜਿਨਾਂ ਆਗੂਆਂ ਨੇ ਇਸ ਮਨ ਮੱਤ ਤੋ ਸਿੱਖਾਂ ਨੂੰ ਰੋਕਣਾ ਸੀ ਉਹ ਆਪ ਵੋਟ,ਨੋਟ ਤੇ ਸਪੋਟ ਦੇ ਲਾਲਚ ਵਿਚ ਇਨਾਂ ਦੇ ਡੇਰਿਆਂ ਵਿਚ ਜਾ ਕੇ ਸਿਧਾਂਤਕ ਤੋਰ ਤੇ ਕੌਮ ਨੂੰ ਦੂਰ ਲਿਜਾਉਣ ਦਾ ਕਾਰਨ ਬਣ ਰਹੇ ਹਨ। ਉਨਾਂ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਅਜਿਹੇ ਡੇਰੇਦਾਰ ਅਖੋਤੀ ਸਾਧਾਂ ਸੰਤਾਂ ਤੋ ਸੁਚੇਤ ਹੋਣ ਜੋ ਸੰਗਤਾਂ ਨੂੰ ਗੁਰਬਾਣੀ ਦੇ ਚੋਣਵੇ ਸ਼ਬਦਾਂ ਦਾ ਗਿਣਤੀ ਮਿਣਤੀ ਦੇ ਪਾਠ ਕਰਾਉਣ ਦੇ ਲਾਭ ਦਸ ਕੇ ਸੰਗਤਾਂ ਵਿਚ ਭੰਬਲਭੂਸਾ ਪਾ ਰਹੇ ਹਨ। ਇਸ ਮੋਕੇ ਉਨਾਂ ਦੇ ਨਾਲ ਭਾਈ ਜਗਮੋਹਣ ਸਿੰਘ,ਚਰਨਜੀਤ ਸਿੰਘ,ਜਸਵਿੰਦਰ ਪਾਲ ਸਿੰਘ,ਅਕਬਾਲ ਸਿੰਘ,ਮਨੋਹਰ ਸਿੰਘ,ਗੁਰਨਾਮ ਸਿੰਘ ਆਦਿ ਹਾਜਰ ਸਨ।

- See more at: http://www.tigerjatha.org/news_detail.php?id=1881#sthash.UgYw8kgN.dpuf

ਸਿਮਰਨ ਦੇ ਬਹਾਨੇ ਗਿਣਤੀ ਮਿਣਤੀ ਦੇ ਕਰਵਾਏ ਜਾ ਰਹੇ ਪਾਠ ਡੂੰਘੀ ਸਾਜਿਸ਼
- ਪ੍ਰਿੰ:ਸੁਰਿੰਦਰ ਸਿੰਘ

* ਮਨੋਕਲਪਿਤ ਫੋਟੋ ਨੂੰ ਅਸਲੀ ਗੁਰੂ ਨਾਨਕ ਦੱਸ ਕੇ ਸਿੱਖਾਂ ਵਿਚ ਭੰਬਲਭੂਸਾ ਪਾਉਣ ਦੇ ਯਤਨ

ਅਨੰਦਪੁਰ ਸਾਹਿਬ, 27 ਫਰਵਰੀ (ਸੁਰਿੰਦਰ ਸਿੰਘ ਸੋਨੀ) ਆਮ ਸਿੱਖਾਂ ਨੂੰ ਪਾਵਨ ਗੁਰਬਾਣੀ ਦੇ ਗਿਆਨ ਨਾਲੋ ਦੂਰ ਕਰਨ ਲਈ ਕੁੱਝ ਅਖੋਤੀ ਸਾਧ ਸੰਤ ਗੁਰਬਾਣੀ ਚੌਂ ਕੁੱਝ ਚੋਣਵੇ ਸ਼ਬਦਾਂ ਦਾ ਜਾਪ ਕਰੋੜਾਂ ਦੀ ਗਿਣਤੀ ਵਿਚ ਕਰਵਾ ਕੇ ਆਪਣਾ ਉਲੂ ਸਿੱਧਾ ਕਰ ਰਹੇ ਹਨ ਜਿਨਾਂ ਤੋ ਸੁਚੇਤ ਹੋਣ ਦੀ ਸਖਤ ਲੋੜ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕੀਤਾ। ਉਨਾਂ ਕਿਹਾ ਕਿ ਪਾਵਨ ਗੁਰਬਾਣੀ ਸਰਬ ਮਨੁੱਖਤਾ ਨੂੰ ਸੁਚੱਜੀ ਜੀਵਨ ਜਾਂਚ ਸਿਖਾਉਂਦੀ ਹੈ ਪਰ ਕੁੱਝ ਭੇਖੀ ਡੇਰੇਦਾਰ ਆਮ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ ਤੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਸਿਧਾਂਤ ਤੋ ਤੋੜਣ ਲਈ ਭਾਂਤ ਭਾਂਤ ਦੇ ਭੁਲੇਖਿਆਂ ਵਿਚ ਫਸਾ ਰਹੇ ਹਨ।

ਉਨਾਂ ਕਿਹਾ ਕਿ ਕੁੱਝ ਵਿਸ਼ੇਸ਼ ਸ਼ਬਦਾਂ ਨੂੰ ਕਰੋੜਾਂ ਦੀ ਗਿਣਤੀ ਵਿਚ ਜਾਪ ਕਰਵਾਉਣ ਅਤੇ ਕਿਸੇ ਸ਼ਖਸ਼ੀਅਤ ਦੀ ਮਨੋਕਲਪਿਤ ਫੋਟੋ ਨੂੰ ਅਸਲੀ ਗੁਰੂ ਨਾਨਕ ਸਾਹਿਬ ਦੀ ਫੋਟੋ ਦਸ ਕੇ ਸਿੱਖਾਂ ਨੂੰ ਮੂਰਤੀ ਪੂਜਾ ਵਿਚ ਫਸਾ ਕੇ ਕਰਮਕਾਂਡੀ ਬਨਾਉਣ ਦੀ ਕੋਝੀ ਸਾਜਿਸ਼ ਹੈ ਜਿਸ ਦਾ ਸਖਤ ਨੋਟਿਸ ਲੈਣਾ ਧਾਰਮਿਕ ਆਗੂਆਂ ਤੇ ਸੰਗਤਾਂ ਦਾ ਫਰਜ ਹੈ।

ਉਨਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਮੁੱਚੀ ਬਾਣੀ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦਿਤੀ ਸੀ, ਪਰ ਹੁਣ ਕੁੱਝ ਅਖੌਤੀ ਸਾਧ ਸੰਤ ਗੁਰੂ ਸਾਹਿਬਾਨ ਤੋ ਵੱਧ ਸਿਆਣੇ ਬਨਣ ਦੀ ਕੋਸ਼ਿਸ਼ ਕਰਕੇ ਸਿੱਖਾਂ ਨੂੰ ਕੁੱਝ ਚੋਣਵੇਂ ਸ਼ਬਦਾਂ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਹਨ ਜੋ ਨਾ ਕਾਬਿਲੇ ਬ੍ਰਦਾਸ਼ਿਤ ਹੈ।

ਇਕ ਸੁਆਲ ਦੇ ਜੁਆਬ ਵਿਚ ਪ੍ਰਿੰ:ਸੁਰਿੰਦਰ ਸਿੰਘ ਨੇ ਕਿਹਾ ਕਿ ਸਭ ਤੋ ਵੱਧ ਅਫਸੋਸ ਇਸ ਗੱਲ ਦਾ ਹੈ ਕਿ ਸਿੱਖਾਂ ਦੀ ਅਗਵਾਈ ਕਰਨ ਵਾਲੇ ਜਿਨਾਂ ਆਗੂਆਂ ਨੇ ਇਸ ਮਨ ਮੱਤ ਤੋ ਸਿੱਖਾਂ ਨੂੰ ਰੋਕਣਾ ਸੀ ਉਹ ਆਪ ਵੋਟ, ਨੋਟ ਤੇ ਸਪੋਟ (support) ਦੇ ਲਾਲਚ ਵਿਚ ਇਨਾਂ ਦੇ ਡੇਰਿਆਂ ਵਿਚ ਜਾ ਕੇ ਸਿਧਾਂਤਕ ਤੋਰ ਤੇ ਕੌਮ ਨੂੰ ਦੂਰ ਲਿਜਾਉਣ ਦਾ ਕਾਰਨ ਬਣ ਰਹੇ ਹਨ।

ਉਨਾਂ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਅਜਿਹੇ ਡੇਰੇਦਾਰ ਅਖੋਤੀ ਸਾਧਾਂ ਸੰਤਾਂ ਤੋ ਸੁਚੇਤ ਹੋਣ ਜੋ ਸੰਗਤਾਂ ਨੂੰ ਗੁਰਬਾਣੀ ਦੇ ਚੋਣਵੇ ਸ਼ਬਦਾਂ ਦਾ ਗਿਣਤੀ ਮਿਣਤੀ ਦੇ ਪਾਠ ਕਰਾਉਣ ਦੇ ਲਾਭ ਦਸ ਕੇ ਸੰਗਤਾਂ ਵਿਚ ਭੰਬਲਭੂਸਾ ਪਾ ਰਹੇ ਹਨ। ਇਸ ਮੋਕੇ ਉਨਾਂ ਦੇ ਨਾਲ ਭਾਈ ਜਗਮੋਹਣ ਸਿੰਘ, ਚਰਨਜੀਤ ਸਿੰਘ, ਜਸਵਿੰਦਰ ਪਾਲ ਸਿੰਘ, ਅਕਬਾਲ ਸਿੰਘ, ਮਨੋਹਰ ਸਿੰਘ, ਗੁਰਨਾਮ ਸਿੰਘ ਆਦਿ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top