Share on Facebook

Main News Page

ਸ੍ਰੀ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀਆਂ ਨੇ ਉੜਾਈਆਂ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਦੀ ਬੇਟੀ ਦੇ ਸ਼ਗਨ ਸਮਾਗਮ ਦੀਆਂ ਝਲਕੀਆਂ। ਦੇਖ ਸਕਦੇ ਹੋ ਕਿ ਜਿਥੇ ਇਹ ਸਮਾਗਮ ਕੀਤਾ ਗਿਆ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਹੀ ਸਰੂਪ ਪ੍ਰਕਾਸ਼ ਕੀਤੇ ਹੋਏ ਨੇ ਅਤੇ ਨਾਲ ਹੀ ਅਖੰਡ ਪਾਠ ਵੀ ਚੱਲ ਰਹੇ ਨੇ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪੰਥਕ ਸਿੱਖ ਰਹਿਤ ਮਰਿਆਦਾ ਅਨੁਸਾਰ, ਗੁਰਦੁਆਰੇ ਵਿੱਚ ਇਕ ਸਮੇਂ ਇੱਕ ਹੀ ਕਾਰਜ ਹੋ ਸਕਦਾ ਹੈ, ਪਾਠ, ਕੀਰਤਨ, ਜਾਂ ਕਥਾ। ਪਰ ਇੱਥੇ ਅਖੰਡ ਪਾਠ ਵੀ ਚੱਲ ਰਿਹਾ ਹੈ, ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਗਿਆਨੀ ਗੁਰਮੁਖ ਸਿੰਘ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਗਿਆਨੀ ਮੱਲ ਸਿੰਘ ਲੈਕਚਰ ਦੇ ਰਹੇ ਨੇ, ਫਿਰ ਅਰਦਾਸ ਵੀ ਹੋ ਰਹੀ ਹੈ, ਅਖੰਡ ਪਾਠ ਵੀ ਚੱਲ ਰਿਹਾ ਹੈ।

ਜੇ ਇਹ ਹਾਲ ਹੈ ਇਨ੍ਹਾਂ ਹੈਡ ਗ੍ਰੰਥੀਆਂ ਦਾ ਹੈ, ਤਾਂ ਆਮ ਗੁਰਦੁਆਰੇ ਦੇ ਗ੍ਰੰਥੀਆਂ ਦਾ ਹਾਲ ਕੀ ਹੋਵੇਗਾ? (ਗੁਰਦੁਆਰਾ ਕੋਈ ਖਾਸ ਜਾਂ ਆਮ ਨਹੀਂ ਹੁੰਦਾ, ਪਰ ਇਨ੍ਹਾਂ ਲੋਕਾਂ ਨੇ ਬਣਾ ਛਡਿਆ ਹੈ, ਇਸ ਲਈ ਲਿਖਿਆ ਹੈ। ਜਿਥੋਂ ਸਿੱਖ ਰਹਿਤ ਮਰਿਆਦਾ ਲਾਗੂ ਹੋਣੀ ਸੀ, ਉਥੇ ਦੇ ਝਾੜੂਬਰਦਾਰਾਂ ਦਾ ਇਹ ਹਾਲ ਤਾਂ ਬਾਕੀਆਂ ਦਾ ਤਾਂ ਰੱਬ ਹੀ ਰਾਖਾ ਹੈ।

ਦੀਵੇ ਥੱਲੇ ਹਨੇਰੇ ਵਾਲੀ ਗੱਲ ਹੈ... ਪੁਜਾਰੀ ਸ਼੍ਰੇਣੀ ਤੋਂ ਆਸ ਵੀ ਕੀ ਕੀਤੀ ਜਾ ਸਕਦੀ ਹੈ।

ਸੰਪਾਦਕ ਖ਼ਾਲਸਾ ਨਿਊਜ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ  
ਹੈਡ ਗ੍ਰੰਥੀ ਗਿਆਨੀ ਮੱਲ ਸਿੰਘ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top