Share on Facebook

Main News Page

ਇੱਕ ਉਲਝਣ ਹੱਲ ਕਰੋ
- ਟਾਈਗਰ ਜਥਾ ਯੂਕੇ

ਪਿਛੇ ਜਿਹੇ ਟਾਈਗਰ ਜਥੇ ਵੱਲੋ ਇੱਕ ਵੀਡਿਉ ਕਲਿਪ ਜਨਤਕ ਕੀਤਾ ਗਿਆ ਸੀ, ਜਿਸ ਵਿਚ ਦਲਜੀਤ ਸਿੰਘ ਨਿਰਮਲਾ ਆਪਣੇ ਘਰ ਵਿਚ ਹਵਨ ਕਰਵਾਉਂਦਾ ਪਾਇਆ ਗਿਆ ਸੀ, ਅਤੇ ਉਸ ਵਿਚ ਦਮਦਮੀ ਟਕਸਾਲ ਦੇ ਅਖੌਤੀ ਪ੍ਰਚਾਰਕ ਬਲਬੀਰ ਸਿੰਘ ਟਕਸਾਲੀ, ਅਖੌਤੀ ਸੰਤ ਅਵਤਾਰ ਸਿੰਘ ਬਧਨੀ ਕਲਾਂ ਅਤੇ ਹਰੀ ਸਿਓਂ ਰੰਧਾਵਾ ਸਮੇਤ ਹੋਰ ਬਹੁਤ ਮਿਡਲੈੰਡ ਦੇ ਬਹੁਤ ਅਖੌਤੀ ਸਿੱਖ ਹਵਨ ਦੇ ਧੂਏਂ ਨਾਲ ਆਪਣੀਆਂ ਨਾਸ੍ਹਾਂ ਪਵਿੱਤਰ ਕਰਨ ਲਈ ਪਹੁੰਚੇ ਸਨ।

ਇਸ ਵੀਡਿਉ ਕਲਿਪ ਦੇ ਜਨਤਕ ਹੋਣ ਤੋ ਬਾਅਦ ਇਹ ਗੱਲ ਪ੍ਰਚੱਲਤ ਕਰ ਦਿੱਤੀ ਗਈ ਸੀ, ਕਿ ਦਲਜੀਤ ਸਿੰਘ ਨਿਰਮਲਾ ਆਰ ਐੱਸ ਐੱਸ ਦਾ ਖਾਸ ਬੰਦਾ ਹੈ।

ਚੱਲੋ! ਟਾਈਗਰ ਜਥਾ ਕਿਸੇ ਦੀ ਗਰੰਟੀ ਨਹੀਂ ਦੇ ਰਿਹਾ ਕਿ ਦਲਜੀਤ ਨਿਰਮਲਾ ਏਜੰਸੀਆਂ ਬੰਦਾ ਹੈ, ਜਾਂ ਨਹੀਂ?

ਪਰ ਸੋਚਣ ਵਾਲੀ ਇਹ ਹੈ ਕਿ ਜੇ ਨਿਰਮਲਾ ਆਰ.ਐੱਸ.ਐੱਸ ਦਾ ਬੰਦਾ ਹੈ ਤਾਂ ਨਾਲ ਬੈਠੇ ਅਖੌਤੀ ਸਾਧ ਲਾਣੇ ਬਾਰੇ ਕਿ ਖਿਆਲ ਹੈ?

ਪਰ ਇਸ ਤੋਂ ਵੀ ਵੱਡੀ ਉਲਝਣ ਉਦੋਂ ਪੈਦਾ ਹੁੰਦੀ ਹੈ, ਕਿ ਜਦੋ ਬਾਬਾ ਠਾਕੁਰ ਸਿੰਘ ਨਾਲ ਨਿਰਮਲੇ ਦੇ ਘਰ ਵਿਚ ਹਵਨ ਕਰਨ ਵਾਲੇ ਪੰਡਿਤ ਦੀ ਤਸਵੀਰ ਸਾਡੇ ਤੱਕ ਪਹੁੰਚੀ।

ਮੈਂ ਆਪਣੇ ਟਕਸਾਲੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਹ ਉਲਝਣ ਜਰੂਰ ਹੱਲ ਕਰੋ, ਕਿ ਜੇ ਨਿਰਮਲਾ ਘਰ ਵਿਚ ਹਵਨ ਕਰਵਾਉਂਦਾ ਹੈ, ਤਾਂ ਏਜੰਸੀ ਦਾ ਬੰਦਾ ਹੈ, ਤੇ ਜਿਸ ਪੰਡਿਤ ਰਾਹੀਂ ਹਵਨ ਕਰਵਾਇਆ ਜਾ ਰਿਹਾ ਹੈ, ਉਹ ਬਾਬਾ ਠਾਕੁਰ ਸਿੰਘ ਲਾਗੇ ਕੀ ਕਰ ਰਿਹਾ ਹੈ?

ਟਕਸਾਲੀ ਬਲਬੀਰ ਸਿੰਘ ਅਤੇ ਟਿਵੀਡੇਲ ਟਕਸਾਲੀ ਗਰੁੱਪ ਦੇ ਗੁੱਝੇ ਭੇਦ
ਦਲਜੀਤ ਸਿੰਘ ਨਿਰਮਲਾ ਦੀ ਜੁਬਾਨੀ ਸੁਣੋ
ਯਾਦ ਰਹੇ ਕਿ ਇਹ ਉਹੋ ਹੀ ਮੂਰਖ ਜਮਾਤ ਹੈ, ਜਿੰਨ੍ਹਾਂ ਨੇ ਪਿਛੇ ਜਿਹੇ ਅਖੌਤੀ ਦਸਮ ਗ੍ਰੰਥ ਦਾ ਲਾਈਵ ਪਾਠ ਸਿੱਖ ਚੈਨਲ ਤੋ ਦਿਖਾਉਣ ਦੀ ਨਾ-ਕਾਮਯਾਬ ਕੋਸਿਸ਼ ਕੀਤੀ ਸੀ।

 

 

ਤਸਵੀਰਾਂ ਦੀ ਜ਼ੁਬਾਨੀ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top