Share on Facebook

Main News Page

ਗੁਰੂ ਗ੍ਰੰਥ ਸਾਹਿਬ ਨੂੰ ਨਮਸ਼ਕਾਰ ਅਤੇ ਪ੍ਰਕਰਮਾ ਕਰਣ ਵਾਲਿਉ, ਆਉ ਗੁਰੂ ਗ੍ਰੰਥ ਸਾਹਿਬ ਨੂੰ ਪੜੀਏ, ਸੁਣੀਏ ਅਤੇ ਮੰਨੀਏ
- ਪ੍ਰੋ. ਦਰਸ਼ਨ ਸਿੰਘ ਖਾਲਸਾ

- ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 46, ਚੰਡੀਗੜ੍ਹ ਵਿੱਖੇ ਪ੍ਰੋ. ਦਰਸ਼ਨ ਸਿੰਘ ਜੀ ਨੇ ਕੀਰਤਨ ਕੀਤਾ
- ਬਹੁੱਤੇ ਲੋਗ ਤਾਂ ਕਾਜ਼ੀ ਦੇ ਫਤਵਿਆਂ ਤੋਂ ਹੀ ਡਰੀ ਜਾਂਦੇ ਸਨ ਇਹ ਫਤਵਾ ਹੀ ਸੀ, ਕਿ ਕਬੀਰ ਨੂੰ ਹਾਥੀ ਨਾਲ ਮਾਰ ਦੇ। ਇਸੇ ਲਈ ਬਹੁੱਤੇ ਲੋਗ ਕਬੀਰ ਵਾਂਗ ਸੱਚ ਨਹੀਂ ਕਹਿ ਸਕਦੇ
- ਇਕ ਦੀ ਗੱਲ ਕਹਿਣ ਵਾਲੇ ਤੋਂ ਲੋਗ ਦੁੱਖੀ ਹੋ ਜਾਂਦੇ ਹਨ ਕਿ ਇਹ ਸਾਨੂੰ ਕੇਵਲ ਇਕ ਨਾਲ ਕਿਉਂ ਜੋੜਦਾ ਹੈ?


ਚੰਡੀਗੜ੍ਹ (ਮਨਜੀਤ ਸਿੰਘ ਖਾਲਸਾ, ਮੋਹਾਲੀ) ਮਿਤੀ 5 ਫਰਵਰੀ 2013 ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 46 ਚੰਡੀਗੜ੍ਹ ਵਿੱਖੇ ਅਕਾਲ ਤਖਤ ਸਾਹਿਬ ਦੇ ਸਾਬਕਾ ਸੇਵਾਦਾਰ
ਪ੍ਰੋ. ਦਰਸ਼ਨ ਸਿੰਘ ਜੀ, ਕੀਰਤਨ ਦਰਬਾਰ ਵਿੱਚ ਹਾਜਰੀ ਭਰਣ ਲਈ ਪਹੁੰਚੇ ਤਾਂ ਸੰਗਤਾਂ ਵਿੱਚ ਆਪਣੇ ਪੰਥਕ ਵਿਦਵਾਨ ਦੇ ਵਿਚਾਰ ਸੁਨਣ ਲਈ ਐਨਾ ਉਤਸ਼ਾਹ ਸੀ ਕਿ ਗੁਰਦੁਆਰਾ ਸਾਹਿਬ ਦੇ ਦੋਵੇਂ ਹਾਲ ਪੂਰੇ ਭਰੇ ਹੋਇ ਸਨ। ਇਸ ਮੌਕੇ ਪ੍ਰੋ. ਸਾਹਿਬ ਨੇ ਭਗਤ ਕਬੀਰ ਜੀ ਵਲੋਂ ਉਚਾਰਣ ਕੀਤੇ ਸ਼ਬਦ “ਜਬ ਹਮ ਏਕੋ ਏਕੁ ਕਰਿ ਜਾਨਿਆ ॥ ਤਬ ਲੋਗਹ ਕਾਹੇ ਦੁਖੁ ਮਾਨਿਆ ॥1॥ ਹਮ ੳਪਤਹ ੳਪੁਨੀ ਪਤਿ ਖੋਈ ॥ ਹਮਰੈ ਖੋਜਿ ਪਰਹੁ ਮਤਿ ਕੋਈ ॥1॥ ਰਹਾਉ ॥ ਹਮ ਮੰਦੇ ਮੰਦੇ ਮਨ ਮਾਹੀ ॥ ਸਾਝ ਪਾਤਿ ਕਾਹੂ ਸਿਉ ਨਾਹੀ ॥2॥ ਪਤਿ ੳਪਤਿ ਤਾ ਕੀ ਨਹੀ ਲਾਜ ॥ ਤਬ ਜਾਨਹੁਗੇ ਜਬ ਉਘਰੈਗੋ ਪਾਜ ॥3॥ ਕਹੁ ਕਬੀਰ ਪਤਿ ਹਰਿ ਪਰਵਾਨੁ ॥ ਸਰਬ ਤਿਆਗਿ ਭਜੁ ਕੇਵਲ ਰਾਮੁ ॥4॥3॥” ਦਾ ਕੀਰਤਨ ਕਰਦੇ ਹੋਏ ਕਿਹਾ, ਗੁਰੂ ਨੇ ਕਹਿ ਦਿੱਤਾ, ਸੁਨਣ ਵਾਲਿਆਂ ਨੇ ਸੁਣ ਲਿਆ, ਪਰ ਕੇਵਲ ਸੁਨਣਾ ਮੰਜਿਲ ਨਹੀਂ, ਇਹ ਕੇਵਲ ਇਕ ਪਿੜਾ ਹੈ। ਗੁਰੂ ਨੇ ਇਨ੍ਹਾਂ ਪਿੜਾਵਾਂ ਦਾ ਜਿਕਰ ਵੀ ਕੀਤਾ ਹੈ। ਪਹਿਲਾ ਪਿੜਾ ਹੈ ਸੁਣਿਆ।  ਤੇ ਅਸੀਂ ਹਰ ਰੋਜ ਹੀ ਸੁਣ ਰਹੇ ਹਾਂ, ਸੁਨਣ ਵਾਲਿਆਂ ਦੀ ਗਿਣਤੀ ਵੀ ਬੜੀ ਵੱਡੀ ਹੈ, ਪਰ ਕੀ ਕਾਰਣ ਹੈ? ਸੁਨਣ ਤੋਂ ਬਾਦ ਵੀ ਸਾਨੂੰ ਮੰਜਿਲ ਨਹੀਂ ਮਿਲ ਰਹੀ। ਸਾਨੂੰ ਇਸ ਦੇ ਕਾਰਣ ਲਭਣੇ ਪੈਣਗੇ। ਸੁਨਣ ਤੋਂ ਬਾਅਦ ਦੂਜਾ ਪਿੜਾ ਹੈ ਮੰਨਿਆ। ਪਰ ਮੰਨਣ ਤੇ ਖਲੋਣਾ ਨਹੀਂ, ਕਈ ਵਾਰੀ ਗੁਲਾਮ ਮਨੁੱਖ ਵੀ ਆਪਣੇ ਮਾਲਕ ਦਾ ਹੁਕਮ ਮੰਨਦਾ ਹੈ, ਗੁਲਾਮ ਮਨੁੱਖ ਨੂੰ ਮਾਲਿਕ ਦਾ ਹੁਕਮ ਮੰਨਣਾ ਹੀ ਪੈਂਦਾ ਹੈ। ਉਹ ਅੰਦਰ ਹੀ ਅੰਦਰ ਝੁਰਦਾ ਰਹਿੰਦਾ ਹੈ ਕਿ ਮਾਲਕ ਆਪ ਤਾਂ ਬਾਰਿਸ਼ ਵਿੱਚ ਬਾਹਰ ਨਹੀਂ ਨਿਕਲਦਾ ਪਰ ਮੈਨੂੰ ਹੁਕਮ ਕਰ ਦਿੰਦਾ ਹੈ। ਮੇਰੀਆਂ ਤਕਲੀਫਾਂ ਨੂੰ ਮਾਲਿਕ ਕੀ ਜਾਣੇ? ਜੇਕਰ ਮੈਂ ਅਮੀਰ ਹੁੰਦਾ ਤਾਂ ਇਸ ਨੂੰ ਜੁਆਬ ਦਿੰਦਾ, ਗੁਲਾਮ ਹੁਕਮ ਤਾਂ ਮੰਨ ਰਿਹਾ ਹੈ ਪਰ ਉਸਦੇ ਮੰਨ ਵਿੱਚ ਭਾਉ ਨਹੀਂ ਹੈ। ਮਾਲਿਕ ਦੇ ਹੁਕਮ ਨਾਲ ਉਸ ਨੂੰ ਕੋਈ ਪਿਆਰ ਨਹੀਂ, ਉਸਦੇ ਹੁਕਮ ਨਾਲ ਦੁੱਖੀ ਹੋ ਰਿਹਾ ਹੈ। ਗੁਰੂ ਕਹਿਣ ਲਗੇ ਪਹਿਲਾਂ ਸੁਣ, ਫਿਰ ਮੰਨ, ਪਰ ਇਹ ਨਾ ਹੋਵੇ ਅਉਖਾ ਹੋਕੇ ਮੰਨੇ, ਕਿ ਚਲੋ ਇਹ ਵੀ ਮਾਲਿਕ ਦਾ ਭਾਣਾ ਹੀ ਹੈ। ਮੰਨਣਾ ਹੀ ਪੈਣਾ ਹੈ ਕਹਿਣ ਵਿੱਚ ਭਾਉ ਨਹੀਂ ਹੈ। ਮਨੁੱਖ ਪਰਵਾਣ ਉਦੋਂ ਚੜਦਾ ਹੈ। ਜਦੋਂ “ਪ੍ਰਭ ਕੀ ਆਗਿਆ ਆਤਮ ਹਿਤਾਵੈ ॥” ਹਿਤਾਉਣਾ ਤੋਂ ਭਾਵ ਹੈ ਪਿਆਰ ਕਰਨਾ। ਜਦੋਂ ਮਨੁੱਖ ਮਾਲਿਕ ਦੀ ਆਗਿਆ ਨੂੰ ਹਿਤਾਉਣ ਲਗ ਜਾਏ ਉਦੋਂ ਮੰਨਭਾਉ ਤੇ ਪਹੁੰਚ ਜਾਂਦਾ ਹੈ। ਇਹ ਵਖਰੀਆਂ ਵਖਰੀਆਂ ਸਟੇਜਾ ਹਨ “ਸੁਨਿਆ ਮੰਨਿਆ ਮਨਿ ਕੀਤਾ ਭਾਉ ॥

ਇਸ ਗੱਲ ਦੀ ਹੈਰਾਨੀ ਹੈ ਕਿ “ਗੁਰਿ ਕਹਿਆ ਸਭੁ ਏਕੋ ਏਕੋ ੳਵਰੁ ਨ ਕੋਈ ਹੋਇਗਾ ਜੀਉ ॥” ਗੁਰੂ ਨੇ ਕਿਹਾ ਸਿੱਖਾ ਇਕ ਤੇ ਖਲੋ ਜਾ, ਗੁਰੂ ਗ੍ਰੰਥ ਸਾਹਿਬ ਨੂੰ ਨਮਸ਼ਕਾਰ ਅਤੇ ਪ੍ਰਕਮਾ ਕਰਣ ਵਾਲਿਉ, ਆਉ ਗੁਰੂ ਗ੍ਰੰਥ ਸਾਹਿਬ ਨੂੰ ਪੜੀਏ ਸੁਣੀਏ ਅਤੇ ਮੰਨੀਏ। ਗੁਰੂ ਨੇ ਬਾਣੀ ਵਿੱਚ ਇਹ ਵੀ ਕਹਿ ਦਿੱਤਾ ਕਿ ਸਾਰਿਆਂ ਨੂੰ ਗੁਰੂ ਦੀ ਪ੍ਰਤੀਤ ਹੀ ਨਹੀਂ ਹੁੰਦੀ ਕਿ ਗੁਰੂ ਜੋ ਕੁੱਝ ਕਹਿ ਰਿਹਾ ਹੈ ਉਹ ਸਾਨੂੰ ਮੰਨ ਲੈਣਾ ਚਾਹੀਦਾ ਹੈ। “ਜਾ ਕੈ ਮਨਿ ਗੁਰ ਕੀ ਪਰਤੀਤਿ ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥ ਭਗਤੁ ਭਗਤੁ ਸੁਨੀਐ ਤਿਹੁ ਲੋਇ ॥ ਜਾ ਕੈ ਹਿਰਦੈ ਏਕੋ ਹੋਇ ॥” ਹੁਣ ਦੇਖਣਾ ਇਹ ਹੈ ਕਿ ਪ੍ਰਤੀਤ ਹੈ? ਜੇ ਸਾਨੂੰ ਪ੍ਰਤੀਤ ਹੋਵੇ ਤਾਂ ਗੁਰੂ ਦੀ ਇਹ ਗੱਲ ਮੰਨ ਲਈਏ “ਏਕੋ ਸਿਮਰਿ ਨ ਦੂਜਾ ਭਾਉ …… ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥” ਕਿਸੇ ਹੋਰ ਨੂੰ ਜਾਣ ਹੀ ਨਾ, ਹੋਰ ਕਿਸੇ ਦੀ ਪਹਿਚਾਨ ਹੀ ਨਾ ਕਰ, ਤਾਂ ਫਿਰ ਅੱਜ ਇਹ ਰੁਕਾਵਟ ਕਿਉਂ ਹੈ? ਗੁਰੂ ਕਹਿ ਰਿਹਾ ਹੈ, ਜਿਸ ਦੇ ਹਿਰਦੇ ਵਿੱਚ ਇਕ ਆ ਵਸਦਾ ਹੈ ਉਸਦੀ ਨਿਸ਼ਾਨੀ ਹੁੰਦੀ ਹੈ, “ਸਚੁ ਕਰੀ ਸਚੁ ਤਾ ਕੀ ਰਹਤ ॥ ਸਚੁ ਹਿਰਦੈ ਸਤਿ ਮੁਖਿ ਕਹਤ ॥ ਸਾਚੀ ਦ੍ਰਿਸਟਿ ਸਾਚਾ
ਕਾਰੁ ॥ ਸਚੁ ਵਰਤੈ ਸਾਚਾ ਪਾਸਾਰੁ ॥ ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥ ਨਾਨਕ ਸੋ ਜਨੁ ਸਚਿ ਸਮਾਤਾ ॥” ਇਹ ਹੈ ਜਾ ਕੈ ਮੰਨ ਗੁਰ ਕੀ ਪ੍ਰਤੀਤ। ਲੇਕਿਨ ਫਿਰ ਵੀ ਸਮਾਜ ਵਿੱਚ ਦੋ ਦੋ ਚਾਰ ਚਾਰ ਛੇ ਛੇ ਕਿਉਂ ਹਨ। ਇਸਦਾ ਕੀ ਕਾਰਣ ਹੈ? ਕਿਉਂਕਿ ਇਕ ਦੀ ਗੱਲ ਕਹਿਣ ਵਾਲੇ ਤੋਂ ਲੋਗ ਦੁੱਖੀ ਹੋ ਜਾਂਦੇ ਹਨ ਕਿ ਇਹ ਸਾਨੂੰ ਕੇਵਲ ਇਕ ਨਾਲ ਕਿਉਂ ਜੋੜਦਾ ਹੈ? ਇਹ ਫੈਸਲਾ ਭਗਤ ਕਬੀਰ ਜੀ ਦਾ ਹੈ। ਬੜੇ ਸ਼ਿਕਵੇ ਨਾਲ ਉਨ੍ਹਾਂ ਨੇ ਕਿਹਾ ਹੈ “ਜਬ ਹਮ ਏਕੋ ਏਕੁ ਕਰਿ ਜਾਨ” ਗੁਰੂ ਨੇ ਮੈਨੂੰ ਸਮਝਾਇਆ ਤੇ ਮੈਂ ਸਮਝ ਗਿਆ। ਗੁਰੂ ਦੀ ਗੱਲ ਸੁਣ ਕੇ ਮੰਨਣੀ ਅਤੇ ਉਸ ਨਾਲ ਭਾਉ ਕਰਨਾ, ਇਹ ਸੀ ਮੇਰਾ ਕਰਤਵ, ਜਦੋਂ ਮੈਂ ਗੱਲ ਸਮਝ ਲਈ, ਪਤਾ ਨਹੀਂ ਲੋਗਾਂ ਨੂੰ ਕਿਉਂ ਦੁੱਖ ਹੋਇਆ?

ਇਕ ਨੂੰ ਮੰਨਣ ਨਾਲ ਲੋਗ ਦੁਖੀ ਕਿਉਂ ਹੁੰਦੇ ਹਨ? ਅਜੋਕੇ ਸਮੇਂ ਵਿੱਚ, ਮੈਂ ਵੀ ਜਦੋਂ ਕਿਸੇ ਦੂਜੇ ਗ੍ਰੰਥ ਦਾ ਪ੍ਰਕਾਸ਼ ਦੇਖਦਾ ਹਾਂ, ਤਾਂ ਦੁੱਖੀ ਹੋ ਕੇ ਸੰਗਤ ਨੂੰ ਆਵਾਜ਼ ਦਿੰਦਾ ਹਾਂ। ਕਿਉਂਕਿ ਮੇਰੇ ਗੁਰੂ ਨੇ ਮੈਨੂੰ ਇਕ ਨਾਲ ਜੋੜਿਆ ਹੈ, ਪਤਾ ਨਹੀਂ ਮੇਰੀ ਇਸ ਗੱਲ ਨਾਲ ਲੋਗ ਕਿਉਂ ਦੁਖੀ ਹੁੰਦੇ ਹਨ? “ਹਮ ੳਪਤਹ ੳਪੁਨੀ ਪਤਿ ਖੋਈ ॥” ਚਾਹੇ ਮੈਂ ਅਪੱਤ ਸਹੀ ਤੇ ਤੁਸੀਂ ਬਹੁੱਤੇ ਇਜ਼ੱਤ ਵਾਲੇ ਸਹੀ, “ਹਮ ਮੰਦੇ ਮੰਦੇ ਮਨ ਮਾਹੀ ॥ ਸਾਝ ਪਾਤਿ ਕਾਹੂ ਸਿ
ਨਾਹੀ ॥” ਕਿਨ੍ਹੀ ਦਿੜਤਾ ਹੈ ਭਗਤ ਜੀ ਦੇ ਇਨ੍ਹਾਂ ਲਫਜ਼ਾਂ ਵਿੱਚ, ਮੈਂ ਹੈਰਾਨ ਹੁੰਦਾ ਹਾਂ, ਬ੍ਰਾਹਨਣ ਦੁਖੀ ਹੈ ਜਿਹੜਾ ਤੇਤੀ ਕਰੋੜ ਦੇਵਤਿਆਂ ਦਾ ਪੂਜਨ ਕਰਦਾ ਸੀ। ਉਸ ਕੋਲੋਂ ਕਬੀਰ ਦੀ ਇਹ ਗੱਲ ਨਾ ਸੁਣੀ ਗਈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬੜੇ ਭੇਤ ਖੁਲਦੇ ਹਨ।

ਬ੍ਰਾਹਮਣ ਇਸ ਗੱਲ ਤੋਂ ਦੁਖੀ ਹੈ ਕਿਉਂਕਿ ਉਹ ਤੇਤੀ ਕਰੋੜ ਦੇਵਤਿਆਂ ਦਾ ਪੁਜਾਰੀ ਹੈ ਤੇ ਕਬੀਰ ਇਕ ਰੱਬ ਦੀ ਗੱਲ ਕਰਣ ਵਾਲਾ ਹੈ, ਪਰ ਮੈਂ ਹੈਰਾਨ ਇਸ ਗੱਲ ਤੋਂ ਹਾਂ ਕਿ ਬ੍ਰਾਹਮਣ ਦੇ ਨਾਲ ਕਾਜ਼ੀ ਵੀ ਦੁੱਖੀ ਹੈ, ਜਿਹੜਾ ਇਕ ਦਾ ਪੁਜਾਰੀ ਹੈ। ਉਸਦਾ ਖੁਦਾ ਇਕ ਹੈ ਬਾਣੀ ਨੇ ਵੀ ਕਹਿ ਦਿਤਾ “ਮੁਸਲਮਾਨ ਕਾ ਏਕੁ ਖੁਦਾਇ ॥” ਉਹ ਤਾਂ ਬਹੁੱਤੇ ਅੱਲਾ ਨੂੰ ਮੰਨਦਾ ਹੀ ਨਹੀਂ ਉਸ ਨੂੰ ਤਾਂ ਕਬੀਰ ਨਾਲ ਪਿਆਰ ਹੋਣਾ ਚਾਹੀਦਾ ਸੀ।
ਪ੍ਰੋ. ਸਾਹਿਬ ਕਿਹਾ ਮੈਂ ਵੀ ਹੈਰਾਨ ਹੁੰਦਾ ਹਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਹਨ ਕਿ ਇਹ ਸਾਡਾ ਗੁਰੂ ਹੈ ਉਹ ਦੂਜੇ ਪਾਸੇ ਵਿਰੋਧ ਕਰਦੇ ਹਨ।

ਭਗਤ ਕਬੀਰ ਜੀ ਦਾ ਇਹ ਖਿਆਲ ਬੜਾ ਸਮਝਣ ਵਾਲਾ ਹੈ। “ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥” ਦੁਨੀਆਂ ਦੇ ਲੋਕੋ ਦੇਖੋ ਕਾਜ਼ੀ ਵੀ ਮੇਰੇ ਤੇ ਗੁੱਸੇ ਹੈ, ਹਾਲਾਂਕਿ ਉਹ ਵੀ ਇਕ ਅੱਲਾ ਦਾ ਪੁਜਾਰੀ ਹੈ ਤੇ ਮੈਂ ਵੀ ਇਕ ਪ੍ਰਭੂ ਦੀ ਗੱਲ ਕਰਦਾ ਹਾਂ। ਫਿਰ ਵੀ ਕਾਜ਼ੀ ਮੈਨੂੰ ਸਜ਼ਾ ਕਿਉਂ ਦੇਣਾ ਚਾਹੁਂਦਾ ਹੈ, ਕਾਜ਼ੀ ਨੇ ਮੈਨੂੰ ਪੋਟਲੀ ਵਾਂਗ ਗੰਡ ਬੰਣ ਕੇ ਹਾਥੀ ਦੇ ਅੱਗੇ ਸੁਟਵਾ ਦਿਤਾ ਹੈ। ਤੇ ਮਹਾਵਤ ਨੂੰ ਕਿਹਾ ਕਿ ਹਾਥੀ ਦੇ ਸਿਰ ਵਿੱਚ ਅੰਕਸ ਮਾਰ ਤਾਂਕਿ ਹਾਥੀ ਗੁੱਸੇ ਵਿੱਚ ਆਕੇ ਸਾਮ੍ਹਣੇ ਪਈ ਗਠੜੀ ਨੂੰ ਟੱਕਰ ਮਾਰ ਕੇ ਕਬੀਰ ਨੂੰ ਮਾਰ ਦਏ, “ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥” ਪਰ ਹੋਇਆ ਉਲਟ “ਹਸਤਿ ਭਾਗਿ ਕੈ ਚੀਸਾ ਮਾਰੈ ॥ ਇ
ਮੂਰਤਿ ਕੈ ਹ ਬਲਿਹਾਰੈ ॥” ਹਾਥੀ ਚੀਕਾ ਮਾਰਦਾ ਪਿੱਛੇ ਦੌੜ ਜਾਂਦਾ ਹੈ ਮਾਨੋ ਇਹ ਆਵਾਜਾਂ ਦਿੰਦਾ ਹੈ ਇਨ੍ਹਾਂ ਚੀਕਾਂ ਵਿੱਚ ਕਿ ਮੈਂ ਇਸ ਮੂਰਤ ਤੋਂ ਕੁਰਬਾਣ ਹਾਂ, ਕਾਜ਼ੀ ਫਿਰ ਮੁਹਾਵਤ ਨੂੰ ਮੁਖਾਤਬ ਕਰਦਾ ਹੋਇਆ ਕਹਿੰਦਾ ਹੈ “ਰੇ ਮਹਾਵਤ ਤੁਝੁ ਡਾਰ ਕਾਟਿ ॥ ਇਸਹਿ ਤੁਰਾਵਹੁ ਘਾਲਹੁ ਸਾਟਿ ॥ ਹਸਤਿ ਨ ਤੋਰੈ ਧਰੈ ਧਿਨੁ ॥ ਵਾ ਕੈ ਰਿਦੈ ਬਸੈ ਭਗਵਾਨੁ ॥” ਹੇ ਮਹਾਵਤ ਜੇ ਤੇਰੇ ਹਾਥੀ ਨੇ ਤੇਰੀ ਮਰਜ਼ੀ ਨਾਲ ਕਬੀਰ ਨੂੰ ਟੱਕਰ ਮਾਰ ਕੇ ਖਤਮ ਨਾ ਕੀਤਾ ਤਾਂ ਮੈਂ ਤੈਨੂੰ ਮਾਰ ਦਿਆਂਗਾ। ਆਖਰ ਕਾਜ਼ੀ ਨੂੰ ਕੀ ਦੁੱਖ ਹੈ ਕਬੀਰ ਕੋਲੋਂ ? ਉਹ ਦੁੱਖ ਆਪਾਂ ਚੰਗੀ ਤਰ੍ਹਾਂ ਵਿਚਾਰ ਲਈਏ ਬਾਣੀ ਵਿੱਚੋਂ।

ਕਬੀਰ ਸੱਚ ਬੋਲਦਾ ਸੀ ਕੁੱਝ ਗੱਲਾਂ ਬ੍ਰਾਹਨਣ ਤੇ ਕਾਜ਼ੀ ਦੋਹਾਂ ਨੁੰ ਮੁਖਾਤਬ ਹੋ ਕੇ ਕਹਿੰਦਾ ਸੀ “ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥ ਗਿ
ਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥” ਕਬੀਰ ਸੱਚ ਕਹਿਣ ਲਗਿਆਂ ਕਿਸੇ ਦਾ ਲਿਹਾਜ਼ ਨਹੀਂ ਸੀ ਕਰਦਾ। ਕਬੀਰ ਕਹਿੰਦੇ ਹਨ ਬ੍ਰਾਹਮਣ ਕਹਿੰਦਾ ਹੈ ਚੋਵੀ ਏਕਾਦਸ਼ਿਆਂ ਦਾ ਵਰਤ ਰੱਖ, ਰੱਬ ਪ੍ਰਸੰਨ ਹੋ ਜਾਏਗਾ। ਇਹ ਕਰਮਕਾਂਡ ਹੈ ਇਸ ਗੱਲ ਤੋਂ ਕਾਜ਼ੀ ਵੀ ਕੌਰਾ ਨਹੀਂ, ਕਾਜ਼ੀ ਕਹਿੰਦਾ ਹੈ ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖ, ਖੁਦਾ ਪ੍ਰਸੰਨ ਹੋ ਜਾਏਗਾ। ਕਬੀਰ ਕਹਿਣ ਲੱਗੇ ਮੈਂ ਦੋਹਾਂ ਨੂੰ ਮੁਖਾਤਬ ਕਰਕੇ ਇਕ ਸਵਾਲ ਕਰਦਾ ਹਾਂ।

ਕਿ ਕਿਨ੍ਹੀ ਵੱਡੀ ਸੇਲ ਹੈ? ਜੇਕਰ ਕੋਈ ਸੇਲ ਲਗਾਏ ਤਾਂ ਇਕ ਚੀਜ਼ ਦੇ ਬਦਲੇ ਦੋ ਚੀਜ਼ਾਂ ਦੇ ਦਿੰਦਾ ਹੈ। ਪਰ ਬ੍ਰਾਹਮਣ ਕਹਿੰਦਾ ਹੈ ਕਿ ਤੂੰ ਕੇਵਲ ਚੋਵੀ ਦਿਨ ਦਾ ਵਰਤ ਰੱਖ, ਤੇ ਕਾਜ਼ੀ ਕਹਿੰਦਾ ਹੈ ਕਿ ਇਕ ਮਹੀਨੇ ਦੇ ਰੋਜ਼ੇ ਰੱਖ। ਬਾਕੀ ਗਿਆਰਾ ਮਹੀਨੇ ਤੇਰੇ ਲਈ ਫ੍ਰੀ, ਜੋ ਮਰਜ਼ੀ ਖਾ, ਬੜੀ ਵੱਡੀ ਸੇਲ ਹੈ। ਧਰਮ ਵਿੱਚ ਵੀ? ਤੇ ਇਹ ਸੇਲ ਇਕ ਪਾਸੇ ਨਹੀਂ ਦੋਹਾਂ ਪਾਸੇ ਲੱਗ ਗਈ ਹੈ। ਭਗਤ ਕਬੀਰ ਨੇ ਆਵਾਜ਼ ਉਠਾਈ। ਕਿਉਂਕਿ ਧਰਮ ਦੁਕਾਨਦਾਰੀ, ਵਾਪਾਰ ਬਣ ਗਿਆ ਸੀ। ਜਿੱਥੇ ਵੀ ਵਾਪਾਰ ਆ ਜਾਏਗਾ ਉੱਥੇ ਸੱਚ ਨਹੀਂ ਰਹੇਗਾ, ਪਿਆਰ ਤੇ ਵਾਪਾਰ ਦੀ ਇਸੇ ਲਈ ਬਣਦੀ ਨਹੀਂ ਕਿਉਂਕਿ ਗੁਰੂ ਪਿਆਰ ਦਾ ਭੁੱਖਾ ਹੈ। ਵਾਪਾਰ ਦਾ ਨਹੀਂ। ਸਿਆਣਿਆਂ ਨੇ ਇਸੇ ਲਈ ਇਕ ਕਹਾਵਤ ਬਣਾ ਦਿੱਤੀ, ਜਿੱਥੇ ਹੋਵੇ ਪਿਆਰ ਨਾ ਕਰੀਏ ਵਾਪਾਰ। ਕਿਉਂਕਿ ਵਾਪਾਰ ਤੇ ਪਿਆਰ ਦਾ ਕੋਈ ਰਿਸ਼ਤਾ ਨਹੀਂ, ਟੁੱਟ ਜਾਂਦਾ ਹੈ ਪਿਆਰ। ਭਗਤ ਜੀ ਫੁਰਮਾਉਦੇ ਹਨ “ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਣ ॥ ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਣ ॥” ਕਹਿਣ ਲਗੇ ਦੋਨੋ ਹੀ ਗਲਤ ਹੋ ਗਏ। ਉਹ ਉਡੀਸਾ ਦੇ ਵੱਡੇ ਵੱਡੇ ਮੰਦਿਰ ਉਨ੍ਹਾਂ ਵਿੱਚ ਇਸ਼ਨਾਨ ਕਰਕੇ ਤੀਰਥ ਨਹਾ ਕੇ ਮੈਂ ਪਵਿਤ੍ਰ ਹੋ ਗਿਆ ਹਾਂ। ਤੇ ਕਾਜ਼ੀ ਕਹਿੰਦਾ ਹੈ ਮਸੀਤੇ ਜਾ ਕੇ ਊਜ਼ੂ ਸਾਜ ਕੇ ਸਜਦਾ ਕਰ ਲਉ ਬਸ ਪਵਿਤ੍ਰ ਹੋ ਗਿਆ ਹੈ।

ਗੁਰੂ ਦੇ ਫੈਸਲੇ ਹਨ ਸਾਨੂੰ ਸਮਝਣ ਵਿੱਚ ਦੇਰ ਲੱਗ ਰਹੀ ਹੈ। ਇਹ ਸਨ ਬਰਾਬਰ ਦੀਆਂ ਚੀਜ਼ਾਂ ਬ੍ਰਾਹਮਣ ਵੀ ਦੁੱਖੀ ਹੈ ਤੇ ਕਾਜ਼ੀ ਵੀ ਦੁੱਖੀ ਹੈ। ਕਿਉਂਕਿ ਇਨ੍ਹਾਂ ਦਾ ਚਿਹਰਾ ਦੁਨੀਆਂ ਨੂੰ ਦਿਖਾਇਆ ਜਾ ਰਿਹਾ ਹੈ। ਜਿਸ ਨਾਲ ਕਾਜ਼ੀ ਦੀ ਦੁਕਾਨਦਾਰੀ ਬੰਦ ਹੁੰਦੀ ਸੀ ਤੇ ਕਬੀਰ ਬੇਲਿਹਾਜ਼ ਸੱਚ ਕਹਿਣ ਵਾਲਾ ਭਗਤ ਹੈ। ਕਹਿੰਦਾ ਹੈ “ਫੇਰੇ ਤਸਬੀ ਕਰੇ ਖੁਦਾਇ ॥ ਵਢੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਂਏ ॥” ਕਾਜ਼ੀ ਨਿਆਂ ਕਰਣ ਲੱਗਾ ਵੱਡੀ ਲੈਦਾਂ ਹੈ ਇਸ ਲਈ ਉਥੋਂ ਸੱਚ ਨਹੀਂ ਮਿਲਦਾ ਐਸਾ ਵੱਡੀਖੋਰ ਕਾਜ਼ੀ ਸਿੰਘਾਸਣ ਤੇ ਬੈਠਾ ਹੈ ਕਿ ਇੰਸਾਫ ਨਹੀਂ ਮਿਲਦਾ ਲੋਕਾਈ ਨੂੰ। ਕਬੀਰ ਵੱਡੀਖੋਰ ਕਾਜ਼ੀ ਦੇ ਇੰਸਾਫ ਨੂੰ ਨਹੀਂ ਮੰਨਦਾ। ਕਬੀਰ ਵਰਗਾ ਕਉਣ ਬਣੇ? ਬਹੁੱਤੇ ਲੋਗ ਤਾਂ ਕਾਜ਼ੀ ਦੇ ਫਤਵਿਆਂ ਤੋਂ ਹੀ ਡਰੀ ਜਾਂਦੇ ਸਨ ਇਹ ਫਤਵਾ ਹੀ ਸੀ ਕਿ ਕਬੀਰ ਨੂੰ ਹਾਥੀ ਨਾਲ ਮਾਰ ਦੇ। ਇਸੇ ਲਈ ਬਹੁੱਤੇ ਲੋਗ ਕਬੀਰ ਵਾਂਗ ਸੱਚ ਨਹੀਂ ਕਹਿ ਸਕਦੇ।

ਭਗਤ ਕਬੀਰ ਨੇ ਬ੍ਰਾਹਮਣ ਤੇ ਕਾਜ਼ੀ ਦੋਹਾਂ ਨੂੰ ਇਕ ਗੱਲ ਕਹੀ ਜਿਹੜੀ ਅੱਜ ਅਸੀਂ ਅੱਖੀਂ ਦੇਖ ਸਕਦੇ ਹਾਂ।“ਦੁਨੀਆਂ ਦੇ ਲੋਗੋ ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਬ੍ਰਾਹਮਣ ਤੇ ਕਾਜ਼ੀ ਨੂੰ ਮੇਰੇ ਕੋਲੋਂ ਕੀ ਪਰੇਸ਼ਾਨੀ ਸੀ “ਤੂੰ ਬਾਮ੍ਹ੍ਹਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥” ਫਰਕ ਕੀ ਹੈ? ਤੁਮ੍ਹ੍ਹ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥੩॥੪॥੨੬॥” ਤੂੰ ਤਾਂ ਸਿਆਸਤ ਦਾ ਮੰਗਤਾਂ ਹੈ। ਪ੍ਰੋ ਸਾਹਿਬ ਨੇ ਕਿਹਾ ਮੈਂ ਨਹੀਂ ਕਹਿੰਦਾ ਭਗਤ ਕਬੀਰ ਕਹਿ ਰਹੇ ਹਨ ਬਾਣੀ ਵਿੱਚ। ਇਸ ਦਾ ਮਤਲੱਬ ਹੈ ਸਦੀਆਂ ਪਹਿਲਾਂ ਵੀ ਅੱਜ ਵਰਗੇ ਹੀ ਹਾਲਾਤ ਸਨ। ਕਿ ਬ੍ਰਾਹਮਣ ਸਿਆਸਤ ਦਾ ਮੰਗਤਾ ਤੇ ਗੁਲਾਮ ਸੀ। ਮੈਂ ਆਪਣੇ ਰੱਬ ਦਾ ਗੁਲਾਮ ਹਾਂ। ਤੇ ਕਬੀਰ ਨੇ ਕਾਜ਼ੀ ਨੂੰ ਵੀ ਕਿਹਾ ਮੈਂ ਖੁਦਾ ਦਾ ਬੰਦਾ ਹਾਂ। ਤੂੰ ਰਾਜਨੀਤਕ ਭੁਪਤਾਂ ਦਾ ਬੰਦਾ ਹੈ ਤੂੰ ਉਨ੍ਹਾਂ ਦੇ ਹੁਕਮ ਤੇ ਚਲਦਾ ਹੈ। ਜੋ ਗੱਲ ਬ੍ਰਾਹਮਣ ਨੂੰ ਕਹਿ ਰਹੇ ਹਨ ਉਹੀ ਗੱਲ ਹੂ ਬ ਹੂ ਕਾਜ਼ੀ ਨੂੰ ਵੀ ਕਹਿ ਰਹੇ ਹਨ। “ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ ॥” ਮੈਂ ਗਰੀਬ ਹਾਂ ਪਰ ਖੁਦਾ ਦਾ ਬੰਦਾ ਹਾਂ। ਤੇਰੇ ਹੱਥ ਸ਼ਕਤੀਆਂ ਤੇ ਤਾਕਤਾਂ ਹਨ ਪਰ ਤੂੰ ਖੁਦਾ ਦਾ ਬੰਦਾ ਨਹੀਂ।ਕੇਵਲ ਗੱਲਾਂ ਨਾਲ ਰੱਬ ਦੇ ਨੇੜੇ ਨਹੀਂ ਹੋਇਆ ਜਾ ਸਕਦਾ। ਤੇ ਜੇਕਰ ਦੋਨੋ ਦੁੱਖੀ ਨਹੀਂ ਹੋਣਗੇ ਤਾਂ ਕਉਣ ਦੁੱਖੀ ਹੋਇਗਾ। ਰੇ ਮਹਾਵਤ ਤੁਝੁ ਡਾਰਉ ਕਾਟਿ ॥ ਇਸਹਿ ਤੁਰਾਵਹੁ ਘਾਲਹੁ ਸਾਟਿ ॥ ਹਸਤਿ ਨ ਤੋਰੈ ਧਰੈ ਧਿਆਨੁ ॥ ਵਾ ਕੈ ਰਿਦੈ ਬਸੈ ਭਗਵਾਨੁ ॥੨॥ ਕਿਆ ਅਪਰਾਧੁ ਸੰਤ ਹੈ ਕੀਨ੍ਹ੍ਹਾ ॥ ਬਾਂਧਿ ਪੋਟ ਕੁੰਚਰ ਕਉ ਦੀਨ੍ਹ੍ਹਾ ॥” ਸਮਝਾ ਤਾਂ ਦਿਉ ਇਸਦਾ ਕੀ ਦੋਸ਼ ਹੈ? ਇਕ ਪਾਸੇ ਕੁੰਚਰ ਹੈ ਇਕ ਪਾਸੇ ਕਾਜ਼ੀ ਹੈ। ਕੁੰਚਰ ਇਕ ਗਿਆਨਹੀਨ ਜਾਨਵਰ ਹੈ ਜਿਸਨੂੰ ਕਿਸੇ ਨੇ ਧਾਰਮਿਕ ਗ੍ਰੰਥ ਨਹੀਂ ਪੜ੍ਹਾਏ, ਧਰਮ ਸਿਧਾਂਤ ਨਹੀਂ ਸਿਖਾਏ। ਉਸ ਹਾਥੀ ਨੇ ਗੀਤਾ ਜਾਂ ਰਮਾਇਣ ਦੇ ਵੇਦ ਪਾਠ ਨਹੀਂ ਸਨ ਪੜ੍ਹੇ।

ਦੂਜੇ ਪਾਸੇ ਹੈ, ਕਾਜ਼ੀ ਇਕ ਫੈਸਲਾ ਕੁੰਚਰ ਦਾ ਹੈ ਇਕ ਫੈਸਲਾ ਕਾਜ਼ੀ ਦਾ ਹੈ। ਬਾਣੀ ਵਿੱਚੋਂ ਦੋਹਾਂ ਨੂੰ ਮੁਕਾਬਲਤਣ ਪਰਖਣਾ ਹੈ। ਕੁੰਚਰੁ ਪੋਟ ਲੈ ਲੈ ਨਮਸਕਾਰੈ ॥ ਬੂਝੀ ਨਹੀ ਕਾਜੀ ਅੰਧਿਆਰੈ॥” ਪਸੂ, ਕੁੰਚਰ ਹੋਇਆ ਜਾਂ ਕਿ ਕਾਜ਼ੀ? ਕੁੰਚਰ ਤਾਂ ਬੰਨੇ ਹੋਏ ਕਬੀਰ ਨੂੰ ਰੱਬ ਦਾ ਬੰਦਾ ਸਮਝਦਾ ਹੋਇਆ ਨਮਸਕਾਰ ਰਿਹਾ ਹੈ ਪਰ ਕਾਜ਼ੀ ਇਹ ਗੱਲ ਨਹੀਂ ਸਮਝਦਾ। ਪਸੂਆਂ ਤੋਂ ਵੀ ਜ਼ਿਆਦਾ ਗਿਰਾਵਟ ਆ ਗਈ ਕਾਜ਼ੀ ਵਿੱਚ। ਇਕ ਪਸੂ ਨੇ ਤਾਂ ਰੱਬ ਦੇ ਭਗਤ ਕਬੀਰ ਨੂੰ ਪਹਿਚਾਨ ਲਿਆ ਪਰ ਹੇ ਕਾਜ਼ੀ ਤੈਨੂੰ ਪਹਿਚਾਨ ਨਹੀਂ ਆਈ? ਤਿੰਨ ਵਾਰ ਕੋਸ਼ਿਸ਼ ਕਰ ਕੇ ਦੇਖ ਲਈ “ਤੀਨਿ ਬਾਰ ਪਤੀਆ ਭਰਿ ਲੀਨਾ ॥” ਅਸਲ ਵਿੱਚ ਕਾਜ਼ੀ ਨੂੰ ਇਸ ਗੱਲ ਦਾ ਰੋਸ ਨਹੀਂ ਕਿ ਕਬੀਰ ਇਕ ਰੱਬ ਦਾ ਪ੍ਰਚਾਰ ਕਰਦਾ ਹੈ। ਭਾਵੇਂ ਉਹ ਆਪ ਇਕ ਦਾ ਪੁਜਾਰੀ ਹੈ। ਰੋਸ ਉਸ ਨੂੰ ਇਸ ਗੱਲ ਦਾ ਹੈ ਕਿ ਕਬੀਰ ਦੀ ਬੁਲੰਦ ਆਵਾਜ਼ ਕਾਰਣ ਕਾਜ਼ੀ ਦੀ ਦੁਕਾਨਦਾਰੀ ਬੰਦ ਹੁੰਦੀ ਸੀ।

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top