Share on Facebook

Main News Page

ਜਾਗਰਿਤੀ ਲਹਿਰ 'ਤੇ ਇਕ ਹੋਰ ਵੱਡਾ ਹਮਲਾ

ਕਰਮਕਾਂਡਾਂ, ਅਖੌਤੀ ਸਾਧ ਸੰਤਾਂ, ਅਖੌਤੀ ਅਕਾਲੀਆਂ, ਅਖੌਤੀ ਜਥੇਦਾਰਾਂ ਦੀ ਵਿਸ਼ਵ ਪੱਧਰ 'ਤੇ ਹੋ ਰਹੀ ਫ਼ਜ਼ੀਹਤ ਨੂੰ ਨਾ ਸਹਾਰਦੇ ਹੋਏ, ਅਕਾਲੀ ਸਰਕਾਰ ਨੇ ਸਤਪਾਲ ਸਿੰਘ ਦੁਗਰੀ ਨੂੰ ਆਰਥਿਕ ਅਤੇ ਮਾਨਸਿਕ ਪੱਖੋਂ ਮਾਰਨ ਲਈ ਇਹ ਹਮਲਾ ਕੀਤਾ ਹੈ। ਉਨ੍ਹਾਂ ਵਲੋਂ ਬਣਾਈਆਂ ਗਈਆਂ ਵੀਡੀਓਜ਼ ਦੀ ਹਰ ਜਾਗਰੂਕ ਸਿੱਖ ਨੇ ਸ਼ਲਾਘਾ ਕੀਤੀ। ਆਪਣੀ ਜਾਨ ਜ਼ੋਖਿਮ 'ਚ ਪਾ ਕੇ ਹਰ ਥਾਂ, ਜਿਥੇ ਵੀ ਕੋਈ ਸਿੱਖੀ ਵਿਰੁੱਧ ਕਾਰਾ ਹੁੰਦਾ ਸੀ, ਸਤਪਾਲ ਸਿੰਘ ਦੁਗਰੀ ਅਤਪਣੇ ਸਾਥੀਆਂ ਸਮੇਤ ਪਹੁੰਚਦੇ ਸੀ, ਜਿਸ ਨਾਲ ਸਿੱਖ ਵਿਰੋਧੀ ਤਾਕਤਾਂ ਬੌਖਲਾ ਗਈਆਂ ਸਨ। ਹੁਣੇ ਹੁਣੇ ਹੋਕੇ ਹਟੀਆਂ ਦਿੱਲੀ ਦੀਆਂ ਚੋਣਾਂ 'ਚ ਸਰਨਿਆਂ ਵਲੋਂ ਅਵਤਾਰ ਸਿੰਘ ਮੱਕੜ ਦੀ ਉਹ ਵੀਡੀਓ, ਜਿਸ ਵਿੱਚ ਮੱਕੜ ਨੇ ਗਾਲ਼ਾਂ ਕਢੀਆਂ ਸਨ, ਉਹ ਹਰ ਥਾਂ 'ਤੇ ਦਿਖਾਈ, ਜਿਸ ਨਾਲ ਚੋਣਾਂ ਜਿੱਤਣ ਉਪਰੰਤ ਸਤਪਾਲ ਸਿੰਘ ਦੁਗਰੀ ਨਾਲ ਇਹ ਕਿੱੜ੍ਹ ਕੱਢੀ ਗਈ।

ਇਹ ਇੱਕ ਕਾਰਾ ਹੈ, ਜੋ ਕਿ ਯੂਟਿਯੂਬ ਦੇ ਭਾਰਤ ਵਿਚਲੇ ਦਫਤਰ 'ਤੇ ਦਬਾਅ ਪਾਕੇ ਕਰਵਾਇਆ ਗਿਆ ਹੈ, ਜਿਸ ਵਿੱਚ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਦਾ ਸਿੱਧਾ ਹੱਥ ਹੈ। ਸਤਪਾਲ ਸਿੰਘ ਦੁਗਰੀ ਜੀ ਨੂੰ ਹੁਣ ਕਾਨੂੰਨੀ ਲੜਾਈ ਲੜ੍ਹਨੀ ਪੈਣੀ ਹੈ, ਜਿਸ ਨਾਲ ਸ਼ਾਇਦ ਹੀ ਇਹ ਕੰਮ ਸਿਰੇ ਚੜ੍ਹ ਸਕੇ।

ਜਿੰਨ੍ਹਾਂ ਜਿਨ੍ਹਾਂ ਕੋਲ਼ ਫਤਹਿ ਮਲਟੀਮੀਡੀਆ ਦੀਆਂ ਵੀਡੀਓਜ਼ ਡਾਊਨਲੋਡ ਕੀਤੀਆਂ ਹੋਈਆਂ ਹਨ, ਉਹ ਆਪਣੇ ਤੌਰ 'ਤੇ ਉਹ ਵੀਡੀਓਜ਼ ਅਪਲੋਡ ਕਰਨ ਅਤੇ ਸਾਂਭ ਕੇ ਰੱਖਣ। ਅਤੇ ਜੇ ਹੋ ਸਕੇ ਤਾਂ ਸਤਪਾਲ ਸਿੰਘ ਦੁਗਰੀ ਜੀ ਦੀ ਆਰਥਿਕ ਸਹਾਇਤਾ ਵੀ ਜ਼ਰੂਰ ਕਰਨ, ਜਿਸ ਨਾਲ ਉਹ ਆਪਣੇ ਆਪ ਨੂੰ ਇੱਕਲਾ ਨਾ ਮਹਿਸੂਸ ਕਰਨ। ਔਖੇ ਵੇਲੇ ਸਾਥ ਦਿੱਤਾ ਹੀ ਕੰਮ ਆਉਂਦਾ ਹੈ। ਗੁਰਦੁਆਰਿਆਂ 'ਚ ਪੈਸਾ ਚੜਾਉਣ ਦੀ ਬਜਾਏ ਜਿਹੜੇ ਲੋਕ ਕਿਰਤ ਕਰਕੇ ਸਿੱਖੀ ਪ੍ਰਚਾਰ ਕਰ ਰਹੇ ਨੇ, ਉਨ੍ਹਾਂ ਦੀ ਮਦਦ ਕਰਨਾ ਅੱਜ ਦੇ ਸਮੇਂ ਦੀ ਮੱਖ ਲੋੜ ਹੈ। ਗੁਰਦੁਆਰਿਆਂ 'ਚ ਚੜਾਇਆ ਪੈਸਾ, ਗੁਰਦੁਆਰਿਆਂ ਦੀਆਂ ਲੜਾਈਆਂ ਦੇ ਕੇਸਾਂ 'ਚ ਲੱਗ ਜਾਣਾ ਹੈ, ਉਹ ਕਿਸੇ ਖਾਤੇ ਨਹੀਂ। ਇਸ ਲਈ ਸਿੱਖੋ, ਜਾਗੋ ਅਤੇ ਗੁਰਬਾਣੀ ਅਨੁਸਾਰ ਆਪਣਾ ਪੈਸਾ ਸਹੀ ਥਾਂ ਵਰਤੋ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top