Share on Facebook

Main News Page

ਬ੍ਰਾਹਮਣ ਸਭਾ ਵਲੋਂ, ਰਿਣ ਉਤਾਰਨ ਯਤਨ ਯਾਤਰਾ !
-
ਅਮਰਜੀਤ ਸਿੰਘ ਚੰਦੀ

ਬ੍ਰਾਹਮਣ ਸਭਾ ਪੰਜਾਬ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ-ਪੁਰਬ ਸਮੇਂ, ਗੁਰੂ ਸਾਹਿਬ ਵਲੋਂ ਉਨ੍ਹਾਂ ਦੇ ਵਡੇਰਿਆਂ 'ਤੇ ਕੀਤੇ ਉਪਕਾਰ ਨੂੰ ਮੁੱਖ ਰਖਦਿਆਂ, ਯਾਤਰਾ ਕੱਢੀ। ਪਰ ਉਸ ਦਾ ਨਾਮ “ਰਿਣ ਉਤਾਰਨ ਯਤਨ ਯਾਤਰਾ” ਰੱਖਿਆ ਗਿਆ, ਜਿਸ ਦਾ ਅਰਥ ਬਣਦਾ ਹੈ, ਕਿ ਉਨ੍ਹਾਂ ਦੇ ਵਡੇਰਿਆਂ ਨੇ ਗੁਰੂ ਸਾਹਿਬ ਕੋਲੋਂ ਕੋਈ ਰਿਣ (ਕਰਜ਼ਾ)ਲਿਆ ਸੀ, ਜਿਸ ਨੂੰ ਉਤਾਰਨ ਦਾ ਯਤਨ ਉਹ, ਇਸ ਯਾਤਰਾ ਰਾਹੀਂ ਕਰ ਰਹੇ ਹਨ। ਹਾਲਾਂਕਿ ਪਿਛਲੇ ਇਤਿਹਾਸ ਵਿਚੋਂ ਕੋਈ ਵੀ ਅਜਿਹੀ ਝਲਕ ਨਹੀਂ ਮਿਲਦੀ, ਜਿਸ ਤੋਂ ਇਹ ਮੰਨ ਲਿਆ ਜਾਵੇ ਕਿ ਇਹ ਸੱਚ-ਮੁੱਚ ਹੀ ਗੁਰੂ ਸਾਹਿਬ ਜੀ ਦੇ ਕੀਤੇ ਉਪਕਾਰ ਨੂੰ ਮੰਨਦੇ ਹਨ, ਅਜਿਹੀਆਂ ਮਿਸਾਲਾਂ ਤਾਂ ਬਹੁਤ ਹਨ ਜਿਸ ਤੋਂ ਇਨ੍ਹਾਂ ਦੇ ਗੁਰੂ ਗੋਬਿੰਦ ਸਿੰਘ ਜੀ (ਗੁਰੂ ਤੇਗ ਬਹਾਦਰ ਜੀ ਦੇ ਸਪੁਤ੍ਰ, ਉਨ੍ਹਾਂ ਦੀ ਅਗਲੀ ਜੋਤ) ਨਾਲ, ਛੋਟੇ ਸਾਹਿਬਜ਼ਾਦਿਆਂ ਨਾਲ, ਪੰਥ ਨਾਲ ਕੀਤੀਆਂ ਵਧੀਕੀਆਂ, ਸਾਮ੍ਹਣੇ ਆਉਂਦੀਆਂ ਹਨ।

ਪਰ ਫਿਰ ਵੀ ਸਿਆਣੇ ਕਹਿੰਦੇ ਹਨ ਕਿ ਬੰਦੇ ਦਾ ਮਨ ਬਦਲਦਿਆਂ ਦੇਰ ਨਹੀਂ ਲਗਦੀ, ਇਸ ਲਈ ਨਕਾਰ-ਆਤਮਕ ਪ੍ਰਭਾਵ ਕਿਸੇ ਨੂੰ ਵੀ ਨਹੀਂ ਦੇਣਾ ਚਾਹੀਦਾ। ਜੇ ਇਸ ਤੱਥ ਨੂੰ ਵਿਚਾਰਿਆ ਜਾਵੇ ਤਾਂ ਗੁਰੂ ਤੇਗ ਬਹਾਦਰ ਜੀ ਵਲੋਂ ਕੀਤੇ ਉਪਕਾਰ ਦੇ ਦੋ ਹੀ ਪੱਖ ਹੋ ਸਕਦੇ ਹਨ। ਇਕ ਤਾਂ ਜੇ ਇਹ ਵੀਰ ਗੁਰੂ ਸਾਹਿਬ ਵਲੋਂ ਕੀਤੇ ਉਪਕਾਰ ਲਈ ਅਹਿਸਾਨਮੰਦ ਹਨ, ਤਾਂ ਉਸ ਅਹਿਸਾਨ ਨੂੰ ਉਤਾਰਿਆ ਨਹੀਂ ਜਾ ਸਕਦਾ, ਇਹੀ ਕੀਤਾ ਜਾ ਸਕਦਾ ਹੈ, ਕਿ ਇਹ ਸਿੱਖ ਪੰਥ ਦਾ ਵਿਰੋਧ ਕਰਨਾ ਛੱਡ ਦੇਣ, ਇਸ ਨੂੰ ਹੀ ਇਨ੍ਹਾਂ ਦਾ ਧੰਨਵਾਦ ਮੰਨਿਆ ਜਾਵੇਗਾ।

ਦੂਸਰਾ ਜੇ ਇਹ ਵਾਕਿਆ ਹੀ ਉਸ ਨੂੰ ਰਿਣ ਸਮਝ ਕੇ ਲਾਹੁਣਾ ਚਾਹੁੰਦੇ ਹਨ, ਤਾਂ ਉਸ ਦਾ ਸਰਲ ਜਿਹਾ ਢੰਗ ਇਹੀ ਹੈ, ਕਿ ਇਹ ਵੀਰ, ਗੁਰੂ ਤੇਗ ਬਹਾਦਰ ਜੀ ਦੇ ਨਕਸ਼ੇ-ਕਦਮ ਤੇ ਚਲਦਿਆਂ, ਭਾਰਤ ਵਿਚਲੇ ਸਾਰੇ ਲੋਕਾਂ ਦੀ ਉਸ ਆਜ਼ਾਦੀ ਦਾ ਸਮੱਰਥਨ ਕਰਨ, ਜਿਸ ਆਜ਼ਾਦੀ ਲਈ ਫਰਿਆਦੀ ਹੋ ਕੇ, ਉਨ੍ਹਾਂ ਦੇ ਵਢੇਰੇ, ਗੁਰੂ ਤੇਗ ਬਹਾਦਰ ਜੀ ਕੋਲ ਗਏ ਸਨ। ਅਤੇ ਉਸ ਹੱਦ ਤਕ ਅਮਲ ਕਰਨ, ਜਿਸ ਹੱਦ ਤਕ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਨੇ ਅਮਲ ਕੀਤਾ ਸੀ, ਯਾਨੀ ਕਿ ਆਜ਼ਾਦੀ ਦੀ ਰੌਸ਼ਨੀ ਦੀ ਖੋਜ ਵਿਚ ਭਟਕ ਰਹੇ, ਘੱਟ ਦਿਣਤੀ ਲੋਕਾਂ (ਸਿੱਖ, ਈਸਾਈ, ਦਲਿਤ ਅਤੇ ਮੁਸਲਮਾਨ) ਨੂੰ ਧਾਰਮਿਕ ਆਜ਼ਾਦੀ ਦਿਵਾਉਣ ਲਈ, ਆਪਣੀ ਸ਼ਹਾਦਤ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ।

ਗੁਰੂ ਸਾਹਿਬ ਜੀ ਦਾ ਰਿਣ ਉਤਾਰਨ ਦਾ ਇਹੀ ਇਕੋ-ਇਕ ਢੰਗ ਹੈ, ਅਤੇ ਭਾਰਤ ਦੇ ਭਵਿੱਖ ਲਈ ਵੀ ਇਹੀ ਸਭ ਤੋਂ ਵਧੀਆ ਗੱਲ ਹੈ।

ਵੈਸੇ ਜੇ ਇਨ੍ਹਾਂ ਦਾ ਮਕਸਦ, ਉਹੀ ਪੁਰਾਣੀਆਂ ਚਾਲਾਂ ਹੀ ਹਨ ਤਾਂ ਸਿੱਖਾਂ ਨੇ ਬਹੁਤ ਮਾਰ ਖਾ ਕੇ ਇਹ ਸਿੱਖ ਲਿਆ ਹੈ, ਕਿ ਇਹ ਬਾਦਲ ਦਾ ਜਿੰਨਾ ਮਰਜ਼ੀ ਸਮੱਰਥਨ ਕਰ ਲੈਣ, ਇਹ ਵਿਸ਼ਵਾਸ ਯੋਗ ਨਹੀਂ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top