Share on Facebook

Main News Page

ਪਿੰਡ ਸੂਸਾਂ 'ਚ ਅਗਿਆਨੀ ਸਿੱਖ ਆਪਣਾ ਜਲੂਸ ਆਪ ਕੱਢ ਰਹੇ ਨੇ

 

 

ਪਿੰਡ ਸੂਸਾਂ ਜਿਲਾ ਹੁਸ਼ਿਆਰਪੁਰ, ਵਿਖੇ ਇੱਕ ਅਖੌਤੀ ਸਾਧ ਜਵਾਹਰ ਦਾਸ ਦੇ ਨਾਮ 'ਤੇ ਡੇਰਾ ਬਣਾਇਆ ਹੋਇਆ ਹੈ, ਜਿਥੇ ਕਮੇਟੀ ਵਲੋਂ ਸਿੱਖੀ ਸਿਧਾਂਤਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾਂਦੀਆਂ ਨੇ। ਸਾਰਾ ਵਿਸਥਾਰ ਇਸ ਵੀਡੀਓ 'ਚ ਹੈ। ਦੇਖ ਕੇ ਇਓਂ ਮਹਿਸੂਸ ਹੁੰਦਾ ਹੈ, ਕਿ ਸਿੱਖਾਂ ਵਰਗਾ ਮੂਰਖ ਕੋਈ ਹੋਰ ਹੋ ਹੀ ਨਹੀਂ ਸਕਦਾ (ਇਹ ਲਫਜ਼ ਬੜੇ ਦੁਖੀ ਹਿਰਦੇ ਨਾਲ ਲਿਖਣੇ ਪੈਂਦੇ ਹਨ)। ਐਸੀਆਂ ਐਸੀਆਂ ਗੱਪਾਂ ਮਾਰ ਕੇ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਿਆ ਜਾ ਰਿਹਾ ਹੈ, ਜਿਸਦੇ ਜਿੰਮੇਵਾਰ ਸਿੱਖ ਆਪ ਹਨ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਮੂਰਤ ਤੋਂ ਸਿਵਾਏ ਕੁੱਝ ਨਹੀਂ ਸਮਝਦਾ, ਹਿੰਦੂਆਂ ਦੀ ਤਰ੍ਹਾਂ ਸਿਰਫ ਮੱਥੇ ਟੇਕਣ ਤੱਕ ਹੀ ਦੀਮਤ ਹੈ, ਗੁਰੂ ਸਾਹਿਬ ਗੁਰਬਾਣੀ ਦੁਆਰਾ ਕੀ ਸੰਦੇਸ਼ ਦੇ ਰਹੇ ਨੇ, ਉਸ ਨਾਲ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ।

ਵਰਿੰਦਰ ਸਿੰਘ ਜੀ ਨੇ ਲਿਖਿਆ "ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਜਨਮ ਲਿਆ ਜਦੋਂ ਲੋਕਾਂ ਦੀ ਵਿਗਿਆਨ ਬਾਰੇ ਜਾਣਕਾਰੀ ਬਹੁਤ ਹੀ ਸੀਮਤ ਸੀ।" ਹੈਰਾਨੀ ਹੁੰਦੀ ਹੈ ਕਿ ਜਿਨ੍ਹਾਂ ਦੇ ਗੁਰੂ ਨੇ ਐਸੀਆਂ ਵਿਗਿਆਨਿਕ ਖੋਜਾਂ ਲਿਖਿਆਂ ਕਿ ਅੱਜ ਦੇ ਵਿਗਿਆਨਿਕ ਹਾਲੇ ਤੱਕ ਉਹ ਖੋਜਾਂ ਕਰ ਰਹੇ ਨੇ, ਤੇ ਉਸ ਗੁਰੂ ਦੇ ਸਿੱਖ ਐਨੇ ਮੂਰਖ!!!

...ਤੇ ਸਿੱਖ ਇਕ ਝੰਡੇ (ਨਿਸ਼ਾਨ ਸਾਹਿਬ) ਦੇ ਪੋਲ ਨੂੰ ਸਿੱਧੇ ਖੜੇ ਹੋਣ 'ਤੇ ਹੀ ਹੈਰਾਨ ਹੈ ਕਿ ਖਰੇ ਇਹ ਇਸ ਅਖੌਤੀ ਸਾਧ ਦੀ ਕਰਾਮਾਤ ਹੈ। ਉਹ ਭਲਿਓ, ਝੰਡੇ ਦਾ ਖੰਭਾ ਉਪਰੋਂ ਪਤਲਾ ਤੇ ਥਲਿਓਂ ਮੋਟਾ ਅਤੇ ਭਾਰਾ ਹੁੰਦਾ ਹੈ, ਅਤੇ 45 ਡਿਗਰੀ ਦੇ ਲਗਭਗ ਕਿਸੇ ਵੀ ਇਸੇ ਤਰ੍ਹਾਂ ਦੇ ਖੰਭੇ ਨੂੰ ਧੱਕਾ ਲਾ ਕੇ ਖੜਾ ਕਰ ਦਈਏ, ਬਾਕੀ ਰਹਿੰਦਾ ਉਹ ਆਪ ਹੀ ਖੜਾ ਹੋ ਜਾਵੇਗਾ। ਲੱਖਾਂ ਲੋਕਾਂ ਨੂੰ ਇਕ ਅਨਪੜ੍ਹ ਸਾਧ ਨੇ ਮੂਰਖ ਬਣਾਇਆ ਹੋਇਆ ਹੈ, ਅਤੇ ਲੋਕ ਵੀ ਜੈਕਾਰੇ ਤੇ ਜੈਕਾਰਾ ਛੱਡੀ ਜਾ ਰਹੇ ਨੇ। ਭਾਂਵੇਂ ਸਾਧ ਨੇ ਖੰਭੇ ਦੇ ਥੱਲੜੇ ਪਾਸੇ ਹੋਰ ਵੀ ਭਾਰ ਬੱਧਾ ਹੋਵੇ। ਟੀਵੀ ਚੈਨਲਾਂ ਵਾਲਿਆਂ ਨੂੰ ਤਾਂ ਕੋਈ ਪੈਸਾ ਦੇ ਕੇ ਜਿਹੜਾ ਮਰਜ਼ੀ ਪ੍ਰੋਗ੍ਰਾਮ ਰਿਕਾਰਡ ਕਰਵਾ ਲਵੇ, ਐਡਮਿੰਟਨ ਵਾਲੇ ਭਾਈ ਤਾਂ ਕੈਨੇਡਾ ਆਕੇ ਵੀ ਸਾਧਾਂ ਦੇ ਚੁੰਗਲ 'ਚੋਂ ਨਾ ਨਿਕਲ ਸਕੇ। ਸਾਡੀ ਤ੍ਰਾਸਦੀ ਇਹ ਹੈ ਕਿ ਅਸੀਂ ਜਿਹੜੇ ਵੀ ਪਿੰਡ ਤੋਂ ਆਏ ਹਾਂ, ਆਪਣਾ ਸਾਧ ਨਾਲ ਹੀ ਲੈ ਆਏ ਹਾਂ। ਇਸ ਤੋਂ ਵੱਧ ਮੂਰਖਤਾ ਹੋਰ ਕੀ ਹੋ ਸਕਦੀ ਹੈ।

ਮੁਆਫ ਕਰਨਾ, ਸਿੱਟਾ ਇਹ ਨਿਕਲਦਾ ਹੈ ਕਿ ਅੱਜ ਦਾ ਸਿੱਖ, ਅੱਵਲ ਦਰਜੇ ਦਾ ਮੂਰਖ ਹੈ, (ਸਿਵਾਏ ਕੁੱਝ ਕੁ ਨਾਮਾਤਰ ਸਿੱਖਾਂ ਨੂੰ ਛੱਡ ਕੇ), ਸਿੱਖ ਕੌਮ ਦਾ ਹੁਣ ਕੋਈ ਵਾਲੀ ਵਾਰਿਸ ਨਹੀਂ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top