Share on Facebook

Main News Page

ਅਕ੍ਰਿਤਘਣਤਾ ਦੀ ਨਿਸ਼ਾਨੀ ਹੈ "ਰਿਣ ਉਤਾਰਨ ਯਾਤਰਾ"
-
ਪ੍ਰੋ. ਦਰਸ਼ਨ ਸਿੰਘ ਖ਼ਾਲਸਾ

24 ਨਵੰਬਰ 2012 ਨੂੰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਰਤਨ ਤੇ ਵਿਆਖਿਆ ਕਰਦੇ ਹੋਏ ਭਗਤ ਕਬੀਰ ਜੀ ਵਲੋਂ ਰਚਿਤ ਸ਼ਬਦ

"ਬਿਲਾਵਲੁ ॥ ਦਰਮਾਦੇ ਠਾਢੇ ਦਰਬਾਰਿ ॥ ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲ੍ਹ੍ਹਿ ਕਿਵਾਰ ॥੧॥ ਰਹਾਉ ॥ ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ੍ਹ੍ਹ ਸੁਨੀਅਤੁ ਸੁਜਸੁ ਤੁਮ੍ਹ੍ਹਾਰ ॥ ਮਾਗਉ ਕਾਹਿ ਰੰਕ ਸਭ ਦੇਖਉ ਤੁਮ੍ਹ੍ਹ ਹੀ ਤੇ ਮੇਰੋ ਨਿਸਤਾਰੁ ॥੧॥ ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥ ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ॥੨॥੭॥ {ਪੰਨਾ 856}"

ਦਾ ਗਾਇਨ ਕੀਤਾ।

ਪ੍ਰੋ. ਦਰਸ਼ਨ ਸਿੰਘ ਨੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਬਾਰੇ ਵਿਆਖਿਆ ਕਰਦੇ ਹੋਏ ਕਿਹਾ ਕਿ ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਆਕੇ ਫਰਿਯਾਦ ਕੀਤੀ ਕਿ ਕਿਸੇ ਮਹਾਪੁਰਸ਼ ਦੇ ਬਲਿਦਾਨ ਨਾਲ ਹੀ ਸਾਡਾ ਧਰਮ ਬੱਚ ਸਕਦਾ ਹੈ, ਤਾਂ ਗੁਰੂ ਸਾਹਿਬ ਨੇ ਦਾਨ ਦਿੱਤਾ ਸੀ, ਤੇ ਦਾਨ ਦਾ ਰਿਣ (ਕਰਜ਼) ਨਹੀਂ ਹੁੰਦਾ। ਗੁਰੂ ਸਾਹਿਬ ਨੇ ਦਾਨ ਦਿੱਤਾ ਸੀ, ਨਾ ਕਿ ਕਰਜ਼ਾ। ਕਰਜ਼ਾ ਵਾਪਿਸ ਦੇਣ ਲਈ ਸੂਦ ਸਮੇਤ ਵਾਪਿਸ ਦੇਣਾ ਹੁੰਦਾ ਹੈ। ਜੋ ਇਹ ਬ੍ਰਾਹਮਣ 300 ਸੌ ਸਾਲ ਬਾਅਦ "ਰਿਣ ਉਤਾਰਨ ਯਾਤਰਾ" ਕਰ ਰਹੇ ਨੇ ਇਹ ਅਕ੍ਰਿਤਘਣਤਾ ਦੀ ਨਿਸ਼ਾਨੀ ਹੈ।

ਉਨ੍ਹਾਂ ਨੇ ਅੱਗੇ ਜਾ ਕੇ ਕਿਹਾ ਕਿ ਜਿਸ ਸ਼ਿਵਾ ਦੇ ਦਰਵਾਜੇ ਤੋਂ ਕਸ਼ਮੀਰੀ ਬ੍ਰਾਹਮਣ ਖਾਲੀ ਹੱਥ ਪਰਤੇ ਸੀ, ਸਿੱਖ ਉਸੇ ਸ਼ਿਵਾ ਕੋਲੋਂ ਵਰ ਮੰਗ ਰਿਹਾ ਹੈ "ਦੇਹ ਸ਼ਿਵਾ ਬਰ ਮੋਹਿ.."। ਸ਼ਿਵ ਸੈਨਿਕਾਂ ਵਲੋਂ ਤ੍ਰਿਸ਼ੂਲ ਪਹਿਨੇ ਜਾਣ 'ਤੇ ਉਨ੍ਹਾਂ ਕਿਹਾ ਕਿ ਜਦੋਂ ਤੁਹਾਡੀਆਂ ਬਹੁ ਬੇਟੀਆਂ ਗਜ਼ਨੀ ਦਿਆਂ ਬਾਜ਼ਾਰਾਂ 'ਚ ਦੋ ਦੋ ਪੈਸੇ 'ਚ ਵਿਕਦੀਆਂ ਸੀ, ਤੁਹਾਡੇ ਹੱਥ ਤ੍ਰਿਸ਼ੂਲ ਨਾ ਆਇਆ। ਹੁਣ ਜਦੋਂ ਤੁਸੀਂ ਸੱਤਾ 'ਤੇ ਕਾਬਜ਼ ਹੋ ਹੁਣ ਤੁਹਾਨੂੰ ਤ੍ਰਿਸੂਲ ਪਹਿਨਣ ਦੀ ਕਿਉਂ ਲੋੜ?


ਬੇਨਤੀ:

ਕੁਮੈਂਟ ਕਰਨ ਵਾਲੇ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਇਸ ਕੀਰਤਨ ਅਤੇ ਵਿਆਖਿਆ 'ਤੇ ਆਪਣੇ ਕੁਮੈਂਟਸ ਦੇਣ ਜੇ ਦੇਣ ਹੀ ਹਨ, ਨਾ ਕਿ ਪ੍ਰੋ. ਦਰਸ਼ਨ ਸਿੰਘ ਖ਼ਾਲਸਾ 'ਤੇ ਨਿਜੀ ਕਿੜ੍ਹਾਂ ਕਢਣੀਆਂ ਸ਼ੁਰੂ ਕਰ ਦੇਣ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top