Share on Facebook

Main News Page

ਅਖੌਤੀ 'ਤੱਤ ਗੁਰਮਤਿ ਪਰਿਵਾਰ' ਦੀਆਂ ਟਿੱਪਣੀਆਂ ਸਬੰਧੀ
- ਡਾ. ਹਰਜਿੰਦਰ ਸਿੰਘ ਦਿਲਗੀਰ

  1. ਮੈਂ ਅਖੌਤੀ ਤੱਤ ਗੁਰਮਤਿ ਪਰਵਾਰ (ਮੈਂ ਤਾਂ ਅਖੌਤੀ ਹੀ ਕਹਾਂਗਾ, ਕਿਉਂਕਿ ਇਹ ਸਪਸ਼ਟ ਨਹੀਂ ਕਿ ਇਹ ਕਿਸ ਨੂੰ ਤੱਤ ਸਮਝਦੇ ਹਨ) ਦੀਆਂ ਮੇਰੇ ਬਾਰੇ ਗਪੌੜਾਂ 'ਤੇ ਉਡਦੀ ਨਿਗਾਹ ਮਾਰੀ ਹੈ। ਏਨਾ ਝੂਠ ਤਾਂ ਤਵਾਰੀਖ਼ ਨੇ ਹਿਟਲਰ ਦੇ ਗੱਪੀ ਗੋਬਲਜ਼ ਕੋਲੋਂ ਵੀ ਨਹੀਂ ਸੁਣਿਆ ਸੀ। ਇਨ੍ਹਾਂ ਨੇ ਮੇਰੇ ਬਾਰੇ ਜੋ ਬੇਹੂਦਾ ਗੱਪਾਂ, ਹੋਛੀਆਂ ਤੇ ਕਮੀਨੀਆਂ ਗੱਲਾਂ ਲਿਖੀਆਂ ਹਨ, ਉਫ਼ ਏਨਾ ਝੂਠ, ਖ਼ਾਲਿਸ ਝੂਠ ਤੇ ਕੁਫ਼ਰ। ਸ਼ਰਮਨਾਕ! ਬੇਹੱਦ ਸ਼ਰਮਨਾਕ। ਮੈਂ ਤਾਂ ਇਨ੍ਹਾਂ ਦੀ ਉਸ ਨੀਚ ਸੋਚ ਦਾ ਤਾਂ ਜਵਾਬ ਦੇਣਾ ਹੀ ਅਪਣੀ ਤੌਹੀਨ ਸਮਝਦਾ ਹਾਂ।

  2. ਸੁਣਿਆ ਸੀ 'ਜੰਞ ਕੁਪੱਤੀ ਸੁਥਰਾ ਭਲਾਮਾਣਸ'; ਉਹ ਇਨ੍ਹਾਂ ਘ੍ਰਿਣਾ, ਨਫ਼ਰਤ, ਹਉਮੈ, ਕਮੀਨਗੀ ਨਾਲ ਸਰੋਬਰ ਮਹਾਨ ਸ਼ਖ਼ਸੀਅਤਾਂ (ਜਾਪਦਾ ਹੈ ਕਿ ਇਹ ਸਭ ਲਿਖਣ ਵਾਲਾ ਇਕੱਲਾ ਨਰਿੰਦਰ ਸਿੰਘ ਜੰਮੂ ਹੀ ਹੈ; ਹੋ ਸਕਦਾ ਹੈ ਕਿ ਇਨ੍ਹਾਂ ਟਿੱਪਣੀਆਂ ਵਿਚ ਰਵਿੰਦਰ ਸਿੰਘ ਪਿੰਜੌਰ ਜਾਂ ਕਿਸੇ ਹੋਰ ਦਾ ਰੋਲ ਵੀ ਹੋਵੇ) ਦੀਆਂ ਗੱਲਾਂ ਤੋਂ ਪਤਾ ਵੀ ਲਗ ਗਿਆ ਹੈ।

  3. ਖ਼ੈਰ, ਇਨ੍ਹਾਂ ਨੇ ਆਪਣੀਆਂ ਇਨ੍ਹਾਂ ਘਟੀਆ ਟਿੱਪਣੀਆਂ ਨਾਲ ਇਹ ਤਾਂ ਜ਼ਰੂਰ ਹਾਸਿਲ ਕਰ ਲਿਆ ਹੈ ਕਿ ਹਰਜਿੰਦਰ ਸਿੰਘ ਦਿਲਗੀਰ, ਗੁਰਤੇਜ ਸਿੰਘ ਜੀ ਸਾਬਕਾ ਆਈ ਏ ਐਸ, ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ, ਗਿਆਨੀ ਜਗਤਾਰ ਸਿੰਘ ਜੀ ਜਾਚਕ, ਕਰਨਲ ਗੁਰਦੀਪ ਸਿੰਘ ਜੀ ਮੋਹਾਲੀ, ਸੁਖਦੇਵ ਸਿੰਘ ਜੀ ਮੋਹਾਲੀ, ਕਿਰਪਾਲ ਸਿੰਘ ਜੀ ਬਠਿੰਡਾ, ਸਰਬਜੀਤ ਸਿੰਘ ਜੀ ‘ਐਡੀਟਰ’ ਇੰਡੀਆ ਅਵੈਅਰਨੈਸ, ਇੰਦਰਜੀਤ ਸਿੰਘ ਜੀ ਕਾਨਪੁਰ, ਮਨਜੀਤ ਸਿੰਘ ਜੀ ਖਾਲਸਾ (ਮੋਹਾਲੀ), ਅਮਰਜੀਤ ਸਿੰਘ ਚੰਦੀ, ਪ੍ਰੋ. ਕੰਵਲਜੀਤ ਸਿੰਘ ਸਭ ਨੂੰ ਇਨ੍ਹਾਂ ਨੇ ਘਟੀਆ (ਸ਼ਾਇਦ ਪੰਥ ਵਿਰੋਧੀ ਵੀ) ਗਰਦਾਨ ਦਿੱਤਾ ਹੈ ਅਤੇ ਇਨ੍ਹਾਂ ਨਾਲ ਸਦਾ ਵਾਸਤੇ ਸਬੰਧ ਖ਼ਤਮ ਕਰਨ ਦੀ ਨੀਂਹ ਰਖ ਦਿੱਤੀ ਹੈ।

  4. ਹੋਛਾਪਣ, ਸਾੜਾ ਕੀਨਾ, ਛੋਟੀ-ਸੋਚ, ਕੁਫ਼ਰ, ਝੂਠ ਨਾਲ ਜੋ ਕੁਝ ਇਨ੍ਹਾਂ ਨੇ ਹਾਸਿਲ ਕੀਤਾ ਹੈ; ਉਹ ਇਨ੍ਹਾਂ ਨੂੰ ਮੁਬਾਰਿਕ।

  5. ਮੇਰੀ ਗੁਰਤੇਜ ਸਿੰਘ ਜੀ ਸਾਬਕਾ ਆਈ ਏ ਐਸ, ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ, ਗਿਆਨੀ ਜਗਤਾਰ ਸਿੰਘ ਜੀ ਜਾਚਕ, ਕਰਨਲ ਗੁਰਦੀਪ ਸਿੰਘ ਜੀ ਮੋਹਾਲੀ, ਸੁਖਦੇਵ ਸਿੰਘ ਜੀ ਮੋਹਾਲੀ, ਕਿਰਪਾਲ ਸਿੰਘ ਜੀ ਬਠਿੰਡਾ, ਸਰਬਜੀਤ ਸਿੰਘ ਜੀ ‘ਐਡੀਟਰ’ ਇੰਡੀਆ ਅਵੈਅਰਨੈਸ, ਇੰਦਰਜੀਤ ਸਿੰਘ ਜੀ ਕਾਨਪੁਰ, ਮਨਜੀਤ ਸਿੰਘ ਜੀ ਖਾਲਸਾ (ਮੋਹਾਲੀ), ਅਮਰਜੀਤ ਸਿੰਘ ਚੰਦੀ, ਪ੍ਰੋ. ਕੰਵਲਜੀਤ ਸਿੰਘ ਸਭ ਨੂੰ ਅਰਜ਼ ਹੈ ਕਿ ਜੋ ਲੋਕ ਇਸ ਨੀਚਤਾ 'ਤੇ ਉਤਰ ਆਏ ਹਨ ਉਨ੍ਹਾਂ ਦਾ ਕੋਈ ਵੀ ਜਵਾਬ ਨਾ ਦੇਵੇ। ਇਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਨਾ ਇਨ੍ਹਾਂ ਨੂੰ ਰੱਦ ਕਰਨਾ ਹੋਵੇਗਾ।ਗੰਦ ਵਿਚ ਪੱਥਰ ਮਾਰਨ ਨਾ ਆਪਣੇ 'ਤੇ ਹੀ ਛਿੱਟੇ ਪੈਂਦੇ ਹਨ।

  6. ਅਖ਼ੀਰ ਵਿਚ ਯਾਦ ਕਰਵਾਉਣਾ ਚਾਹਵਾਂਗਾ ਕਿ ਗੁਰੂ ਨਾਨਕ ਸਾਹਿਬ ਦੀ ਇਕ ਸਾਖੀ ਹੈ 'ਵਸਦਾ ਰਹੇ ਤੇ ਉਜੜ ਜਾਏ। ਮੇਰੀ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਇਹ "ਵਸਦੇ ਰਹਿਣ"।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top