Share on Facebook

Main News Page

‘ਕੂੜ ਨਿਖੁਟੇ ਨਾਨਕਾ ਉੜਕਿ ਸਚ ਰਹੀ

ਸਿੱਖ ਰਹਿਤ ਮਰਿਯਾਦ ਸੁਧਾਰ ਉਪਰਾਲ ਬਾਰ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਦ ਸਾਡ ਪੱਖ (ਭਾਗ-5)

- ਤੱਤ ਗੁਰਮਤਿ ਪਰਿਵਾਰ

ਡਾ. ਹਰਜਿੰਦਰ ਸਿੰਘ ਜੀ ਦਿਲਗੀਰ

ਡਾ. ਹਰਜਿੰਦਰ ਸਿੰਘ ਜੀਦਿਲਗੀਰ ਕੌਮ ਵਿਚ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ ਉਨ੍ਹਾਂ ਦੀ ਪਛਾਣ ਇਕ ਸਿੱਖ ਇਤਿਹਾਸਕਾਰ ਅਤੇ ਲੇਖਕ ਵਜੋਂ ਹੈ ਉਨ੍ਹਾਂ ਵਲੋਂ ਪੰਜ ਭਾਗਾਂ ਵਿਚ ਲਿਖੀਸਿੱਖ ਤਵਾਰੀਖ ਇਸ ਨੁਕਤੇ ਤੋਂ  ਕਾਬਿਲੇ ਤਾਰੀਫ ਹੈ, ਕਿ ਉਨ੍ਹਾਂ ਨੇ ਨਾਨਕ ਸਰੂਪਾਂ ਦੇ ਜੀਵਨ ਨਾਲ ਇਤਿਹਾਸਕਾਰਾਂ ਵਲੋਂ ਜੋੜੀਆਂ ਗਈਆਂ ਬਹੁੱਤੀਆਂ ਗੁਰਮਤਿ ਵਿਰੋਧੀ ਗੱਲਾਂ (ਖਾਸ ਕਰ ਕਰਾਮਾਤੀ ਸਾਖੀਆਂ) ਨੂੰ ਰੱਦ ਕੀਤਾ ਹੈ ਉਨ੍ਹਾਂ ਦੀਆਂ ਹੋਰ ਵੀ ਕਈਂ ਪੁਸਤਕਾਂ ਪੰਥ ਦੇ ਸੁਚੇਤ ਤਬਕੇ ਵਲੋਂ ਪਸੰਦ ਕੀਤੀਆਂ ਜਾਂਦੀਆਂ ਹਨ

ਜਿਥੋਂ ਤੱਕ ਰਹਿਤ ਮਰਿਯਾਦਾ ਸੁਧਾਰ ਦੀ ਇਕ ਉਪਰਾਲੇ ਵਜੋਂ ਸ਼ੁਰੂ ਕਰਨ ਦੀ ਗੱਲ ਹੈ, ਉਸ ਦਾ ਪਹਿਲੀ ਵਾਰ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਇਸ ਸੰਬੰਧੀ ਮੋਹਾਲੀ ਵਿਖੇ ਵਿਚਾਰ ਚਰਚਾਵਾਂ ਦੀ ਇਕ ਲੜੀ ਵੀ ਚਲਾਈ, ਜਿਸ ਵਿਚ ਮਰਹੂਮ ਮਹਿੰਦਰ ਸਿੰਘ ਜੀ ਜੋਸ਼ ਅਤੇ ਗਿਆਨੀ ਜਗਮੋਹਨ ਸਿੰਘ ਜੀ ਤੋਂ ਇਲਾਵਾ ਕਈਂ ਵਿਦਵਾਨ ਅਤੇ ਪੰਥ ਦਰਦੀ ਸਮੇਂ-ਸਮੇਂ ਨਾਲ ਸ਼ਾਮਿਲ ਹੁੰਦੇ ਰਹੇਤੱਤ ਗੁਰਮਤਿ ਪਰਿਵਾਰ ਦੇ ਕੁੱਝ ਮੁੱਢਲੇ ਸੇਵਾਦਾਰ ਵੀ ਇਨ੍ਹਾਂ ਚਰਚਾਵਾਂ ਦਾ ਹਿੱਸਾ ਬਣਦੇ ਰਹੇ ਉੱਥੇ ਸੰਭਾਵੀ ਖਰੜੇ ਦਾ ਇਕ ਮੁੱਢਲਾ ਰੂਪ ਵੀ ਤਿਆਰ ਕੀਤਾ ਗਿਆਤੱਤ ਗੁਰਮਤਿ ਪਰਿਵਾਰ ਦੇ ਸੰਯੋਜਨ ਵਿਚ ਹੋ ਰਹੇ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੀ ਸ਼ੁਰੂਆਤ ਉਸੇ ਖਰੜੇ ਤੋਂ ਅੱਗੇ ਵਿਚਾਰਾਂ ਨਾਲ ਹੋਈ ਇਸ ਦਾ ਬਕਾਇਦਾ ਜ਼ਿਕਰ ਇਸ ਉਪਰਾਲੇ ਨਾਲ ਸੰਬੰਧਿਤ ਪਰਿਵਾਰ ਦੀਆਂ ਸੰਪਾਦਕੀਆਂ ਵਿਚ ਕੀਤਾ ਗਿਆ ਸਿਰਫ ਇਕ ਮਿਸਾਲ ਵਜੋਂ 09 ਸਿਤੰਬਰ 2012 ਨੂੰ ਛਪੇ ਸਾਡੇ ਸੰਪਾਦਕੀ ਦੇ ਇਹ ਅੰਸ਼:

ਵਿਵਹਾਰਿਕ ਰੂਪ ਵਿੱਚ ਇਸ ਸੋਚ ਨੂੰ ਅੰਜਾਮ ਦੇਣ ਲਈ 2007 ਦੇ ਆਸ ਪਾਸ ਡਾ. ਹਰਜਿੰਦਰ ਸਿੰਘ ਦਿਲਗੀਰ ਦੇ ਗ੍ਰਹਿ ਮੋਹਾਲੀ ਵਿਖੇ ਕੁੱਝ ਸੁਚੇਤ ਵਿਦਵਾਨਾਂ ਅਤੇ ਪੰਥਦਰਦੀਆਂ ਨੇ ਇਕ ਇਕੱਤਰਤਾ ਲੜੀ ਸ਼ੁਰੂ ਕੀਤੀ, ਤਾਂ ਜੋ ਸੁਧਰੇ ਰੂਪ ਦਾ ਇਕ ਸੰਭਾਵੀ ਖਰੜਾ ਤਿਆਰ ਕੀਤਾ ਜਾ ਸਕੇ ਇਨ੍ਹਾਂ ਇਕੱਤਰਤਾਵਾਂ ਵਿੱਚ ਮਰਹੂਮ ਮਹਿੰਦਰ ਸਿੰਘ ਜੋਸ਼ ਜੀ ਸਮੇਤ ਹੋਰ ਕਈਂ ਵਿਦਵਾਨਾਂ ਅਤੇ ਸੱਜਣਾਂ ਨੇ ਹਿੱਸਾ ਲਿਆ, ਜਿਸ ਵਿਚ ਮੌਜੂਦਾਤੱਤ ਗੁਰਮਤਿ ਪਰਿਵਾਰ ਦੇ ਕੁਝ ਮੁੱਢਲੇ ਮੈਂਬਰ ਵੀ ਸ਼ਾਮਿਲ ਸਨ

ਪਰ ਇਹ ਵੀ ਹਕੀਕਤ ਹੈ ਕਿ ਦਿਲਗੀਰ ਜੀ ਦੇ ਵਿਵਹਾਰ ਵਿਚਲੀਆਂ ਕੁਝ ਕਮਜ਼ੋਰੀਆਂ ਕਾਰਨ ਇਹ ਉਪਰਾਲਾ ਆਪਣੀ ਮੰਜ਼ਿਲਤੇ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ ਇਨ੍ਹਾਂ ਕਮਜ਼ੋਰੀਆਂ ਵਿਚੋਂ ਇਕ ਹੈ ਸਮੇਂ ਅਤੇ ਮੌਕੇ ਦੇ ਹਿਸਾਬ ਨਾਲ ਸਟੈਂਡ ਬਦਲ ਲੈਣਾ ਰਹਿਤ ਮਰਿਯਾਦਾ ਸੁਧਾਰ ਉਪਰਾਲਾ ਹੀ ਇਸਦਾ ਇਕ ਸਬੂਤ ਹੈ ਇਸ ਸੁਧਾਰ ਉਪਰਾਲੇ ਦੇ ਸੂਤਰਧਾਰ ਹੋਣ ਦੇ ਨਾਲ-ਨਾਲ ਉਹ ਮੌਕਾ ਵੇਖ ਕਿ ਇਸ ਦੀ ਇੰਨ-ਬਿੰਨ ਪ੍ਰੋੜਤਾ ਦਾ ਰਾਗ ਵੀ ਅਲਾਪਦੇ ਰਹੇ ਮਿਸਾਲ ਲਈ ਨਵੰਬਰ 2006 ਵਿਚ ਇੰਡੀਆ ਅਵੈਅਰਨੈਸ ਵਲੋਂ ਕਰਵਾਏ ਇਕ ਸਮਾਗਮ ਵਿਚ ਸਟੇਜਤੇ ਆਪਣਾ ਲੈਕਚਰ ਖਤਮ ਕਰਨ ਤੋਂ ਬਾਅਦ ਅਚਨਚੇਤ ਹੀ ਇਨ੍ਹਾਂ ਨੇ ਆਪਣੇ ਲਿਖੇ ਮਤੇ ਪੜ੍ਹਨੇ ਸ਼ੁਰੂ ਕਰ ਦਿੱਤੇ, ਜਿਸ ਵਿਚ ਇਕ ਮਤੇ ਦੀ ਭਾਵਨਾ ਕੁਝ ਇਹ ਸੀ:

ਜਿਹੜਾ ਸਿੱਖ ਰਹਿਤ ਮਰਿਯਾਦਾ ਨੂੰ ਇੰਨ ਬਿੰਨ ਨਹੀਂ ਮੰਨਦਾ, ਉਹ ਤਨਖਾਹੀਆ ਹੈ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਐਸੇ ਸਿੱਖ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ

ਇਹ ਮਤਾ ਪੜ੍ਹਦੇ ਸਮੇਂ ਦਿਲਗੀਰ ਜੀ ਸਪੈਸ਼ਲ ਯਾਦ ਕਰਾਉਣਾ ਨਹੀਂ ਭੁੱਲੇ ਕਿ ਇਸ ਮਰਿਯਾਦਾ ਵਿਚ ਨਿਤਨੇਮ ਵਿਚਲੀਆਂ (ਦਸਮ ਗ੍ਰੰਥੀ) ‘ਬਾਣੀਆਂ ਵੀ ਸ਼ਾਮਿਲ ਹਨ

ਵੱਡਾ ਅਫਸੋਸ ਇਹ ਕਿ ਉੱਥੇ ਬੈਠੇ ਸੁਚੇਤ ਕਹਾਉਂਦੇ ਸੱਜਣਾਂ ਅਤੇ ਵਿਦਵਾਨਾਂ ਨੇ ਵੀ ਆਮ ਸੰਗਤ ਵਾਂਗੂ ਆਪਣੇ ਹੱਥ ਖੜੇ ਕਰ ਦਿੱਤੇ ਅਤੇ ਕਿਸੇ ਨੇ ਵੀ ਗੁਰਮਤਿ ਦੀ ਬੱਜਰ ਉਲੰਘਣਾ ਕਰਦੇ ਇਸ ਮਤੇ ਬਾਰੇ ਇਤਰਾਜ਼ ਨਾ ਉਠਾਇਆ

ਇਸ ਉਪਰੰਤ ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਪੁਜਾਰੀਆਂ ਵਲੋਂ ਜਾਰੀ ਕੀਤੇ ਕੂੜਨਾਮੇ ਦੌਰਾਨ ਜਦੋਂ ਰਹਿਤ ਮਰਿਯਾਦਾ ਦੀ ਅਣਮਿੱਥੇ ਸਮੇਂ ਤੱਕ ਇੰਨ-ਬਿੰਨ ਪ੍ਰੋੜਤਾ ਦੀ ਸੁਰ ਪੰਥ ਦੇ ਸੁਚੇਤ ਤਬਕੇ ਵਿਚ ਭਾਰੂ ਹੋਣ ਲਗੀ ਤਾਂ ਡਾ. ਦਿਲਗੀਰ ਜੀ ਵੀ ਉਸੇ ਰੰਗ ਵਿਚ ਰੰਗੇ ਗਏ

ਇਨ੍ਹਾਂ ਦੀ ਸ਼ਖਸੀਅਤ ਦੀ ਦੂਜੀ ਵੱਡੀ ਕਮਜ਼ੋਰੀ ਬੜੀ ਹੁਸ਼ੀਆਰੀ ਨਾਲ ਵੱਡੇ ਤੋਂ ਵੱਡਾ ਝੂਠ ਬੋਲ ਜਾਣਾ ਅਤੇ ਆਪਣੇ ਕੀਤੇ ਤੋਂ ਮੁੱਕਰ ਜਾਣਾ ਹੈ ਇਹ ਕਮਜ਼ੋਰੀ ਇਨ੍ਹਾਂ ਵਿਚਲੀ ਸੁਹਿਰਦਤਾ ਦੀ ਘਾਟ ਦਰਸਾਉਂਦੀ ਹੈ ਇਸ ਦੀ ਵੱਡੀ ਮਿਸਾਲ ਇਨ੍ਹਾਂ ਵਲੋਂ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਸੰਬੰਧੀ ਕੀਤੀਆਂ ਇਨ੍ਹਾਂ ਦੀਆਂ ਟਿੱਪਣੀਆਂ ਹਨ ਆਉ, ਹੁਣ ਇਨ੍ਹਾਂ ਟਿੱਪਣੀਆਂ ਵਿਚਲਾ ਝੂਠ ਅਤੇ ਦੰਭ ਸਾਹਮਣੇ ਲਿਆਉਂਦਾ ਸਾਡਾ ਪੱਖ ਟਿੱਪਣੀ ਵਾਰ ਵਿਚਾਰ ਲੈਂਦੇ ਹਾਂ

1.      ਟਿੱਪਣੀ : ਉਪਰ ਲਿਖੀਆਂ ਗੱਲਾਂ ਨਾਲ, ਇਕ ਹੋਰ ਗੱਲ ਕਹਿ ਦਿਆਂ: ਰਹਿਤ ਮਰਿਯਾਦਾ (ਗੁਰਮਤਿ ਜੀਵਨ ਜਾਚ) ਤੇ ਵਿਚਾਰਾਂ ਕਰਨ ਸੰਬੰਧੀ ਛੇ ਸਾਲ ਪਹਿਲਾਂ ਤੁਸੀ ਮੇਰੇ ਘਰ ਹੋਈਆਂ ਮੀਟਿੰਗਾਂ ਵਿਚ 5-7 ਵਾਰ ਆਏ ਸੀ ਤੇ ਉਥੇ ਆਪਾਂ ਇਕ ਖਰੜਾ ਤਿਆਰ ਕੀਤਾ ਸੀ, ਜਿਸਤੇ ਤੁਹਾਡੇ ਸਣੇ ਸਾਰਿਆਂ ਦੇ ਦਸਤਖਤ ਸਨ ਉਸ ਨੂੰ ਹੀ ਵਧਾ ਚੜਾਅ ਕੇ ਤੁਸੀਂ ਆਪਣੀ ਨਵੀਂ ਦੇਣ ਵਜੋਂ ਪੇਸ਼ ਕਰਨ ਦੀ ਕਾਰਵਾਈ ਕਰ ਕੇ, ਕੀ ਤੁਸੀ ਉਸ ਨੂੰ ਰੱਦ ਕਰ ਰਹੇ ਹੋ ਜਾਂ ਹਉਮੈ ਦਾ ਇਜ਼ਹਾਰ ਕਰ ਰਹੇ ਹੋ ਜਾਂ ਇਸ ਦਾ ਸਿਹਰਾ ਲੈਣਾ ਚਾਹੁੰਦੇ ਹੋ- ਇਹ ਤਾਂ ਤੁਸੀ ਹੀ ਜਾਣੋ

ਸਾਰਾ ਕੁਝ ਨੂੰ ਮੱਦੇ ਨਜ਼ਰ ਰਖਦਾ ਹੋਇਆ ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਡੀ ਇਸ ਮੀਟਿੰਗ ਵਿਚ ਆਉਣ ਦਾ ਕੋਈ ਮਤਲਬ ਨਹੀਂ ਬਣਦਾ

(ਨੋਟ: ਇਹ ਟਿੱਪਣੀ ਇਸ ਸੁਧਾਰ ਉਪਰਾਲੇ ਦੀ ਛੇਵੇਂ ਪੜਾਅ ਦੀ ਇਕੱਤਰਤਾ ਲਈ ਭੇਜੇ ਸੱਦਾ ਪੱਤਰ ਦੇ ਪ੍ਰਤੀਕਰਮ ਵਜੋਂ ਖਾਲਸਾ ਨਿਉਜ਼ ਤੇ 23 ਅਕਤੂਬਰ 2012 ਨੂੰ ਛਪੇ 11 ਸੱਜਣਾਂ ਦੇ ਸਾਂਝੇ ਬਿਆਨ ਹੇਠ, ਵੱਖਰੇ ਤੌਰਤੇ ਲਗੀ ਸੀ)

ਸਾਡਾ ਪੱਖ: ਦਿਲਗੀਰ ਜੀ, ਜੇ ਕੋਈ ਇਲਜ਼ਾਮ ਲਾਉਣ ਜਾਂ ਸ਼ੋਸ਼ਾ ਛੱਡਣ ਤੋਂ ਪਹਿਲਾਂ ਤੱਥ ਪੜਚੋਲਣ ਦਾ ਇਮਾਨਦਾਰਾਨਾ ਯਤਨ ਕਰ ਲਿਆ ਕਰਨ ਤਾਂ ਮਨ ਵਿਚ ਕੜਵਾਹਟ ਨਾ ਭਰੇ ਅਤੇ ਉਨ੍ਹਾਂ ਨੂੰ ਸ਼ਰਮਿੰਦਾ ਨਾ ਹੋਣਾ ਪਏ ਅਸੀਂ ਇਸ ਗੱਲ ਤੋਂ ਕਦੀ ਮੁਨਕਰ ਨਹੀਂ ਹੋਏ ਕਿ ਸਿੱਖ ਰਹਿਤ ਮਰਿਯਾਦਾ ਸੁਧਾਰ ਲਈ ਪਹਿਲੀ ਵਾਰ ਵਿਵਹਾਰਿਕ ਕੋਸ਼ਿਸ਼ਾਂ ਉਨ੍ਹਾਂ ਦੇ ਘਰ ਮੋਹਾਲੀ ਵਿਖੇ ਹੋਈਆਂ ਇਹ ਤੱਥ ਬੜੀ ਇਮਾਨਦਾਰੀ ਨਾਲ ਇਸ ਉਪਰਾਲੇ ਸੰਬੰਧੀ ਛਪੀਆਂ ਸਾਡੀਆਂ ਸੰਪਾਦਕੀਆਂ ਵਿਚ ਕਈਂ ਵਾਰ ਲਿਖਿਆ ਗਿਆ ਇਕ ਸਬੂਤ ਵਜੋਂ ਉਪਰ ਸਾਡੇ 09 ਸਤੰਬਰ 12 ਦੇ ਸੰਪਾਦਕੀ ਦਾ ਹਵਾਲਾ ਦਿਤਾ ਗਿਆ ਹੈ ਇਹ ਗੱਲ ਅਸੀਂ ਕਬੂਲ ਕਰ ਕੇ ਚਲੇ ਹਾਂ ਕਿ ਅਸੀਂ ਮੌਜੂਦਾ ਉਪਰਾਲੇ ਦੇ ਪਹਿਲੇ ਪੜਾਅ ਤੇ ਉਸੇ ਖਰੜੇ ਨੂੰ ਅਗਲੀਆਂ ਵਿਚਾਰਾਂ ਲਈ ਆਧਾਰ ਬਣਾਇਆ, ਜੋ ਮੋਹਾਲੀ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਹੋਈਆਂ ਮੀਟਿੰਗਾਂ ਵਿਚ ਤਿਆਰ ਕੀਤਾ ਗਿਆ

ਕਿਸੇ ਨੂੰ ਵੀ ਕਿਸੇ ਇਕੱਤਰਤਾ ਵਿਚ ਸ਼ਾਮਿਲ ਹੋਣ ਲਈ ਸੁਹਿਰਦਤਾ ਨਾਲ ਬੇਨਤੀ ਹੀ ਕੀਤੀ ਜਾ ਸਕਦੀ ਹੈ, ਧੱਕੇ ਨਾਲ ਬਿਠਾਇਆ ਨਹੀਂ ਜਾ ਸਕਦਾ ਅਸੀਂ ਵੀ ਇਮਾਨਦਾਰੀ ਨਾਲ ਇਹ ਕੋਸ਼ਿਸ਼ ਵਾਰ-ਵਾਰ ਕੀਤੀ ਇਹ ਵੀ ਹਕੀਕਤ ਹੈ ਕਿ ਦਿਲਗੀਰ ਜੀ ਪਹਿਲੀ ਇਕੱਤਰਤਾ ਵਿਚਵੀਡੀਉ ਕਾਨਫਰਾਂਸਿੰਗ ਰਾਹੀਂ ਕੁੱਝ ਸਮਾਂ ਸ਼ਾਮਿਲ ਰਹੇ ਅਤੇ ਆਪਣੇ ਵਿਚਾਰ ਵੀ ਦਿੰਦੇ ਰਹੇ

ਹੇਠਲੀਆਂ ਟਿੱਪਣੀਆਂ ਦਿਲਗੀਰ ਜੀ ਨੇ ਇਸ ਉਪਰਾਲੇ ਦੇ ਛੇਵੇਂ ਪੜਾਅ ਦੀ ਸੰਪੂਰਨਤਾ ਬਾਰੇ ਖਾਲਸਾ ਨਿਉਜ਼ਤੇ ਲਗੀ ਖਬਰ ਦੇ ਹੇਠਾਂ ਕੀਤੀਆਂ

2.      ਟਿੱਪਣੀ: ਮੈਂ ਇਨ੍ਹਾਂ ਦੀ ਪਿਛਲੀ ਮੀਟੰਗ ਵਿਚ ਵੀਡੀੳ ਕਾਂਨਫਰੰਸਿੰਗ ਰਾਹੀਂ ਸਿਰਫ 20-25 ਮਿਨਟ ਦੀ ਕਾਰਵਾਈ ਵੇਖੀ ਸੀ ਅਤੇ ਫਿਰ ਬੰਦ ਕਰ ਦਿੱਤੀ ਸੀ ਕਿਉਂਕਿ ਹਰ ਗੱਲ ਵਾਸਤੇ ਕਿਹਾ ਜਾ ਰਿਹਾ ਸੀ ਕਿ ਇਸ ਬਾਰੇ ਆਪੇ ਬਣੀ 9 ਮੈਂਬਰੀ (ਕਮੇਟੀ) ਫੈਸਲਾ ਕਰੇਗੀ ਮੈਂ ਸਮਝ ਲਿਆ ਕਿ ਇਹ ਸਭ ਡਰਾਮਾ ਹੀ ਹੈ ਮੈਂ ਕਮੇਟੀ ਨੂੰ ਵੀ ਰੱਦ ਕੀਤਾ ਹੈ ਅਤੇ ਇਨ੍ਹਾਂ ਦੀ ਪਹੁੰਚ ਨੂੰ ਵੀ

ਸਾਡਾ ਪੱਖ : ਦਿਲਗੀਰ ਜੀ ਨੂੰ ਇਤਨਾ ਵੱਡਾ ਝੂਠ ਇਤਨੀ ਆਸਾਨੀ ਨਾਲ ਬੋਲਦੇ ਵਕਤ ਸੁਚੇਤ ਪੰਥ ਵਿਚਲੀ ਆਪਣੀ ਇਮੇਜ਼ ਦਾ ਵੀ ਖਿਆਲ ਨਹੀਂ ਆਇਆ ? ਇਹ ਹਕੀਕਤ ਰਿਕਾਰਡਿੰਗ ਦੇ ਰੂਪ ਵਿਚ ਸਾਂਭੀ ਪਈ ਹੈ ਕਿ ਆਪ ਸਿਰਫ 20-25 ਮਿਨਟ ਨਹੀਂ, ਘੱਟੋ-ਘੱਟ 2 ਘੰਟੇ ਉਸ ਇਕੱਤਰਤਾ ਵਿਚ ਸ਼ਾਮਿਲ ਰਹੇ ਉਨ੍ਹਾਂ ਨੇ ਸਿਰਫ ਕਾਰਵਾਈ ਵੇਖੀ ਹੀ ਨਹੀਂ ਬਲਕਿ ਆਪਣੇ ਵਿਚਾਰ ਵੀ ਬਾਖੂਬੀ ਦਿੱਤੇ ਜੇ ਯਾਦ ਨਾ ਹੋਣ ਤਾਂ ਸਾਡੇ ਕੌਲ ਕੇ ਵੇਖ ਸਕਦੇ ਹਨ

ਕੁੱਲ ਲਗਭਗ 40 ਘੰਟੇ ਚਲੀਆਂ ਇਨ੍ਹਾਂ ਦੋਹਾਂ ਵਿਚਾਰ ਚਰਚਾਵਾਂ ਵਿਚ ਇਕ ਵਾਰ ਇਹ ਗੱਲ ਕਿਧਰੇ ਨਹੀਂ ਕਹੀ ਗਈ ਕਿ ਕਿਸੇ ਮੱਦ ਦਾ ਫੈਸਲਾ ਇਕੱਤਰਤਾ ਪ੍ਰਬੰਧਕ ਕਮੇਟੀ ਕਰੇਗੀ ਦਿਲਗੀਰ ਜੀ ਨੇ ਤਾਂ ਸਿਰਫ 20-25 ਮਿਨਟਾਂ ਵਿਚ ਵਾਰ-ਵਾਰ ਇਹ ਦੁਹਰਾਉਣ ਦੀ ਵੱਡੀ ਗੱਪ ਮਾਰ ਛੱਡੀ ਹੈ ਸਾਰੀ ਕਾਰਵਾਈ ਦੀ ਵੀਡੀਉ ਰਿਕਾਰਡਿੰਗ ਦਾ ਇੰਤਜਾਮ ਕਰਨ ਪਿੱਛੇ ਇਕ ਮਕਸਦ ਦਿਲਗੀਰ ਜੀ ਜਿਹੇ ਲੋਕਾਂ ਦੇ ਕੂੜ ਦਾ ਪਰਦਾਫਾਸ਼ ਕਰਨਾ ਵੀ ਸੀ ਅਸੀਂ ਜਾਣਦੇ ਸੀ ਕਿ ਇਸ ਉਪਰਾਲੇ ਦੀ ਕਾਮਯਾਬੀ ਤੋਂ ਬੌਖਲਾ ਕੇ ਈਰਖਾ, ਹਉਮੈ ਅਤੇ ਬੇਈਮਾਨੀ ਦੇ ਸ਼ਿਕਾਰ ਕੁਝ ਸੱਜਣਾਂ ਨੇ ਖਿਲਾਰਾ ਜ਼ਰੂਰ ਪਾਉਣਾ ਹੈ

3.      ਟਿੱਪਣੀ: ਇਹ ਹੁਣ ਵੀ ਵਾਰ ਵਾਰ ਮੇਰੇ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਮੈਂ ਇੰਟਰਨੈਟਤੇ ਨਾ ਆਉਣ ਦਾ ਫੈਸਲਾ ਕੀਤਾ ਸੀ ਇਨ੍ਹਾਂ ਘੱਟੋ ਘੱਟ 50 ਵਾਰ ਲਿੰਕ ਕਰਨ ਦੀ ਕੋਸ਼ਿਸ਼ ਕੀਤੀ

ਸਾਡਾ ਪੱਖ: ਦਿਲਗੀਰ ਜੀ ਵੱਡਾ ਝੂਠ ਮਾਰਨ ਲਈ ਲਗਦਾ ਗਿੰਨੀਜ਼ ਬੁਕ ਵਿਚ ਨਾਮ ਦਰਜ ਕਰਵਾਉਣਾ ਚਾਹੁੰਦੇ ਹਨ ਹੋਰਨਾਂ ਵਾਂਗੂ ਦਿਲਗੀਰ ਜੀ ਨੂੰ ਵੀਸੱਦਾ ਪੱਤਰ -ਮੇਲ ਰਾਹੀਂ ਭੇਜਿਆ ਗਿਆ ਅਸੀਂ ਸਾਰਿਆਂ ਨੂੰ ਸੱਦਾ ਪੱਤਰ ਭੇਜਣ ਉਪਰੰਤ ਨਿੱਜੀ ਤੌਰ ਤੇ (ਫੋਨ ਆਦਿ ਰਾਹੀਂ) ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸਾਡੀ ਜਾਣਕਾਰੀ ਅਨੁਸਾਰ ਦਿਲਗੀਰ ਜੀ ਸਤੰਬਰ 12 ਦੌਰਾਨ ਇੰਡੀਆ ਵਿਚ ਵਿਚਰ ਰਹੇ ਸਨ ਉਨ੍ਹਾਂ ਦਾ ਸੰਪਰਕ ਲੈਣ ਲਈ ਇਕ ਵਾਰ ਵੀਰ ਪ੍ਰੀਤਮ ਸਿੰਘ ਮਟਵਾਨੀ (ਮੋਗਾ) ਤੋਂ ਉਨ੍ਹਾਂ ਦਾ ਇੰਡੀਆ ਵਿਚਲਾ ਨੰਬਰ ਲੈਣ ਲਈ ਸੰਪਰਕ ਕੀਤਾ ਤਾਂ ਸਾਨੂੰ ਉਨ੍ਹਾਂ ਦੱਸਿਆ ਕਿ ਉਹ ਇੰਡੀਆ ਤੋਂ ਵਾਪਸ ਜਾ ਚੁੱਕੇ ਹਨ ਉਸ ਉਪਰੰਤ ਸ਼ਾਇਦ ਇਕ ਵਾਰ ਉਨ੍ਹਾਂ ਨੂੰ -ਮੇਲ ਰਾਹੀਂਵੀਡੀਉ ਕਾਨਫਰਾਂਸ ਵਿਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਗਈ ਘੱਟੋ- ਘੱਟ 50 ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਦਾ ਦਾਅਵਾ ਨਿਰੀ ਗੱਪ ਹੈ ਇਨ੍ਹਾਂ ਗੱਪਾਂ ਰਾਹੀਂ ਦਿਲਗੀਰ ਜੀ ਦੀ  ਸ਼ਖਸੀਅਤ ਨੂੰ ਹੀ ਧੱਕਾ ਲਗ ਰਿਹਾ ਹੈ, ਜੋ ਅਫਸੋਸਜਨਕ ਹੈ

4.      ਟਿੱਪਣੀ : ਕਿਸੇ ਅਰਵਿੰਦਰ ਸਿੰਘ ਘੁਮਾਣ (ਜਿਸ ਦਾ ਇਸ ਲਹਿਰ ਵਿਚ ਕੋਈ ਵਜੂਦ ਹੀ ਨਹੀਂ) ਦਾ ਇਹ ਕਹਿਣਾ ਕਿ ਮੇਰੇ ਬਾਈਕਾਟ ਦਾ ਕਾਰਨ ਇਹ ਸੀ ਕਿ ਮੈਂ ਚਾਹੁੰਦਾ ਸੀ (ਇਸ ਅਰਵਿੰਦਰ ਸਿੰਘ ਮੁਤਾਬਿਕ) ‘ਮੇਰਾ ਨਾਂ ਸਭ ਤੋਂ ਉਪਰ ਹੋਣਾ ਚਾਹੀਦਾ ਸੀ ਕਿਉਂਕਿ ਮੈਂ ਖਰੜਾ ਤਿਆਰ ਕੀਤਾ ਸੀ ਬਹੁਤ ਸਸਤੀ ਗੱਲ ਹੈ (ਸ਼ਾਇਦ ਇਹ ਖੁੱਦ ਇਹੋ ਜਿਹੇ ਹੋਣ) ਮੈਂ ਕਿਤੇ ਅਜਿਹਾ ਇਸ਼ਾਰਾ ਤੱਕ ਨਹੀਂ ਕੀਤਾ ਸਗੋ ਕਿਹਾ ਸੀ ਕਿ ਮੇਰੇ ਘਰ 5 ਮੀਟਿੰਗਾਂ ਮਗਰੋਂ ਇਕ ਖਰੜਾ ਤਿਆਰ ਹੋ ਚੁੱਕਾ ਸੀ ਉਹ 3 ਸਾਲ ਪਹਿਲਾਂ ਮੇਰੀ ਕਿਤਾਬਨਾਨਕਸ਼ਾਹੀ ਕੈਲੰਡਰ ਵਿਚ ਛਪ ਚੁੱਕਾ ਹੈ ਖੈਰ ਸਸਤੀਆਂ ਗੱਲਾਂ ਕਰ ਕੇ ਇਹ ਆਪਣਾ ਸਸਤਾਪਨ ਜ਼ਾਹਿਰ ਕਰ ਰਹੇ ਹਨ ਇਨ੍ਹਾਂ ਨੂੰ ਯਾਦ ਹੋਣਾ ਹੈ ਕਿ ਉਸ ਖਰੜੇ ਵਿਚ . ਮਹਿੰਦਰ ਸਿੰਘ ਜੋਸ਼ ਅਤੇ ਜਗਮੋਹਣ ਸਿੰਘ ਗਿਆਨੀ ਵੀ ਸ਼ਾਮਿਲ ਸਨ ਮੌਜੂਦਾ ਲੋਕਾਂ ਵਿਚੋਂ ਉਨ੍ਹਾਂ ਦੇ ਪੱਧਰ ਦੇ ਕਿੰਨੇ ਹਨ, ਇਹੀ ਜਾਨਣ

ਸਾਡਾ ਪੱਖ: ਵੀਰ ਅਰਵਿੰਦਰ ਸਿੰਘ ਘੁਮਾਣ ਕੌਣ ਹਨ, ਅਸੀਂ ਉਨ੍ਹਾਂ ਨੂੰ ਨਹੀਂ ਜਾਣਦੇ ਦਿਲਗੀਰ ਜੀ ਨੇ ਉਨ੍ਹਾਂ ਨੂੰ ਸਿੱਧਾ ਸਾਡੇ ਨਾਲ ਜੋੜ ਦਿੱਤਾ ਹੈ ਕੁਝ ਐਸਾ ਹੀ ਇਲਜ਼ਾਮ ਪਰਦਾਫਾਸ਼ ਹੋਣ ਤੋਂ ਬੌਖਲਾਏ ਵੀਰ ਕੰਵਲ ਨੇ ਸਾਡੇ ਬਾਰੇ ਲਾਇਆ ਹੈ ਕਿ ਅਸੀਂ ਨਕਲੀ ਆਈ ਡੀ ਬਣਾ ਕੇ ਹਲਕੀਆਂ ਟਿੱਪਣੀਆਂ ਕਰ ਰਹੇ ਹਾਂ ਅਸੀਂ ਜਦੋਂ ਵੀ ਕਿਹਾ ਹੈ, ਜੋ ਵੀ ਕਿਹਾ ਹੈ, ਲਿਖਤਾਂ ਵਿਚ ਪੂਰੀ ਦ੍ਰਿੜਤਾ ਨਾਲ ਕਿਹਾ ਹੈ ਨਕਲੀ ਆਈ ਡੀਆਂ ਦਾ ਬੁਰਕਾ ਪਾ ਕੇ ਟਿੱਪਣੀਆਂ ਰਾਹੀਂਕੁਕੜ ਖੇਹ ਕਰਨ ਨੂੰ ਸਾਡਾ ਜ਼ਮੀਰ ਕਦੀ ਵੀ ਸਹਿਮਤੀ ਨਹੀਂ ਦੇ ਸਕਦਾ ਅਤੇ ਨਾ ਹੀ ਐਸੇ ਹਲਕੇ ਖਿਲਾਰੇ ਪਾਉਣ ਲਈ ਸਾਡੇ ਕੌਲ ਸਮਾਂ ਹੈ

ਉੱਪਰ ਇਕ ਟਿੱਪਣੀ ਦੇ ਪ੍ਰਤੀਕਰਮ ਵਿਚ ਅਸੀਂ ਇਹ ਸਬੂਤ ਦੇ ਚੁੱਕੇ ਹਾਂ ਕਿ ਇਮਾਨਦਾਰੀ ਨਾਲ ਦਿਲਗੀਰ ਜੀ ਨਾਲ ਹੋਈਆਂ ਮੀਟਿੰਗਾਂ ਦਾ ਢੁੱਕਵਾਂ ਜ਼ਿਕਰ ਅਸੀਂ ਆਪਣੀ ਸੰਪਾਦਕੀਆਂ ਵਿਚ ਥਾਂ-ਥਾਂ ਕੀਤਾ ਹੈ

5.      ਇਸ ਤੱਤ ਗੁਰਮਤਿ ਪਰਿਵਾਰ ਦੇ ਅਸਲ ਮੈਂਬਰ 2 ਹਨ ਨਰਿੰਦਰ ਸਿੰਘ ਜੰਮੂ ਅਤੇ ਰਵਿੰਦਰ ਸਿੰਘ ਪਿੰਜੌਰ ਦਲੀਪ ਸਿੰਘ ਕਸ਼ਮੀਰੀ ਇਨ੍ਹਾਂ ਦੇ ਕਸ਼ਮੀਰੀ ਭਰਾ ਹੋਣ ਕਰ ਕੇ ਇਨ੍ਹਾਂ ਦੇ ਨਾਲ ਹਨ ਇਕ ਇਨ੍ਹਾਂ ਨਾਲ ਮਨਜੀਤ ਸਿੰਘ ਮੋਹਾਲੀ ਸਨ ਉਨ੍ਹਾਂ ਦਾ ਨਾਂ ਉਨ੍ਹਾਂ ਵਿਚ ਹੈ ਜਿਨ੍ਹਾਂ ਨੇ ਮੀਡੀਆ ਰਾਹੀਂ ਇਨ੍ਹਾਂ ਨੂੰ ਰੱਦ ਕੀਤਾ ਸੀ ਇਕ ਗੁਰਿੰਦਰਪਾਲ ਸਿੰਘ ਮੋਹਾਲੀ ਇਨ੍ਹਾਂ ਨਾਲ ਹਨ ਜਿਨ੍ਹਾਂ ਨੂੰ ਇਨ੍ਹਾਂ ਕਦੇ ਕੋਈ ਰੋਲ ਨਹੀਂ ਦਿਤਾ ਪਿਛਲੀ ਵਾਰ ਵਾਲਿਆਂ ਵਿਚੋਂ ਕਵਲਦੀਪ ਸਿੰਘ ਪ੍ਰੋ. ਵੀ ਇਨ੍ਹਾਂ ਨੂੰ ਛੱਡ ਚੁੱਕੇ ਹਨ

ਸਾਡਾ ਪੱਖ: ਇਸ ਪੱਧਰ ਦੀ ਘੱਟੀਆ ਟਿੱਪਣੀ ਦਿਲਗੀਰ ਜੀਤੱਤ ਗੁਰਮਤਿ ਪਰਿਵਾਰ ਬਾਰੇ ਪਹਿਲਾ ਵੀ ਕਰ ਚੁੱਕੇ ਹਨ, ਜਿਸ ਵਿਚ ਉਨ੍ਹਾਂ ਨੇ ਸਾਡੇ ਉਸ ਸਮੇਂ ਦੇ ਇਕ ਮੁੱਢਲੇ ਮੈਂਬਰ (ਮਨਜੀਤ ਸਿੰਘ ਜੀ ਮੋਹਾਲੀ) ਬਾਰੇ ਹਲਕੀ ਟਿੱਪਣੀ ਕਰਦਿਆਂ ਪਛਾਨਣ ਤੋਂ ਇੰਨਕਾਰ ਕਰ ਦਿੱਤਾ ਸੀ ਉਨ੍ਹਾਂ ਦੀ ਯਾਦਾਸ਼ਤ ਨੂੰ ਮੌੜਾ ਦੇਣ ਲਈ ਮਨਜੀਤ ਸਿੰਘ ਜੀ ਮੋਹਾਲੀ ਨੇ ਇਸ ਦਾ ਢੁੱਕਵਾਂ ਜਵਾਬ ਦੇ ਦਿੱਤਾ ਸੀ ਆਪਣੀ ਆਦਤ ਤੋਂ ਮਜਬੂਰ ਦਿਲਗੀਰ ਜੀ ਸ਼ਾਇਦ ਭੁੱਲ ਚੁੱਕੇ ਹਨ ਕਿ ਗੁਰਮਤਿ ਗਿਣਤੀ ਨੂੰ ਨਹੀਂ, ਗੁਣਾਂ ਨੂੰ ਮਹੱਤਵ ਦਿੰਦੀ ਹੈ ਇਸ ਲਈ ਕਿਸੇ ਸੰਸਥਾ ਜਾਂ ਮੰਚ ਦਾ ਮਹੱਤਵ ਇਸ ਕਰਕੇ ਨਹੀਂ ਹੁੰਦਾ ਕਿ ਉਸ ਨਾਲ ਕਿਤਨੇ ਲੋਕ ਜੁੜੇ ਹਨ ਬਲਕਿ ਇਸ ਗੱਲ ਕਰਕੇ ਹੁੰਦਾ ਹੈ ਕਿ ਉਨ੍ਹਾਂ ਦੀ ਪਹੁੰਚ ਗੁਰਮਤਿ ਦੇ ਕਿਤਨੀ ਨੇੜੇ ਅਤੇ ਇਮਾਨਦਾਰਾਨਾ ਹੈ ਗੁਰਮਤਿ ਇਨਕਲਾਬ ਦੇ ਸਫਰ ਨਾਲ ਜੁੜੀ ਕਿਸੇ ਸੰਸਥਾ ਜਾਂ ਮੰਚ ਨੂੰ ਇਸ ਗੱਲ ਨਾਲ ਫਰਕ ਨਹੀਂ ਪੈਣਾ ਚਾਹੀਦਾ ਕਿ ਉਸ ਨਾਲ ਕੌਣ ਜੁੜ ਗਿਆ ਜਾਂ ਕਿਸ ਨੇ ਸਾਥ ਛੱਡ ਦਿਤਾ ਬਲਕਿ ਫਰਕ ਇਸ ਨਾਲ ਪੈਂਦਾ ਹੈ ਕਿ ਉਸ ਨੇ ਗੁਰਮਤਿ ਦੀ ਸੇਧ ਨੂੰ ਕਿਤਨੀ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਅਪਨਾਇਆ ਅਤੇ ਪਹਿਰਾ ਦਿੱਤਾ ਹੈ ਮਨਜੀਤ ਸਿੰਘ ਜੀ ਮੋਹਾਲੀ ਅਤੇ ਵੀਰ ਕੰਵਲਦੀਪ ਸਿੰਘ ਜੀ (ਕੰਵਲ ਜੀ ਸਾਡੇ ਕਦੇ ਮੈਂਬਰ ਨਹੀਂ ਸਨ) ਦੀ ਗਲਤ ਪਹੁੰਚ ਦਾ ਸੱਚ ਅਸੀਂ ਇਸ ਲੇਖ ਲੜੀ ਵਿਚ ਪਾਠਕਾਂ ਨੂੰ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਾਂ

ਇਹ ਵੀ ਹਕੀਕਤ ਹੈ ਕਿ ਪਰਿਵਾਰ ਅਤੇ ਇਸ ਦੇ ਉਪਰਾਲੇ ਨੂੰ ਸਹਿਯੋਗ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ, ਬੇਸ਼ਕ ਅਸੀਂ ਇਸ ਦੀ ਕਦੇ ਪ੍ਰਵਾਹ ਨਹੀਂ ਕੀਤੀ ਐਸੀਆਂ ਹਲਕੀਆਂ ਗੱਲਾਂ ਕਰਕੇ ਦਿਲਗੀਰ ਜੀ ਨੇ ਆਪਣੇ ਮਨ ਵਿਚਲੀ ਹਉਮੈ ਅਤੇ ਕੜਵਾਹਟ ਦਾ ਪ੍ਰਗਟਾਵਾ ਕਰਦੇ ਹੋਏ ਆਪਣੀ ਸ਼ਖਸੀਅਤ ਨੂੰ ਹਲਕਾ ਹੀ ਕੀਤਾ ਹੈ, ਜਿਸ ਤੇ ਅਫਸੋਸ ਹੀ ਕੀਤਾ ਜਾ ਸਕਦਾ ਹੈ

6. ਟਿੱਪਣੀ : ਹੁਣ ਜਿਨ੍ਹਾਂ ਨੇ ਜੰਮੂ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਉਨ੍ਹਾਂ ਵਿਚੋਂ (ਤੱਤ ਗੁਰਮਤਿ ਦੇ ਨਰਿੰਦਰ ਸਿੰਘ ਤੇ ਰਵਿੰਦਰ ਸਿੰਘ ਤੋਂ ਇਲਾਵਾ) ਅਮਰਜੀਤ ਸਿੰਘ ਚੰਦੀ ਅਤੇ ਫਰੀਦਾਬਾਦ ਵਾਲੇ ਉਪਕਾਰ ਸਿੰਘ, ਬੀਬੀ ਹਰਬੰਸ ਕੌਰ ਤੇ ਉਨ੍ਹਾਂ ਦੇ 4-5 (ਸ਼ਾਇਦ ਵਧ ਵੀ ਹੋਣ) ਸਾਥੀ ਮੇਰੇ ਘਰ ਮੀਟਿੰਗਾਂ ਵਿਚ ਸ਼ਾਮਿਲ ਸਨ ਜਦੋਂ ਉਹ ਖਰੜਾ ਪਾਸ ਕੀਤਾ ਗਿਆ ਸ਼ਾਇਦ ਬਲਦੇਵ ਸਿੰਘ ਵੀ ਆਉਂਦੇ ਰਹੇ ਸਨ ਇਨ੍ਹਾਂ ਵਿਚ ਨਵੇਂ ਤਾਂ ਹਰਮਿੰਦਰ ਸਿੰਘ ਲੁਧਿਆਣਾ, ਇੰਦਰ ਸਿੰਘ ਘੱਗਾ ਅਤੇ ਇਕਵਾਕ ਸਿੰਘ ਪੱਟੀ ਹੀ ਸਨ ਨਾਂ ਤਾਂ ਗੁਰਪ੍ਰੀਤ ਸਿੰਘ ਕਨੈਡਾ ਅਤੇ ਹਰਲਾਜ ਸਿੰਘ ਬਹਾਦੁਰਪੁਰ ਦਾ ਵੀ ਹੈ ਪਰ ਮੈਨੂੰ ਉਹ ਕਿਤੇ ਨਜ਼ਰ ਨਹੀਂ ਆਏ

ਸਾਡਾ ਪੱਖ: ਇਸ ਗੱਲ ਤੋਂ ਅਸੀਂ ਕਦੀ ਮੁਨਕਰ ਨਹੀਂ ਹੋਏ ਕਿ ਸਾਡੇ ਕੁਝ ਮੌਜੂਦਾ ਮੁੱਢਲੇ ਮੈਂਬਰ ਮੋਹਾਲੀ ਵਿਚਲੀਆਂ ਮੀਟਿੰਗਾਂ ਵਿਚ ਬਕਾਇਦਾ ਸ਼ਾਮਿਲ ਹੋਏ (ਉਸ ਸਮੇਂ ਪਰਿਵਾਰ ਦਾ ਗਠਨ ਨਹੀਂ ਹੋਇਆ ਸੀ) ਇਸ ਹਕੀਕਤ ਦਾ ਯੋਗ ਜ਼ਿਕਰ ਇਸ ਉਪਰਾਲੇ ਸੰਬੰਧੀ ਛਪੀਆਂ ਕੁਝ ਸੰਪਾਦਕੀਆਂ ਵਿਚ ਬਕਾਇਦਾ ਇਮਾਨਦਾਰੀ ਨਾਲ ਕੀਤਾ ਵੀ ਗਿਆ ਉੱਪਰ ਦੱਸੇ ਨਾਮਾਂ ਤੋਂ ਇਲਾਵਾ ਪ੍ਰੋ. ਘੱਗਾ ਜੀ ਵਿਚ ਉਨ੍ਹਾਂ ਕੁਝ ਮੀਟਿੰਗਾਂ ਵਿਚ ਸ਼ਾਮਿਲ ਸਨ ਆਪਣੀ ਨੀਅਤ ਵਿਚਲੀ ਬੇਈਮਾਨੀ ਕਾਰਨ ਬੋਲੋੜੇ ਸ਼ੱਕ ਖੜੇ ਕਰਨ ਤੋਂ ਪਹਿਲਾਂ ਜੇ ਦਿਲਗੀਰ ਜੀ ਗੁਰਪ੍ਰੀਤ ਸਿੰਘ ਕਨੇਡਾ ਅਤੇ ਹਰਲਾਜ ਸਿੰਘ ਜੀ ਬਹਾਦੁਰਪੁਰ ਨੂੰ ਨਿੱਜੀ ਸੰਪਰਕ ਕਰਕੇ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਪੁੱਛ ਲੈਂਦੇ ਤਾਂ ਉਨ੍ਹਾਂ ਨੂੰ ਸ਼ਰਮਿੰਦਾ ਨਾ ਹੋਣਾ ਪੈਂਦਾ

7. ਟਿੱਪਣੀ : ਤੱਤ ਗੁਰਮਤਿ ਵਾਲੇ . ਜੋਗਿੰਦਰ ਸਿੰਘ ਸਪੋਕਸਮੈਨ ਨੂੰ ਪਹਿਲਾਂ ਤਾਂ ਰੱਜ ਕੇ ਨਿੰਦਦੇ ਰਹੇ ਤੇ ਉਨ੍ਹਾਂ ਦਾ ਸਾਥ ਦੇਣ ਤੇ ਮੇਰੇ ਤੇ ਵੀ ਅਟੈਕ ਕਰਦੇ ਰਹੇ ਸਨ, ਪਰ ਹੁਣ ਉਨ੍ਹਾਂ ਦੇ ਸੰਦੇਸ਼ ਪੜਦੇ ਹਨ

ਸਾਡਾ ਪੱਖ: ਅਸੀਂ ਆਪਣੀ ਇਹ ਪਹੁੰਚ ਬਹੁਤ ਪਹਿਲਾਂ ਤੋਂ ਸਪਸ਼ਟ ਕਰ ਚੁੱਕੇ ਹਾਂ ਕਿ ਨਾ ਤਾਂ ਸਾਡੇ ਲਈ ਕੋਈ ਅਛੂਤ ਹੈ ਅਤੇ ਨਾ ਹੀ ਦੁਸ਼ਮਣ ਅਸੀਂ ਕਿਸੇ ਦੀ ਨਿੰਦਾ ਨਹੀਂ ਕੀਤੀ ਹਾਂ ਜਦੋਂ ਵੀ ਕੋਈ ਗੁਰਮਤਿ ਤੋਂ ਉਲਟ ਗੱਲ ਸਾਨੂੰ ਨਜ਼ਰ ਆਉਂਦੀ ਹੈ, ਉਸ ਬਾਰੇ ਸੁਧਾਰਮਈ ਆਲੋਚਣਾ ਕਰਨਾ ਅਸੀਂ ਆਪਣਾ ਫਰਜ਼ ਸਮਝਦੇ ਹਾਂ ਸਾਡੀ ਹਮੇਸ਼ਾਂ ਇਹ ਕੋਸ਼ਿਸ਼ ਹੁੰਦੀ ਹੈ ਕਿ ਆਲੋਚਨਾ ਸਿਰਫ ਸੰਬੰਧਿਤ ਨੁੱਕਤੇ ਬਾਰੇ ਅਤੇ ਉਸਾਰੂ ਹੋਏ ਉਸ ਵਿਚ ਨਿਜੀ ਕਿੱੜਾਂ ਨਾ ਕੱਢੀਆਂ ਜਾਣ ਕੁਝ ਹੋਰਨਾਂ ਵਾਂਗੂ ਆਲੋਚਣਾ ਕਰਨ ਵੇਲੇ ਅਸੀਂ ਆਪੇ ਤੋਂ ਬਾਹਰ ਹੋ ਕੇ ਹਵਾ ਵਿਚ ਤੀਰ ਮਾਰਦੇ ਹੋਏ ਸ਼ੋਰ ਨਹੀਂ ਮਚਾਉਂਦੇ ਅਤੇ ਨਾ ਹੀ ਫਤਵੇਬਾਜ਼ੀ ਤੇ ਉਤਰਦੇ ਹਾਂ ਕਿਉਂਕਿ ਸਾਡੇ ਮਨ ਵਿਚ ਕਿਸੇ ਪ੍ਰਤੀ ਨਿੱਜੀ ਵਿਰੋਧ ਜਾਂ ਨਫਰਤ ਨਹੀਂ ਹੈ ਅਸੀਂ ਕਿਸੇ ਦੀ ਵੀ ਗੁਰਮਤਿ ਅਨੁਸਾਰੀ ਗੱਲ ਦਾ ਸਮਰਥਨ ਕਰਦੇ ਹਾਂ ਅਤੇ ਗੁਰਮਤਿ ਵਿਰੋਧੀ ਜਾਪਦੀ ਗੱਲ ਦੀ ਸੁਧਾਰਮਈ ਆਲੋਚਨਾ ਸਪੋਕਸਮੈਨ ਬਾਰੇ ਵੀ ਸਾਡੀ ਇਹੀ ਨੀਤੀ ਹੈ ਅਸੀਂ ਮੌਕਾ ਦੇਖ ਕੇ ਆਪਣਾ ਸਟੈਂਡ ਬਦਲ ਲੈਣ ਵਿਚ ਵਿਸ਼ਵਾਸ ਨਹੀਂ ਰੱਖਦੇ ਅਤੇ ਕਿਸੇ ਨੁਕਤੇਤੇ ਅਸਿਹਮਤੀ ਨੂੰ ਵੀ ਵਿਰੋਧ ਨਹੀਂ ਸਮਝਦੇ

ਇਸ ਉਪਰਾਲੇ ਬਾਰੇ ਜੋਗਿੰਦਰ ਸਿੰਘ ਜੀ, ਪ੍ਰੋ. ਦਰਸ਼ਨ ਸਿੰਘ ਜੀ ਆਦਿ ਵਲੋਂ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਭੇਜੇ ਸੰਦੇਸ਼ ਨੂੰ ਪੜ੍ਹਨਾ ਸਾਡਾ ਫਰਜ਼ ਸੀ, ਜੋ ਅਸੀਂ ਖੁਸ਼ੀ ਨਾਲ ਨਿਭਾਇਆ

8.      ਟਿੱਪਣੀ : ਮੈਂ ਫਿਰ ਵਾਜ਼ਿਆ ਕਰ ਦੇਵਾਂ ਕਿ ਮੈਂ ਇਨ੍ਹਾਂ ਨੂੰ ਪੰਥ ਧਿਰਾਂ ਦੇ ਵਾਹਿਦ ਨੁਮਾਇੰਦੇ ਨਾ ਮੰਨਣ ਕਰ ਕੇ ਅਤੇ ਇਨ੍ਹਾਂ ਦੀ ਵਿਚਾਰਧਾਰਾ ਕਰ ਕੇ ਰੱਦ ਕੀਤਾ ਹੈ

ਸਾਡਾ ਪੱਖ : ਅਸੀਂ ਤਾਂ ਕਿਧਰੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਅਸੀਂ ਪ੍ਰਚਲਿਤ ਪੰਥ ਦੇ ਨੁਮਾਇੰਦੇ ਹਾਂ ਅਸੀਂ ਤਾਂ ਆਪਣੀ ਸੰਪਾਦਕੀ ਵਿਚ ਇਹ ਸਪਸ਼ਟ ਕਰ ਦਿੱਤਾ ਸੀ ਕਿ ਇਹ ਉਪਰਾਲਾ ਅਸੀਂ ਕਿਸੇ ਪੰਥ ਦੇ ਨੁਮਾਇੰਦੇ ਵਜੋਂ ਨਹੀਂ ਕਰ ਰਹੇ ਇਹ ਵੀ ਸਪਸ਼ਟ ਕੀਤਾ ਸੀ ਕਿ ਅਸੀਂ ਮੌਜੂਦਾ ਸਮੇਂ ਵਿਚ ਅਕਾਲ ਤਖਤ ਦੇ ਨਾਮਤੇ ਚਲ ਰਹੀ ਪੁਜਾਰੀਵਾਦੀ ਵਿਵਸਥਾ ਨੂੰ ਕੋਈ ਮਾਨਤਾ ਨਹੀਂ ਦੇਂਦੇ ਅਤੇ ਨਾ ਹੀ ਪ੍ਰਵਾਹ ਕਰਦੇ ਹਾਂ

ਅਸੀਂ ਇਹ ਉਪਰਾਲਾ ਸੁਧਾਰ ਦੇ ਮੁੱਢਲੇ ਮਨੁੱਖੀ ਹੱਕ ਅਤੇ ਫਰਜ਼ ਦੀ ਰੌਸ਼ਨੀ ਵਿਚ ਆਪਣੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਇਮਾਨਦਾਰੀ ਨਾਲ ਸਾਰਿਆਂ ਦੇ ਸਹਿਯੋਗ ਨਾਲ ਕਰਨ ਦਾ ਯਤਨ ਕਰ ਰਹੇ ਹਾਂ

ਕੀ ਦਿਲਗੀਰ ਜੀ ਜਾਂ ਕਿਸੇ ਹੋਰ ਦੇ ਹਉਮੈ ਅਤੇ ਬੌਖਲਾਹਟ ਕਾਰਨ ਰੱਦ ਕਰ ਦੇਣ ਨਾਲ ਉਪਰਾਲੇ ਨੂੰ ਕੋਈ ਫਰਕ ਪੈਂਦਾ ਹੈ? ਸਾਡੀ ਸਮਝ ਅਨੁਸਾਰ ਉਪਰਾਲੇ ਨੂੰ ਫਰਕ ਸਿਰਫ ਇਸ ਗੱਲ ਦਾ ਪੈਂਦਾ ਹੈ ਕਿ ਇਹ ਗੁਰਮਤਿ ਸੇਧ ਦੇ ਕਿਤਨਾ ਨੇੜੇ ਹੈ ਇਸ ਲਈ ਗੁਰਮਤਿ ਦੀ ਸੇਧ ਵਿਚ ਸੁਝਾਅ/ਵਿਚਾਰ ਦੇਣ ਲਈ ਅਸੀਂ ਵਾਰ-ਵਾਰ ਅਤੇ ਇਮਾਨਦਾਰੀ ਨਾਲ ਬੇਨਤੀਆਂ ਕੀਤੀਆਂ

8. ਟਿੱਪਣੀ: ਇਹ ਅਰਵਿੰਦਰ ਸਿੰਘ ਕੀ ਸ਼ੈ ਹੈ; ਕਿਸ ਦਾ ਬੰਦਾ ਹੈ ਜਾਂ ਏਜੰਟ ਹੈ; ਕਦ ਜੰਮਿਆ ਸੀ; ਇਸ ਦਾ ਮੈਨੂੰ ਕੋਈ ਪਤਾ ਨਹੀਂ ਇਕ ਸੱਜਣ ਨੇ ਇਨ੍ਹਾਂ ਬਾਰੇ ਕਿਹਾ ਸੀ: ਕਿਆ ਪਿੱਦੀ ਕਿਆ ਪਿੱਦੀ ਕਾ ਸ਼ੋਰਬਾ ਮੈਂ ਤਤ ਗੁਰਮਤਿ ਵਾਲਿਆਂ ਨੂੰ ਅਰਜ਼ ਕਰਾਂਗਾ ਕਿ ਸਸਤੇ ਨਾ ਬਨਣ; ਕਿਸੇ ਕੋਲੋਂ ਲਿਖਵਾਉਣ ਦੀ ਬਜਾਇ ਆਪਣੇ ਮੋਢੇਤੇ ਬੰਦੂਕ ਰੱਖ ਕੇ ਆਪ ਸਾਹਮਣੇ ਆਉਣ

ਸਾਡਾ ਪੱਖ: ਵੀਰ ਅਰਵਿੰਦਰ ਸਿੰਘ ਕੌਣ ਹੈ, ਇਹ ਸਾਨੂੰ ਵੀ ਨਹੀਂ ਪਤਾ ਉਸ ਨੇ ਟਿੱਪਣੀਆਂ ਰਾਹੀਂ ਜੋ ਵੀ ਵਿਚਾਰ ਦਿੱਤੇ ਉਸ ਦੇ ਨਿੱਜੀ ਵਿਚਾਰ ਹਨ ਪਰ ਤੁਸੀ ਸ਼ੱਕ ਖੜੇ ਕਰਨ ਦਾ ਮੁਜ਼ਾਹਰਾ ਕਰ ਕੇ ਆਪਣੀ ਸ਼ਖਸੀਅਤ ਵਿਚਲੀ ਕਾਹਲੀ ਅਤੇ ਬੜਬੋਲੇਪਨ ਦਾ ਹੀ ਪ੍ਰਗਟਾਵਾ ਹੀ ਕੀਤਾ ਹੈ

ਮਨ ਕਰਕੇ ਤੁਸੀ ਵੀ ਇਹ ਜਾਣਦੇ ਹੋ ਕਿਤੱਤ ਗੁਰਮਤਿ ਪਰਿਵਾਰ ਵਾਲੇ ਕਦੇ ਵੀ ਕਾਹਲੀ ਅਤੇ ਬੌਖਲਾਹਟ ਵਿਚ ਕੇ ਟਿੱਪਣੀਆਂ ਦੀ ਕੁਕੜ ਖੇਹ ਵਿਚ ਨਹੀਂ ਉਲਝਦੇ ਜੇ ਕਦੇ ਕੋਈ ਟਿੱਪਣੀ ਕੀਤੀ ਵੀ ਹੈ ਤਾਂ ਬਕਾਇਦਾ ਪਰਿਵਾਰ ਦੇ ਨਾਮਤੇ ਕੀਤੀ ਹੈ ਨਕਲੀ ਆਈ ਡੀ ਰਾਹੀਂ ਕੋਈ ਪੰਥਕ ਸੇਵਾ ਨਿਭਾਉਣ ਦਾ ਭਰਮ ਅਤੇ ਸ਼ੋਂਕ ਸਾਨੂੰ ਨਹੀਂ ਹੈ

ਇਹ ਵੀ ਤੁਸੀ ਜਾਣਦੇ ਹੋ ਕਿ ਪਰਿਵਾਰ ਵਾਲੇ ਜਦੋਂ ਵੀ ਆਪਣਾ ਪੱਖ ਰੱਖਦੇ ਹਨ, ਠੋਸ ਤੱਥਾਂ ਅਤੇ ਦਲੀਲਾਂ ਨਾਲ ਰੱਖਦੇ ਹਨ ਨੁੱਕਤਾਵਾਰ ਰੱਖਦੇ ਹਨ ਹਵਾ ਵਿਚ ਤੀਰ ਨਹੀਂ ਛੱਡਦੇ ਇਤਨਾ ਹੈ ਕਿ ਜਦੋਂ ਕੁਝ ਸੱਜਣ ਸਿਰਫ ਸਾਨੂੰ ਉਲਝਾਉਣ ਦੇ ਮਕਸਦ ਨਾਲ ਵਾਰ-ਵਾਰ ਉਹੀ ਪੁਰਾਣੀਆਂ ਗੱਲਾਂ ਦੁਹਰਾਈ ਜਾਂਦੇ ਹਨ ਤਾਂ ਸਾਨੂੰ ਮਜ਼ਬੂਰਨ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਪੈਂਦਾ ਹੈ, ਕਿਉਂਕਿ ਇਸ ਨਾਲ ਕੀਮਤੀ ਸਮੇਂ ਦੀ ਬਰਬਾਦੀ ਹੁੰਦੀ ਹੈ ਸਾਡਾ ਇਹ ਪੱਖ ਪੜ੍ਹ ਕੇ ਤਾਂ ਤੁਹਾਨੂੰ ਅਤੇ ਹੋਰ ਸਾਰਿਆਂ ਨੂੰ ਇਹ ਤਸੱਲੀ ਹੋ ਜਾਣੀ ਚਾਹੀਦੀ ਹੈ ਕਿ ਅਸੀਂ ਆਪਣਾ ਪੱਖ ਖੁੱਲ ਕੇ ਰੱਖਦੇ ਹਾਂ ਅਤੇ ਨਕਲੀ ਆਈ ਡੀ ਦੀ ਘੱਟੀਆ ਗੇਮ ਨਹੀਂ ਖੇਡਦੇ

ਉਪਰੋਕਤ ਵਿਚਾਰ ਵਿਚ ਅਸੀਂ ਵੇਖਿਆ ਕਿ ਦਿਲਗੀਰ ਜੀ ਹਉਮੈ, ਈਰਖਾ ਆਦਿ ਕਮਜ਼ੋਰੀਆਂ ਦੇ ਪ੍ਰਭਾਵ ਹੇਠ ਇਸ ਉਪਰਾਲੇ ਅਤੇ ਪਰਿਵਾਰ ਬਾਰੇ ਹਲਕੇ ਪੱਧਰ ਦਾ ਅਤੇ ਝੂਠਾ ਪ੍ਰਚਾਰ ਕਰ ਰਹੇ ਹਨ ਉਨ੍ਹਾਂ ਦੀ ਇਸ ਪਹੁੰਚਤੇ ਅਫਸੋਸ ਹੀ ਕੀਤਾ ਜਾ ਸਕਦਾ ਹੈ

ਅਮਰਜੀਤ ਸਿੰਘ ਜੀ ਚੰਦੀ

ਅਮਰਜੀਤ ਸਿੰਘ ਜੀ ਚੰਦੀ ਪੰਥ ਦੇ ਸੁਚੇਤ ਤਬਕੇ ਵਿਚ ਵਿਚਰਦੇ ਬਜ਼ੁਰਗ ਵਿਦਵਾਨ ਹਨ ਉਨ੍ਹਾਂ ਦੀਆਂ ਲਿਖਤਾਂ ਬਹੁਤ ਪਹਿਲਾਂ ਤੋਂ ਸਾਹਮਣੇ ਆਉਂਦੀਆਂ ਰਹੀਆਂ ਹਨ ਉਹ ਕੁਝ ਸਮਾਂ ਰੋਜ਼ਾਨਾ ਸਪੋਕਸਮੈਨ ਦੇ ਸਹਿ-ਸੰਪਾਦਕ ਵੀ ਰਹੇ ਮੋਹਾਲੀ ਵਿਖੇ ਡਾ. ਦਿਲਗੀਰ ਜੀ ਦੇ ਘਰ ਹੋਈਆਂ ਰਹਿਤ ਮਰਿਯਾਦਾ ਸੁਧਾਰ ਸੰਬੰਧੀ ਮੁੱਢਲੀਆਂ ਮੀਟਿੰਗਾਂ ਵਿਚ ਉਹ ਬਕਾਇਦਾ ਸ਼ਾਮਿਲ ਹੁੰਦੇ ਰਹੇ ਹੁਣ ਤੱਕ ਇਹ ਵੀ ਮੰਨਿਆ ਜਾਂਦਾ ਸੀ ਕਿ ਉਹ ਕਿਸੇ ਧੜੇ ਨਾਲ ਨਹੀਂ ਜੁੜੇ ਹੋਏ ਉਨ੍ਹਾਂ ਦੀ ਇਸ ਪਛਾਣ ਕਾਰਨ ਇਕ ਸੰਯੋਜਕ ਵਜੋਂ ਅਸੀਂ ਉਨ੍ਹਾਂ ਨੂੰ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੀਆਂ ਵਿਚਾਰ ਇਕੱਤਰਤਾਵਾਂ ਦੀ ਪ੍ਰਬੰਧਕ ਕਮੇਟੀਆਂ ਵਿਚ ਦੋਨੋਂ ਵਾਰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਖਿੜੇ-ਮੱਥੇ ਪ੍ਰਵਾਨ ਕਰਦੇ ਹੋਏ, ਆਪਣੀ ਸਹਿਮਤੀ ਦਿੱਤੀ ਪਿਛਲੀ ਵਾਰ ਉਹ ਆਪਣੀ ਖਰਾਬ ਸਿਹਤ ਕਾਰਨ ਸ਼ਾਮਿਲ ਨਹੀਂ ਹੋ ਪਾਏ ਇਸ ਵਾਰ ਉਹ ਪੂਰੀ ਇਕੱਤਰਤਾ ਵਿਚ ਸ਼ਾਮਿਲ ਰਹੇ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਖੁੱਲ ਕੇ ਸਾਹਮਣੇ ਰੱਖੇ ਹਰ ਮੱਦ ਤੇ ਗੁਰਮਤਿ ਦੀ ਰੌਸ਼ਨੀ ਵਿਚ ਵਿਚਾਰ ਕਰਨ ਉਪਰੰਤ ਉਸ ਨੂੰ ਸਰਬਸੰਮਤੀ ਨਾਲ ਚੰਦੀ ਜੀ ਸਮੇਤ ਸਾਰੇ ਹਾਜ਼ਰੀਨ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਕਿਸੇ ਇਕ ਮੱਦ ਤੇ ਬੀਬੀ ਹਰਬੰਸ ਕੌਰ ਜੀ (ਜੋ ਉਸ ਮੱਦਤੇ ਵਿਚਾਰ ਵੇਲੇ ਆਪਣੇ ਬੇਟੇ ਦੀ ਸੰਭਾਲ ਲਈ ਕੁਝ ਦੇਰ ਵਾਸਤੇ ਬਾਹਰ ਗਏ ਸਨ) ਨੇ ਹੱਥ ਖੜੇ ਨਹੀਂ ਕੀਤੇ ਜਦੋਂ ਉਨ੍ਹਾਂ ਨੂੰ ਵਿਚਾਰ ਅਤੇ ਪ੍ਰਸੰਗ ਸਮਝਾਇਆ ਗਿਆ ਤਾਂ ਉਨ੍ਹਾਂ ਨੇ ਸਹਿਮਤ ਹੁੰਦੇ ਹੋਏ ਹੱਥ ਖੜੇ ਕਰ ਦਿੱਤੇ ਭਾਵ ਜੇ ਉੱਥੇ ਕੋਈ ਕਿਸੇ ਫਾਈਨਲ ਹੋਈ ਮੱਦ ਨਾਲ ਸਹਿਮਤ ਨਹੀਂ ਸੀ ਤਾਂ ਉਹ ਆਪਣੀ ਵੱਖਰੀ ਅਸਹਿਮਤੀ ਦਰਜ ਕਰਵਾ ਸਕਦਾ ਸੀ, ਜੋ ਬਕਾਇਦਾ ਕਾਰਵਾਈ ਵਿਚ ਦਰਜ ਹੋ ਜਾਣੀ ਸੀ ਪਰ ਉੱਥੇ ਸਹਿਮਤੀ ਦੇਣ ਉਪਰੰਤ ਬਾਹਰ ਕੇ ਗੁੰਮਰਾਹ-ਕੁੰਨ ਪ੍ਰਚਾਰ ਕਰਨਾ ਸੁਹਿਰਦਤਾ ਅਤੇ ਗੰਭੀਰਤਾ ਦੀ ਘਾਟ ਹੀ ਹੈ

ਪਾਠਕਾਂ ਨੂੰ ਸ਼ਾਇਦ ਪਤਾ ਹੋਵੇ ਕਿ ਚੰਦ ਕੁ ਸੱਜਣਾਂ ਵਲੋਂ ਇਸ ਸੁਧਾਰ ਉਪਰਾਲੇ ਦਾ ਨਜਾਇਜ਼ ਵਿਰੋਧ ਕਰਨ ਪਿੱਛੇ ਦੱਸਿਆ ਜਾਂਦਾ ਇਕ ਵੱਡਾ ਕਾਰਨ ਪਰਿਵਾਰ ਵਲੋਂ ਸਮੇਂ-ਸਮੇਂ ਤੇ ਰੱਖਿਆ ਇਹ ਵਿਚਾਰ ਹੈ ਕਿ ਨਾਨਕ ਸਰੂਪਾਂ ਸਮੇਤ ਕਿਸੇ ਵੀ ਦੇਹਧਾਰੀ ਲਈਗੁਰੂ ਜਾਂਰੱਬ ਵਿਸ਼ੇਸ਼ਣ ਵਰਤਣਾ, ਗੁਰਮਤਿ ਦੀ ਉਲੰਘਣਾ ਹੈ ਅਸੀਂ ਸਿਰਫ ਆਪਣਾ ਵਿਚਾਰ ਦਿੱਤਾ ਅਤੇ ਆਪਣੀ ਸਮਝ ਅਨੁਸਾਰ ਇਸ ਨੂੰ ਅਪਨਾਇਆ ਪਰ ਕਿਸੇ ਨੂੰ ਇਸ ਲਈ ਮਜ਼ਬੂਰ ਨਹੀਂ ਕੀਤਾ ਅਤੇ ਨਾ ਹੀ ਕੋਈ ਫਤਵਾ ਜਾਰੀ ਕੀਤਾ ਇਸ ਉਪਰਾਲੇ ਦੌਰਾਨ ਵੀ ਇਹ ਗੱਲ ਵਾਰ-ਵਾਰ ਦੁਹਰਾਈ ਗਈ ਕਿ ਹਾਲੀਂ ਤੱਕ ਕੁਝ ਫਾਈਨਲ ਨਹੀਂ ਹੋਇਆ ਹੈ, ਵਿਚਾਰ ਚਰਚਾ ਵਿਚ ਸ਼ਾਮਿਲ ਹੋ ਕੇ, ਗੁਰਮਤਿ ਦੀ ਰੌਸ਼ਨੀ ਵਿਚ ਵਿਚਾਰ ਉਪਰੰਤ, ਕੋਈ ਵੀ ਬਦਲਾ ਕਰਵਾ ਸਕਦੇ ਹੋ

ਦਿਲਚਸਪ ਗੱਲ ਹੈ ਕਿ ਨਿੱਜੀ ਵਿਚਾਰ ਚਰਚਾਵਾਂ ਵਿਚ, ਪਰਿਵਾਰ ਦੇ ਗਠਨ ਦੇ ਪਹਿਲਾਂ ਤੋਂ ਹੀ, ਅਸੀਂ ਚੰਦੀ ਜੀ ਦੇ ਇਹ ਵਿਚਾਰ ਸੁਣਦੇ ਆਏ ਹਾਂ ਕਿ ਨਾਨਕ ਸਰੂਪਾਂ ਸਮੇਤ ਕਿਸੇ ਵੀ ਦੇਹਧਾਰੀ ਲਈਗੁਰੂ ਵਿਸ਼ੇਸ਼ਣ ਵਰਤਣਾ ਗੁਰਮਤਿ ਅਨੁਸਾਰ ਜਾਇਜ਼ ਨਹੀਂ ਪਰ ਨਾ ਜਾਣੇ ਕਿਸ ਮਜਬੂਰੀ ਜਾਂ ਡਰ ਕਾਰਨ ਚੰਦੀ ਜੀ ਆਪਣੀ ਗੁਰਮਤਿ ਸਮਝ ਦਾ ਇਹ ਪੱਖ ਪੂਰੀ ਤਰ੍ਹਾਂ ਸਪਸ਼ਟਤਾ ਅਤੇ ਦ੍ਰਿੜਤਾ ਨਾਲ ਜਨਤਕ ਤੌਰ ਤੇ ਪਾਠਕਾਂ ਸਾਹਮਣੇ ਨਹੀਂ ਰੱਖ ਪਾਏ ਇਸ ਵਿਸ਼ੇਤੇ ਉਨ੍ਹਾਂ ਨੇ ਸਿੱਖ ਮਾਰਗ ਵੈਬਸਾਈਟਤੇ ਇਕ ਲੰਮੀ ਲੇਖ-ਲੜੀਗੁਰਮਤਿ ਵਿਚ ਗੁਰੂ ਦਾ ਸੰਕਲਪ ਪ੍ਰਕਾਸ਼ਿਤ ਕਰਵਾਈ

ਇਕੱਤਰਤਾ ਵਿਚ ਪੂਰਨ ਸਹਿਮਤੀ ਪ੍ਰਗਟਾਉਣ ਉਪਰੰਤ ਜਨਤਕ ਤੌਰਤੇ ਕੁਝ ਲਿਖਤਾਂ ਰਾਹੀਂ ਇਕੱਤਰਤਾ ਬਾਰੇ ਬੇਲੌੜੇ ਸ਼ੰਕੇ ਪੈਦਾ ਕਰਨ ਦੀ ਕੋਸ਼ਿਸ਼ ਰਾਹੀਂ ਇਸ ਉਪਰਾਲੇ ਦੇ ਚੰਦ ਕੁ ਵਿਰੋਧੀਆਂ ਨੂੰ ਮਸਾਲਾ ਪ੍ਰਦਾਨ ਕਰਨ ਦਾ ਕੰਮ ਚੰਦੀ ਜੀ ਨੇ ਕੀਤਾ ਚੰਦੀ ਜੀ ਨੇ ਆਪਣੀਆਂ ਇਨ੍ਹਾਂ ਲਿਖਤਾਂ ਵਿਚ ਆਪਣੇ ਨਾਲ ਅਸਹਿਮਤ ਸੱਜਣਾਂ ਦੀ ਗੁਰਮਤਿ ਸਮਝ ਅਤੇ ਯੋਗਤਾਤੇ ਵੀ ਵੱਡੇ ਪ੍ਰਸ਼ਨ-ਚਿੰਨ੍ਹ ਖੜੇ ਕਰਨ ਦੀ ਕੋਸ਼ਿਸ਼ ਕੀਤੀ ਹੈ

ਇਥੇ ਚੰਦੀ ਜੀ ਸ਼ਾਇਦ ਇਹ ਭੁਲ ਗਏ ਹਨ ਕਿ ਜਿਨ੍ਹਾਂ ਕੁਝ ਸੱਜਣਾਂ ਦੇ ਪ੍ਰਭਾਵ ਹੇਠ ਉਹ ਇਹ ਮਸਾਲਾ ਖਿਲਾਰ ਰਹੇ ਹਨ, ਉਨ੍ਹਾਂ ਦੇ ਵਿਰੋਧ ਦਾ ਇਕ ਵੱਡਾ ਅਤੇ ਬੇਲੋੜਾ ਕਾਰਨਗੁਰੂ ਵਿਸ਼ੇਸ਼ਣ ਦਾ ਮੁੱਦਾ ਹੈ ਕੀ ਹੁਣ ਉਨ੍ਹਾਂ ਨੇਗੁਰੂ ਵਿਸ਼ੇਸ਼ਣ ਦੇ ਮਸਲੇਤੇ ਸਟੈਂਡ ਬਦਲ ਲਿਆ ਹੈ ਜਾਂ ਉਹ ਮਨਜੀਤ ਸਿੰਘ ਜੀ ਮੋਹਾਲੀ ਵਾਂਗੂ ਮੁੱਕਰ ਜਾਣਾ ਚਾਹੁੰਦੇ ਹਨ ਕਿ ਮੇਰਾ ਕਦੀ ਇਹ ਸਟੈਂਡ ਨਹੀਂ ਰਿਹਾ? ਕਹਾਵਤ ਵੀ ਹੈ ਕਿ ਮਰ ਗਏ ਅਤੇ ਮੁੱਕਰ ਗਏ ਦਾ ਕੋਈ ਇਲਾਜ ਨਹੀਂ ਹੁੰਦਾ ਵੈਸਾ ਮੁਕਰਿਆ ਵੀ ਆਤਮਿਕ ਪੱਖੋਂ ਮਰਿਆ ਹੀ ਹੁੰਦਾ ਹੈ

ਖੈਰ! ਜੇ ਚੰਦੀ ਜੀ ਨੂੰ ਇਸ ਉਪਰਾਲੇ ਬਾਰੇ ਜਾਂ ਇਸਦੇ ਸ਼ਾਮਿਲ ਸੱਜਣਾਂ ਬਾਰੇ ਕੋਈ ਸ਼ੰਕਾ ਜਾਂ ਇਤਰਾਜ਼ ਸੀ ਤਾਂ ਉਹ ਸਮੇਂ ਤੇ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਜਾਂ ਸੰਯੋਜਕ ਨਾਲ ਵਿਚਾਰ ਲੈਣਾ ਚਾਹੀਦਾ ਸੀ ਵਿਚਾਰ ਚਰਚਾ ਦੌਰਾਨ ਵੀ ਇਹ ਪੱਖ ਉਹ ਖੁੱਲ ਕੇ ਰੱਖ ਸਕਦੇ ਸਨ ਉਸ ਉਪਰੰਤ ਵੀ ਇਹ ਸੁਹਿਰਦ ਅਤੇ ਗੰਭੀਰ ਵਿਦਵਾਨ ਵਜੋਂ ਸੰਯੋਜਕਾਂ ਨੂੰ ਆਪਣਾ ਪੱਖ ਨਿੱਜੀ ਤੌਰ ਰੱਖ ਸਕਦੇ ਸਨ ਇਕੱਤਰਤਾ ਤੋਂ ਬਾਅਦ ਉਨ੍ਹਾਂ ਨੇ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਨਾਲ ਫੋਨ ਤੇ ਹੋਈ ਗੱਲਬਾਤ ਦੌਰਾਨ ਇਹ ਕਿਹਾ ਵੀ ਸੀ ਕਿ ਮੈਂ ਆਪ ਜੀ ਨੂੰ ਇਸ ਸੰਬੰਧ ਵਿਚ ਇਕ ਨਿੱਜੀ ਖੱਤ ਲਿਖਾਂਗਾ ਪਰ ਪਤਾ ਨਹੀਂ ਕਿਹੜੀ ਮਜ਼ਬੂਰੀ ਜਾਂ ਗਲਤ ਪ੍ਰਭਾਵ ਦਾ ਸ਼ਿਕਾਰ ਹੋ ਕੇ ਉਨ੍ਹਾਂ ਨੇ ਸੁਹਿਰਦਤਾ ਦਾ ਤਿਆਗ ਕਰਦੇ ਹੋਏ, ਇਸ ਸੰਬੰਧੀ ਜਨਤਕ ਤੌਰਤੇ ਖਿਲਾਰਾ ਪਾਉਣ ਦਾ ਰਾਹ ਅਪਣਾ ਲਿਆ

ਚੰਦੀ ਜੀ ਅਤੇ ਇਸ ਉਪਰਾਲੇ ਦੇ ਇੱਕਾ-ਦੁੱਕਾ ਪੱਕੇ ਵਿਰੋਧੀਆਂ ਦੀ ਇਸ ਗਲਤ ਪਹੁੰਚ ਪਿੱਛੇ ਸਪਸ਼ਟ ਨਜ਼ਰ ਆਉਂਦੇ ਪ੍ਰਭਾਵ ਦਾ ਖੁੱਲਾਸਾ ਇਸ ਲੇਖ ਲੜੀ ਦੇ ਨਿਚੋੜ ਵਾਲੇ ਅਗਲੇ ਅਤੇ ਅੰਤਿਮ ਭਾਗ ਵਿਚ ਕਰਨ ਦਾ ਯਤਨ ਕਰਾਂਗੇ ਫਿਲਹਾਲ ਵਾਜਬ ਜਵਾਬਦੇਹੀ ਦੇ ਫਰਜ਼ ਵਜੋਂ ਚੰਦੀ ਜੀ ਵਲੋਂ ਆਪਣੀਆਂ ਇਨ੍ਹਾਂ ਦੋ ਲਿਖਤਾਂ ਵਿਚ ਇਸ ਉਪਰਾਲੇ ਸੰਬੰਧੀ ਉਠਾਏ ਕੁਝ ਨੁੱਕਤਿਆਂ ਬਾਰੇ ਗੁਰਮਤਿ ਦਲੀਲ ਦੀ ਰੌਸ਼ਨੀ ਵਿਚ ਆਪਣਾ ਪੱਖ ਰੱਖਦੇ ਹੋਏ, ਉਨ੍ਹਾਂ ਦੀਆਂ ਲਿਖਤਾਂ ਵਿਚਲੀ ਕਚਿਆਈ ਅਤੇ -ਸੁਹਿਰਦਤਾ ਨੂੰ ਸਪਸ਼ਟ ਕਰਨ ਦਾ ਯਤਨ ਕਰ ਰਹੇ ਹਾਂ

ਇਸ ਵਿਸ਼ੇਤੇ ਉਨ੍ਹਾਂ ਦਾ ਪਹਿਲਾ ਲੇਖ 04 ਨਵੰਬਰ 12 ਨੂੰ ਵੈਬਸਾਈਟ ਖਾਲਸਾ ਨਿਊਜ਼ ਸਮੇਤ ਕੁਝ ਹੋਰ ਥਾਂ ਛਪਿਆ, ਜਿਸ ਦਾ ਸਿਰਲੇਖ ਸੀ ਸਿੱਖੀ ਦੀ ਬੁਰੀ ਹਾਲਤ ਸਾਡੀ ਸਮਝ ਅਨੁਸਾਰਸਿੱਖੀ ਬਾਬਾ ਨਾਨਕ ਜੀ ਵਲੋਂ ਗੁਰਬਾਣੀ ਰਾਹੀਂ ਸਮਝਾਏ ਸੱਚ ਦੇ ਗਿਆਨ ਤੇ ਇਮਾਨਦਾਰੀ ਨਾਲ ਤੁਰਨ ਦੀ ਸੇਧ ਦਿੰਦੀ ਵਿਚਾਰਧਾਰਾ ਹੈ ਇਹ ਵਿਚਾਰਧਾਰਾ ਹਮੇਸ਼ਾਂ ਤੋਂ ਲਾਸਾਣੀ ਸੀ ਅਤੇ ਰਹੇਗੀ ਇਸ ਕਰਕੇ ਇਸ ਦੀਬੁਰੀ ਹਾਲਤ ਕਦੇ ਨਹੀਂ ਹੋ ਸਕਦੀ ਹਾਂ, ਬੁਰੀ ਹਾਲਤ ਉਨ੍ਹਾਂ ਦੀ ਹੈ, ਜੋ ਇਸ ਵਿਚਾਰਧਾਰਾ ਨੂੰ ਮੰਨਣ ਦਾ ਦਾਅਵਾ ਕਰਦੇ ਹੋਏਸਿੱਖ ਕੌਮ ਕਹਿਲਾਉਂਦੇ ਹਨ ਉਨ੍ਹਾਂ ਦੀ ਬੁਰੀ ਹਾਲਤ ਦਾ ਇਕੋ ਇਕ ਮੁੱਖ ਕਾਰਨ ਉਨ੍ਹਾਂ ਵਲੋਂ ਇਸ ਵਿਚਾਰਧਾਰਾ ਨੂੰ ਇਮਾਨਦਾਰੀ ਨਾਲ ਸਮਝਣ ਅਤੇ ਅਪਨਾਉਣ ਦੀ ਥਾਂ ਇਸ ਨੂੰ ਕਰਮਕਾਂਡੀ ਅਤੇ ਰੂੜੀਵਾਦੀ ਰੂਪ ਦੇ ਕੇ ਧਰਮੀ ਹੋਣ ਦਾ ਵਹਿਮ ਪਾਲ ਲੈਣਾ ਹੈ

ਆਪਣੇ ਇਸ ਲੇਖ ਵਿਚ ਚੰਦੀ ਜੀ ਵਲੋਂ ਜੰਮੂ ਵਿਖੇ ਹੋਈ ਇਕੱਤਰਤਾ ਦਾ ਨਾਂ ਲਏ ਬਿਨਾਂ ਇਸ਼ਾਰਾ ਕਰਦੇ ਹੋਏ ਉਠਾਏ ਕੁਝ ਨੁਕਤੇ ਅਤੇ ਉਨ੍ਹਾਂ ਬਾਰੇ ਸਾਡਾ ਪੱਖ ਕ੍ਰਮਵਾਰ ਇਸ ਤਰਾਂ ਹੈ:

1. ਟਿਪਣੀ: ਅੱਜ ਦੇ ਯੁਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਲੋੜ ਨਹੀਂ ਹੈ, ਗੁਰੂ ਗਿਆਨ ਹੈ ਅਤੇ ਉਸ ਨੂੰ ਮਾਡਰਨ ਯੁਗ ਦੇ ਸਾਧਨਾਂ, ਲੈਪ-ਟਾਪ, ਕੰਪਿਉਟਰ, ਸੀ ਡੀ ਜਾਂ ਪੈਨ ਡਰਾਇਵ ਵਿਚ ਸਾਂਭਿਆ ਜਾ ਸਕਦਾ ਹੈ (ਜਦ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ਇਕ ਅੱਖਰ ਤਾਂ ਕੀ, ਇਕ ਲਗ-ਮਾਤ੍ਰ ਨਾਲ ਕੀਤੀ ਛੇੜ-ਛਾੜ ਦਾ ਪਤਾ ਵੀ ਸਹਿਜੇ ਹੀ ਲਗ ਜਾਂਦਾ ਹੈ, ਪਰ ਕੰਪਿਊਟਰ ਵਿਚ ਬਦਲੀ ਅੱਧੀ ਬਾਣੀ ਦਾ ਵੀ ਕੋਈ ਪਤਾ ਨਹੀਂ ਲਗ ਸਕਦਾ)

ਸਾਡਾ ਪੱਖ : ਜੇ ਕਿਸੇ ਨਿੱਜੀ ਵਿਰੋਧ, ਈਰਖਾ ਜਾਂ ਅੰਨ੍ਹੀ ਸ਼ਰਧਾ ਵਿਚ ਗ੍ਰਸਿਆ ਸੱਜਣ ਪ੍ਰਸੰਗ ਤੋਂ ਵੱਖਰਾ ਕਰਦੇ ਹੋਏ ਕੁਝ ਵਿਚਾਰਾਂ ਨੂੰ ਇਵੇਂ ਗੁੰਮਰਾਹਕੁੰਨ ਤਰੀਕੇ ਪੇਸ਼ ਕਰਦਾ ਹੈ ਤਾਂ ਸਮਝ ਪੈਂਦੀ ਹੈ ਪਰ ਚੰਦੀ ਜੀ ਜੈਸੇ ਪ੍ਰੋੜ ਅਤੇ ਨਿਰਪੱਖ ਮੰਨੇ ਜਾਂਦੇ ਵਿਦਵਾਨ ਵਲੋਂ ਐਸੀ ਪਹੁੰਚ ਵਰਤਣ ਪਿੱਛੇ ਕੀ ਮਜ਼ਬੂਰੀ ਹੈ, ਉਹ ਆਪ ਹੀ ਦੱਸ ਸਕਦੇ ਹਨ

ਇਕੱਤਰਤਾ ਵਿਚ ਇਹ ਗੱਲ ਕਿਧਰੇ ਵੀ ਨਹੀਂ ਹੋਈ ਕਿ ਅੱਜ ਦੇ ਯੁਗ ਵਿਚਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਤਾਬੀ ਰੂਪ ਦੀ ਲੋੜ ਨਹੀਂ ਹੈ ਵਿਚਾਰ ਇਸ ਤਰ੍ਹਾਂ ਦਿੱਤਾ ਗਿਆ ਸੀ ਕਿ ਅੱਜ ਦੇ ਸਮੇਂ ਵਿਚ ਗੁਰਬਾਣੀ ਨੂੰ ਸਮਝਣ/ਸਮਝਾਉਣ ਲਈ ਨਵੇਂ ਸਾਧਨ ਵਰਤ ਲੈਣ ਵਿਚ ਕੋਈ ਹਰਜ ਨਹੀਂ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਲੇਖਾਂ ਵਿਚ ਗੁਰਬਾਣੀ ਹਵਾਲੇ ਵਰਤਣ ਵਾਲੇ ਮੌਜੂਦਾ ਸਮੇਂ ਦੇ ਲੇਖਕ 90% ਵਰਤੋਂ ਇਨ੍ਹਾਂ ਸਾਧਨਾਂ ਦੀ ਕਰਦੇ ਹਨ ਅੱਜ ਕਿਹੜਾ ਲੇਖਕ ਹੈ ਜੋ ਕੋਈ ਗੁਰਬਾਣੀ ਹਵਾਲਾ ਵਰਤਣ ਵੇਲੇ ਪਹਿਲਾਂਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਤਾਬੀ ਸਰੂਪ ਵਿਚੋਂ ਜਾ ਕੇ ਲੱਭਦਾ ਹੈ? ਜੇ ਅੱਜ ਬਾਬਾ ਨਾਨਕ ਹੁੰਦੇ ਤਾਂ ਕੀ ਉਹ ਇਨ੍ਹਾਂ ਸਾਧਨਾਂ ਦੀ ਵਰਤੋਂ ਤੋਂ ਪਰਹੇਜ਼  ਕਰਦੇ?

ਇਹ ਵੀ ਹਕੀਕਤ ਹੈ ਕਿ ਗੁਰਮਤਿ ਦੀ ਸੇਧ ਵਿਚਗੁਰੂ ਅਸਲ ਵਿਚਸੱਚ ਦਾ ਗਿਆਨ (ਰੂਪੀ ਸੇਧ) ਹੀ ਹੈ, ਉਸ ਨੂੰ ਪੇਸ਼ ਕਰਨ ਵਾਲਾ ਸਾਧਨ ਨਹੀਂ ਇਹੀ ਗਿਆਨ ਆਦਿ ਤੋਂਗੁਰੂ ਹੈ, ਗੁਰਬਾਣੀ ਸਮਝਾਉਂਦੀ ਹੈ ਕੀ ਲੈਪ-ਟਾਪ, ਪੈਨ ਡਰਾਇਵ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਪੇਸ਼ ਕਰਨ ਨਾਲ ਇਹ ਗੁਰਬਾਣੀ ਰੂਪੀ ਸੇਧਗੁਰੂ ਨਹੀਂ ਰਹਿੰਦੀ?

ਚੰਦੀ ਜੀ ਦਾ ਪੇਸ਼ ਕੀਤਾ ਇਹ ਤੱਥ ਵੀ ਇਕ ਆਪੂੰ ਬਣਾਇਆ ਭੁਲੇਖਾ ਮਾਤਰ ਹੈ ਕਿ ਗ੍ਰੰਥ ਜਾਂ ਕਿਤਾਬੀ ਸਰੂਪ ਵਿਚ ਲਗ-ਮਾਤਰ ਤੱਕ ਦੀ ਵੀ ਛੇੜ-ਛਾੜ ਨਹੀਂ ਹੋ ਸਕਦੀ ਜਾਂ ਅਸਾਨੀ ਨਾਲ ਪਛਾਣੀ ਜਾ ਸਕਦੀ ਹੈ ਛੇੜ-ਛਾੜ ਕਾਤਿਬ ਦੀ ਨੀਯਤ ਤੇ ਨਿਰਭਰ ਕਰਦੀ ਹੈ, ਮਾਧਿਅਮ ਦੇ ਸਰੂਪ ਤੇ ਨਹੀਂਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਤਾਬੀ ਸਰੂਪ ਹੀ ਇਸਦਾ ਵੱਡਾ ਸਬੂਤ ਹੈ ਹੱਥ ਲਿਖਤ ਬਹੁਤੇ ਪੁਰਤਾਨ ਸਰੂਪਾਂ ਵਿਚ ਰਾਗਮਾਲਾ ਅਤੇ ਹੋਰ  ਕੁਝ ਕੱਚੀਆਂ ਰਚਨਵਾਂ ਅਤੇ ਲਿਖਤਾਂ ਦੀ ਛੇੜਛਾੜ ਸਪਸ਼ਟ ਹੈ ਗੁਰਬਾਣੀ ਅੰਦਰ ਲਗਾਂ ਮਾਤਰਾਂ ਦੇ ਬਦਲਾਅ ਹੋਣ ਦੀ ਗੱਲ ਵੀ ਕੌਮ ਵਿਚ ਮੰਨੀ ਜਾਂਦੀ ਰਹੀ ਹੈ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਵਿਦਵਾਨਾਂ ਦੇ ਇਕ ਪੈਨਲ ਤੋਂ ਕੰਮ ਕਰਵਾ ਕੇ ਲੰਮਾ ਸਮਾਂ ਪਹਿਲਾਂ ਇਕ ਪੁਸਤਕ ਵੀ ਛਾਪੀ ਗਈ ਸੀ, ਜਿਸ ਵਿਚ ਕੁਝ ਹਜ਼ਾਰ ਪਾਠ-ਭੇਦਾਂ ਦਾ ਜ਼ਿਕਰ ਸੀ ਆਪਣੀ ਇਕ ਪੁਰਾਣੀ ਲਿਖਤ ਵਿਚ ਚੰਦੀ ਜੀ ਨੇ ਵੀ ਐਸੇ ਸੰਕੇਤ ਸਪਸ਼ਟ ਦਿੱਤੇ ਹਨ ਜੇ ਉਹ ਚਾਹੁਣਗੇ ਤਾਂ ਉਹ ਲਿਖਤ ਵੀ ਪੇਸ਼ ਕੀਤੀ ਜਾ ਸਕਦੀ ਹੈ

ਮੰਨ ਲਵੋ ਜੇ ਬਾਬਾ ਨਾਨਕ ਜੀ ਉਸ ਸਮੇਂ ਵਿਚ ਪੈਦਾ ਹੁੰਦੇ, ਜਿਸ ਸਮੇਂ ਕਾਗਜ਼ ਦੀ ਹੋਂਦ ਨਹੀਂ ਸੀ ਅਤੇ ਲਿਖਤਾਂ ਪੱਤਿਆਂ ਉਤੇ ਲਿਖੀਆ ਜਾਂਦੀਆ ਸਨ ਕੀ ਤਾਂ ਵੀ ਅਸੀਂ ਇਹੀ ਬਹਾਨਾ ਬਣਾਉਂਦੇ ਕਿ ਕਾਗਜ਼ ਜਾਂ ਹੋਰ ਨਵੇਂ ਮਾਧਿਅਮ ਵਰਤ ਲੈਣ ਦੀ ਗੱਲ ਕਰਨ ਵਾਲਾ ਮਨੁਖਅਵਿਸ਼ਵਾਸੀ ਹੈ ਖਿਆਲ ਕਰੋ, ਭਵਿੱਖ ਵਿਚ ਦੁਨੀਆਂ ਪੇਪਰਲੈਸ (ਕਾਗਜ਼ ਰਹਿਤ) ਰੂਪ ਪ੍ਰਵਾਨ ਕਰ ਲੈਂਦੀ ਹੈ ਤਾਂ ਉਸ ਸਮੇਂ ਸ਼ਾਇਦ ਕਿਤਾਬੀ ਸਰੂਪ ਮਿਲਣਾ ਦੁਰਲਭ ਹੋ ਜਾਵੇ ਜਾਂ ਸਿਰਫਅਜਾਇਬ ਘਰਾਂ ਵਿਚ ਹੀ ਨਜ਼ਰ ਆਵੇਗਾ ਫਿਰ ਉਸ ਸਮੇਂ ਕਿਤਾਬੀ ਸਰੂਪ ਦੀ ਸਾਡੀ ਜ਼ਿੱਦ ਪ੍ਰਚਾਰ ਦੇ ਰਾਹ ਵਿਚ ਰੁਕਾਵਟ ਨਹੀਂ ਬਣ ਜਾਵੇਗੀ? ਹਕੀਕਤ ਇਹ ਵੀ ਹੈ ਕਿ ਅੱਜ ਦੇ ਸਮੇਂ ਵੀ ਗੁਰਬਾਣੀ ਪ੍ਰਚਾਰ ਦਾ ਦਾਅਵਾ ਕਰਨ ਵਾਲੇ ਵਿਦਵਾਨ ਆਦਿ ਅਧਿਐਨ ਲਈ ਬਹੁਤਾ ਕਰਕੇ ਇਲੈਕਟਰਾਨਿਕ ਮਾਧਿਅਮ ਹੀ ਵਰਤ ਰਹੇ ਹਨ ਅਤੇ ਕਿਤਾਬੀ ਸਰੂਪ ਦੀ ਬਹੁਤੀ ਵਰਤੋਂ ਇਕ ਰਸਮੀ ਚਿੰਨ੍ਹ ਵਜੋਂ ਹੀ ਹੋ ਰਹੀ ਹੈ ਕੀ ਚੰਦੀ ਜੀ ਆਪਣੇ ਹਰ ਲੇਖ ਵਿਚ ਗੁਰਬਾਣੀ ਹਵਾਲੇ ਵਰਤਣ ਲਈ ਕਿਤਾਬੀ (ਗ੍ਰੰਥ) ਸਰੂਪ ਦੀ ਹੀ ਵਰਤੋਂ ਕਰਦੇ ਹਨ?

ਕਹਿਣ ਦਾ ਭਾਵ ਇਹ ਹੈ ਕਿ ਕਿਤਾਬੀ ਸਰੂਪ ਦੀ ਲੋੜ ਤੋਂ ਕੋਈ ਮੁਨਕਰ ਨਹੀਂ ਹੈ, ਪਰ ਸਮੇਂ ਦੇ ਨਾਲ ਹੋਰ ਮਾਧਿਅਮ ਵਰਤ ਲੈਣ ਵਿਚ ਕੋਈ ਹਰਜ਼ ਨਹੀਂ ਕਿਉਂਕਿ ਮਾਧਿਅਮਗੁਰੂ ਨਹੀਂ, ‘ਗੁਰੂ ਉਸ ਵਿਚਲਾਸੱਚ ਦਾ ਗਿਆਨ ਹੈ ਮਾਧਿਅਮ ਨੇ ਤਾਂ ਇਕ ਸਮਾਂ ਪੁਗਾ ਕੇ ਖਤਮ ਹੋ ਜਾਣਾ ਹੈ ਜਾਂ ਬਦਲ ਜਾਣਾ ਹੈ ਪਰ ਗੁਰਮਤਿ ਦੀ ਸੇਧ ਅਨੁਸਾਰ ਗੁਰੂਆਦਿ-ਜੁਗਾਦੀ ਹੈ ਸੋ ਨਵੇਂ ਤਰੀਕੇ ਵਰਤ ਲੈਣ ਦੇ ਸੁਝਾਅ ਨੂੰ ਲੈ ਕੇ ਹਲਕੇ ਪੱਧਰ ਦੀ ਫਤਵੇਬਾਜ਼ੀ ਸਵੈ-ਪੜਚੋਲ ਦੀ ਮੰਗ ਕਰਦੀ ਹੈ

ਸਪਸ਼ਟ ਹੈ, ਇਸ ਨੁਕਤੇ ਵਿਚ ਚੰਦੀ ਜੀ ਵਲੋਂ ਲਗਾਏ ਇਲਜ਼ਾਮ ਬੇ-ਬੁਨਿਆਦ ਅਤੇ ਪਹਿਲਾਂ ਤੋਂ ਹੀ ਜ਼ਹਿਨ ਵਿਚ ਨਿਰਧਾਰਤ ਧਾਰਨਾਵਾਂ ਅਨੁਸਾਰ ਹਨ ਇਕ ਨਿਰਪੱਖ, ਗੰਭੀਰ, ਸੁਹਿਰਦ ਅਤੇ ਸੁਚੇਤ ਵਿਦਵਾਨ ਦੀ ਆਪਣੀ ਸ਼ਖਸੀਅਤ ਤੋਂ ਹੱਟ ਕੇ ਚੰਦੀ ਜੀ ਕਿਸ ਦੇ ਗਲਤ ਪ੍ਰਭਾਵ ਹੇਠ ਕੇ ਐਸੀਆਂ ਹਲਕੇ ਪੱਧਰ ਦੀਆਂ ਗਲਤ ਬਿਆਨੀਆਂ ਤੇ ਉਤਰ ਆਏ ਹਨ, ਉਹ ਆਪ ਹੀ ਬੇਹਤਰ ਦੱਸ ਸਕਦੇ ਹਨ ਅਸੀਂ ਤਾਂ ਉਨ੍ਹਾਂ ਦੀ ਇਸ ਪਹੁੰਚ ਤੇ ਅਫਸੋਸ ਕਰਦੇ ਹੋਏ ਸਵੈ-ਪੜਚੋਲ ਦੀ ਬੇਨਤੀ ਹੀ ਕਰ ਸਕਦੇ ਹਾਂ

2. ਟਿੱਪਣੀ : ਕੇਸਾਂ ਦੇ ਸੰਭਾਲ ਦੀ ਲੋੜ ਨਹੀਂ, ਇਹ ਡੈਡ ਸੈੱਲ ਹਨ

ਸਾਡਾ ਪੱਖ: ਚੰਦੀ ਜੀ ਜਿਹੇ ਸੂਝਵਾਨ ਇਹ ਗੱਲ ਚੰਗੀ ਤਰਾਂ ਜਾਣਦੇ ਹਨ ਕਿ ਕਿਸੇ ਸੁਹਿਰਦ ਵਿਚਾਰ ਚਰਚਾ ਵਿਚ ਹਰ ਇਕ ਨੂੰ ਆਪਣੇ ਵਿਚਾਰ ਖੁੱਲ ਕੇ ਦੇਣ ਦੀ ਇਜ਼ਾਜਤ ਹੋਣੀ ਚਾਹੀਦੀ ਹੈ ਉਸ ਵਿਚਾਰ ਚਰਚਾ ਦਾ ਨਤੀਜਾ, ਕਿਸੇ ਵਲੋਂ ਦਿੱਤਾ ਨਿੱਜੀ ਵਿਚਾਰ ਨਹੀਂ, ਬਲਕਿ ਸਭਾ ਵਲੋਂ ਪਾਸ ਕੀਤਾ ਗਿਆ ਮਤਾ ਜਾਂ ਮੱਦ ਹੁੰਦੀ ਹੈ ਇਸ ਸੇਧ ਨੂੰ ਭੁਲਾ ਕੇ ਕੁਝ ਨਿੱਜੀ ਵਿਚਾਰਾਂ ਜਾਂ ਪ੍ਰਸੰਗ ਤੋਂ ਹੱਟ ਕੇ ਕੁਝ ਪੰਕਤੀਆਂ/ਲਫਜ਼ ਵਰਤਦੇ ਹੋਏ, ਪਾਠਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਚੰਦੀ ਜੀ ਜੈਸੇ ਬਜ਼ੁਰਗ ਵਿਦਵਾਨ ਨੂੰ ਨਹੀਂ ਸ਼ੋਭਦਾ ਐਸੀ ਗਲਤ ਪਹੁੰਚ ਅਪਨਾਉਣ ਲਈ ਉਨ੍ਹਾਂ ਦਾ ਕਿਸ ਪ੍ਰਭਾਵ ਜਾਂ ਕਾਰਨ ਹੇਠਬ੍ਰੇਨ-ਵਾਸ਼ ਹੋਇਆ ਹੈ, ਉਹ ਹੀ ਜਾਣਦੇ ਹਨ

ਜਿਥੋਂ ਤੱਕ ਇਕੱਤਰਤਾ ਵਿਚ ਪਾਸ ਹੋਏ ਦਸਤਾਵੇਜ਼ ਦੀ ਗੱਲ ਹੈ, ਉਸ ਵਿਚ ਬਕਾਇਦਾ ਇਹ ਜ਼ਿਕਰ ਹੈ ਕਿ ਕੇਸ ਹਰ ਮਨੁੱਖ ਦੀ ਇਕ ਮੁੱਢਲੀ ਲੋੜ ਹਨ ਅਤੇ ਇਨ੍ਹਾਂ ਦੀ ਸੰਭਾਲ ਜ਼ਰੂਰੀ ਹੈ ਕੇਸ ਕਤਲ ਕਰਵਾਉਣਾਬਜ਼ਰ ਕੁਰਹਿਤ ਵੀ ਹੈ  ਕੇਸਲਾਈਵ ਸੈੱਲ ਹਨ ਜਾਂਡੈਡ ਸੈੱਲ ਇਹ ਵਿਗਿਆਨ ਦਾ ਵਿਸ਼ਾ ਹੈ, ਪਰ ਇਹ ਕੇਸ ਹਰ ਮਨੁੱਖ ਲਈ ਜ਼ਰੂਰੀ ਹਨ ਇਕ ਚਿੰਨ੍ਹ ਵਜੋਂ ਨਹੀਂ, ਸ਼ਰੀਰ ਦੇ ਇਕ ਅੰਗ ਵਜੋਂ ਇਹ ਸੰਦੇਸ਼ ਪਾਸ ਦਸਤਾਵੇਜ਼ ਵਿਚ ਬਾਖੂਬੀ ਮਿਲਦਾ ਹੈ

ਹੁਣ ਚੰਦੀ ਜੀ ਹੀ ਜਾਣਦੇ ਹਨ ਸਭ ਕੁਝ ਜਾਣਦੇ-ਬੁਝਦੇ ਉਨ੍ਹਾਂ ਨੇ ਇਹ ਝੂਠ ਦਾ ਖਿਲਾਰਾ ਕਿਉਂ ਪਾਇਆ?

3. ਟਿੱਪਣੀ : ਕੜੇ ਦਾ ਕੋਈ ਮਹੱਤਵ ਨਹੀਂ ਹੈ, ਉਸ ਨਾਲ ਕਈਂ ਦੁਰ-ਘਟਨਾਵਾਂ ਹੋ ਜਾਂਦੀਆਂ ਹਨ, ਉਸ ਨੂੰ ਤਿਲਾਂਜਲੀ ਦੇ ਦੇਣੀ ਚਾਹੀਦੀ ਹੈ

ਸਾਡਾ ਪੱਖ: ਇਸ ਨੁੱਕਤੇਤੇ ਜੇ ਕਿਸੇ ਨੇ ਐਸਾ ਨਿੱਜੀ ਵਿਚਾਰ ਦਿੱਤਾ ਵੀ ਹੈ ਤਾਂ ਉਹ ਸਭਾ ਦਾ ਫੈਸਲਾ ਨਹੀਂ ਬਣ ਜਾਂਦਾ? ਇਕੱਤਰਤਾ ਦੌਰਾਨ ਚੰਦੀ ਜੀ ਗੁਰਮਤਿ ਦੀ ਰੌਸ਼ਨੀ ਵਿਚ ਕੜੇ ਦਾ ਕੋਈ ਮਹੱਤਵ ਕਿਉਂ ਨਹੀਂ ਸਮਝਾ ਪਾਏ? ਹਲਕੇ ਪੱਧਰ ਦੇ ਵਿਰੋਧ ਵਿਚ ਉਤਰ ਆਉਣ ਦੀ ਥਾਂਵੇਂ, ਜੇ ਆਪਣੀ ਇਸ ਲਿਖਤ ਵਿਚ ਵੀ ਚੰਦੀ ਜੀ ਕੜੇ ਦੀ ਪ੍ਰਮਾਣਿਕਤਾ ਸੰਬੰਧੀ ਤੱਥ ਭਰਪੂਰ ਦੋ-ਚਾਰ ਲਾਈਨਾਂ ਲਿੱਖ ਦੇਂਦੇ ਤਾਂ ਸਾਰਿਆਂ ਲਈ ਲਾਹੇਵੰਦ ਹੋਣਾ ਸੀ ਸ਼ੰਕਾ ਕਿਉਂ ਉਠਾਇਆ ਦਾ ਸ਼ੋਰ ਪੁਜਾਰੀਵਾਦ ਹੁੰਦਾ ਹੈ, ਸ਼ੰਕੇ ਦੀ ਨਿਵਰਤੀ ਕਰਨਾ ਗੁਰਮਤਿ ਅਨੁਸਾਰ ਸਹੀ ਪ੍ਰਚਾਰ ਹੁੰਦਾ ਹੈ

ਪਾਸ ਦਸਤਾਵੇਜ਼ ਵਿਚ ਕੜਾ ਇਕ ਕਕਾਰ ਵਜੋਂ ਬਕਾਇਦਾ ਮੌਜੂਦ ਹੈ

4.      ਟਿੱਪਣੀ : ਕੰਘੇ ਨੂੰ ਹਰ ਵੇਲੇ ਕੌਲ ਰੱਖਣ ਦੀ ਕੋਈ ਤੁੱਕ ਨਹੀਂ ਹੈ, ਸਭ ਘਰਾਂ ਵਿਚ ਕੰਘੀਆਂ ਹੁੰਦੀਆਂ ਹਨ ਸਾਰੇ ਉਨ੍ਹਾਂ ਨਾਲ ਹੀ ਵਾਲ ਵਾਹੁੰਦੇ ਹਨ, ਕਿਤੇ ਬਾਹਰ ਜਾਣਾ ਹੋਵੇ ਤਾਂ ਕੰਘੀ ਨਾਲ ਰੱਖੀ ਜਾ ਸਕਦੀ ਹੈ

ਸਾਡਾ ਪੱਖ: ਚੰਦੀ ਜੀ, ਪਤਾ ਨਹੀਂ ਕੁਝ ਸੱਜਣਾਂ ਵਲੋਂਸ਼ੋਸ਼ੇਬਾਜੀਆਂ ਦੇ ਸ਼ੁਗਲ ਰਾਹੀਂ ਵਿਰੋਧ ਕਰਨ ਦਾ ਹਲਕੇ ਪੱਧਰ ਦਾ ਰਸਤਾ ਕਿਉਂ ਅਪਣਾ ਰਹੇ ਹਨ? ਇਕ ਕਕਾਰ ਵਜੋਂ ਕੰਘੇ ਦੇ ਸੰਦਰਭ ਵਾਲੀ ਮੱਦ ਅਤੇ ੳੇੁਸ ਦੀ ਵਿਆਖਿਆ ਦਸਤਾਵੇਜ਼ ਵਿਚ ਬਾਖੂਬੀ ਮਿਲਦੀ ਹੈ, ਜਿਸ ਤੇ ਚੰਦੀ ਜੀ ਨੇ ਵੀ ਪੂਰਨ ਸਹਿਮਤੀ ਦਿੱਤੀ ਹੋਈ ਹੈ ਕਿਸੇ ਦੇ ਨਿੱਜੀ ਵਿਚਾਰਾਂ ਨੂੰ ਲੈ ਕੇ ਉਪਰਾਲੇ ਬਾਰੇ ਸ਼ੋਸ਼ੇਬਾਜੀ ਕਰਨਾ ਕਿਵੇਂ ਜਾਇਜ਼ ਹੈ? ਇਹ ਸਹੀ ਹੈ ਕਿਕੰਘੇ ਨੂੰ ਨਾਲ ਰੱਖਣ ਦੀ ਲੋੜ ਬਾਹਰ (ਸਫਰ ਆਦਿ) ’ਤੇ ਜਾਣ ਵੇਲੇ ਹੀ ਪੈਂਦੀ ਹੈ ਹਾਂ, ਗੁਰਮਤਿ ਨੂੰ ਦਰਕਿਨਾਰ ਕਰਦੇ ਹੋਏ, ਇਸ ਨੂੰ ਇਕਧਾਰਮਿਕ ਚਿੰਨ੍ਹ ਮੰਨਣਾ ਹੈ ਤਾਂ ਇਸ ਨੂੰ ਕਿਰਪਾਨ ਨਾਲ ਬੰਨ੍ਹ ਕੇ ਜਾਂ ਧਾਗੇ ਵਿਚ ਪਰੋ ਕੇ ਗਲੇ ਵਿਚ ਪਾਉਂਦੇ ਹੋਏ ਵੀਅੰਗ-ਸੰਗ ਰੱਖਦੇਧਰਮੀ ਹੋਣ ਦਾ ਭਰਮ ਪਾਲਿਆ ਜਾ ਸਕਦਾ ਹੈ

5.      ਟਿੱਪਣੀ: ਰੇਬ ਕਛਹਰਿਆਂ ਦੀ ਕੀ ਲੋੜ ਹੈ, ਉਨ੍ਹਾਂ ਦੀ ਥਾਂ ਬਾਜ਼ਾਰੀ ਅੰਡਰ-ਵੀਅਰ ਆਪਣਾ ਲੈਣੇ ਚਾਹੀਦੇ ਹਨ

ਸਾਡਾ ਪੱਖ: ਪਾਸ ਦਸਤਾਵੇਜ਼ ਵਿਚ ਇਸ ਸੰਬੰਧੀ ਦਰਜ਼ ਮੱਦ ਵਿਚ ਸਪਸ਼ਟ ਲਿਖਿਆ ਹੈ ਕਿ ਰੇਵਦਾਰ ਕਛਹਿਰਾ ਲਾਹੇਵੰਦ ਹੈ, ਪਰ ਕਛਿਹਰੇ ਦਾ ਸਰੂਪ ਲੋੜ ਅਨੁਸਾਰ ਕੈਸਾ ਵੀ ਹੋ ਸਕਦਾ ਹੈ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਸੰਬੰਧੀ ਇਕੱਤਰਤਾ ਵਿਚ ਜੋ ਮੱਦ ਪਾਸ ਹੋਈ, ਉਸ ਨਾਲ ਚੰਦੀ ਜੀ ਦੀ ਪੂਰਨ ਸਹਿਮਤੀ ਦਾ ਰਿਕਾਰਡ ਮੌਜੂਦ ਹੈ ਪਰ ਇਕੱਤਰਤਾ ਤੋਂ ਬਾਹਰ ਆਉਂਦੇ ਹੀ ਚੰਦੀ ਜੀ ਦੀਸਿੱਖੀ ਕਿਸ ਪ੍ਰਭਾਵ ਹੇਠ ਸਿਰਫਰੇਵਦਾਰ ਵਿਚ ਹੀ ਅਟਕ ਕੇ ਰਹਿ ਗਈ? ਇਹ ਅਚੰਭੇ ਦਾ ਵਿਸ਼ਾ ਹੈ ਸੱਚ ਹੀ ਕਿਹਾ ਜਾਂਦਾ ਹੈ ਜੈਸੀ ਸੰਗਤ ਤੈਸੀ ਰੰਗਤ

6.      ਟਿੱਪਣੀ : ਕਿਰਪਾਨ ਅੱਜ ਦੇ ਯੁਗ ਵਿਚ, ਖਾਲੀ ਚਿੰਨ੍ਹ ਹੋ ਕੇ ਰਹਿ ਗਈ ਹੈ, ਇਸ ਨੂੰ ਵੀ ਤਿਆਗ ਦੇਣਾ ਚਾਹੀਦਾ ਹੈ

ਸਾਡਾ ਪੱਖ: ਪਾਸ ਦਸਤਾਵੇਜ਼ ਵਿਚ ਕਿਰਪਾਨ ਬਕਾਇਦਾ ਪਹਿਲੇ ਕਕਾਰ ਵਜੋਂ ਦਰਜ ਹੈ ਹਾਂ ਇਹ ਜ਼ਰੂਰ ਸਮਝਾਇਆ ਗਿਆ ਹੈ ਕਿ ਇਹ ਇਕਚਿੰਨ੍ਹ ਨਹੀਂ, ਹਥਿਆਰ ਵਜੋਂ ਹੋਣੀ ਚਾਹੀਦੀ ਹੈ ਇੱਥੇ ਵੀ ਚੰਦੀ ਜੀ ਨੇ ਝੂਠਾ ਖਿਲਾਰਾ ਹੀ ਪਾਇਆ ਹੈ ਕੀ ਚੰਦੀ ਜੀ ਕਿਰਪਾਨ ਨੂੰ ਇਕਧਾਰਮਿਕ ਚਿੰਨ੍ਹ ਵਜੋਂ ਧਾਰਨ ਕਰਨਾ ਜ਼ਰੂਰੀ ਸਮਝਦੇ ਹਨ? ਜੇ ਹਾਂ, ਤਾਂ ਇਕੱਤਰਤਾ ਵਿਚ ਉਹ ਇਸ ਵਿਸ਼ੇਤੇ ਦਲੀਲ ਕਿੳੇੁਂ ਨਹੀਂ ਦੇ ਪਾਏ?

7.      ਟਿੱਪਣੀ : ਜੇ ਬੇਟੀ ਕਿਸੇ ਮੁਸਲਮਾਨ ਨਾਲ ਵਿਆਹ ਕਰਵਾਣਾ ਚਾਹੁੰਦੀ ਹੈ, ਤਾਂ ਉਸ ਵਿਚ ਹਰਜ ਹੀ ਕੀ ਹੈ? ਉਸ ਦਾ ਵਿਆਹ ਮੁਸਲਮਾਨ ਲੜਕੇ ਨਾਲ ਕਰ ਦੇਣਾ ਚਾਹੀਦਾ ਹੈ ਸਿੱਖੀ ਤਾਂ ਸਾਰੇ ਦੁਨੀਆਂ ਦੇ ਲੋਕਾਂ ਲਈ ਹੈ, ਉਨ੍ਹਾਂ ਵਿਚ ਵਿਤਕਰਾ ਨਹੀਂ ਕਰਨਾ ਚਾਹੀਦਾ

ਸਾਡਾ ਪੱਖ: ਇੱਥੇ ਕੇ ਤਾਂ ਚੰਦੀ ਜੀ ਨੇ ਸਾਫ ਹੀ ਕਰ ਦਿੱਤਾ ਹੈ ਕਿ ਉਹ ਲਿੱਖਣ ਵੇਲੇ ਇਕੱਤਰਤਾ ਦਾ ਸੱਚ ਨਹੀਂ ਲਿੱਖ ਰਹੇ, ਬਲਕਿ ਉਨ੍ਹਾਂ ਦੇ ਦਿਮਾਗ ਵਿਚ ਕਿਸੇ ਵਲੋਂ ਪਹਿਲਾਂ ਹੀ ਪਾਏ ਫਤੂਰ ਦੇ ਭਰੇ-ਪੀਤੇ ਲਿੱਖ ਰਹੇ ਹਨ, ਕਿਉਂਕਿ ਇਸ ਇਕੱਤਰਤਾ ਵਿਚ ਐਸਾ ਕੋਈ ਵੀ ਵਿਚਾਰ ਕਿਸੇ ਨੇ ਨਹੀਂ ਦਿੱਤਾ ਜੋ ਗੱਲ ਹੋਈ ਹੀ ਨਹੀਂ, ਉਸਦਾ ਜ਼ਿਕਰ ਸਾਬਿਤ ਕਰਦਾ ਹੈ ਕਿ ਉਨ੍ਹਾਂ ਨੂੰ ਇਕੱਤਰਤਾ ਤੋਂ ਪਹਿਲਾਂ ਅਤੇ ਬਾਅਦ ਵਿਚਫੀਡ ਕੀਤਾ ਗਿਆ ਇਹ ਤਾਂ ਹਰ ਬੰਦੇ ਤੇ ਨਿਰਭਰ ਕਰਦਾ ਹੈ, ਕਿ ਉਸ ਨੇ ਆਪਣੇ ਬਿਬੇਕ ਦੀ ਵਰਤੋਂ ਕਰਨੀ ਹੈ ਜਾਂ ਕਿਸੇ ਦੀ ਚੁੱਕ ਜਾਂ ਬਹਿਕਾਵੇ ਵਿਚ ਕੇ ਊਲ-ਜਲੂਲ ਲਿਖਣਾ ਹੈ ਚੰਦੀ ਜੀ ਦੇ ਇਸ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਦੀ ਪਾਸ ਦਸਤਾਵੇਜ਼ ਦੀ ਮੱਦ ਇਸ ਤਰਾਂ ਹੈ:

ਸਿੱਖ ਬੱਚੇ ਬੱਚੀ ਦਾ ਵਿਆਹ ਸਿਰਫ ਗੁਰਮਤਿ ਵਿਚ ਪ੍ਰਣਾਏ ਬੱਚੇ ਬੱਚੀ ਨਾਲ ਹੀ ਕੀਤਾ ਜਾਵੇ

ਲਿੰਗ ਵਿਤਕਰੇ ਦੀ ਸੋਚ ਰੱਖਣ ਵਾਲੇ ਪ੍ਰਚਲਿਤ ਸਿੱਖ ਸਮਾਜ ਵਾਂਗੂ ਹੀ ਚੰਦੀ ਜੀ ਨੇ ਵੀ ਇਸ ਨੁੱਕਤੇ ਤੇ ਖਿਲਾਰ ਪਾਉਂਦੇ ਵਕਤ ਸਿਰਫਬੇਟੀ ਦਾ ਹੀ ਜ਼ਿਕਰ ਕੀਤਾ ਹੈ ਜਦਕਿ ਇਕੱਤਰਤਾ ਨੇ ਕਿਧਰੇ ਵੀ ਬੇਟਾ-ਬੇਟੀ ਵਿਚ ਫਰਕ ਕਰਨ ਦੀ ਗੱਲ ਨਹੀਂ ਕੀਤੀ ਹਾਂ ਪੁਰਾਤਨ (ਪੰਥ ਪ੍ਰਵਾਣਿਤ) ਮਰਿਯਾਦਾ ਵਿਚ ਸਿਰਫ ਬੇਟੀ ਦੇ ਵਿਆਹ ਦੀ ਚੰਦੀ ਜੀ ਵਾਲੀ ਸੁਰ ਭਾਰੂ ਹੈ

8.      ਟਿੱਪਣੀ: ਆਨੰਦ-ਮੈਰਿਜ ਐਕਟ ਨਾਲੋਂ ਹਿੰਦੂ-ਮੈਰਿਜ ਐਕਟ ਵਿਚ ਬਹੁਤ ਸਹੂਲਤਾਂ ਹਨ ਸਿੱਖਾਂ ਨੂੰ ਆਨੰਦ ਮੈਰਿਜ ਐਕਟ ਰੱਦ ਕਰ ਕੇ, ਹਿੰਦੂ ਮੈਰਿਜ ਐਕਟ ਹੀ ਅਪਨਾਉਣਾ ਚਾਹੀਦਾ ਹੈ

ਸਾਡਾ ਪੱਖ: ਜਿਸ ਤਰਾਂ ਚੰਦੀ ਜੀ ਨੇ ਇਹ ਗੱਲ ਪੇਸ਼ ਕੀਤੀ ਹੈ ਕਿ ਇਹ ਗੱਲ ਉਸੇ ਤਰੀਕੇ ਹੀ ਹੋਈ ਸੀ? ਜੇ ਚੰਦੀ ਜੀ ਇਸ ਦੀ ਪੜਚੋਲ ਆਪਣੇ ਜ਼ਮੀਰ ਨੂੰ ਮਾਰੇ ਬਿਨਾ ਕਰ ਲੈਣ ਤਾਂ ਸ਼ਰਮਿੰਦਾ ਹੋਣੋ ਨਹੀਂ ਰਹਿ ਸਕਣਗੇ ਪਰ ਜਦੋਂਸੰਗਤ ਅਤੇ ਰੰਗਤ ਹੀ ਉਨ੍ਹਾਂ ਦੀ ਅਪਣਾ ਲਈ ਜੋ ਐਸੀਆਂ ਸ਼ੋਸ਼ੇਬਾਜ਼ੀਆਂ ਰਾਹੀਂ ਖਿਲਾਰਾ ਪਾ ਕੇ ਗੁੰਮਰਾਹ ਕਰਨ ਦੀ ਸੋਚ ਰੱਖਦੇ ਹਨ ਤਾਂ ਫੇਰ ਕਿਹੜਾ ਜ਼ਮੀਰ? ਕਿਹੜੀ ਸਵੈ-ਪੜਚੋਲ? ਮਰ ਗਏ ਅਤੇ ਮੁਕਰ ਗਏ ਦਾ ਕੀ ਇਲਾਜ਼ ਹੈ? ਅਸੀਂ ਤਾਂ ਸਾਰੇ ਸਬੂਤ ਸਾਂਭੇ ਹੋਏ ਹਨ

ਖੈਰ! ਇਸ ਨੁਕਤੇ ਤੇ ਪਾਸ ਦਸਤਾਵੇਜ਼ ਦੀ ਸੇਧ ਦੇਂਦੀ ਮੱਦ ਇਵੇਂ ਹੈ:

ਹਰ ਸਿੱਖ ਆਪਣਾ ਵਿਆਹ ਸਥਾਨਿਕ ਕਾਨੂੰਨ ਮੁਤਾਬਿਕ ਰਜਿਸਟਰ ਕਰਵਾਏ

ਉਪਰੋਕਤ ਨੰਬਰਵਾਰ ਟਿੱਪਣੀਆਂ ਕਰਨ ਉਪਰੰਤ ਚੰਦੀ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਪ੍ਰਚਾਰਕਾਂ ਜਾਂ ਚਿੰਤਕਾਂ ਨੂੰ ਨਹੀਂ ਸੱਦਣਾ ਚਾਹੀਦਾ ਸਿਰਫ ਉਨ੍ਹਾਂ ਚਿੰਤਕਾਂ ਨੂੰ ਹੀ ਸੱਦਣਾ ਚਾਹੀਦਾ ਹੈ, ਜੋ ਇਸਬੀਮਾਰੀ ਤੋਂ ਅਛੂਤ ਹੋਣ

ਸਾਡਾ ਪੱਖ: ਚੰਦੀ ਜੀ ਜੇ ਜਿਹੇ ਸੂਝਵਾਨ ਵਿਦਵਾਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਨਵੀਂ ਪਨੀਰੀ ਦੇ ਸ਼ੰਕਿਆਂ ਨੂੰ ਦਬਾ ਕੇਸੱਚ ਦੇ ਰਾਹ ਤੇ ਨਹੀਂ ਤੋਰਿਆ ਜਾ ਸਕਦਾ ਬਲਕਿ ਨਵੀਂ ਪਨੀਰੀ ਦੇ ਸ਼ੰਕਿਆਂ ਦੀ ਯੋਗ ਨਵਿਰਤੀ ਹੀ ਪ੍ਰਚਾਰ ਦਾ ਗੁਰਮਤਿ ਅਨੁਸਾਰੀ ਢੰਗ ਹੈ ਚੰਦੀ ਜੀ ਇਕੱਤਰਤਾ ਵਿਚ ਇਨ੍ਹਾਂ ਨੁੱਕਤਿਆਂ ਦਾ ਸੰਤੋਖ ਜਨਕ ਜਵਾਬ ਕਿਉਂ ਨਹੀਂ ਦੇ ਪਾ ਰਹੇ ਸਨ? ਅਸੀਂ ਆਪਣੇ ਸਾਥੀਆਂ ਅਤੇ ਨੌਜਵਾਨਾਂ ਦੇ ਕੁਝ ਸ਼ੰਕਿਆਂ ਤੋਂ ਇਤਨਾ ਘਬਰਾ ਅਤੇ ਬੌਖਲਾ ਗਏ ਹਾਂ, ਪਰ ਦਾਅਵਾ ਕਰਦੇ ਹਾਂ ਕਿ ਵਿਸ਼ਵ-ਪੱਧਰ ਦੇ ਮੱਤ ਦੇ ਧਾਰਨੀ ਹੋਣ ਦਾ ਜੇ ਅਸੀਂ ਆਪਣੇ ਨੌਜਵਾਨਾਂ ਦੇ ਸ਼ੰਕਿਆਂ ਨੂੂੰ ਗੁਰਮਤਿ ਦਲੀਲ ਨਾਲ ਨਵਿਰਤ ਕਰਨ ਦੇ ਕਾਬਲ ਨਹੀਂ ਤਾਂ ਅਸੀਂ ਅਨਮਤਾਂ ਦੇ ਵਿਦਵਾਨਾਂ ਨਾਲ ਖਾਕ ਚਰਚਾ ਕਰਾਂਗੇ? ਉਠਾਏ ਸ਼ੰਕਿਆਂ ਤੋਂ ਘਾਬਰ ਕੇ ਨਰਾਜ਼ ਹੋ ਜਾਣਾ ਅਤੇ ਇਸ ਨੂੰਛੂਤ ਦੀ ਬੀਮਾਰੀ ਦੀ ਸੰਗਿਆ ਦੇਣਾ ਉਹ ਪੁਜਾਰੀਵਾਦੀ ਪਹੁੰਚ ਹੈ, ਜਿਸ ਕਾਰਨ ਪਹਿਲਾਂ ਹੀ ਸਾਡੀ ਬਹੁਤ ਜਗ-ਹਸਾਈ ਹੋ ਚੁੱਕੀ ਹੈ

ਚੰਦੀ ਜੀ ਆਪਣੀ ਜਿਸ ਨਵੀਂ ਸੰਗਤ ਕਰਕੇ ਇਸ ਪੁਜਾਰੀਵਾਦੀ ਰਾਹ ਤੇ ਤੁਰ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਵੀ ਚੇਤੇ ਰਹਿਣਾ ਚਾਹੀਦਾ ਹੈ ਕਿਗੁਰੂ ਵਿਸ਼ੇਸ਼ਣ ਦੇ ਮੁੱਦੇ ਤੇ ਉਨ੍ਹਾਂ ਦੀ ਹੁਣ ਤੱਕ ਦੀ ਸਮਝ ਵੀ ਐਸੇ ਸੱਜਣਾਂ ਨੂੰ ਛੂਤ ਦੀ ਬੀਮਾਰੀ ਅਤੇ ਬਜ਼ਰ ਮਨਮੱਤ ਜਾਪਦੀ ਹੈ ਐਸੇ ਇਕ ਨੁਕਤੇ ਨੂੰ ਆਧਾਰ ਬਣਾ ਕੇ ਉਹ ਕਾਫੀ ਸਮੇਂ ਤੋਂ ਖਿਲਾਰਾ ਪਾ ਰਹੇ ਹਨ, ਜਿਸ ਲਈ ਤੁਸੀ ਸ਼ੋਸ਼ੇਬਾਜੀਆਂ ਰਾਹੀਂ ਹੋਰ ਮਸਾਲਾ ਬਖਸ਼ ਰਹੇ ਹੋ

ਇਸੇ ਸਿਲਸਿਲੇ ਵਿਚ ਚੰਦੀ ਜੀ ਦਾ ਇਕ ਹੋਰ ਲੇਖ 07 ਨਵੰਬਰ 12 ਨੂੰ ਸਿੰਘ ਸਭਾ ਯੂ ਐਸ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਹੋਇਆ ਇਸ ਦਾ ਸਿਰਲੇਖ ਸੀ ਅਸੀਂ ਕੀ ਕਰਨਾ ਚਾਹੁੰਦੇ ਹਾਂ!’ ਇਸ ਲੇਖ ਵਿਚ ਉਨ੍ਹਾਂ ਨੇ ਨੰਬਰਵਾਰ ਕੋਈ ਨੁਕਤੇ ਤਾਂ ਨਹੀਂ ਉਠਾਏ ਸਾਡੀ ਸਮਝ ਅਨੁਸਾਰ ਉਨ੍ਹਾਂ ਵਲੋਂ ਇਸ ਲੇਖ ਵਿਚ ਉਠਾਏ ਨੁਕਤਿਆਂ ਨੂੰ ਇੰਜ ਪਛਾਣਿਆ ਜਾ  ਸਕਦਾ ਹੈ

1.      ਸਿੱਖ ਰਹਿਤ ਮਰਿਯਾਦਾ ਸੁਧਾਰ ਦਾ ਹੱਕ ਕਿਸ ਨੂੰ ਹੈ?

ਸਾਡਾ ਪੱਖ: ਇਸ ਵਿਸ਼ੇ ਤੇ ਕਿਸੇ ਨੂੰ ਵੀ ਵਿਚਾਰ ਰੱਖਣ ਦਾ ਹੱਕ ਹੈ ਪਰ ਜੇ ਚੰਦੀ ਜੀ ਇਹ ਸਵਾਲ ਇਕੱਤਰਤਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਾਉਣ ਲਈ ਆਈ ਬੇਨਤੀ ਸਮੇਂ ਉਠਾਉਂਦੇ ਤਾਂ ਜ਼ਿਆਦਾ ਕਾਰਗਰ ਹੁੰਦੇ ਇਹ ਵਿਚਾਰ ਇਕੱਤਰਤਾ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਜਾਂ ਸੰਯੋਜਕਾਂ ਨਾਲ ਵਿਚਾਰੇ ਜਾ ਸਕਦੇ ਸਨ ਸਾਰੇ ਉਪਰਾਲੇ ਦਾ ਸਰਗਰਮ ਹਿੱਸਾ ਰਹਿਣ ਉਪਰੰਤ ਐਸੇ ਵਿਚਾਰ ਦੇ ਕੇ ਸ਼ੰਕੇ ਖੜਾ ਕਰਨਾ ਜ਼ਾਇਜ ਨਹੀਂ

2.      ਕਿਸੇ ਇਕੱਤਰਤਾ ਵਿਚ ਵੱਖਰੀ ਅਸਹਿਮਤੀ ਦਰਜ ਕਰਵਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਉਹ ਮਹਿਜ਼ ਉਪਚਾਰਿਕਤਾ ਹੁੰਦੀ ਹੈ

ਸਾਡਾ ਪੱਖ: ਸਾਡੀ ਸਮਝ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਕਿਸੇ ਇਕੱਤਰਤਾ ਵਿਚ ਕਿਸੇ ਨੁਕਤੇ ਤੇ ਵੱਖਰੀ ਅਸਹਿਮਤੀ ਦਰਜ ਕਰਵਾਉਣ ਨਾਲ ਰਿਕਾਰਡ ਵਿਚ ਉਸ ਵਿਅਕਤੀ ਦੀ ਅਸਹਿਮਤੀ ਦਰਜ ਹੋ ਜਾਂਦੀ ਹੈ ਅਤੇ ਭਵਿੱਖ ਵਿਚ ਕੋਈ ਉਸ ਦੇ ਨਾਮ ਨਾਲ ਐਸਾ ਨੁਕਤਾ ਨਹੀਂ ਜੋੜ ਸਕਦਾ ਕਿਸੇ ਇਕੱਤਰਤਾ ਵਿਚ ਵਿਚਾਰ ਉਪਰੰਤ ਕਿਸੇ ਨੁਕਤੇ ਤੇ ਪੂਰਨ ਸਹਿਮਤੀ ਜਤਾਉਂਦੇ ਹੋਏ ਹੱਥ ਖੜੇ ਕਰ ਦੇਣੇ ਅਤੇ ਬਾਹਰ ਕੇ ਐਸੀਆਂ ਬੇਥਵੀਆਂ ਦਲੀਲਾਂ ਪੇਸ਼ ਕਰਨੀਆਂਮਨ ਹੋਰ ਮੁਖ ਹੋਰ ਵਾਲੀ ਦੋਗਲੀ ਪਹੁੰਚ ਹੁੰਦੀ ਹੈ 

3.      ਉਨ੍ਹਾਂ ਲੋਕਾਂ ਨੂੰ ਇਕੱਤਰਤਾਵਾਂ ਵਿਚ ਨਹੀਂ ਬੁਲਾਉਣਾ ਚਾਹੀਦਾ ਜਿਨ੍ਹਾਂ ਵਿਚ ਦੂਰ ਅੰਦੇਸ਼ੀ, ਪਰਿਪੱਕਤਾ ਆਦਿ ਗੁਣ ਨਹੀਂ  ਹਨ

ਸਾਡਾ ਪੱਖ : ਕਿਸੇ ਸੱਜਣ ਜਾਂ ਵਿਦਵਾਨ ਦੀਆਂ ਲੱਤਾਂ ਵਿਚ ਕਿਤਨਾ ਦਮ ਅਤੇ ਸ਼ਖਸੀਅਤ ਵਿਚ ਕਿਤਨੀ ਇਮਾਨਦਾਰੀ ਹੈ, ਇਸ ਦਾ ਅੰਦਾਜ਼ਾ ਤਾਂ ਪਰਖ ਦੀ ਘੜੀ ਵਿਚ ਹੀ ਪਤਾ ਚਲਦਾ ਹੈਚੰਦੀ ਜੀ ਵਲੋਂ ਦੱਸਿਆ ਨੁੱਕਤਾ ਅਸਲ ਵਿਚ ਆਪਣੇ ਨਾਲ ਅਸਹਿਮਤ ਸੱਜਣਾਂ ਨੂੰ ਵਿਚਾਰ ਚਰਚਾ ਤੋਂ ਦੂਰ ਰੱਖਣ ਦਾ ਇਕ ਬਹਾਨਾ ਮਾਤਰ ਹੀ ਹੁੰਦਾ ਹੈ ਜੇ ਸਾਡੇ ਵਿਚ ਸਮਰੱਥਾ ਅਤੇ ਸੂਝ ਹੈ ਤਾਂ ਅਸੀਂ ਕਿਸੇ ਵੀ ਤਰ੍ਹਾਂ ਦੇ ਸਵਾਲ ਨੂੰ ਠਰੰਮੇ ਅਤੇ ਨਿਰਪੱਖਤਾ ਨਾਲ ਵਿਚਾਰ ਕੇ ਗੁਰਮਤਿ ਦੀ ਰੋਸ਼ਨੀ ਵਿਚ ਉਸ ਪ੍ਰਤੀ ਆਪਣਾ ਪੱਖ ਸਪਸ਼ਟ ਕਰ ਸਕਦੇ ਹਾਂ

ਇਸ ਸੁਧਾਰ ਉਪਰਾਲੇ ਦੀਆਂ ਇਕੱਤਰਤਾਵਾਂ ਦੀ ਇਹ ਵੱਡੀ ਉਪਲਬਦੀ ਰਹੀ ਹੈ ਕਿ ਹਰ ਮੱਦ ਤੇ ਖੁੱਲੀ ਵਿਚਾਰ ਉਪਰੰਤ ਸਾਰਿਆਂ (ਸਮੇਤ ਚੰਦੀ ਜੀ) ਨੇ ਸਰਬ ਸੰਮਤੀ ਨਾਲ ਹੱਥ ਖੜੇ ਕਰ ਕੇ ਆਪਣੀ ਸਹਿਮਤੀ ਪ੍ਰਗਟਾਈ ਅਤੇ ਕਿਸੇ ਇਕ ਵੀ ਨੁੱਕਤੇ ਤੇ, ਕਿਸੇ ਇਕ ਵੀ ਸੱਜਣ ਨੇ ਵੱਖਰੀ ਅਸਹਿਮਤੀ ਦਰਜ ਨਾ ਕਰਵਾਈ ਇਹ ਸੰਭਾਵੀ ਖਰੜਾ ਲੰਮੇ ਸਮੇਂ ਤੱਕ ਵਿਚਾਰ/ਸੁਝਾਵ ਦੇਣ ਲਈ ਜਨਤਕ ਕੀਤਾ ਗਿਆ ਪਰ ਮੌਜੂਦਾ ਸਮੇਂ ਵਿਰੋਧ ਕਰ ਰਹੇ ਕਿਸੇ ਸੱਜਣ ਨੇ ਲਿਖਤੀ ਤੌਰ ਤੇ ਕਿਸੇ ਨੁਕਤੇ ਨੂੰ ਗੁਰਮਤਿ ਵਿਰੋਧੀ ਸਾਬਿਤ ਕਰਦਾ ਸੁਝਾਅ/ਵਿਚਾਰ ਨਹੀਂ ਦਿਤਾ

ਜਿਥੋਂ ਤੱਕਦੂਰ-ਅੰਦੇਸ਼ੀ ਅਤੇ ਪਰਪੱਕਤਾ ਦੀ ਪਛਾਣ ਦੀ ਗੱਲ ਹੈ, ਇਸ ਦਾ ਮਾਪ ਹਰ ਕਿਸੇ ਦਾ ਵੱਖਰਾ ਹੈ ਜੇ ਚੰਦੀ ਜੀਗੁਰੂ ਵਿਸ਼ੇਸ਼ਣ ਬਾਰੇ ਆਪਣੇ ਵਿਚਾਰ ਖੁੱਲ ਕੇ ਸਾਹਮਣੇ ਰੱਖ ਦੇਣ ਤਾਂ ਉਪਰਾਲੇ ਦੇ ਪੱਕੇ ਵਿਰੋਧੀਆਂ ਲਈ ਚੰਦੀ ਜੀ ਦੀਦੂਰ-ਅੰਦੇਸ਼ੀ ਅਤੇ ਪਰਪੱਕਤਾ ਵੀ ਸ਼ੱਕ ਦੇ ਘੇਰੇ ਵਿਚ ਜਾਵੇਗੀ ਸਪਸ਼ਟ ਹੈ ਐਸੀਆਂ ਗੱਲਾਂ ਸਿਰਫ ਆਪਣੇ ਨਾਲ ਅਸਹਿਮਤ ਸੱਜਣਾਂ ਨੂੰ ਵਿਚਾਰ ਚਰਚਾ ਤੋਂ ਦੂਰ ਰੱਖਣ ਦੇ ਬਹਾਨੇ ਹਨ, ਜੋ ਨਿਰਪੱਖਤਾ ਅਤੇ ਸੁਹਿਰਦਤਾ ਦੀ ਘਾਟ ਦਾ ਪ੍ਰਗਟਾਵਾ ਮਾਤਰ ਹੀ ਹਨ

4.      ਕਿਸੇ ਵੀ ਸੁਧਾਰ ਉਪਰਾਲੇ ਦਾ ਜਾਂ ਵਿਚਾਰ ਚਰਚਾ ਦਾ ਬਾਈਕਾਟ ਕਰਨਾ ਠੀਕ ਨਹੀਂ

ਸਾਡਾ ਪੱਖ: ਇਸ ਨੁਕਤੇ ਤੇ ਚੰਦੀ ਜੀ ਦੇ ਵਿਚਾਰ ਠੀਕ ਹਨ

ਉਪਰੋਕਤ ਵਿਚਾਰ ਵਿਚ ਅਸੀਂ ਇਸ ਉਪਰਾਲੇ ਸੰਬੰਧੀ ਡਾ. ਦਿਲਗੀਰ ਜੀ ਵਲੋਂ ਕੀਤੇ ਜਾ ਰਹੇ ਝੂਠ ਆਧਾਰਿਤ ਦੁਸ਼-ਪ੍ਰਚਾਰ ਅਤੇ ਅਮਰਜੀਤ ਸਿੰਘ ਚੰਦੀ ਜੀ ਵਲੋਂ ਕਿਸੇ ਗਲਤ ਪ੍ਰਭਾਵ ਹੇਠ ਹਲਕੇ ਪੱਧਰ ਦੀਆਂ ਸ਼ੋਸ਼ੇਬਾਜ਼ੀ ਬਾਰੇ ਆਪਣਾ ਪੱਖ ਰੱਖਣ ਦਾ ਯਤਨ ਕੀਤਾ ਹੈ ਇਸ ਲੇਖ ਲੜੀ ਦੇ ਅਗਲੇ ਅਤੇ ਅੰਤਿਮ ਭਾਗ ਵਿਚ ਅਸੀਂ ਇਸ ਸੁਧਾਰ ਉਪਰਾਲੇ ਦੇ ਚੰਦ ਵਿਰੋਧੀ ਸੱਜਣਾਂ ਤੇ ਪਏ ਗਲਤ ਪ੍ਰਭਾਵ ਦਾ ਧੁਰਾ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਪੂਰੀ ਲੇਖ ਲੜੀ ਦਾ ਨਿਚੋੜ ਪੇਸ਼ ਕਰਨ ਦਾ ਯਤਨ ਕਰਾਂਗੇ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top