Share on Facebook

Main News Page

ਬ੍ਰਾਹਮਣਾਂ ਅਤੇ ਬਾਦਲਾਂ ਵੱਲੋਂ ਰਿਣ ਉਤਾਰਣ ਬਹਾਨੇ ਮੂਰਤੀ ਪੂਜਾ ਦਾ ਪ੍ਰਚਾਰ
- ਅਵਤਾਰ ਸਿੰਘ ਮਿਸ਼ਨਰੀ 510 432 5727

ਹੁਣ ਜੋ ਨਵਾਂ ਸ਼ੋਸ਼ਾ ਨਵੀਨ ਬ੍ਰਾਹਮਣਾਂ ਅਤੇ ਉਨ੍ਹਾਂ ਦੇ ਮੁਰੀਦ ਬਣ ਚੁੱਕੇ ਬਾਦਲ ਦਲੀਆਂ ਮੀਡੀਏ ਵਿੱਚ ਛੱਡਿਆ ਹੈ ਕਿ ਹਿੰਦੂ ਧਰਮ ਦੀ ਰੱਖਿਆ ਲਈ ਜੋ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਸੀ, ਦੇ ਬਦਲੇ ਗੁਰੂ ਦਾ ਕਰਜਾ ਉਤਾਰਨ ਲਈ ਗੁਰੂ ਦੀ ਮੂਰਤੀ ਮੰਦਰਾਂ ਵਿੱਚ ਅਸਥਾਪਤ ਕੀਤੀ ਜਾਵੇ।

ਪਹਿਲੀ ਤਾਂ ਗੱਲ ਗੁਰੂ ਜੀ ਨੇ ਸ਼ਹੀਦੀ ਮਜਲੂਮਾਂ ਦੀ ਖਾਤਰ - ਜੋ ਸਰਣਿ ਆਵੈ ਤਿਸ ਕੰਠਿ ਲਾਵੈ॥ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਦਿੱਤੀ ਸੀ ਨਾਂ ਕਿ ਕੇਵਲ ਹਿੰਦੂਆਂ ਦੇ ਤਿਲਕ ਜੰਝੂ ਖਾਤਰ। ਇਹ ਤਾਂ ਗੁਰੂ ਦਾ ਦਰ ਹੀ ਐਸਾ ਹੈ ਜੋ ਬਿਨਾਂ ਕਿਸੇ ਵਿਤਕਰੇ ਦੇ ਦੂਜਿਆਂ ਦੀ ਮਦਦ ਕਰਦਾ ਹੈ ਭਾਵੇਂ ਉਹ ਕਿਸੇ ਵੀ ਧਰਮ, ਜਾਤ ਜਾਂ ਫਿਰਕੇ ਨਾਲ ਸਬੰਧਤ ਹੋਣ।

ਗੁਰੂ ਪ੍ਰੇਮੀਓਂ! ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੂਰਤੀ ਮੰਦਰਾਂ ਵਿੱਚ ਲਾ ਕੇ ਨਹੀਂ, ਸਗੋਂ ਰਿਣ ਤਾਂ ਗੁਰੂ ਜੀ ਦੀ ਵਿਚਾਰਧਾਰਾ ਨੂੰ ਅਪਣਾ ਕੇ ਹੀ ਉਤਾਰਿਆ ਜਾ ਸਕਦਾ ਹੈ। ਜੇ ਅਜੇ ਵੀ ਕਸ਼ਮੀਰੀ ਬ੍ਰਾਹਮਣ ਪੱਥਰ ਦੀਆਂ ਮੂਰਤੀਆਂ ਨੂੰ ਭਗਵਾਨ ਮੰਨ ਕੇ ਪੂਜੀ ਜਾ ਰਹੇ ਹਨ ਜੋ ਇਨ੍ਹਾਂ ਦੀ ਰੱਖਿਆ ਓਦੋਂ ਨਾਂ ਕਰ ਸੱਕੀਆਂ ਤੇ ਅੱਜ ਕਿਵੇਂ ਕਰਨਗੀਆਂ? ਹੁਣ ਤੁਸੀਂ ਰਾਜ ਭਾਗ ਦੇ ਮਾਲਕ ਹੋ ਜੇ ਰਿਣ ਉਤਾਰਨਾ ਹੀ ਹੈ ਤਾਂ ਲੱਖਾਂ ਬੇਦੋਸ਼ੇ ਸਿੱਖ ਜੋ 84 ਦੇ ਦੌਰ ਵਿਚ ਵਹਿਸ਼ੀਆਨਾ ਜ਼ੁਲਮਾਂ ਰਾਹੀਂ ਮਾਰ ਦਿੱਤੇ ਗਏ ਅਤੇ ਹਜਾਰਾ ਸਿੱਖ ਔਰਤਾਂ ਦੀ ਪਤ ਲੁੱਟੀ ਅਤੇ ਉਨ੍ਹਾਂ ਦੇ ਸਾਹਮਣੇ ਮਸੂਮ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਕੀ ਆਪ ਉਨ੍ਹਾਂ ਦੇ ਕਾਤਲਾਂ ਨੂੰ ਸਜਾ ਦਿਵਾ ਕੇ ਸਿੱਖਾਂ ਨਾਲ ਇਨਸਾਫ ਕਰਦੇ ਹੋਏ ਰਿਨ ਉਤਾਰੋਗੇ? ਕੀ ਅੱਜ ਤੱਕ ਕਿਸੇ ਵੀ ਮੰਦਰ ਵਿੱਚ ਗੁਰੂ ਜੀ ਦਾ ਸ਼ਹੀਦੀ ਦਿਵਸ ਮਨਾਉਂਦੇ ਹੋ? ਤੁਹਾਨੂੰ ਤਾਂ ਸਗੋਂ ਗੁਰੂ ਦੀ ਬਦੌਲਤ ਪ੍ਰਾਪਤ ਹੋਈ ਰਾਜਸਤਾ ਦੀ ਰਾਜਧਾਨੀ ਦਾ ਨਾਮ ਹੀ “ਮਹਾਂਨਗਰ ਤੇਗ ਬਹਾਦਰ” ਰੱਖਣਾ ਚਾਹੀਦਾ ਸੀ। ਫਿਰ ਵੀ ਸ਼ੁਕਰ ਹੈ ਕਿ ਤੁਹਾਨੂੰ ਗੁਰੂ ਜੀ ਦੀ ਸ਼ਹੀਦੀ ਦਾ ਅਹਿਸਾਸ ਤਾਂ ਮਹਿਸੂਸ ਹੋਇਆ ਹੈ, ਭਾਂਵੇ ਕਿਸੇ ਲਾਲਸਾ ਕਰਕੇ ਹੀ ਸਹੀ।

ਆਓ ਆਪਾਂ ਸਾਰੇ ਰਲ ਮਿਲ ਕਹੀਏ - ਧੰਨ ਗੁਰੂ ਤੇਗ ਬਹਾਦਰ॥ ਸਗਲ ਸ੍ਰਿਸ਼ਟ ਪੇ ਢਾਪੀ ਚਾਦਰ॥ ਆਓ ਧਰਮਾਂ ਫਿਰਕਿਆਂ ਦੀਆਂ ਦੁਵਾਰਾਂ ਚੋਂ ਬਾਹਰ ਨਿਕਲ ਕੇ - ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ॥ (ਗੁਰੂ ਗ੍ਰੰਥ) ਦੇ ਸਿਧਾਂਤ ਤੇ ਪਹਿਰਾ ਦੇ ਕੇ ਸਹੀ ਮਹਿਨਿਆਂ ਵਿੱਚ ਰਿਨ ਉਤਾਰੀਏ! ਜੀਂਦੇ ਜੀਅ ਨਾਮਣਾ ਖੱਟ ਲਓ ਨਹੀਂ ਤਾਂ ਪਛਤਾਵਾ ਹੀ ਪੱਲੇ ਰਹਿ ਜਾਵੇਗਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top