Share on Facebook

Main News Page

ਟਿੱਪਣੀ:

ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਨੇ ਹਿੰਦੂ ਧਰਮ ਦੀ ਰੱਖਿਆ ਨਹੀਂ ਕੀਤੀ, ਸਗੋਂ ਮਨੁੱਖ ਦੀ ਧਰਮ ਦੀ ਆਜ਼ਾਦੀ, ਹਿਯੂਮਨ ਰਾਈਟਜ਼ (Human Rights) ਲਈ ਸ਼ਹੀਦੀ ਦਿੱਤੀ। ਜੇ ਹਿੰਦੂਆਂ ਦੀ ਥਾਂ 'ਤੇ ਕੋਈ ਹੋਰ ਧਰਮ ਮੰਨਣ ਵਾਲਿਆਂ ਦੀ ਵੀ ਮਦਦ ਕਰਨੀ ਹੁੰਦੀ, ਤਾਂ ਵੀ ਗੁਰੂ ਸਾਹਿਬ ਨੇ ਮਦਦ ਕਰਨੀ ਸੀ। ਗੁਰੂ ਸਾਹਿਬ ਨੂੰ "ਹਿੰਦ ਦੀ ਚਾਦਰ" ਕਹਿ ਕੇ ਉਨ੍ਹਾਂ ਦੀ ਸ਼ਹੀਦੀ ਨੂੰ ਛੁਟਿਆਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਜੇ ਹਿੰਦੂ ਭਰਾਵਾਂ ਨੇ ਰਿਣ ਉਤਾਰਨਾ ਹੀ ਹੈ, ਤਾਂ ਗੁਰੂ ਸਾਹਿਬ ਦੇ ਦਿੱਤੇ ਸੰਦੇਸ਼ 'ਤੇ ਅਮਲ ਕਰਨ, ਭਾਰਤ ਵਿੱਚ ਸਿੱਖਾਂ 'ਤੇ ਹੋ ਰਹੇ ਜ਼ੁਲਮਾਂ ਅਤੇ ਅਣਮਨੁੱਖੀ ਤਸ਼ਦਦਾਂ ਖਿਲਾਫ ਰੱਲ਼ ਕੇ ਆਵਾਜ਼ ਬੁਲੰਦ ਕਰਨ। ਆਪਣੇ ਘਰਾਂ 'ਚ ਜਾਂ ਮੰਦਰਾਂ 'ਚ ਤਸਵੀਰਾਂ ਜਾਂ ਮੂਰਤੀਆਂ ਲਗਾਉਣਾ ਗੁਰੂ ਸਾਹਿਬ ਦੀ ਸਿਖਿਆ ਵਿਰੁੱਧ, ਗੁਰੂ ਸਾਹਿਬ ਦਾ ਘੋਰ ਅਪਮਾਨ ਹੈ।

ਸਾਡੀ ਨਜ਼ਰ 'ਚ ਇਹ ਵੀ ਇੱਕ ਚਾਲ ਦਾ ਹਿੱਸਾ ਹੈ, ਕਿ ਗੁਰੂ ਸਾਹਿਬ ਦੀ ਮੂਰਤੀ ਮੰਦਰਾਂ 'ਚ ਲਾਈ ਜਾਵੇ, ਤਾਂ ਕਿ ਦਿਸ਼ਾਹੀਨ ਅਤੇ ਗੁਰੂ ਤੋਂ ਬੇਮੁੱਖ ਸਿੱਖਾਂ ਦੀ ਭੀੜ ਮੰਦਰਾਂ 'ਚ ਆਵੇ, ਜਿਥੇ ਉਹ ਗੁਰੂ ਤੇਗ ਬਹਾਦੁਰ ਸਾਹਿਬ ਦੀ ਮੂਰਤੀ ਨੂੰ ਮੱਥਾ ਟੇਕਣ, ਨਾਲ ਹੀ ਬਾਕੀ ਦੇ ਮਿਥਿਹਾਸਕ ਦੇਵੀ ਦੇਵਤਿਆਂ ਨੂੰ ਵੀ ਮੱਥਾ ਟਕਣਾ ਸ਼ੁਰੂ ਕਰ ਦੇਣ।

ਸਿੱਖਾਂ ਨੂੰ ਇਸ ਤਰ੍ਹਾਂ ਦੇ ਭਾਵਨਾਤਮਕ ਹਮਲਿਆਂ ਤੋਂ ਸੁਚੇਤ ਹੋਣਾ ਪੈਣਾ, ਕਿਉਂਕਿ ਬ੍ਰਾਹਮਣ ਬਹੁਤ ਸ਼ੈਤਾਨ ਹੈ, ਉਹ ਕਿਸੇ ਨਾ ਕਿਸੇ ਤਰੀਕੇ, ਸਿੱਖਾਂ ਨੂੰ ਗਿਆਨ ਗੁਰੂ ਨਾਲੋਂ ਤੋੜ ਕੇ, ਮੂਰਤੀ ਪੂਜਾ ਵਲ ਧੱਕਣਾ ਚਾਹੁੰਦਾ ਹੈ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top