Share on Facebook

Main News Page

9ਵੇਂ ਪਾਤਸ਼ਾਹ ਦੇ ਸ਼ਹੀਦੀ ਦਿਵਸ ’ਤੇ ਵਿਸ਼ੇਸ਼
ਛੁਰੀ ਵਗਾਇਨਿ ਤਿਨ ਗਲਿ ਤਾਗ
- ਡਾ.ਅਮਰਜੀਤ ਸਿੰਘ

24 ਨਵੰਬਰ ਨੂੰ ਸਮੁੱਚਾ ਸਿੱਖ ਜਗਤ, ਨੌਵੇਂ ਪਾਤਸ਼ਾਹ, ਧਰਮ ਦੀ ਚਾਦਰ, ਮਨੁੱਖਤਾ ਦੇ ਇਤਿਹਾਸ ਵਿੱਚ ਅਲੋਕਾਰ ਸ਼ਹਾਦਤ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 337ਵੇਂ ਸ਼ਹੀਦੀ ਦਿਨ ਦੀ ਯਾਦ ਨੂੰ ਦੁਨੀਆ ਭਰ ਵਿੱਚ ਬੜੀ ਸ਼ਰਧਾ ਤੇ ਪ੍ਰੇਮ ਸਹਿਤ ਮਨਾ ਰਿਹਾ ਹੈ। 1675 ਈਸਵੀ ਨੂੰ, ਦਿੱਲੀ ਦੇ ਚਾਂਦਨੀ ਚੌਂਕ (ਜਿਥੇ ਅੱਜ ਆਲੀਸ਼ਾਨ ਗੁਰਦੁਆਰਾ, ਸੀਸ ਗੰਜ ਸਾਹਿਬ ਸ਼ੁਸ਼ੋਭਿਤ ਹੈ) ਵਿੱਚ, ਮਨੁੱਖ ਮਾਤਰ ਦੀ ‘ਧਾਰਮਿਕ ਆਜ਼ਾਦੀ’ ਲਈ ਗੁਰੂ ਸਾਹਿਬ ਦੀ ਦਿੱਤੀ ਗਈ ਸ਼ਹਾਦਤ, ਉਹ ਉਚਾ ਚਾਨਣ-ਮੁਨਾਰਾ ਹੈ, ਜਿਸ ਦਾ ਕੋਈ ਸਾਨ੍ਹੀ ਨਹੀਂ ਹੈ।

ਜ਼ਾਹਰ ਹੈ ਕਿ ਤਿਲਕ ਤੇ ਜੰਝੂ ਨਾ ਹੀ ਸਿੱਖੀ ਦਾ ਚਿੰਨ੍ਹ ਸਨ ਤੇ ਨਾ ਹੀ ਸਿੱਖ ਜਗਤ ਇਨ੍ਹਾਂ ਵਿੱਚ ਵਿਸ਼ਵਾਸ਼ ਰੱਖਦਾ ਸੀ। ਇਸ ਦੇ ਉਲਟ ਤਿਲਕ -ਜੰਝੂ ਦੀ ਵੀਚਾਰਧਾਰਾ ਤੇ ਇਹਨੂੰ ਧਾਰਨ ਕਰਨ ਵਾਲਿਆਂ ਨੂੰ, ਲਗਭਗ 9 ਸਾਲ ਦੀ ਉਮਰ ਵਿੱਚ, ਗੁਰੂ ਨਾਨਕ ਸਾਹਿਬ ਨੇ ਮੁਕੰਮਲ ਤੌਰ ’ਤੇ ਨਕਾਰਦਿਆਂ, ਜਨੇਊ ਪਾਉਣ ਆਏ ਪੰਡਤ ਨੂੰ ਮੁਖਾਤਿਬ ਹੁੰਦਿਆਂ, ਫਰਮਾਇਆ ਸੀ -

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥

ਭਾਵ ਸਪੱਸ਼ਟ ਸੀ ਕਿ ਤਿਲਕ-ਜੰਝੂ ਵੀਚਾਰਧਾਰਾ ਦਾ ਜਨਮ-ਦਾਤਾ ਬ੍ਰਾਹਮਣ, ਦਇਆ, ਸੰਤੋਖ, ਜਤ ਤੇ ਸਤ ਦੇ ਸਾਰੇ ਗੁਣਾਂ ਤੋਂ ਸੱਖਣਾ ਸੀ। ਉਹ ਦੰਭੀ, ਫਰੇਬੀ, ਛੁਰੀ ਚਲਾਉਣ ਵਾਲਾ, ਲੋਕਾਂ ਦੇ ਹੱਕ ਖੋਹਣ ਵਾਲਾ, ਜਗਤ ਕਸਾਈ ਸੀ। ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ -

ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥

ਫੇਰ ਸਵਾਲ ਪੈਦਾ ਹੁੰਦਾ ਹੈ ਕਿ ਲਗਭਗ ਦੋ ਸਦੀਆਂ ਬਾਅਦ, 9 ਸਾਲ ਦੇ ਕਰੀਬ ਉਮਰ ਦੇ ਹੀ ਬਾਲਾ-ਪ੍ਰੀਤਮ, ਆਪਣੇ ਪਿਤਾ ਨੂੰ, ਕਸ਼ਮੀਰੀ ਪੰਡਤਾਂ ਦੀ ਫਰਿਆਦ ’ਤੇ ਉਨ੍ਹਾਂ ਦੀ ਬਾਂਹ ਪਕੜਨ ਦੀ ਵਕਾਲਤ ਕਿਉਂ ਕਰਦੇ ਹਨ? ਜਵਾਬ ਵੀ ਜ਼ਾਹਰ ਹੈ। ਗੁਰੂ ਨਾਨਕ ਸਾਹਿਬ, ਆਪਣੇ ‘ਨਿਰਮਲ ਪੰਥ’ (ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ) ਦਾ ਨਿਆਰਾਪਣ ਅਤੇ ਨਿਵੇਕਲਾਪਣ, ਹਿੰਦੂ ਵੀਚਾਰਧਾਰਾ (ਤਿਲਕ ਜੰਝੂ ਦੀ) ਨੂੰ ਮੁਕੰਮਲ ਤੌਰ ’ਤੇ ਨਕਾਰ ਕੇ, ਦੁਨੀਆ ਦੇ ਸਾਹਮਣੇ ਰੱਖਦੇ ਹਨ। ਪਰ ਇਸ ਨਾਨਕ-ਪੰਥ ਦੀ ਸੁੱਚੀ ਵਿਚਾਰਧਾਰਾ ਵਿੱਚ, ਜੋਰ-ਜ਼ਬਰਦਸਤੀ ਨਾਲ ਕਿਸੇ ਨੂੰ ਕਿਸੇ ਦਾ ਅਕੀਦਾ ਬਦਲਣ ਦਾ ਕੋਈ ਹੱਕ ਹਾਸਲ ਨਹੀਂ ਹੈ।

ਨੌਵੇਂ ਪਾਤਸ਼ਾਹ, ਸਚਮੁੱਚ ‘ਧਰਮ ਦੀ ਚਾਦਰ’ ਹਨ ਨਾਕਿ ‘ਹਿੰਦ ਦੀ ਚਾਦਰ’। ਗੁਰੂ ਸਾਹਿਬ ਨੂੰ ‘ਹਿੰਦ ਦੀ ਚਾਦਰ’ ਦੱਸਣਾ, ਉਨ੍ਹਾਂ ਦੀ ਕੁਰਬਾਨੀ ਨੂੰ ਹਿੰਦੂ ਰਾਸ਼ਟਰਵਾਦ ਦੇ ਖਾਤੇ ਵਿੱਚ ਪਾਉਣ ਦੇ ਨਾਲ ਨਾਲ, ਇਸ ਸ਼ਹਾਦਤ ਨੂੰ ‘ਮਨੁੱਖਤਾ ਲਈ ਸ਼ਹਾਦਤ’ ਦੇ ਰੁਤਬੇ ਤੋਂ ਹੇਠਾਂ ਲਿਆਉਣਾ ਹੈ। ਦਸਮੇਸ਼ ਪਿਤਾ ਦਾ ਫੁਰਮਾਨ, ਹਮੇਸ਼ਾ-ਹਮੇਸ਼ਾ ਲਈ ਖਾਲਸੇ ਨੂੰ ਤਾੜਨਾ ਭਰਪੂਰ ਯਾਦ ਕਰਵਾਉਂਦਾ ਹੈ-

ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਓ ਮੈ ਸਾਰਾ।
ਜਬ ਇਹ ਗਹਿਹ ਬਿਪਰਨ ਕੀ ਰੀਤ, ਮੈਂ ਨਾ ਕਰਉਂ ਇਨਕੀ ਪ੍ਰਤੀਤ।

ਗੁਰੂ ਸਾਹਿਬ ਬਿਪਰਨ ਕੀ ਰੀਤ (ਬ੍ਰਾਹਮਣ ਧਰਮ) ਤੋਂ ਦੂਰ ਰਹਿਣ ਦੀ ਮਜ਼ਬੂਤ ਲੀਕ ਖਿੱਚਦੇ ਹਨ।

ਗੁਰੂ ਸਾਹਿਬ ਦੀ ਹਦਾਇਤ, ਸਿੱਖਾਂ ਨੂੰ ਤਾਂ ਪਤਾ ਨਹੀਂ ਕਿੰਨੀ ਕੁ ਸਮਝ ਆਈ ਹੈ ਪਰ ਸਾਡੀ ਦੁਸ਼ਮਣ ਬਿਪਰਨ ਵਿਚਾਰਧਾਰਾ ਅਤੇ ਇਨ੍ਹਾਂ ਵਲੋਂ ਖਰੀਦੇ ਗਏ ‘ਪੱਗ਼ੜੀਧਾਰੀ ਹਿੰਦੂ’ ਪੂਰੇ ਜ਼ੋਰ ਨਾਲ, ਸਿੱਖੀ ਦੀ ਵਿਲੱਖਣਤਾ ਨੂੰ ਹਿੰਦੂ ਸਾਗਰ ਵਿੱਚ ਗਰਕ ਕਰਨ ਲਈ ਪੂਰਾ ਤਾਣ ਲਾ ਰਹੇ ਹਨ।

ਸਿੱਖ ਧਰਮ ਦਾ, ਕਿਸੇ, ਜਾਤ, ਧਰਮ, ਨਸਲ ਨਾਲ ਵੈਰ ਨਹੀਂ ਹੈ, ਇਸ ਵਿੱਚ ਬ੍ਰਾਹਮਣ ਵੀ ਸ਼ਾਮਲ ਹਨ ਪਰ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਨਾ-ਸਿਰਫ ਗੁਰੂ ਸਾਹਿਬ ਨੇ ਮੁੱਢੋਂ-ਸੁੱਢੋਂ ਹੀ ਨਕਾਰਿਆ ਹੈ ਬਲਕਿ ਇਸ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਨੇ, ਸਿੱਖ ਧਰਮ ਨਾਲ ਪੰਜ ਸਦੀਆਂ ਤੋਂ ‘ਵੈਰ’ ਹੀ ਕਮਾਇਆ ਹੈ। ਜੂਨ-1984 ਵਿੱਚ, ਅਕਾਲ ਤਖਤ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ’ਤੇ ਹਮਲਾ, ਬਿਪਰ ਦੇ ਇਸ ਵੈਰ ਦੀ ਸਿਖਰ ਸੀ। ਇਕਬਾਲ ਸਿੰਘ ਵਰਗਾ ਪੁਲਸੀਆ (ਜਿਸ ਨੇ ਕੁਝ ਸਮਾਂ ਪਹਿਲਾਂ ਗੁਰਬਾਣੀ ਦੇ ਆਸ਼ੇ ਦੇ ਵਿਪਰੀਤ, ਬ੍ਰਾਹਮਣਾਂ ਦੀ ਤਰਫਦਾਰੀ ਕਰਦਿਆਂ ਇੱਕ ਪੁਸਤਕ ਪ੍ਰਕਾਸ਼ਿਤ ਕੀਤੀ ਹੈ), ਜਦੋਂ ਸਾਨੂੰ ‘ਬ੍ਰਾਹਮਣ ਭਲਾ ਆਖੀਏ’ ਦਾ ਉਪਦੇਸ਼ ਸੁਣਾਉਂਦਾ ਹੈ ਤਾਂ ਇਹ ਠੀਕ ਇਵੇਂ ਹੀ ਹੈ ਜਿਵੇਂ ਸ਼ੰਕਰਾਚਾਰੀਆ ਦੇ ਜ਼ਮਾਨੇ ਵਿੱਚ ਲੱਖਾਂ ਬੋਧੀਆਂ ਨੂੰ ਹਿੰਸਕ ਤੌਰ-ਤਰੀਕਿਆਂ ਨਾਲ ਮੌਤ ਦੇ ਘਾਟ ਉਤਾਰ ਕੇ, ਭਾਰਤ ਵਿੱਚੋਂ ਬੁੱਧ ਧਰਮ ਦਾ ਮੁਕੰਮਲ ਸਫਾਇਆ ਕਰਕੇ, ਬ੍ਰਾਹਮਣਾਂ ਨੇ ਬੁੱਧ ਦਾ ਨਾਹਰਾ ਬੜੀ ਉ¤ਚੀ ਸੁਰ ਵਿੱਚ ਬੁ¦ਦ ਕੀਤਾ ਸੀ (ਜਿਹੜਾ ਅਜੇ ਵੀ ਕਰਦੇ ਆ ਰਹੇ ਹਨ) – ‘ਅਹਿੰਸਾ ਪਰਮੋ ਧਰਮਾ’ (ਸਭ ਤੋਂ ਵੱਡਾ ਧਰਮ, ਅਹਿੰਸਾ ਹੀ ਹੈ)।

ਜਿਹੜਾ ਗੁਰੂ ਸਾਹਿਬਾਨ ਦੇ ਸਿੱਖ ਧਰਮ ਦੇ ਗੁਰਮਤਿ-ਅਸੂਲਾਂ ਨੂੰ ਧਾਰਨ ਕਰਕੇ ‘ਸਿੱਖ’ ਬਣ ਜਾਂਦਾ ਹੈ, ਉਸਦਾ ਫੇਰ ਕੋਈ ਪਿਛੋਕੜ ਜਾਤ-ਵਰਣ ਨਹੀਂ ਰਹਿੰਦਾ। ਇਸ ਧਰਮ ਨੂੰ ਧਾਰਨ ਕਰਨ ਵਾਲਿਆਂ ਵਿੱਚ ਭੱਟਾਂ ਸਮੇਤ ਕਈ ਬ੍ਰਾਹਮਣ ਵੀ ਸਨ ਪਰ ਉਸ ਨੂੰ ‘ਬ੍ਰਾਹਮਣਾਂ ਦੀ ਸਿੱਖ ਧਰਮ ਨੂੰ ਦੇਣ’ ਕਹਿਣਾ ਅਤੇ ਇਸ ਅਖੌਤੀ ਦੇਣ ਨੂੰ ਬਾਕੀਆਂ ਨਾਲੋਂ ‘ਉ¤ਚੀ ਸਾਬਤ’ ਕਰਨਾ ਅਜੋਕੇ ਬਿਪਰ ਦੀ ਖਤਰਨਾਕ ਚਾਲ ਹੈ, ਜਿਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਜਾਤਾਂ ਦੇ ਨਾਂ ’ਤੇ ਗੁਰਦੁਆਰੇ ਬਣਾਉਣ ਦਾ ਰੁਝਾਨ ਵੀ ਵਧਦਾ ਜਾ ਰਿਹਾ ਹੈ ਅਤੇ ਆਪੋ-ਆਪਣੇ ਜਾਤ-ਕਬੀਲਿਆਂ ਦੇ ‘ਸ਼ਹੀਦ’ ਵੀ ਵੰਡੇ ਜਾ ਰਹੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਅਸਲੀ ਵਾਰਸ, ਖਾਲਸਾ ਪੰਥ ਦੀ ਥਾਂ ’ਤੇ, ਕੁਝ ਰੁੰਡਤ-ਮੁੰਡਤ ਅਖੌਤੀ ‘ਵੈਰਾਗੀ’ ਨਿਕਲ ਆਏ ਹਨ, ਜਿਹੜੇ ਖੁਫੀਆ ਏਜੰਸੀਆਂ ਦੀ ਮੱਦਦ ਨਾਲ, ‘ਬੈਰਾਗੀ ਮਹਾਂ-ਮੰਡਲ’ ਬਣਾ ਕੇ, ਬਾਬਾ ਬੰਦਾ ਸਿੰਘ ਦਾ ਸ਼ਹੀਦੀ ਦਿਨ-ਮਨਾ ਰਹੇ ਹਨ, ਜਿਸ ਜਾਲ ਵਿੱਚ ਕੁਝ ਭੋਲੇ ਭਾਲੇ ਸਿੱਖ ਵੀ ਫਸ ਰਹੇ ਹਨ। ਬ੍ਰਾਹਮਣ ਸਭਾ, ਪੰਜਾਬ ਨੇ ਪਹਿਲਾਂ ਹੀ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ (ਜਿਹੜੇ ਤਿੰਨ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹੀਦ ਕੀਤੇ ਗਏ) ’ਤੇ ਆਪਣਾ ਦਾਅਵਾ ਜਤਾਇਆ ਹੋਇਆ ਹੈ। ਆਰ.ਐ¤ਸ. ਐ¤ਸ. ਇਨ੍ਹਾਂ ਦੀ ਪਿੱਠ ’ਤੇ ਖੜਾ ਹੈ।

ਦੋ ਸਾਲ ਪਹਿਲਾਂ ਇੱਕ ਅਕਾਲੀ ਵਜ਼ੀਰ ਸੇਵਾ ਸਿੰਘ ਸੇਖਵਾਂ ਦੀ ਸਰਪ੍ਰਸਤੀ ਹੇਠ, ਇੱਕ ਖਾਸ ਜ਼ਾਤ (ਸੈਣ ਬਰਾਦਰੀ) ਦੇ ਲੋਕਾਂ ਨੇ ਦਸਮੇਸ਼ ਪਿਤਾ ਦੇ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸਾਹਿਬ ਸਿੰਘ ਜੀ ਦਾ ਸ਼ਹੀਦੀ ਦਿਨ ਮਨਾਇਆ। ਵਜ਼ੀਰ ਸਾਹਿਬ ਨੇ ਇਸ ਮੌਕੇ ਐਲਾਨ ਕੀਤਾ ਕਿ ‘ਇਸ ਜ਼ਾਤ’ ਦੀ ਕੁੜੀਆਂ ਨੂੰ ਵੀ, ਸਰਕਾਰ ਵਲੋਂ ਦਿੱਤੀ ਜਾਂਦੀ ‘ਸ਼ਗਨ ਸਕੀਮ’ ਅਨੁਸਾਰ ‘ਸ਼ਗਨ’ ਦਿੱਤਾ ਜਾਵੇਗਾ। ਕੀ ਜ਼ਾਤ-ਰੰਗ-ਨਸਲ ਦੇ ਭਿੰਨ-ਭੇਦ ਮਿਟਾ ਕੇ, ਪ੍ਰਗਟ ਕੀਤਾ ‘ਖਾਲਸਾ’ ਹੁਣ ਵਾਪਸ ਹਿੰਦੂ ਧਰਮ ਦੇ ਵਰਣ ਆਸ਼ਰਮ ਵਿੱਚ ਗਰਕ ਨਹੀਂ ਹੋ ਰਿਹਾ? ਕੀ ਸਿੱਖ ਕੌਮ ਬਿਪਰਵਾਦ ਦੇ ਇਸ ਗੰਭੀਰ ਚੈ¦ਜ ਦਾ ਮੂੰਹ ਤੋੜ ਜਵਾਬ ਦੇਵੇਗੀ?

ਖਾਲਸਾ ਪੰਥ ਹਿੰਦੂਤਵੀਆ ਦੇ ਹਰ ਹਰਵੇ ਤੋਂ ਚੰਗੀ ਤਰਾਂ ਵਾਕਿਫ਼ ਹੈ ਅਤੇ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ’ਤੇ ਅਧਾਰਿਤ ਸਰਬੱਤ ਦੇ ਭਲੇ ਵਾਲਾ ਦੇਸ਼ ਕਾਇਮ ਹੋਣਾ ਹੀ ਹੋਣਾ ਹੈ, ਅਤੇ ਇਸ ਧਰਤੀ ’ਤੇ ਚਾਣਕਿਆ-ਸ਼ੰਕਰਾਚਾਰੀਆ ਦੀ ਬਿਪਰਵਾਦੀ ਵਿਚਾਰਧਾਰਾ ਲਈ ਕੋਈ ਥਾਂ ਨਹੀਂ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top