Share on Facebook

Main News Page

ਵਾਹਿਗੁਰੂ ਮੂਵੀਜ਼ ਵੱਲੋਂ ਬਣਾਈ ਗਈ ਭੋਜਪੁਰੀ ਫਿਲਮ 'ਤੇ ਛਾਪਿਆ ‘ਖੰਡੇ’ ਦਾ ਨਿਸ਼ਾਨ

- ਨਰਹੂਆ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ‘ਵਾਹਿਗੁਰੂ ਮੂਵੀਜ਼’ ਦੇ ਸਹਿਯੋਗ ਨਾਲ ‘ਰਿਕਸ਼ਾਵਾਲਾ ਆਈ ਲਵ ਯੂ ’ ਟਾਈਟਲ ਹੇਠ ਇੱਕ ਅਸ਼ਲੀਲ ਫਿਲਮ ਬਣਾਈ ਹੈ, ਜਿਸ ਦੇ ਪੋਸਟਰ ਤੇ ਲੜਕੀ ਦੀ ਅਸ਼ਲੀਲ ਤਸਵੀਰ ਛਪੀ ਹੋਈ ਹੈ, ਉਸ ਦੇ ਨਾਲ ਹੀ ‘ਵਾਹਿਗੁਰੂ ਮੂਵੀਜ਼’ ਨਾਮ ਦੇ ਨਾਲ ਸਿੱਖ ਕੌਮ ਦੀ ਸ਼ਾਨ "ਖੰਡਾ" ਵੀ ਛਾਪਿਆ ਹੋਇਆ ਹੈ

- ਸਿੱਖ ਆਗੂਆਂ ਨੇ ਕੀਤਾ ਵਿਰੋਧ, ਪ੍ਰਸਾਸ਼ਨ ਤੋਂ ਕੀਤੀ ਕਾਰਵਾਈ ਦੀ ਮੰਗ


Distributor Bittu Sardar is now turned into a producer. He has produced Bhojpuri movie, 'Rikshawala I Love You' under his banner Waheguru Movies. The film is in it's post production phase.

ਬਠਿੰਡਾ (ਅਨਿਲ ਵਰਮਾ): ਸੌਦਾ ਸਾਧ ਵੱਲੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਕੇ ਪਿਲਾਏ ਜਾਮ-ਏ-ਇੰਸਾ ਦੇ ਮਾਮਲੇ ਦੀ ਅੱਗ ਅੱਜ ਵੀ ਸੁਲਗ ਰਹੀ ਹੈ, ਕਿਉਂਕਿ ਡੇਰਾ ਮੁਖੀ ਵੱਲੋਂ ਭੜਕਾਈਆਂ ਸਿੱਖ ਭਾਵਨਾਵਾਂ ਕਰਕੇ ਪੰਜਾਬ ਵਿੱਚ ਮਾਹੌਲ ਕਾਫੀ ਤਨਾਅਪੂਰਣ ਰਿਹਾ, ਉਥੇ ਹੀ ਬੀਤੇ ਦਿਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪ੍ਰਧਾਨਗੀ ਨੂੰ ਲੈਕੇ ਦੋ ਧਿਰਾਂ ਵਿੱਚ ਹੋਈ ਖੂਨੀ ਝੜਪ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ, ਪਰ ਅੱਜ ਵੀ ਕੋਈ ਨਾ ਕੋਈ ਸਿੱਖ ਭਾਵਨਾਵਾਂ ਨਾਲ ਕਿਸੇ ਸਾਜਿਸ਼ ਤਹਿਤ ਖਿਲਵਾੜ ਕਰ ਹੀ ਜਾਂਦਾ ਹੈ, ਜਿਸ ਕਰਕੇ ਅੱਜ ਹਰ ਸਿੱਖ ਦੀ ਜੁਬਾਨ ਤੇ ਇਹ ਸਵਾਲ ਹੈ ਕਿ ਆਖਰ ਸਿੱਖ ਭਾਵਨਾਵਾਂ ਨਾਲ ਇਹ ਖਿਲਵਾੜ ਕਦੋਂ ਤੱਕ ਹੁੰਦਾ ਰਹੇਗਾ?

ਅਜਿਹਾ ਹੀ ਇੱਕ ਮਾਮਲਾ ਗੁਰਸਿੱਖ ਵਿਅਕਤੀ ਹਰਦੀਪਕ ਸਿੰਘ ਵਾਸੀ ਗਲੀ ਨੰ:2 ਬਸੰਤ ਬਿਹਾਰ, ਬਠਿੰਡਾ ਨੇ ਸਾਹਮਣੇ ਲਿਆਂਦਾ, ਜਿਸ ਵਿੱਚ ਉਸਨੇ ਦੱਸਿਆ ਕਿ ਨਰਹੂਆ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ‘ਵਾਹਿਗੁਰੂ ਮੂਵੀਜ਼’ ਦੇ ਸਹਿਯੋਗ ਨਾਲ ‘ਰਿਕਸ਼ਾਵਾਲਾ ਆਈ ਲਵ ਯੂ’ ਟਾਈਟਲ ਹੇਠ ਇੱਕ ਅਸ਼ਲੀਲ ਫਿਲਮ ਬਣਾਈ ਹੈ, ਜਿਸ ਦੇ ਪੋਸਟਰ 'ਤੇ ਲੜਕੀ ਦੀ ਅਸ਼ਲੀਲ ਤਸਵੀਰ ਛਪੀ ਹੋਈ ਹੈ, ਉਸ ਦੇ ਨਾਲ ਹੀ ‘ਵਾਹਿਗੁਰੂ ਮੂਵੀਜ਼’ ਨਾਮ ਦੇ ਨਾਲ ਸਿੱਖ ਕੌਮ ਦੀ ਸ਼ਾਨ "ਖੰਡਾ" ਵੀ ਛਾਪਿਆ ਹੋਇਆ ਹੈ, ਜਿਸ ਕਰਕੇ ਇਸ ਅਸ਼ਲੀਲ ਫਿਲਮ ਦੇ ਪੋਸਟਰ ਤੇ ਸਿੱਖ ਇਤਿਹਾਸ ਨਾਲ ਜੁੜੇ ਚਿੰਨ੍ਹਾਂ ਦੇ ਪ੍ਰਕਾਸ਼ਨ ਕਰਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

ਹਰਦੀਪਕ ਸਿੰਘ ਨੇ ਜਿਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਲੱਗੇ ਇਹ ਪੋਸਟਰ ਤੁਰੰਤ ਹਟਵਾਏ ਜਾਣ, ਉਥੇ ਹੀ ਉਹ ਸਿੱਖ ਪੰਥਕ ਆਗੂਆਂ ਦੇ ਸਹਿਯੋਗ ਰਾਹੀਂ ਜਿਲ੍ਹਾ ਪ੍ਰਸਾਸ਼ਨ ਤੋਂ ਮੰਗ ਕਰਦੇ ਹਨ, ਕਿ ਕੰਪਨੀ ਦੇ ਮਾਲਕ ਅਤੇ ਫਿਲਮ ਦੇ ਨਿਰਦੇਸ਼ਕ ਅਜੇ ਸ਼੍ਰੀਵਾਸਤਵ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਹਰਦੀਪਕ ਸਿੰਘ ਨੇ ਦੱਸਿਆ ਕਿ ਇਹ ਪੋਸਟਰ ਪੰਜਾਬ ਦੇ ਕਈ ਹੋਰ ਜਿਲ੍ਹਿਆਂ ਵਿੱਚ ਵੀ ਲਾਏ ਗਏ ਹਨ। ਉਹਨਾਂ ਸਿੱਖ ਇਤਿਹਾਸ ਨਾਲ ਜੁੜੀਆਂ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ, ਕਿ ਉਹ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਕੇ ਫਿਲਮ ਬਨਾਉਣ ਵਾਲੀ ਮੈਨੇਜਮੈਂਟ ਖਿਲਾਫ ਅੱਗੇ ਆਉਣ ਤਾਂ ਜੋ ਫਿਲਮ ਅਤੇ ਹੋਰ ਮਨੋਰੰਜਨ ਸਾਧਨਾਂ ਦੀ ਆੜ੍ਹ ਵਿੱਚ ਸਿੱਖ ਭਾਵਨਾਵਾਂ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ। ਮਾਮਲੇ ਸਬੰਧੀ ਜਦੋਂ ਥਾਣਾ ਕੋਤਵਾਲੀ ਦੇ ਐਸ.ਐਚ.ਓ. ਜਸਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਆਉਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top