Share on Facebook

Main News Page

‘ਫਤਹਿ ਮਲਟੀਮੀਡੀਆ’ ਆਪਣੀਆਂ ਸੇਵਾਵਾਂ ਅਣਮਿੱਥੇ ਸਮੇਂ ਲਈ ਰੋਕ ਰਿਹਾ ਹੈ
-
ਸਤਪਾਲ ਸਿੰਘ ਦੁੱਗਰੀ

ੴ ਸਤਿਗੁਰ ਪ੍ਰਸਾਦਿ ॥

ਸਮੁੱਚੇ ਸਿੱਖ ਪੰਥ ਨੂੰ ਫਤਹਿ ਪ੍ਰਵਾਨ ਹੋਵੇ:

ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਫਤਹਿ ਮਲਟੀਮੀਡੀਆ ਅਦਾਰਾ, ਜਿਸ ਨੇ ਗੁਰਮਤਿ ਪ੍ਰਚਾਰ ਦੇ ਨਾਲ ਨਾਲ ਸਿੱਖ ਕੌਮ ਉੱਪਰ ਹੋ ਰਹੇ ਅਣਗਣਿਤ ਹਮਲਿਆਂ ਦਾ ਜੁਆਬ, ਭਾਰਤੀ ਮੀਡੀਏ ਵੱਲੋਂ ਵਿਗਾੜੇ ਜਾ ਰਹੇ ਸਿੱਖ ਅਕਸ ਵਿਰੁੱਧ, ਗੁਰਦੁਆਰਾ ਸਾਹਿਬਾਨਾਂ ਵਿੱਚ ਆ ਰਹੀ ਗਿਰਾਵਟ ਦੇ ਖਿਲਾਫ, ਡਿੱਗ ਰਹੇ ਸਿੱਖੀ ਮਿਆਰ ਸਬੰਧੀ, ਅਖੌਤੀ ਸਾਧ ਲਾਣੇ ਵੱਲੋਂ ਕੀਤੇ ਜਾ ਰਹੀ ਗੁਰਮਤਿ ਉਲੰਘਣਾ, ਨਸ਼ਿਆਂ ਵਿਰੁੱਧ, ਲੱਚਰ ਗਾਇਕੀ ਰਾਹੀਂ ਫੈਲਾਏ ਜਾ ਰਹੇ ਸੱਭਿਆਚਾਰ ਅੱਤਿਵਾਦ ਦੇ ਵਿਰੁੱਧ, ਅਖੌਤੀ ਧਰਮ ਮੁੱਖੀਆਂ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾ ਫਾਸ਼ ਕਰਨ ਹਿੱਤ ਹਰ ਖੇਤਰ ਵਿੱਚ ‘ਫਤਹਿ ਮਲਟੀਮੀਡੀਆ’ ਵੱਲੋਂ ਕੀਤੇ ਗਏ ਕੰਮ ਲਈ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਹੈ। ਇਹ ਸਾਰੇ ਕਾਰਜ ਕੇਵਲ ਗੁਰਮਤਿ ਸਿਧਾਂਤਾਂ ਨੂੰ ਮੁੱਖ ਰੱਖ ਕੇ ਬਿਨ੍ਹਾਂ ਕਿਸੇ ਡਰ, ਅਧੀਨਗੀ, ਅਤੇ ਨਿਰਪੱਖਤਾ ਨਾਲ ਕੀਤੇ ਗਏ। ਜੋ ਕੰਮ ਅੱਜ ਵੀ ਪੰਥਕ ਵੈੱਬ-ਸਾਈਟਾਂ ਅਤੇ ਯੂ-ਟਿਊਬ 'ਤੇ ਦੇਖਿਆ ਜਾ ਸਕਦਾ ਹੈ।

http://www.youtube.com/results?search_query=fateh+multimedia&oq=fateh+multi&gs_l=youtube-reduced.1.0.0.1636116.1643538.0.1645113.11.8.0.3.3.0.280.1378.3j1j4.8.0...0.0...1ac.1.JVpBMLJNHco

ਬੇਸ਼ੱਕ ਬਹੁਤ ਸਾਰੀਆਂ ਤੰਗੀਆਂ, ਪ੍ਰੇਸ਼ਾਨੀਆਂ, ਔਕੜਾਂ, ਆਰਥਿਕ ਮੁਸ਼ਕਿਲਾਂ ਦੇ ਨਾਲ ਰੋਜ਼ਾਨਾ ਦੇ ਦਫਤਰੀ ਖਰਚ ਸਮੇਤ ਬਹੁਤ ਸਾਰੇ ਫੁਟਕਲਾਂ ਖਰਚਿਆਂ, ਵੱਧ ਰਹੀ ਮਹਿੰਗਾਈ ਦਾ ਸਾਹਮਣਾ ਸਾਨੂੰ ਹਰ ਮੋੜ ਤੇ ਕਰਨਾ ਪਿਆ। ਬਿਨ੍ਹਾਂ ਸ਼ੱਕ ਕੌਮ ਪ੍ਰਸਤਾਂ ਨੇ ਆਪਣੇ ਤੌਰ ਤੇ ਆਪਣੀ ਗੁੰਜਾਇਸ਼ ਮੁਤਾਬਿਕ ਸੰਸਥਾ ਦੀ ਮੱਦਦ ਕੀਤੀ, ਪਰ ਨਿਰੰਤਰ ਮੱਦਦ ਕਦੇ ਵੀ ਨਾ ਮਿਲੀ। ਗੁਰੂ ਬਾਬੇ ਨੇ ਸਿਰ ਤੇ ਮਿਹਰ ਹੱਥ ਰੱਖ ਕੇ ਹਮੇਸ਼ਾਂ ਇਹ ਸੇਵਾ ਸਾਡੇ ਕੋਲੋਂ ਲਈ। ਪਰ ਹੁਣ ਸਮੇਂ ਦੀ ਕਰਵਟ, ਮਹਿੰਗਾਈ ਅਤੇ ਹੋਰ ਕਈ ਕਾਰਣਾਂ ਕਰਕੇ ਅਸੀਂ ਸਮੁੱਚੀ ਕੌਮ ਕੋਲੋਂ ਖਿਮਾ ਜਾਚਨਾ ਕਰਾਂਗੇ ਕਿਉਂਕਿ ‘ਫਤਹਿ ਮਲਟੀਮੀਡੀਆ’ ਹੋਰ ਲੰਮੇ ਸਮੇਂ ਤੱਕ ਚੱਲਣ ਤੋਂ ਅਸਮੱਰਥ ਹੈ।

ਗੁਰੂ ਦੇ ਦੂਲੇ ਖਾਲਸਾ ਨੇ ਹਮੇਸ਼ਾਂ ਕੌਮੀ ਸਰਮਾਇਆ ਅਤੇ ਕੌਮੀ ਧਨ ਉਹਨਾਂ ਕਾਰਜ਼ਾਂ ਉੱਤੇ ਹੀ ਖਰਚ ਕੀਤਾ ਜਿੱਸਦ ਲੰਬੇ ਸਮੇਂ ਤੱਕ ਕੋਈ ਫਾਇਦਾ ਹੋਣ ਵਾਲਾ ਨਹੀਂ ਸੀ, ਪਰ ਕਦੇ ਵੀ ਆਪਣਾ ਚੈਨਲ, ਟੀ.ਵੀ., ਵਿੱਦਿਅਕ ਅਦਾਰਾ ਦੀ ਕਾਇਮੀ ਵਾਸਤੇ ਜਾਂ ਉਸਨੂੰ ਚੱਲਦਾ ਰੱਖਣ ਹਿੱਤ ਫਰਾਖਦਿਲੀ ਨਹੀਂ ਦਿਖਾਈ। ਕੁੱਝ ਇਸੇ ਤਰ੍ਹਾਂ ਦੀ ਹਾਲਤ ਦਾ ਸਾਹਮਣਾ ਕਰ ਰਿਹੈ ‘ਫਤਹਿ ਮਲਟੀਮੀਡੀਆ’।

ਜਿਸ ਕਰਕੇ ਨਾ ਚਾਹੁੰਦੇ ਹੋਏ ਵੀ, ਅੱਜ ਅਣਚਾਹੇ ਜਿਹੇ ਮਨ ਨਾਲ ‘ਫਤਹਿ ਮਲਟੀਮੀਡੀਆ’ ਆਪਣੀਆਂ ਸੇਵਾਵਾਂ ਅਣਮਿੱਥੇ ਸਮੇਂ ਲਈ ਰੋਕ ਰਿਹਾ ਹੈ, ਜਦ ਵੀ ਵਾਹਿਗੁਰੂ ਨੇ ਕੋਈ ਢੋਅ ਢੋਆਇਆ ਤਾਂ ਜ਼ਰੂਰ ਮੁੜ ਪੰਥ ਦੀ ਕਚਹਿਰੀ ਵਿੱਚ ਪੰਥਕ ਸੇਵਾਵਾਂ ਲਈ ਤਿਆਰ ਰਹੇਗਾ। ਹਰ ਤਰ੍ਹਾਂ ਦੇ ਮਿਲੇ ਸਹਿਯੋਗ ਅਤੇ ਭਰਵੇਂ ਸਾਥ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਇਸ ਅਦਾਰਾ ਸਮੁੱਚੀ ਕੌਮ ਕੋਲੋਂ ਦੋਇ ਕਰ ਜੋੜ, ਖਿਮਾ ਜਾਚਨਾ ਕਰਦਾ ਹੈ।

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
- ਫਤਹਿ ਮਲਟੀਮੀਡੀਆ, ਲੁਧਿਆਣਾ
ਸੇਵਕ: ਸਤਪਾਲ ਸਿੰਘ ਦੁੱਗਰੀ
93566 2100, 872 884 9754


ਟਿੱਪਣੀ:

ਆਰਥਿਕ ਪਖੋਂ ਸਿੱਖ ਬਹੁਤ ਅਮੀਰ ਨੇ, ਪਰ ਉਨ੍ਹਾਂ ਨੂੰ ਆਪਣਾ ਧਰਮ ਤੇ ਵਿਰਸਾ ਸੰਭਾਲਣ ਦੀ ਜਾਚ ਨਹੀਂ। ਜਿਸ ਕੋਲ ਪੈਸਾ ਹੈ ਉਸ ਨੂੰ ਜਾਚ ਨਹੀਂ ਕਿ ਪੈਸਾ ਕਿਥੇ ਲਾਇਆ ਜਾਏ (ਭੋਜਪੁਰੀ ਫਿਲਮ ਦੇ ਬਿੱਟੂ ਸਰਦਾਰ ਨੂੰ ਹੀ ਵੇਖੋ) ਤੇ ਜਿਸ ਨੂੰ ਜਾਚ ਹੈ, ਉਸ ਕੋਲ ਪੈਸੇ ਦੀ ਤੰਗੀ। ਸਿੱਖ ਗੁਰਦੁਆਰਿਆਂ 'ਤੇ ਸੋਨਾ ਤਾਂ ਚੜ੍ਹਾਈ ਜਾਂਦਾ ਹੈ, ਸਾਧਾਂ ਨੂੰ ਮਹਿੰਗੀਆਂ ਕਾਰਾਂ ਤਾਂ ਭੇਂਟ ਕਰ ਸਕਦਾ ਹੈ, ਪਰ ਜਿਹੜਾ ਸਿੱਖੀ ਵਾਸਤੇ ਅਣਥੱਕ ਮਿਹਨਤ ਕਰੇ, ਉਸ ਨੂੰ ਦੇਣ ਲਈ ਇੱਕ ਫੁੱਟੀ ਕੌਡੀ ਵੀ ਨਹੀਂ।

ਅਬ ਤੋ ਸ਼ਰਮ ਸੀ ਆਤੀ ਹੈ ...

ਜੇ ਹਾਲੇ ਵੀ ਕਿਸੇ ਸਿੱਖ ਨੂੰ ਸਿੱਖੀ ਨਾਲ ਪਿਆਰ ਹੈ, ਤਾਂ ਇਸ ਤਰ੍ਹਾਂ ਦੇ ਉਪਰਾਲੇ ਕਰਨ ਵਾਲਿਆਂ ਦੀ ਮਦਦ ਕਰੋ, ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top