Share on Facebook

Main News Page

ਗੁਰਸਿੱਖ ਵਿਅਕਤੀ ਵੱਲੋਂ ਜ: ਮੱਕੜ ਦੇ ਪੈਰਾਂ ’ਚ ਜੁੱਤੇ ਪਾਉਣੇ ਚਰਚਾ ਦਾ ਵਿਸ਼ਾ

- ਗੁਰਦੁਆਰਿਆਂ ਵਿੱਚ ਜੋੜੇ ਚੋਰੀ ਹੋ ਜਾਂਦੇ ਹਨ: ਮੱਕੜ

ਗੁਰਦੁਆਰਿਆਂ ਵਿੱਚ ਜੋੜੇ ਚੋਰੀ ਹੋ ਜਾਂਦੇ ਹਨ, ਇਸ ਲਈ ਅਸੀਂ ਆਪਣੇ ਕਿਸੇ ਆਦਮੀ ਕੋਲ ਸੰਭਾਲ ਦਿੰਦੇ ਹਾਂ। ਇਹ ਸਬਦ ਕਿਸੇ ਆਮ ਵਿਅਕਤੀ ਦੇ ਨਹੀਂ, ਸਗੋਂ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਲੀ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਹਨ।

ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚੱਲਣ ਵਾਲੇ ਇੱਕ ਧਾਰਮਿਕ ਸਮਾਗਮ ਵਿੱਚ ਭਾਗ ਲੈਣ ਉਪਰੰਤ ਜਦ ਜਥੇਦਾਰ ਮੱਕੜ ਆਪਣੀ ਕਾਰ ਕੋਲ ਪਹੁੰਚੇ, ਤਾਂ ਇੱਕ ਗੁਰਸਿੱਖ ਵਿਅਕਤੀ ਨੇ ਬੈਠ ਕੇ ਐਸ.ਜੀ.ਪੀ.ਸੀ ਦੇ ਪ੍ਰਧਾਨ ਦੇ ਪੈਰਾਂ ਵਿੱਚ ਜੋੜੇ ਪਾਉਣ ਦੀ ਸੇਵਾ ਸੁਰੂ ਕਰ ਦਿੱਤੀ।

ਅਜਿਹੀ ਕਾਰਵਾਈ ਨੂੰ ਸਿੱਖ ਧਰਮ ਦੀ ਮਰਯਾਦਾ ਦੇ ਉਲਟ ਹੋਣ ਦੇ ਸੰਦਰਭ ਵਿੱਚ ਜਦ ਜਥੇਦਾਰ ਮੱਕੜ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੀ ਅੰਮ੍ਰਿਤਧਾਰੀ ਵਿਅਕਤੀ ਤੋਂ ਪੈਰਾਂ ਵਿੱਚ ਜੁੱਤੇ ਪਵਾਉਣੇ ਜਾਇਜ਼ ਹਨ, ਤਾਂ ਉਹਨਾਂ ਕਿਹਾ ਕਿ ਗੁਰਦੁਆਰਿਆਂ ਵਿੱਚ ਜੋੜੇ ਚੋਰੀ ਹੋ ਜਾਂਦੇ ਹਨ, ਇਸ ਲਈ ਸਾਡਾ ਕੋਈ ਵਿਅਕਤੀ ਜੋੜੇ ਸੰਭਾਲ ਕੇ ਰਖਦਾ ਹੈ ਅਤੇ ਬਾਹਰ ਆਉਣ ਤੇ ਉਹਨਾਂ ਦੇ ਪੈਰਾਂ ਵਿੱਚ ਪਾਉਂਦਾ ਹੈ।

ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਇਸ ਕਾਰਵਾਈ ਨੇ ਜਿੱਥੇ ਸਿੱਖ ਮਰਯਾਦਾ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਉਥੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਦੇ ਮੁਖੀ ਵੱਲੋਂ ਜੋੜੇ ਚੋਰੀ ਹੋਣ ਦਾ ਬਿਆਨ ਦੇ ਕੇ ਖ਼ੁਦ ਹੀ ਸਪਸਟ ਕਰ ਦਿੱਤਾ, ਕਿ ਉਹਨਾਂ ਦੀ ਅਗਵਾਈ ਵਿੱਚ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਕਿਹੋ ਜਿਹੇ ਹਨ। ਇਹ ਘਟਨਾ ਦੀ ਇਲਾਕੇ ਦੀਆਂ ਹੱਟੀਆਂ ਭੱਠੀਆਂ ਸੱਥਾਂ ਵਿੱਚ ਪੂਰੀ ਚਰਚਾ ਛਿੜੀ ਹੋਈ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top