Share on Facebook

Main News Page

ਬਚਿੱਤਰ ਨਾਟਕ ਦੀਆਂ ਬਚਿੱਤਰ ਬਾਤਾਂ: ਅਖੇ ਨਦੌਣ ਦੀ ਜੰਗ ਸਮੇਂ (1690) ਗੁਰੂ ਦਸ਼ਮੇਸ਼ ਨੇ ਹਨੂਮਾਨ ਦੇ ਮੰਤ੍ਰ ਦਾ ਜਾਪ ਕੀਤਾ ਜਿਸ ਵਿਚ ਚੰਡੀ ਦੇਵੀ ਨੇ ਵੀ ਸ਼ਮੂਲੀਅਤ ਕੀਤੀ
- ਸ. ਉਪਕਾਰ ਸਿੰਘ ਫਰੀਦਾਬਾਦ

* ਜੰਗ ਸਮੇਂ ਗੁਰਦੇਵ ਦਾ ਸਾਥ ਨਾ ਦੇਣ ਵਾਲਿਆਂ ਨੂੰ ਅਨੰਦਪੁਰ ਵਿਚ ਨਾ ਵਸਣ ਦਿੱਤਾ ਅਤੇ ਟੰਗ ਟੰਗ ਕੇ ਕੁੱਤੇ ਦੀ ਮੌਤ ਮਾਰਿਆ
* ਗੁਰੂ ਦਸ਼ਮੇਸ਼ ਅੰਦਰੋਂ ਮੁਗ਼ਲਾਂ ਨਾਲ ਮਿਲੇ ਹੋਏ, ਧਨ-ਬਟੋਰੂ ਅਤੇ ਲੋਕਾਂ ਨੂੰ ਸ਼੍ਰਾਪ ਦਿੰਦੇ ਸਨ

(15 ਨਵੰਬਰ 2012; ਸਤਨਾਮ ਕੌਰ ਫਰੀਦਾਬਾਦ) : ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੀਤਾ ਜਾ ਰਿਹਾ ਹੈ ਉਸ ਦੀ ਰਚਨਾ ਜਾਅਲੀ ਆਤਮਕਥਾ ਬਚਿੱਤਰ ਨਾਟਕ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਹਨੂਮਾਨ ਦੇ ਮੰਤ੍ਰ ਦਾ ਜਾਪ ਕਰਦਿਆਂ ਦਸਿਆ ਹੈ। ਸ. ਉਪਕਾਰ ਸਿੰਘ ਨੇ ਬਚਿੱਤਰ ਨਾਟਕ ਬਾਰੇ ਦਿੱਤੀ ਇਸ ਜਾਨਕਾਰੀ ਦਾ ਹਵਾਲਾ ਮਿਸ਼ਨਰੀ ਲਹਿਰ ਦੇ ਮੋਢੀ ਸ. ਮਹਿੰਦਰ ਸਿੰਘ ਜੋਸ਼ ਰਚਿਤ ਪੁਸਤਕ ਬਚਿੱਤਰ ਨਾਟਕ ਦੀਆਂ ਬਚਿੱਤਰ ਬਾਤਾਂ ਵਿਚੋਂ ਦਸਿਆ ।

ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮਕਥਾ ਦਸਿਆ ਜਾਂਦਾ ਹੈ ਉਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਬਦਨਾਮ ਕੀਤਾ ਗਿਆ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਛਲੇ ਜਨਮ ਵਿਚ ਤਪਸਿਆ ਅਤੇ ਮਹਾਂਕਾਲ ਕਾਲਕਾ ਦੀ ਅਰਾਧਨਾ ਕਰਦਾ ਦਸਿਆ ਹੈ। ਮਹਾਂਕਾਲ ਇਕ ਸ਼ਰੀਰਧਾਰੀ ਹੈ ਜੋ ਮਾਂਸ ਖਾਣ ਦਾ ਇੰਨਾਂ ਸ਼ੌਕੀਨ ਹੈ ਕਿ ਆਪਣੀ ਵੱਡੀਆਂ ਦਾੜਾਂ ਨਾਲ ਬੰਦੇ ਤਕ ਚਿੱਥ-ਚੱਬ ਕੇ ਖਾ ਜਾਂਦਾ ਹੈ। ਉਹ ਸ਼ਰਾਬੀ ਵੀ ਹੈ ਜੋ ਭੰਗ ਸ਼ਰਾਬ ਦਾ ਸੇਵਨ ਕਰਦਾ ਹੈ। ਸ. ਉਪਕਾਰ ਸਿੰਘ ਨੇ ਦਸਿਆ ਕਿ ਜਾਅਲੀ ਆਤਮਕਥਾ ਦਾ ਇਤਿਹਾਸ ਅਤੇ ਸਾਇੰਸ ਲਾਜੁਆਬ ਹਨ ਜਿਸ ਵਿਚ ਇਕ ਕੰਨ ਦੀ ਮੈਲ ਤੋਂ ਸ਼੍ਰਿਸ਼ਟੀ ਬਣੀ ਅਤੇ ਦੂਜੇ ਕੰਨ ਦੀ ਮੈਲ ਨਾਲ ਮਧੁ-ਕੀਟਭ ਰਾਕਸ਼ ਮਰੇ ਅਤੇ ਉਨ੍ਹਾਂ ਮਰੇ ਹੋਏ ਰਾਕਸਾਂ ਦੀ ਚਮੜੀ ਤੋਂ ਧਰਤੀ ਬਣ ਗਈ। ਸੂਰਜ ਜੋ ਅੱਗ ਦਾ ਗੈਸੀ ਗੋਲਾ ਹੈ ਮਨੁੱਖੀ ਰੂਪ ਹੋ ਗਿਆ ਉਸਦੇ ਘਰ ਔਲਾਦ ਜੰਮੀ, ਵੱਡੇ ਵੱਡੇ ਪ੍ਰਤਾਪੀ ਰਾਜੇ ਜੋ ਅੱਗੇ ਚਲ ਕੇ ਰਘੁ ਤੋਂ ਰਘੁਬੰਸ਼ੀ ਹੋ ਗਏ ਜਿਸ ਵਿਚ ਰਾਮਚੰਦ੍ਰ ਦੀ ਔਲਾਦ ਲਵ ਤੇ ਕੁਸ਼ ਨਾਲ ਗੁਰੂ ਨਾਨਕ ਸਾਹਿਬ ਤੇ ਗੁਰੂ ਦਸ਼ਮੇਸ਼ ਨੂੰ ਜੋੜ ਕੇ ਲਵ ਕੁਸ਼ ਦੀ ਔਲਾਦ ਬਣਾ ਦਿੱਤਾ ਅਤੇ ਲਵ ਕੁਸ਼ ਦੇ ਕਲਪਿਤ ਜੁੱਧ ਵਿਚ ਭੂਤ-ਪ੍ਰੇਤ, ਡਾਇਣਾਂ, ਚੁੜੈਲਾਂ ਅਤੇ ਕਾਲ ਦੀ ਪਤਨੀ ਕਾਲੀ ਵੀ ਸ਼ਾਮਲ ਹੋ ਗਈ । ਜੋ ਕਿ ਹਾਸੋਹੀਣੀ ਗੱਲ ਹੈ ਅਤੇ ਗੁਰੂ ਦਸ਼ਮੇਸ਼ ਦੇ ਕਿਰਦਾਰ ਨੂੰ ਵੱਡਾ ਦਾਗ ਲਾਉਣ ਵਾਲੀ ਗੱਲ ਹੈ । ਕੀ ਇੰਨ੍ਹਾਂ ਫੋਕੀਆਂ ਗੱਲਾਂ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹੋ ਸਕਦੇ ਹਨ ? ਇਸ ਬਚਿੱਤਰ ਨਾਟਕ ਵਿਚ ਮੁਹੰਮਦ ਸਾਬ ਵਰਗਿਆਂ ਦਾ ਵੀ ਅਪਮਾਨ ਕੀਤਾ ਹੈ ਅਤੇ ਇਸ ਬਚਿੱਤਰ ਗੱਪ ਲਿਖਣ ਵਾਲੇ ਲਿਖਾਰੀ ਅਨੁਸਾਰ ਰਾਮਾਨੰਦ ਤੋਂ ਬਾਦ ਮੁਹੰਮਦ ਇਸ ਸੰਸਾਰ ਵਿਚ ਆਏ ਜਦ ਕਿ ਸਹੀ ਇਤਿਹਾਸ ਮੁਤਾਬਕ ਮੁਹੰਮਦ ਸਾਬ ਪਹਿਲਾਂ ਆਏ ਸਨ।

ਉਨ੍ਹਾਂ ਕਿਹਾ ਕਿ ਇਹ ਜਾਅਲੀ ਆਤਮਕਥਾ ਦੀ ਉਥੋਂ ਹੱਦ ਹੋ ਗਈ ਜਦ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਅਤਿਆਚਾਰੀ ਵਾਂਗ ਪੇਸ਼ ਕਰਦਾ ਹੈ ਅਤੇ ਲਿਖਦਾ ਹੈ ਕਿ ਜੰਗ ਸਮੇਂ ਗੁਰਦੇਵ ਦਾ ਸਾਥ ਨਾ ਦੇਣ ਵਾਲਿਆਂ ਨੂੰ ਅਨੰਦਪੁਰ ਵਿਚ ਨਾ ਵਸਣ ਦਿੱਤਾ ਅਤੇ ਟੰਗ ਟੰਗ ਕੇ ਕੁੱਤੇ ਦੀ ਮੌਤ ਮਾਰਿਆ। ਗੁਰੂ ਦਸ਼ਮੇਸ਼ ਵੱਲੋਂ ਲੋਕਾਂ ਨੂੰ ਸ਼੍ਰਾਪ ਦਿੰਦੇ ਵਿਖਾਉਣਾ ਅਤੇ ਦੂਜਿਆਂ ਦੇ ਪਿੰਡ ਲੁੱਟ ਜਾਣ ਅਤੇ ਅਨੰਦਪੁਰ ਬਚ ਜਾਣ ’ਤੇ ਖੁਸ਼ੀ ਦਾ ਇਜ਼ਹਾਰ, ਸਾਕਤ ਕਵੀ ਗੁਰੂ ਦਸ਼ਮੇਸ਼ ਨੂੰ ਅੰਦਰੋਂ ਮੁਗ਼ਲਾਂ ਨਾਲ ਮਿਲਿਆ ਅਤੇ ਧਨ-ਬਟੋਰੂ ਕਰ ਕੇ ਚਿਤਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ ਦੇ ਲਿਖਾਰੀ ਦਾ ਇਸ਼ਟ ਨਿਰਾਕਾਰ ਪਰਮੇਸ਼ਰ ਨਹੀਂ ਸਗੋਂ ਮਹਾਂਕਾਲ/ਸਰਬਲੋਹ/ਖੜਗਕੇਤ ਸਰਬਕਾਲ ਪਿਤਾ ਹੈ ਅਤੇ ਉਸ ਦੀ ਪਤਨੀ ਦੇਵੀ ਕਾਲਕਾ ਮਾਤਾ ਹੈ । ਇਸ ਲਈ ਜਾਅਲੀ ਆਤਮਕਥਾ ਬਚਿੱਤਰ ਨਾਟਕ ਅਕਾਲ ਪੁਰਖ ਦੇ ਉਪਾਸ਼ਕ ਗੁਰੂ ਗੋਬਿੰਦ ਸਿੰਘ ਜੀ ਰਚਨਾ ਕਤਈ ਨਹੀਂ ਹੋ ਸਕਦੀ । ਉਪਕਾਰ ਸਿੰਘ ਨੇ ਕਿਹਾ ਕਿ ਗੁਰਮਤਿ ਸਿਧਾਂਤਾਂ ਦਾ ਘਾਣ ਕਰਣ ਵਾਲੀ ਇਸ ਜਾਅਲੀ ਆਤਮਕਥਾ ਬਾਰੇ ਵੱਧ ਤੋਂ ਵੱਧ ਸੰਗਤਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਤਾਕਿ ਇਸ ਜਾਅਲੀ ਪੋਥੇ ਦਾ ਪ੍ਰਕਾਸ਼ ਗੁਰੂ ਅਸਥਾਨਾਂ ਤੋਂ ਹਟਾਇਆ ਜਾਵੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top