Share on Facebook

Main News Page

ਵਰਲਡ ਸਿੱਖ ਫੈਡਰੇਸ਼ਨ ਦੀ ਜਾਗਰੁਕਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ
- ਡਾ. ਗੁਰਮੀਤ ਸਿੰਘ ਬਰਸਾਲ

ਅਖੌਤੀ ਸੰਤਾਂ ਦੇ ਕੌਤਕ ਨਾਮੀ ਫੇਸਬੁਕ ਗਰੁੱਪ ਅੱਜ ਕਲ ਫੇਸਬੁਕ ਦੀ ਦੁਨੀਆਂ ਦਾ ਇੱਕ ਬਹੁਤ ਵੱਡਾ ਗਰੁੱਪ ਬਣ ਚੁੱਕਾ ਹੈ, ਜਿਸਦੇ ਮੈਂਬਰਾਂ ਦੀ ਗਿਣਤੀ ਪੰਝੱਤਰ ਹਜਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ ਇਸ ਗਰੁੱਪ ਅਨੁਸਾਰ ਸਿੱਖੀ ਦੇ ਅੰਦਰ ਅਤੇ ਬਾਹਰ ਪਨਪ ਰਹੇ ਹਰ ਤਰਾਂ ਦੇ ਡੇਰੇ ਅਤੇ ਸੰਤ-ਬਾਬੇ ਗੁਰੂ ਨਾਨਕ ਸਾਹਿਬ ਜੀ ਦੇ ਬਕਸ਼ੇ ਨਿਰਾਲੇ ਰਸਤੇ ਤੇ ਲੁਕਾਈ ਦੇ ਚੱਲਣ ਵਿੱਚ ਸਭ ਤੋਂ ਵੱਡਾ ਰੋੜਾ ਹਨ ਸੋ ਇਹ ਗਰੁੱਪ ਹਰ ਰੋਜ ਨਵੀਆਂ ਨਵੀਆਂ ਪੋਸਟਾਂ ਅਤੇ ਕੁਮੈਂਟਾਂ ਰਾਹੀਂ ਸੰਗਤਾਂ ਨੂੰ ਇਹਨਾਂ ਅਖੋਤੀ ਸੰਤਾ-ਬਾਬਿਆਂ ਦੀ ਅਸਲੀਅਤ ਦਿਖਾਉੰਦਾ ਹੋਇਆ, ਇਹਨਾਂ ਦੁਆਰਾ ਕਿਰਤੀ ਲੋਕਾਂ ਦੇ ਤਨ, ਮਨ ਅਤੇ ਧਨ ਦੀ ਕਰੀ ਜਾ ਰਹੀ ਲੁੱਟ ਖਿਲਾਫ ਜਾਗਰਿਤ ਕਰ ਰਿਹਾ ਹੈ ਧਰਾਤਲ ਪੱਧਰ ਤੇ ਹੱਥੀਂ ਸੇਵਾ ਕਰਨ ਵਾਲਿਆਂ ਦੀ ਜੱਥੇਬੰਦੀ "ਵਰਲਡ ਸਿੱਖ ਫੈਡਰੇਸ਼ਨ" ਵੀ ਇਸ ਗਰੁੱਪ ਦੀ ਦੇਣ ਹੈ ਜੋ ਕਿ  ਅੰਤਰਰਾਸ਼ਟਰੀ ਪੱਧਰ ਦੀ ਇੱਕ ਰਜਿਸ਼ਟਰਡ ਸੰਸਥਾ ਬਣ ਚੁੱਕੀ ਹੈ ਵਰਲਡ ਸਿੱਖ ਫੈਡਰੇਸ਼ਨ ਦੂਜੀਆਂ ਜਾਗਰੁਕ ਜੱਥੇਬੰਦੀਆਂ ਨਾਲ ਤਾਲਮੇਲ ਰੱਖਦੀ ਹੋਈ ਵੱਖ ਵੱਖ ਗੁਰਦਵਾਰਿਆਂ ਅਤੇ ਨਗਰ ਕੀਰਤਨਾਂ ਤੇ ਡੇਰਾਬਾਦ ਖਿਲਾਫ ਜਾਗਰੂਕ ਪਰਚਾਰਕਾਂ ਅਤੇ ਵਿਦਵਾਨਾ ਦੀਆਂ ਸੀਡੀਆਂ, ਕਿਤਾਬਾਂ ਅਤੇ ਰਹਿਤ ਮਰਿਆਦਾ ਦੀਆਂ ਕਾਪੀਆਂ ਮੁਫਤ ਵੰਡਦੀ ਹੈ

ਪਿਛਲੇ ਦਿਨੀ ਯੂਬਾ ਸਿਟੀ ਦੇ ਨਗਰ ਕੀਰਤਨ ਤੇ ਜਿੱਥੇ ਕਿ ਸੰਗਤਾਂ ਦੀ ਗਿਣਤੀ ਇੱਕ ਲੱਖ ਤੋਂ ਉੱਪਰ ਹੋ ਜਾਦੀ ਹੈ ,ਵਰਲਡ ਸਿੱਖ ਫੈਡਰੇਸ਼ਨ ਵਲੋਂ ਵਿਸ਼ਾਲ ਸਟਾਲ ਲਗਾਇਆ ਗਿਆ ਜਿਸ ਵਿੱਚ ਕਨੇਡਾ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਫੈਡਰੇਸ਼ਨ ਸੇਵਾਦਾਰਾਂ ਨੇ ਹਿੱਸਾ ਲਿਆ ਦੋ ਦਿਨ ਲਗਾਤਾਰ ਸਟਾਲ ਤੇ ਸੰਗਤਾਂ ਦਾ ਤਾਂਤਾ ਬੱਝਾ ਰਿਹਾ ਟੈਂਟ ਵਿੱਚ ਦੋਨੋ ਦਿਨ ਲਗਾਤਾਰ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਵਿਟਾਂਦਰੇ ਚਲਦੇ ਰਹੇ ਜਿਨਾਂ ਵਿੱਚ ਗੁਰਮਤਿ ਫਲਸਫੇ ਵਾਰੇ ਗੰਭੀਰ ਵਿਚਾਰਾਂ ਹੁੰਦੀਆਂ ਰਹੀਆਂ ਬਹੁਤ ਸਾਰੀਆਂ ਸੰਗਤਾਂ ਨੇ ਜੱਥੇਬੰਦੀ ਦੇ ਕੰਮਾਂ ਨੂੰ ਦੇਖਕੇ ਸਹਿਯੋਗ ਦੇਣ ਦੀ ਪੇਸ਼ਕਸ ਕੀਤੀ ਬਹੁਤ ਸਾਰੇ ਪੰਥਕ ਆਗੂ, ਅਖਵਾਰਾਂ ਵਾਲੇ ,ਰੇਡੀਓ ਵਾਲੇ ਅਤੇ ਟੈਲੀਵੀਜਨ ਦੇ ਨੁਮਾਂਇੰਦੇ ਵੀ ਸੇਵਾਦਾਰਾਂ ਦੀਆਂ ਇੰਟਰਵਿਊਆਂ ਦੇ ਨਾਲ ਜੱਥੇਬੰਦਕ ਨੀਤੀ ਤੇ ਵਿਚਾਰ ਕਰਕੇ ਗਏ ਡਾ ਅਮਰਜੀਤ ਸਿੰਘ ਵਾਸ਼ਿੰਗਟਨ(ਖਾਲਿਸਤਾਨ ਅਫੇਅਰਜ਼ ਸੈਂਟਰ), ਭਾਈ ਜਸਵੰਤ ਸਿੰਘ ਹੋਠੀ(ਪ੍ਰਧਾਨ ਅਮੈਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ), ਨਰਿੰਦਰਪਾਲ ਸਿੰਘ ਹੁੰਦਲ (ਸੰਪਾਦਕ ਇੰਡੋ ਅਮੈਰੀਕਨ ਟਾਈਮਜ਼), ਮਝੈਲ ਸਿੰਘ ਸਰਾਂ(ਅੰਤਰਰਾਸ਼ਟਰੀ ਲੇਖਕ), ਬਲਵੰਤ ਸਿਘ ਮੱਲ੍ਹਾ(ਰਿਪੋਰਟਰ ਪੰਜਾਬੀ ਐਕਸਪ੍ਰੈਸ ਨਿਓੂਜ ਅਤੇ ਜਸ ਪੰਜਾਬੀ ਟੀਵੀ), ਇੰਦਰਜੀਤ ਸਿੰਘ ਰਾਣਾ(ਚੇਅਰਮੈਨ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਲੁਧਿਆਣਾ),ਮਹਿੰਦਰ ਸਿੰਘ ਘੱਗ (ਸਾਹਿਤ ਸਭਾ ਯੂਬਾ ਸਿਟੀ),ਪਰਵਿੰਦਰ ਸਿੰਘ ਪਰਵਾਨਾ(ਸਾਹਿਤ ਸਭਾ ਬੇ-ਏਰੀਆ), ਗੁਰਮੀਤ ਸਿੰਘ ਲੌਸ-ਏਂਜਲਸ (ਸਿੰਘ ਸਭਾ ਯੂ ਐਸ ਏ ਡਾਟ ਕਾਮ)ਅਮ੍ਰਿਤਪਾਲ ਸਿੰਘ ਫਰਿਜਨੋ, ਸਰਬਜੀਤ ਸਿੰਘ ਸੈਕਰਾਮੈਂਟੋ, ਸਰਦੂਲ ਸਿੰਘ ਬਾਜਵਾ ਆਦਿ ਸਖਸ਼ੀਅਤਾਂ ਨੇ ਵੀ ਸਟਾਲ ਤੇ ਹਾਜਰੀ ਲਵਾਈ ਪ੍ਰੋ. ਦਰਸ਼ ਸਿੰਘ ਖਾਲਸਾ, ਸਰਬਜੀਤ ਸਿੰਘ ਧੂੰਦਾ, ਡਾ. ਪੰਥਪਰੀਤ ਸਿੰਘ, ਪ੍ਰਿ. ਗੁਰਬਚਨ ਸਿੰਘ ਪੰਨਵਾਂ, ਹਰਭਜਨ ਸਿੰਘ, ਸ਼ਿਵਤੇਗ ਸਿੰਘ ਅਤੇ ਗੁਰਦਵਾਰਾ ਬੰਗਲਾ ਸਾਹਿਬ ਤੋਂ ਪਰਸਾਰਿਤ ਹੋਈਆਂ ਕਥਾ ਦੀਆਂ ਹਜਾਰਾਂ ਸੀਡੀਆਂ ਵੰਡੀਆਂ ਗਈਆਂ

ਵਰਲਡ ਸਿੱਖ ਫੈਡਰੇਸ਼ਨ ਨੇ ਯੂਬਾ ਸਿਟੀ ਵਿੱਚ ਮੀਟਿੰਗ ਦੌਰਾਨ ਅਜੋਕੇ ਨੁਕਤਾਚੀਨੀ ਵਾਲੇ ਹਾਲਾਤਾਂ ਨੂੰ ਭਾਂਪਕੇ ਆਪਣੀ ਨੀਤੀ ਤਹਿ ਕਰਦਿਆਂ ਇਹ ਫੈਸਲਾ ਕੀਤਾ ਕਿ ਇਹ ਜੱਥੇਬੰਦੀ ਡੇਰੇਦਾਰਾਂ ਵਿਰੋਧੀ ਹਮਖਿਆਲ ਜਾਗਰੂਕ ਜੱਥੇਬੰਦੀਆਂ ਨਾਲ ਗੁਣਾਂ ਦੀ ਸਾਂਝ ਪਾਉਂਦਿਆਂ ਹੋਇਆਂ ਵੀ ਇੱਕ ਖਾਸ ਫਾਸਲਾ ਰੱਖ ਕੇ ਚੱਲੇਗੀ ਵੱਖ ਵੱਖ ਜਾਗਰੁਕ ਜੱਥੇਬੰਦੀਆਂ, ਗਰੁੱਪਾਂ, ਵਿਦਵਾਨਾਂ, ਪਰਚਾਰਕਾਂ ਅਤੇ ਸੇਵਾਦਾਰਾਂ ਦੀ ਨਿੱਜੀ ਖੋਜ, ਵਿਚਾਰਧਾਰਾ ਜਾਂ ਨੀਤੀ ਕਾਰਣ ਉਪਜੇ ਉਹਨਾਂ ਦੇ ਫਰਕਾਂ ਕਾਰਣ ਕਿਸੇ ਦਾ ਸਾਥ ਜਾਂ ਵਿਰੋਧਤਾ ਨਹੀਂ ਕਰੇਗੀ ਜਿਸ ਵੀ ਗਰੁੱਪ ਨਾਲ ਜਿਨੀ ਸੋਚ ਮਿਲਦੀ ਹੋਵੇਗੀ ਉਨਾਂ ਉਸਦਾ ਮੁਦਿਆਂ ਅਨੁਸਾਰ ਸਾਥ ਦਿੱਤਾ ਜਾਵੇਗਾ ਜਾਗਰੁਕ ਗਰੁੱਪਾਂ ਵਿੱਚ ਫੁੱਟ ਪਾਉਣ ਦੀ ਚਾਹਨਾਂ ਰੱਖਣ ਵਾਲੇ ਅਨਸਰਾਂ ਤੇ ਬਾਜ ਅੱਖ ਰੱਖੀ ਜਾਵੇਗੀ ਅਤੇ ਸਮਾਂ ਆਉਣ ਤੇ ਅਜਿਹੇ ਅਨਸਰ ਬੇਨਕਾਬ ਕਰੇ ਜਾਣਗੇ

ਯੂਬਾ ਸਿਟੀ ਨਗਰ ਕੀਰਤਨ ਤੇ ਪੁੱਜੇ ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਵਿੱਚ ਹਰਬਕਸ਼ ਸਿੰਘ ਰਾਊਕੇ ਸੈਨਹੋਜੇ, ਹਰਮਿੰਦਰ ਸਿੰਘ ਸੇਖਾ ਸੈਨਹੋਜੇ, ਗੁਰਸੇਵਕ ਸਿੰਘ ਰੋਡੇ ਸੈਨਹੋਜੇ, ਵਰਿੰਦਰ ਸਿੰਘ ਗੋਲਡੀ ਐਲ ਏ, ਰਸ਼ਪਾਲ ਸਿੰਘ ਫਰਿਜਨੋ, ਸਤਵਿੰਦਰਜੀਤ ਕੌਰ ਫਰਿਜਨੋ, ਬਲਰਾਜ ਸਿੰਘ ਸਪੋਕਨ, ਬੀਬੀ ਕਮਲਦੀਪ ਕੋਰ, ਹਰਜੀਤ ਸਿੰਘ ਸੈਕਰਾਮੈਂਟੋ, ਅਜਾਇਬ ਸਿੰਘ ਸਿਆਟਲ, ਲਛਮਣ ਸਿੰਘ ਕੈਲਗਰੀ, ਹਨੀ ਸਿੰਘ ਕੈਲਗਰੀ, ਕੁਲਜੀਤ ਸਿੰਘ ਫਰਿਜਨੋ, ਸਮਰ ਸਿੰਘ ਫਰਿਜਨੋ, ਗੁਰਨੇਕ ਸਿੰਘ ਬਾਗੜੀ ਫਰਿਜਨੋ, ਹਰਵਿੰਦਰ ਸਿੰਘ ਮਨਟਿੱਕਾ, ਗੁਰਦੀਪ ਕੌਰ, ਸੁਰਿੰਦਰ ਸਿੰਘ, ਬਾਵਾ ਸਿੰਘ, ਸੁਖਦੇਵ ਸਿੰਘ, ਹਰਵਿੰਦਰ ਸਿੰਘ ਸਿਮੀ-ਵੈਲੀ, ਕਰਤਾਰ ਸਿੰਘ ਘੁੰਮਣ, ਹਰਮਨ ਸਿੰਘ ਪੰਮਾ, ਰਵਿੰਦਰ ਸਿੰਘ ਕਾਹਲੋਂ, ਬਲਵਿੰਦਰ ਸਿੰਘ ਲੰਗੜੋਆ, ਤਰਲੋਚਨ ਸਿੰਘ, ਗੁਰਇਕਵਾਲ ਸਿੰਘ ਰੋਜਵਿਲ, ਰੁਪਿੰਦਰਜੀਤ ਕੌਰ, ਰੁਪਿੰਦਰ ਕੌਰ ਰੋਜਵਿਲ ਮਨਜੀਤ ਸਿੰਘ ਥਿੰਦ ਅਤੇ ਗੁਰਮੀਤ ਸਿੰਘ ਬਰਸਾਲ ਸਾਮਿਲ ਸਨ ਬਲਵਿੰਦਰ ਸਿੰਘ ਸਮਰਾ ਯੂਬਾਸਿਟੀ ਨੇ ਆਪਣੇ ਜੱਥੇ ਸਮੇਤ ਤਿੰਨੇ ਦਿਨ ਅਣਥੱਕ ਸੇਵਾ ਕੀਤੀ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਇਸ ਸਟਾਲ ਵਿੱਚ ਹਾਜਰੀ ਦੇ ਨਾਲ ਨਾਲ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਵਲੋਂ ਵੱਖਰਾ ਸਟਾਲ ਵੀ ਲਗਾਇਆ ਹੋਇਆ ਸੀ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top