Share on Facebook

Main News Page

ਕੀ "ਦਿਵਾਲੀ ਦਾ ਸੰਬੰਧ ਸਿੱਖਾਂ ਨਾਲ" ਓੱਦਾਂ ਦਾ ਤੇ ਨਹੀਂ ਜਿੱਦਾਂ "ਅਬਦੁੱਲਾਹ ਦਾ ਬੇਗਾਨੀ ਸ਼ਾਦੀ ਨਾਲ ਹੁੰਦਾ".............?
-
ਹਰਮਿੰਦਰ ਸਿੰਘ ਲੁਧਿਆਣਾ

ਅਕਤੂਬਰ-ਨੰਵਬਰ ਦੇ ਮਹੀਨਿਆਂ ਵਿਚ ਦੁਨੀਆਂ ਦੇ ਹਰ ਓਸ ਹਿੱਸੇ ਵਿਚ ਜਿਥੇ -ਜਿਥੇ ਭਾਰਤੀ ਰਹਿੰਦੇਂ ਹਨ ਅਤੇ ਖਾਸ ਕਰਕੇ ਇੰਡੀਆ ਵਿਚ ਜਿੰਦਗੀ ਦੀ ਰਫਤਾਰ ਅਤੇ ਚਹਿਲਕਦਮੀਂ ਆਮ ਦਿਨਾਂ ਨਾਲੋਂ ਵਧ ਜਾਂਦੀ ਹੈ ਕਿਉਂਕੀ ਏਹਨਾ ਮਹੀਨਿਆਂ ਵਿਚ ਮੌਸ੍ਮੀ ਤਿਉਹਾਰ ਦੀਵਾਲੀ ਨੇ ਆਉਣਾ ਹੁੰਦਾ ਹੈ । ਇੰਡੀਆ ਵਿਚ ਰਹਿੰਦੀ ਬਹੁ ਗਿਣਤੀ ਨੇ ਆਪਨੇ ਕਾਲਪਨਿਕ ਭਗਵਾਨ ਰਾਮ ਚੰਦਰ ਜੀ ਨੂੰ ਏਸ ਨਾਲ ਜੋੜ ਕੇ ਕੌਮੀ ਤਿਓਹਾਰ ਵੱਜੋਂ ਮਾਨਤਾ ਦੇ ਕੇ ਮਨੁਖੀ ਸੁਭਾਅ ਅੰਦਰਲੇ ਤੱਤ "ਚਾਅ-ਮਲਾਰਾ ਨਾਲ ਖੁਸ਼ੀ ਮਨਾਉਣਾ" ਦਾ ਪ੍ਰਬੰਧ ਕੀਤਾ ਹੋਇਆ ਹੈ । ਏਸ ਦਿਨ ਇਹ ਬਹੁ -ਗਿਣਤੀ ਰੱਜ ਕੇ ਖੁਸ਼ੀਆਂ ਮਨਾਉਦੀ ਹੈ ..ਇਕ ਦੁੱਜੇ ਨੂੰ ਤੋਹਫ਼ੇ ਦਿੰਦੀ ਅਤੇ ਲੈਂਦੀ ਹੈ ।

ਏਸੇ ਖਿੱਤੇ ਵਿਚ ਬਹੁ ਗਿਣਤੀ ਵਿਚ ਰਹਿੰਦਿਆਂ ਅਨੇਕਾਂ ਘੱਟ ਗਿਣਤੀਆਂ ਵਿਚੋਂ ਇਕ ਘੱਟ ਗਿਣਤੀ ਕੌਮ 'ਸਿਖ ਕੌਮ' ਨੇ ਵੀ ਆਪਣੇ ਅੰਦਰਲੇ ਮਨੁਖੀ ਤੱਤ "ਚਾਅ-ਮਲਾਰਾ ਨਾਲ ਖੁਸ਼ੀ ਮਨਾਉਣਾ" ਵਰਗੇ ਦਾ ਕੋਈ ਬਦਲ (ਕੌਮੀਂ ਤਿਓਹਾਰ) ਨਾ ਦੇਣ ਕਰਕੇ ਸਿਖਾਂ ਨੂੰ ਦੀਵਾਲੀ ਵਰਗੇ ਤਿਓਹਾਰ ਵੱਲ ਆਕਰਸ਼ਿਤ ਹੋਣ ਦਿੱਤਾ । ਬਹੁ ਗਿਣਤੀ ਵਿਚ ਰਹਿੰਦੀਆਂ ਕੌਮਾਂ ਨੂੰ ਆਪਣੇ ਨਿਆਰੇਪਣ ਨੂੰ ਬਰਕਰਾਰ ਰਖਣ ਲਈ ਖਾਸ ਉਪਰਾਲੇ ਕਰਨੇ ਪੈਂਦੇ ਹਨ ਪਰ ਇਧਰ ਸਿਖ ਕੌਮ ਦੇ ਅੰਧੇ ਆਗੂਆਂ ਨੇ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੈਸ਼ ਕਰਨ ਹਿੱਤ ਉਲਟਾ ਛੇਵੇਂ ਪਾਤਸ਼ਾਹ ਦੀ ਗਵਾਲੀਆਰ ਦੇ ਕਿਲੇ ਤੋਂ ਰਿਹਾਈ ਨੂੰ ਨਾਲ ਜੋੜ ਕੇ "ਸੱਦੀ ਨਾ ਬੁਲਾਈ ..ਮੈਂ ਲਾੜੇ ਦੀ ਤਾਈ " ਵਾਂਗਰ ਖਾਹ-ਮ-ਖਾਹ ਹੀ ਦੀਵਾਲੀ ਨਾਲ ਜੋੜ ਦਿੱਤਾ ।

ਓਧਰ ਗੁਰਦਵਾਰਿਆਂ ਵਿਚ ਰਾਗੀ ਸਿੰਘ ਵੀ "ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ" ਅਤੇ ਖਾਸ ਤੌਰ 'ਤੇ ਓਹੀ ਸ਼ਬਦ ਪੜਦੇ ਹਨ ਜਿੰਨਾ ਵਿਚ ਰਾਮ ਸ਼ਬਦ ਦਾ ਜਿਕਰ ਹੁੰਦਾ ਹੈ, ਤਾਂ ਜੋ ਸਿਖ ਮਾਨਸਿਕਤਾ ਏਸ ਭੁਲੇਖੇ ਤੋਂ ਕਦੇ ਬਾਹਰ ਹੀ ਨਾ ਨਿਕਲ ਸਕੇ ਅਤੇ ਇਹ ਸਮਝੇ ਕੀ ਮਤੇ ਗੁਰੂ ਜੀ ਤੇ ਆਪ ਏਸ ਗੱਲ ਦੀ ਪ੍ਰੋੜਤਾ ਕਰ ਰਹੇ ਹਨ । ਕਹਿਣ ਨੂੰ ਗਿਆਨ ਗੁਰੂ ਦੇ ਪੁਜਾਰੀ ਪਰ ਏਸ ਦਿੰਨ ਚੰਦ ਸਕਿੰਟਾਂ ਦੀ ਖੁਸ਼ੀ ਲਈ ਕਰੋੜਾ ਦੇ ਪਟਾਖਿਆ ਨਾਲ ਆਲਾ-ਦਵਾਲਾ ਪ੍ਰਦੂਸ਼ਿਤ ਕਰ ਕੇ ਰੱਜ ਕੇ ਓਸੇ ਗੁਰੂ ਨੂੰ ਹੀ ਦੰਦੀਆਂ ਚੜਾ ਰਹੇ ਹੁੰਦੇ ਹਨ । ਜਿੰਨਾ ਦਾ ਇਹ ਅਨਮਤੀ ਤਿਓਹਾਰ ਹੈ ਓਹਨਾ ਨੂੰ ਮੁਬਾਰਕ ਪਰ ਸਿਖ ਏਸ ਦਿਨ ਕਿਉਂ .....ਅੱਬਦੁਲਾਹ .....ਬਣ ਬਹਿੰਦੇ ਹਨ ?

ਵੇਸੇ ਤੇ ਕੋਈ ਤਵਾਰੀਖ ਇਹ ਨਹੀਂ ਦਸਦੀ ਕੀ ਹਰਗੋਬਿੰਦ ਪਾਤਸ਼ਾਹ ਏਸ ਦਿੰਨ ਗਵਾਲੀਅਰ ਦੇ ਕਿਲੇ ਤੋਂ ੫੨ ਕੈਦੀਆਂ ਨੂੰ ਰਿਹਾ ਕਰਵਾ ਕੇ ਆਏ ਸਨ ...ਪਰ ਜੇ ਇਹ ਮੰਨ ਵੀ ਲਿਆ ਜਾਵੇ ਤਾਂ ਕੀ ਇਹ ਦਿੰਨ ਸਿਖ ਕੌਮ ਚ ਇੰਨਾਂ ਮਹਤਵਪੂਰਣ ਹੈ ਕੀ ਸਿਖ ਏੱਡੇ ਵੱਡੇ ਪਧਰ ਤੇ ਇਹ ਦਿੰਨ ਮਨਾਉਣ .....? ਫੇਰ ਸਾਡੇ ਚਾਅ - ਮਲਾਰ.. "ਵੈਸਾਖੀ ਤੇ ਖੰਡੇ ਦੀ ਪਾਹੁਲ ਦੇਣਾ .....ਬਾਬੇ ਨਾਨਕ ਦਾ ਆਗਮਨ .....ਦਸਮ ਪਿਤਾ ਦਾ ਆਗਮਨ ਅਤੇ ਦੂੱਜੇ ਗੁਰੂ ਸਾਹਿਬਾਨਾ ਦੇ ਪੁਰਬ ਆਦਿ "ਸਮੇ ਫਿੱਕੇ ਕਿਉਂ ਪੈ ਜਾਂਦੇ ਹਨ ......??? ਸਿਖ ਬਿਪਰਵਾਦ ਚ ਇੰਨੇ ਗੜੁਚ ਹੋ ਚੁੱਕੇ ਹਨ ਕੀ ਓਹਨਾ ਦਾ ਕੋਈ ਵੀ ਅਨਮਤੀ ਤਿਓਹਾਰ ਹੋਵੇ ਇਹ ਬਾਵਰਿਆਂ ਵਾਂਗ ਐਵੇਂ ਖੁਸ਼ੀਆਂ ਮਨਾਉਣ ਲੱਗ ਜਾਂਦੇ ਹਨ ....ਆਪਨੇ ਗੁਰੂ ਨੂੰ ਮਨਾਉਣ ਦਾ ਕਦੇ ਖਿਆਲ ਨਹੀਂ ਆਇਆ। ਕਈ ਵੀਰ ਆਪਣੀ ਮੱਤ ਨੂੰ ਤਸਦੀਕ ਕਰਨ ਲਈ ਭਾਈਚਾਰਿਕ ਸਾਂਝ ਵਰਗੀ ਦਲੀਲ ਦਿੰਦੇ ਹਨ, ਪਰ ਏਹਨਾ ਦਿਨਾ ਵਿਚ ਹੀ ਇਕ ਦੁੱਜੇ ਭਾਈਚਾਰੇ ਦਾ ਦਿੰਨ "ਈਦ "ਵੀ ਆਉਂਦਾ ਹੈ, ਜੋ ਕੀ ਅਸੀਂ ਓਹਨਾ ਵੀਰਾਂ ਨਾਲ ਇੰਨੇ ਹਰ੍ਸ਼ੋ ਹਲਾਸ ਨਾਲ ਕਦੇ ਨਹੀਂ ਮਨਾਉਂਦੇ ਅਤੇ ਨਾ ਹੀ ਓਹਨਾ ਨਾਲ ਮਿਲ ਕੇ ਕਦੇ ਰੋਜ਼ੇ ਰਖਦੇ ਹਾਂ।

ਇਹ ਖੁਸ਼ੀ ਦਾ ਪ੍ਰਗਟਾਵਾ ਕਰਨ ਵਰਗੇ ਮਨੁਖੀ ਸੁਭਾਅ (ਖਾਸ ਕਰਕੇ ਬਚਿਆਂ ਵਿਚ) ਦੇ ਤੱਤ ਨੂੰ ਅਸੀਂ ਨਜ਼ਰੰਦਾਜ਼ ਨਹੀਂ ਕਰ ਸਕਦੇ ਅਤੇ ਨਾ ਹੀ ਸਮੇਂ ਦੇ ਹਿਸਾਬ ਨਾਲ ਵਿਕਸਿਤ ਹੁੰਦੀ ਜਾ ਰਹੀ ਸੋਚ ਦੇ ਬਦਲਾਅ ਨੂੰ । ਪਰ ਅਸੀਂ ਇਹ ਜਰੂਰ ਕਰ ਸਕਦੇ ਹਾਂ ਕੀ ਆਪਣੀ ਵਿਲਖਣਤਾ ਕਾਇਮ ਰਖਦੇ ਹੋਏ ਅਜੇਹੇ ਮੋਕਿਆਂ ਨੂੰ ਗੁਰਮਤਿ ਅਨੁਸਾਰੀ ਕਿੱਦਾਂ ਬਨਾਉਣਾ ਹੈ ਤਾਂ ਜੋ ਸਾਰੇ ਇਕ ਨਿਯਮ ਅਧੀਨ ਰਹਿ ਕੇ ਰੱਲ ਮਿਲ ਕੇ ਸਾਂਝੇ ਸਿਖ ਤਿਓਹਾਰ ਮਨਾ ਸਕਣ ।

ਪਿਛੇ ਜਿਹੇ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਨੇ ਅਨੇਕਾਂ ਮੱਦਾਂ ਵਿਚੋਂ ਇਕ ਮੱਦ "ਸਿੱਖਾਂ ਦੇ ਕੌਮੀਂ ਤਿਓਹਾਰ" ਬਾਰੇ ਵੀ ਰੱਖੀ ਹੈ ਘੱਟੋ -ਘੱਟ ਏਸ ਮੱਦ ਤੇ ਤਾਂ ਫੋਰਨ ਸਹਿਮਤੀ ਬਣਾਈ ਹੀ ਜਾ ਸਕਦੀ ਹੈ ..............ਕੀ ਖਿਆਲ ਹੈ ..............?


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top