ਲੁਧਿਆਣਾ,
10 ਨਵੰਬਰ : ਭਾਜਪਾ ਆਗੂ ਜੇਠਮਲਾਨੀ ਦੇ ਹਾਲੀਆ ਵਿਵਾਦਗ੍ਰਸਤ ਬਿਆਨਾਂ ਤੋਂ ਭੜਕੇ ਹਿੰਦੂ
ਨਿਆਏਪੀਠ ਵਿਧਾਨ ਪ੍ਰੀਸ਼ਦ ਨੇ ਐਲਾਨ ਕੀਤਾ ਹੈ ਕਿ ਜਿਹੜਾ ਸ਼ਖ਼ਸ, ਜੇਠਮਲਾਨੀ ਦੀ ਜ਼ੁਬਾਨ ਕੱਟ ਕੇ
ਲਿਆਏਗਾ, ਉਸ ਨੂੰ 11 ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ।
ਪ੍ਰੀਸ਼ਦ ਨੇ ਮੰਗ ਕੀਤੀ ਹੈ ਕਿ ਜੇਠਮਲਾਨੀ ਨੂੰ ਪਾਰਟੀ ’ਚੋਂ ਕਢਿਆ ਜਾਵੇ।
ਜੇ ਇੰਝ ਨਹੀਂ ਕੀਤਾ ਜਾਂਦਾ, ਤਾਂ ਜੇਠਮਲਾਨੀ ਵਿਰੁਧ ਦੀਵਾਲੀ ਤੋਂ ਬਾਅਦ ਜ਼ੋਰਦਾਰ ਪ੍ਰਦਰਸ਼ਨ ਕੀਤਾ
ਜਾਵੇਗਾ। ਇਸ ਸੰਗਠਨ ਦੀ ਪੰਜਾਬ ਇਕਾਈ ਦੇ ਪ੍ਰਧਾਨ ਪ੍ਰਵੀਨ ਡੰਗ ਹਨ।
ਗ਼ੌਰਤਲਬ ਹੈ ਕਿ ਜੇਠਮਲਾਨੀ ਨੇ ਬੀਤੇ ਦਿਨੀਂ ਕਿਹਾ ਸੀ ਕਿ ਰਾਮ ਬੁਰੇ ਪਤੀ
ਸਨ ਅਤੇ ਬੁਰੇ ਰਹਿਣਗੇ। ਉਸ ਨੇ ਇਸ ਟਿਪਣੀ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿਤਾ ਸੀ।