Share on Facebook

Main News Page

ਥੱਪੜ ਦਿਹਾੜਾ - 11 Nov 2011 ਭਾਈ ਜਗਤਾਰ ਸਿੰਘ ਹਵਾਰਾ ਨੇ ਕੱਟੜਵਾਦੀ ਹਿੰਦੂ ਹਮਲਾਵਰ ਦੇ ਜ਼ਬਰਦਸਤ ਥੱਪੜ ਜੜਿਆ
ਪੇਸ਼ੀ ਭੁਗਤਣ ਆਏ ਭਾਈ ਜਗਤਾਰ ਸਿੰਘ ਹਵਾਰਾ 'ਤੇ ਹਮਲਾ, ਹਮਲਾਵਰ ਨੂੰ ਮੋੜਵਾਂ ਜਵਾਬ ਮਿਲਿਆ

* ਹਿੰਦੂ ਸੁਰੱਖਿਆ ਸਮੰਤੀ ਦੇ 6 ਹਮਲਾਵਰ ਗ੍ਰਿਫ਼ਤਾਰ

ਨਿਸ਼ਾਂਤ ਸ਼ਰਮਾ ਨੇ ਜੈ ਸ਼ੇਰਾਂ ਵਾਲੀ ਦਾ ਜੈਕਾਰਾ ਲਾਉਂਦਿਆਂ ਜਦੋਂ ਭਾਈ ਹਵਾਰਾ ਤੇ ਹਮਲਾ ਕਰਨ ਦੀ ਕੋਸ਼ਿਸ ਕੀਤੀ ਤਾਂ, ਇਸ ਤੋਂ ਪਹਿਲਾ ਕਿ ਨਿਸ਼ਾਂਤ ਸ਼ਰਮਾ ਕੁਝ ਕਰਦਾ ਭਾਈ ਹਵਾਰਾ ਨੇ ਬਿਨਾਂ ਅੱਖ ਝਪਕਿਆਂ ਜਬਰਦਸਤ ਥੱਪੜ ਨਿਸ਼ਾਂਤ ਦੇ ਮੂੰਹ 'ਤੇ ਜੜ ਦਿੱਤਾ।

ਨਿਸ਼ਾਂਤ ਸ਼ਰਮਾ

ਹਿੰਦੂਵਾਦੀ ਹਮਲਾਵਰ ਨਿਸ਼ਾਂਤ ਸ਼ਰਮਾ ਦਾ ਅਪਰਾਧਿਕ ਪਿਛੋਕੜ - ਆਲ ਇੰਡੀਆ ਹਿੰਦੂ ਸੁਰੱਖਿਆ ਸਮਿਤੀ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਵਿਰੁੱਧ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਧੋਖਾਧੜੀ ਆਦਿ ਦੇ ਕਈ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਸ਼ਰਮਾ ਨੇ ਹੀ ਪਿਛਲੇ ਦਿਨੀਂ ਮਨੁੱਖੀ ਅਧਿਕਾਰਾਂ ਦੇ ਵਕੀਲ ਅਰਵਿੰਦ ਠਾਕੁਰ ਦੇ ਘਰ ਧਮਕੀ ਭਰੇ ਪੱਤਰ ਸੁੱਟ ਕੇ ਉਸ ਨੂੰ ਅਤਿਵਾਦੀਆਂ ਦੇ ਕੇਸ ਲੜਨ ਤੋਂ ਬਾਜ਼ ਆਉਣ ਦੀ ਨਸੀਹਤ ਦਿੱਤੀ ਸੀ। ਇਸ ਮਾਮਲੇ ਬਾਰੇ ਪਹਿਲਾਂ ਹੀ ਉਸ ਵਿਰੁੱਧ ਸੈਕਟਰ-34 ਥਾਣੇ ਵਿਚ ਕੇਸ ਦਰਜ ਹੈ।

 

 

ਇਸ ਮੌਕੇ ਉਥੇ ਖੜੇ ਸਿੱਖ ਜਥੇਬੰਦੀਆਂ ਦੇ ਨੁਮੰਦਿਆਂ ਤੋਂ ਇਲਾਵਾ ਭਾਈ ਹਵਾਰਾ ਅਤੇ ਭਾਈ ਭਿਓਰਾ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਚੰਡੀਗੜ ਪ੍ਰਸ਼ਾਸ਼ਨ ਨੂੰ ਦੋਸ਼ੀ ਠਹਿਰਉਂਦਿਆਂ ਕਿਹਾ ਕਿ ਇਹ ਸਾਰਾ ਕੁੱਝ ਇਨਾਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕੋਈ ਸਿੱਖ ਨੌਜਵਾਨ ਜੇਲਾਂ ਤੋਂ ਬਾਹਰ ਆ ਸਕੇ। ਉਹਨਾਂ ਇਹ ਵੀ ਕਿਹਾ ਕਿ ਜਦੋ ਭਾਈ ਹਵਾਰਾ ਭਾਈ ਭਿਓਰਾ ਦੀ ਪੁਲਿਸ ਵੱਲੋਂ ਕੀਤੀ ਸਖਤ ਘੇਰਾਬੰਦੀ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਤਾਂ ਮਿਲਣ ਨਹੀਂ ਦਿੱਤਾ ਜਾਂਦਾ, ਪਰ ਅੱਜ ਇਹ ਨਿਸ਼ਾਂਤ ਸਰਮਾਂ ਵਰਗੇ ਸ਼ਰਾਰਤੀ ਅਨਸਰ ਪੁਲਿਸ ਦੀ ਘੇਰਾਬੰਦੀ ਦੇ ਬਾਵਜੂਦ ਭਾਈ ਹਵਾਰਾ ਅਤੇ ਭਿਓਰਾ ਤੱਕ ਕਿਵੇਂ ਪਹੁੰਚ ਗਏ। ਘਟਨਾ ਸਵੇਰੇ ਲਗਭਗ ਪੌਣੇ ਗਿਆਰਾਂ ਵਜੇ ਵਾਪਰੀ। ਹਵਾਰਾ ਨੂੰ ਦਿੱਲੀ ਪੁਲਿਸ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜੇ.ਐਸ. ਸਿੱਧੂ ਦੀ ਅਦਾਲਤ ਵਿਚ ਪੇਸ਼ ਕਰਨ ਲਈ ਇਥੇ ਲਿਆਈ ਸੀ।

ਭਾਈ ਹਵਾਰਾ 'ਤੇ ਹਮਲਾ ਕਰਨ ਵਾਲਿਆਂ 'ਚੋਂ ਫੜਿਆ ਗਿਆ ਹਿੰਦੂ ਅੱਤਵਾਦੀ

ਸੈਕਟਰ-17 ਥਾਣੇ ਦੇ ਸਾਹਮਣੇ ਜ਼ਿਲਾ ਅਦਾਲਤ ਦੇ ਗੇਟ ਰਾਹੀਂ ਜਿਵੇਂ ਹੀ ਹਵਾਰਾ ਤੇ ਭਿਉਰਾ ਨੂੰ ਚੰਡੀਗੜ ਪੁਲਿਸ ਅੰਦਰ ਲੈ ਕੇ ਦਾਖ਼ਲ ਹੋਈ, ਪਹਿਲਾਂ ਤੋਂ ਗੇਟ ਦੇ ਅੰਦਰ ਖੜੇ ਨਿਸ਼ਾਂਤ ਸ਼ਰਮਾ ਨੇ ਅਚਾਨਕ ਹਵਾਰਾ 'ਤੇ ਹਮਲਾ ਕਰਨ ਲਈ ਹੱਥ ਅੱਗੇ ਵਧਾਇਆ। ਹਵਾਰਾ ਨੇ ਨਿਸ਼ਾਂਤ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਉਸ ਨੂੰ ਘਸੁੰਨ ਜੜ ਦਿਤਾ। ਇਸ ਦੇ ਨਾਲ ਹੀ ਨਿਸ਼ਾਂਤ ਸ਼ਰਮਾ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਤੇ ਬਾਅਦ ਵਿਚ ਸੈਕਟਰ-17 ਥਾਣੇ ਵਿਚ ਪਰਚਾ ਦਰਜ ਕਰ ਕੇ ਸ਼ਰਮਾ ਸਮੇਤ ਚਾਰ ਵਿਅਕਤੀਆਂ ਰਮੇਸ਼ ਕੁਮਾਰ, ਆਸ਼ੁਤੋਸ਼ ਤੇ ਮਨੀਸ਼ ਸੂਦ ਨੂੰ ਗ੍ਰਿਫ਼ਤਾਰ ਕਰ ਲਿਆ। ਹਵਾਰਾ ਤੇ ਭਿਉਰਾ ਨੇ ਇਸ ਹਮਲੇ ਬਾਰੇ ਕਿਹਾ ਕਿ ਜੇ ਕਿਸੇ ਵਿਚ ਦਮ ਹੈ ਤਾਂ ਉਹ ਪਹਿਲਾਂ ਚੁਨੌਤੀ ਦੇ ਕੇ ਆਉਣ, ਉਹ (ਹਵਾਰਾ ਤੇ ਭਿਉਰਾ) ਵਿਰੋਧੀਆਂ ਨੂੰ ਡਟਵਾਂ ਜਵਾਬ ਦੇ ਕੇ ਭਜਾ ਦੇਣਗੇ।

ਹਮਲੇ ਤੋਂ ਬਾਅਦ ਜਿਥੇ ਸਮੀਤੀ ਕਾਰਕੁਨਾਂ ਨੇ ਵੰਦੇ ਮਾਤਰਮ ਦੇ ਨਾਹਰੇ ਲਗਾਏ, ਉਥੇ ਹਵਾਰਾ ਤੇ ਭਿਉਰਾ ਨੇ ਇੰਕਲਾਬ ਜ਼ਿੰਦਾਬਾਦ ਦੇ ਨਾਹਰੇ ਲਗਾਏ ਤੇ ਪੁਲਿਸ ਦੋਹਾਂ ਨੂੰ ਸੀ.ਜੇ.ਐਮ. ਦੀ ਅਦਾਲਤ ਵਿਚ ਲੈ ਗਈ। ਹਵਾਰਾ ਦੀ ਅੱਜ ਦੀ ਪੇਸ਼ੀ ਵਿਚ ਕਈ ਘਟਨਾਕ੍ਰਮ ਅਹਿਮ ਰਹੇ। ਕੋਰਟ ਰੂਮ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਪੁਲਿਸ ਨੇ ਉਥੇ ਵੀ ਦਰਵਾਜ਼ੇ ਮੁਹਰੇ ਸੁਰੱਖਿਆ ਮਜ਼ਬੂਤ ਕੀਤੀ ਹੋਈ ਸੀ। ਜੇਲ ਤੋੜਨ ਦੇ ਹੀ ਮਾਮਲੇ ਵਿਚ ਇਕ ਸਹਿ ਮੁਲਜ਼ਮ ਲਖਵਿੰਦਰ ਸਿੰਘ ਲੱਖਾ ਵੀ ਇਸੇ ਮਾਮਲੇ 'ਚ ਪੇਸ਼ ਹੋਣ ਲਈ ਜਦ ਅੰਦਰ ਦਾਖ਼ਲ ਹੋਣ ਲੱਗਾ ਤਾਂ ਉਥੇ ਦਰਵਾਜ਼ੇ ਸਾਹਮਣੇ ਖੜੇ ਇੰਸਪੈਕਟਰ ਦਿਲਸ਼ੇਰ ਸਿੰਘ ਚੰਦੇਲ ਨੇ ਉਸ ਨੂੰ ਅੰਦਰ ਜਾਣੋਂ ਮਨਾ ਕਰ ਦਿਤਾ ਤੇ ਬਹਿਸ ਹੋਣ 'ਤੇ ਇੰਸਪੈਕਟਰ ਨੇ ਧੱਕਾ ਮਾਰ ਕੇ ਪਾਸੇ ਕਰ ਦਿਤਾ।

ਇਸ ਘਟਨਾ ਨੂੰ ਲੈ ਕੇ ਇੰਸਪੈਕਟਰ ਚੰਦੇਲ ਤੇ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਦੀ ਬਹਿਸ ਵੀ ਹੋ ਗਈ। ਬਾਅਦ ਵਿਚ ਏ.ਐਸ.ਪੀ. ਸੈਂਟਰਲ ਦੇਸ ਰਾਜ ਦੀ ਦਖ਼ਲ-ਅੰਦਾਜ਼ੀ ਨਾਲ ਇੰਸਪੈਕਟਰ ਚੰਦੇਲ ਨੂੰ ਉਥੋਂ ਹਟਾ ਦਿਤਾ ਗਿਆ ਤੇ ਡੀ.ਐਸ.ਪੀ. ਜਗਬੀਰ ਸਿੰਘ ਲੱਖੇ ਨੂੰ ਕੋਰਟ ਰੂਮ ਵਿਚ ਲੈ ਕੇ ਗਏ। ਹਵਾਰਾ ਦੀ ਪੇਸ਼ੀ 'ਤੇ ਉਸ ਨੂੰ ਮਿਲਣ ਲਈ ਇਥੇ ਉਸ ਦੇ ਤਾਇਆ ਦੇਵ ਸਿੰਘ, ਭਿਉਰਾ ਦੇ ਪਿਤਾ ਜਗਜੀਤ ਸਿੰਘ, ਭੈਣ ਸੁਰਿੰਦਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਪ੍ਰੋਫ਼ੈਸਰ ਮਹਿੰਦਰ ਪਾਲ ਸਿੰਘ, ਜ਼ਿਲਾ ਮੁਹਾਲੀ ਪ੍ਰਧਾਨ ਕੁਲਦੀਪ ਸਿੰਘ ਭਾਗੋਵਾਲ, ਖਮਾਣੋਂ ਇੰਚਾਰਜ ਜਸਵੰਤ ਸਿੰਘ ਸਿੱਧੂਪੁਰ ਪੁੱਜੇ ਹੋਏ ਸਨ। ਹਾਲਾਂਕਿ ਹਵਾਰਾ ਤੇ ਭਿਉਰਾ ਦੇ ਰਿਸ਼ਤੇਦਾਰਾਂ ਨੇ ਸਿਰਫ਼ ਏਨਾ ਹੀ ਕਿਹਾ ਕਿ ਉਹ ਸਿਰਫ਼ ਇਹੀ ਚਾਹੁੰਦੇ ਹਨ ਕਿ ਜਿਸ ਸ਼ਾਂਤਮਈ ਤਰੀਕੇ ਨਾਲ ਪੇਸ਼ੀ ਹੁੰਦੀ ਆਈ ਹੈ, ਮਾਹੌਲ ਉਂਜ ਹੀ ਚਲਦਾ ਰਹੇ ਪਰ ਨਾਲ ਹੀ ਉਨਾਂ ਦੇ ਨਾਲ ਆਏ ਉਪਰੋਕਤ ਹੋਰ ਵਿਅਕਤੀਆਂ ਨੇ ਹਵਾਰਾ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਇਕ ਸਾਜ਼ਸ਼ ਹੈ ਤਾਕਿ ਅਜਿਹਾ ਮਾਹੌਲ ਬਣ ਸਕੇ ਕਿ ਹਵਾਰਾ ਤੇ ਭਿਉਰਾ ਨੂੰ ਦਿੱਲੀ ਤੋਂ ਚੰਡੀਗੜ ਨਾ ਲਿਆ ਕੇ ਉਸ ਦੀ ਪੇਸ਼ੀ ਵੀਡੀਉ ਕਾਨਫ਼ਰੰਸਿੰਗ ਰਾਹੀਂ ਹੀ ਹੋਵੇ।

ਪ੍ਰੋਫ਼ੈਸਰ ਮਹਿੰਦਰਪਾਲ ਸਿੰਘ ਨੇ ਹਵਾਰਾ 'ਤੇ ਹੋਏ ਹਮਲੇ ਬਾਰੇ ਕਿਹਾ ਕਿ ਹਵਾਰਾ ਨੇ ਸਿੱਖ ਰਵਾਇਤ ਨੂੰ ਕਾਇਮ ਰਖਦਿਆਂ ਦੁਸ਼ਮਣ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਸਬੂਤ ਨਿਸ਼ਾਂਤ ਸ਼ਰਮਾ ਨੂੰ ਘਸੁੰਨ ਜੜ ਕੇ ਦੇ ਦਿਤਾ ਹੈ। ਉਹਨਾਂ ਦੇ ਵਕੀਲ ਸਿਮਰਨਜੀਤ ਸਿੰਘ ਨੇ ਕਿਹਾ ਕਿ ਇਹ ਏਜੰਸੀਆਂ ਦੀ ਚਾਲ ਹੈ ਤੇ ਚੰਡੀਗੜ ਪੁਲਿਸ ਦੀ ਮਿਲੀਭੁਗਤ ਨਾਲ ਹੀ ਘਟਨਾ ਵਾਪਰੀ ਹੈ। ਇਕ ਪਾਸੇ ਰਿਸ਼ਤੇਦਾਰਾਂ ਨੂੰ ਹਵਾਰਾ ਤੇ ਭਿਉਰਾ ਨਾਲ ਮਿਲਣ ਨਹੀਂ ਦਿਤਾ ਜਾਂਦਾ। ਦੂਜੇ ਪਾਸੇ ਹਮਲਾਵਰ ਅਦਾਲਤ ਦੇ ਦਾਇਰੇ ਵਿਚ ਕਿਵੇਂ ਪੁੱਜ ਗਏ, ਉਹ ਵੀ ਏਨੀ ਸੁਰੱਖਿਆ ਹੋਣ ਦੇ ਬਾਵਜੂਦ? ਉਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਉ¤ਚ ਅਫ਼ਸਰਾਂ ਨੂੰ ਕਰਨਗੇ। ਦੂਜੇ ਪਾਸੇ ਹਵਾਰਾ ਦੇ ਵਕੀਲਾਂ ਅਮਰ ਸਿੰਘ ਚਾਹਲ, ਅਰਵਿੰਦ ਠਾਕੁਰ ਤੇ ਤੇਜਿੰਦਰ ਸਿੰਘ ਸੂਦਨ ਨੇ ਕਿਹਾ ਕਿ ਇਹ ਪੁਲਿਸ ਸੁਰੱਖਿਆ ਪ੍ਰਬੰਧਾਂ 'ਚ ਸੇਂਧਮਾਰੀ ਦੀ ਵੱਡੀ ਮਿਸਾਲ ਹੈ ਤੇ ਉਹ ਆਉਣ ਵਾਲੇ ਸਮੇਂ ਵਿਚ ਇਸ ਦੀ ਸ਼ਿਕਾਇਤ ਕਰਨਗੇ। ਉਨਾਂ ਕਿਹਾ ਕਿ ਇਹ ਸਿਰਫ਼ ਇਕ ਅਜਿਹਾ ਮਾਹੌਲ ਕਰਨ ਦੀ ਕੋਸ਼ਿਸ਼ ਹੈ ਕਿ ਜਿਸ ਨਾਲ ਇਹ ਸੱਲ ਲਿਆ ਜਾ ਸਕੇ ਕਿ ਹਵਾਰਾ ਤੇ ਭਿਉਰਾ ਦਾ ਚੰਡੀਗੜ ਆਉਣਾ ਖ਼ਤਰਨਾਕ ਹੈ ਤੇ ਉਸ ਦੀ ਪੇਸ਼ੀ ਸਿਰਫ਼ ਵੀਡੀਉ ਕਾਨਫ਼ਰੰਸਿੰਗ ਰਾਹੀਂ ਹੀ ਹੋਵੇ।

ਐਡਵੋਕੇਟ ਚਾਹਲ ਨੇ ਵਿਸ਼ੇਸ਼ ਤੌਰ 'ਚੇ ਇੰਸਪੈਕਟਰ ਚੰਦੇਲ 'ਤੇ ਦੋਸ਼ ਲਗਾਏ ਹਨ। ਅੱਜ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਗਵਾਹੀ ਤੇ ਉਸ ਕੋਲੋਂ ਸਵਾਲ ਕੀਤੇ ਜਾਣ ਦੀ ਪ੍ਰਕਿਰਿਆ ਮੁਕੰਮਲ ਹੋ ਗਈ। ਇਸ ਦੇ ਨਾਲ ਹੀ ਡੀ.ਐਸ.ਪੀ. ਜਗਬੀਰ ਸਿੰਘ ਦੀ ਗਵਾਹੀ ਹੋਈ ਤੇ ਜੇਲ ਤੋੜਨ ਦੇ ਮਾਮਲੇ ਵਿਚ ਪੁਲਿਸ ਵਲੋਂ ਕੀਤੀ ਗਈ ਬਰਾਮਦਗੀ ਅਦਾਲਤ ਵਿਚ ਪੇਸ਼ ਕੀਤੀ ਗਈ। ਜਿਸ ਦੀ ਅਦਾਲਤ ਨੇ ਅਗਲੀ ਸੁਣਵਾਈ ਅਗਲੇ ਮਹੀਨੇ 12 ਦਸਬੰਰ ਤਹਿ ਕੀਤੀ ਹੈ। ਇੱਥੇ ਇਹ ਵੀ ਦੱਸਣ ਯੋਗ ਜਦੋ ਭਾਈ ਹਵਾਰਾ ਅਤੇ ਭਾਈ ਭਿਓਰਾ ਨੂੰ ਪੇਸ਼ੀ ਭੁਗਤਣ ਤੋਂ ਬਾਅਦ ਅਦਾਲਤ ਤੋਂ ਬਾਹਰ ਲੈ ਜਾਇਆ ਰਿਹਾ ਤਾਂ ਵੀ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਨੇ ਛਾਤੀ ਠਾਣਕੇ ਉੱਚੀ ਉੱਚੀ ਵੰਗਾਂਰਦਿਆਂ ਕਿਹਾ ਕਿ ਭਾਵੇਂ ਇੱਕ ਦੀ ਬਜਾਏ 10 ਵੈਰੀ ਆ ਜਾਣ ਤਾਂ ਵਾਪਸ ਨਹੀਂ ਮੁੜਣ ਦੇਵਾਂਗੇ। ਸੈਕਟਰ 17 ਥਾਣੇ ਦੇ ਬਾਹਰ ਹਵਾਰਾ ਦੀ ਭੈਣ ਕੁਲਵੰਤ ਕੌਰ ਨੇ ਦੋਸ਼ ਲਾਇਆ ਕਿ ਪੁਲੀਸ ਉਨ੍ਹਾਂ ਨੂੰ ਅੰਮ੍ਰਿਤਧਾਰੀ ਸਿੱਖ ਹੋਣ ਦੀ ਸਜ਼ਾ ਦੇ ਰਹੀ ਹੈ। ਕਿਉਂਕਿ ਹਰੇਕ ਪੇਸ਼ੀ ਦੌਰਾਨ ਉਸ ਨੂੰ ਤਾਂ ਆਪਣੇ ਵੀਰ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜਦਕਿ ਹਮਲਾਵਰਾਂ ਨੂੰ ਪੂਰੀਆਂ ਛੋਟਾਂ ਹਨ। ਉਨ੍ਹਾਂ ਸ਼ੰਕਾ ਜ਼ਾਹਿਰ ਕੀਤਾ ਕਿ ਅਜਿਹੇ ਅਨਸਰ ਹਵਾਰਾ ਤੇ ਭਿਓਰਾ ਉਪਰ ਤੇਜ਼ਾਬ ਸੁੱਟ ਸਕਦੇ ਹਨ ਅਤੇ ਗੋਲੀ ਵੀ ਮਾਰ ਸਕਦੇ ਹਨ। ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਅੰਮ੍ਰਿਤਸਰ ਦੀ ਚੇਅਰਪਰਸਨ ਸੰਦੀਪ ਕੌਰ ਨੇ ਕਿਹਾ ਕਿ ਇਹ ਸਭ ਕੁਝ ਪੁਲੀਸ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ ਤਾਂ ਜੋ ਹਵਾਰਾ ਤੇ ਭਿਓਰਾ ਦੀ ਸੁਣਵਾਈ ਖੁੱਲ੍ਹੀ ਅਦਾਲਤ ਵਿਚ ਨਾ ਹੋ ਸਕੇ ਅਤੇ ਇਹ ਵੀਡੀਉ ਕਾਨਫਰੰਸ ਰਾਹੀਂ ਜੇਲ੍ਹ ਵਿਚ ਹੀ ਕੀਤੀ ਜਾ ਸਕੇ।

ਇਸ ਮੌਕੇ ਪਰਮਜੀਤ ਭਿਓਰਾ ਦੇ ਪਿਤਾ ਜਗਜੀਤ ਸਿੰਘ ਤੇ ਉਸ ਦੀ ਵੱਡੀ ਭੈਣ ਸੁਰਿੰਦਰ ਕੌਰ ਉਸ ਲਈ ਰੋਟੀ ਲੈ ਕੇ ਪੁੱਜੇ ਸਨ। ਜਦਕਿ ਹਵਾਰੇ ਦਾ ਤਾਇਆ ਦੇਵਾ ਸਿੰਘ ਉਸ ਲਈ ਕੱਪੜੇ ਲੈ ਕੇ ਆਇਆ ਸੀ। ਇਸ ਮੌਕੇ ਪੰਥਕ ਵਿਚਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ ਵੀ ਸਿੱਖਾਂ ਨਾਲ ਹੁੰਦੀਆਂ ਜ਼ਿਆਦਤੀਆਂ ਦੀਆਂ ਤਖਤੀਆਂ ਲੈ ਦੇ ਕਚਹਿਰੀਆਂ ਵਿਚ ਪੁੱਜਾ ਪਰ ਪੁਲੀਸ ਨੇ ਮੌਕੇ 'ਤੇ ਹੀ ਤਖਤੀਆਂ ਆਪਣੇ ਕਬਜ਼ੇ ਹੇਠ ਲੈ ਲਈਆਂ। ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਮੁਹਾਲੀ ਦੇ ਪ੍ਰਧਾਨ ਕੁਲਦੀਪ ਸਿੰਘ ਭਾਗੋਵਾਲ ਆਦਿ ਨੇ ਕਿਹਾ ਕਿ ਹਿੰਦੂ ਸੰਗਠਨ ਅਜਿਹੀਆਂ ਕਾਰਵਾਈਆਂ ਕਰਕੇ ਖੁਦ ਅਤਿਵਾਦ ਫੈਲਾਉਣਾ ਚਾਹੁੰਦੇ ਹਨ। ਕਿਉਂਕਿ ਹੁਣ ਉਹ ਮੁਲਜ਼ਮਾਂ ਨੂੰ ਅਦਾਲਤ ਵਿਚ ਆਪਣੀ ਗੱਲ ਕਹਿਣ ਤੋਂ ਵੀ ਰੋਕਣਾ ਚਾਹ ਰਹੇ ਹਨ। ਅਦਾਲਤ ਵਿਚ ਜੇਲ੍ਹ ਬਰੇਕ ਕੇਸ ਬਾਬਤ ਅੱਜ ਚੰਡੀਗੜ੍ਹ ਪੁਲੀਸ ਦੇ ਡੀ.ਐਸ.ਪੀ. ਜਗਬੀਰ ਸਿੰਘ ਤੇ ਸਬ ਇੰਸਪੈਕਟਰ ਸੁਰਿੰਦਰ ਸਿੰਘ ਨੇ ਗਵਾਹੀਆਂ ਦਿੱਤੀਆਂ। ਇਸ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਹੋਵੇਗੀ। ਸੂਤਰਾਂ ਅਨੁਸਾਰ ਪੁਲੀਸ ਹੈੱਡਕੁਆਰਟਰ ਨੇ ਅੱਜ ਦੀ ਘਟਨਾ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਦੇ ਪਿਛੋਕੜ ਦੀ ਪੜਤਾਲ ਕੀਤੀ ਜਾ ਰਹੀ ਹੈ।

ਹਮਲਾਵਰ ਮੰਗ ਕਰ ਰਹੇ ਸਨ ਕਿ ਹਵਾਰੇ ਦੇ ਮਾਮਲੇ ਦੀ ਸੁਣਵਾਈ ਦਿੱਲੀ ਜੇਲ੍ਹ 'ਚ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਜਾਵੇ ਕਿਉਂਕਿ ਇਨ੍ਹਾਂ ਦੇ ਬਾਹਰ ਆਉਣ ਨਾਲ ਹਾਲਾਤ ਖਰਾਬ ਹੋ ਸਕਦੇ ਹਨ। ਇਸ ਮੌਕੇ ਭਾਈ ਜਗਤਾਰ ਸਿੰਘ ਹਵਾਰਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਿੱਖ ਜਥੇਬੰਦੀਆਂ ਅਤੇ ਸ਼ੋਮਣੀ ਅਕਾਲੀ ਦਲ ਮਾਨ ਤੋਂ ਜਸਵੰਤ ਸਿੰਘ, ਕੁਲਦੀਪ ਸਿੰਘ ਭਾਗੋਵਾਲ,ਅਮਰੀਕ ਸਿੰਘ ਭੈਰੋਮਾਜਰਾ ਆਦਿ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top