Share on Facebook

Main News Page

ਆਖਰ ਸਿਮਰਨਜੀਤ ਸਿੰਘ ਮਾਨ ਨੂੰ ‘ਕਾਬੂ’ ਕਰ ਹੀ ਲਿਆ ਰਾਧਾ ਸੁਆਮੀ ਮੁੱਖੀ ਨੇ

- ਗੁਰਦੁਆਰਾ ਵੜੈਚ ਦੇ ਵਿਵਾਦ ਨੂੰ ਲੈ ਕੇ ਰਾਧਾ ਸੁਆਮੀ ਮੁੱਖੀ ਵਿਰੁੱਧ ਸਿੱਖਾਂ ਵਿਚ ਹੈ ਗੁੱਸਾ ;
- ਕੁਝ ਸਮਾਂ ਪਹਿਲਾਂ ਰਾਧਾ ਸੁਆਮੀ ਮੁੱਖੀ ਨੇ ਦਰਬਾਰ ਸਾਹਿਬ ਅਚਾਨਕ ਟੇਕਿਆ ਸੀ ਮੱਥਾ ;
- ਮਾਨ ਅਤੇ ਬਾਬੇ ਦੀ ਮੀਟਿੰਗ ਦੀ ਪੰਥਕ ਧਿਰਾਂ ਵਿਚ ਹੋ ਰਹੀ ਹੈ ਚਰਚਾ ;
- ਮਾਨ ਦੀ ਪਾਰਟੀ ਨੇ ਖੁਦ ਖੁਲਾਸਾ ਕੀਤੀ ਮੀਟਿੰਗ ;
- ਵਿਵਾਦ ਤੋ ਬਚਣਾ ਚਾਹੁੰਦੇ ਹਨ ਰਾਧਾ ਸੁਆਮੀ ਮੁੱਖੀ

ਚੰਡੀਗੜ, (ਗੁਰਪ੍ਰੀਤ ਮਹਿਕ): ਅੱਜ ਦੀ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਰਾਧਾ ਸੁਆਮੀ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਵਿਚ ਹੋਈ ਮੀਟਿੰਗ ਦੀ ਪੰਥਕ ਧਿਰਾਂ ਵਿਚ ਕਾਫੀ ਚਰਚਾ ਹੋ ਰਹੀ ਹੈ। ਸਿੱਖਾਂ ਵਿਚ ਸ: ਮਾਨ ਦੀ ਇਕ ਅਲੱਗ ਪਹਿਚਾਣ ਬਣੀ ਹੈ ਅਤੇ ਹਮੇਸ਼ਾ ਚਰਚਾ ਰਹੀ ਹੈ ਕਿ ਉਹ ਛੇਤੀ ਛੇਤੀ ਕਿਸੇ ਗੱਲ ਨਾਲ ਸਮਝੌਤਾ ਨਹੀਂ ਕਰਦੇ। ਗੁਰੂ ਘਰ ਵੜੈਚ ਦੇ ਮੁੱਦੇ ਨੂੰ ਲੈ ਕੇ ਸ: ਮਾਨ ਨੇ ਸਖਤ ਸਟੈਂਡ ਅਪਣਾਇਆ ਸੀ ਅਤੇ ਰਾਧਾ ਸੁਆਮੀਆਂ ਖਿਲਾਫ ਸਖਤ ਬਿਆਨਬਾਜੀ ਵੀ ਕੀਤੀ ਸੀ। ਅੱਜ ਹੋਈ ਸ: ਮਾਨ ਅਤੇ ਬਾਬਾ ਢਿੱਲੋ ਦੀ ਮੀਟਿੰਗ ਤੋ ਬਾਅਦ ਹਰ ਕੋਈ ਇਹ ਜਾਣਨ ਦੀ ਇੱਛਾ ਰੱਖਦਾ ਹੈ ਕਿ ਆਖਰ ਰਾਧਾ ਸੁਆਮੀ ਮੁੱਖੀ ਨੇ ਸ: ਮਾਨ ਨੂੰ ਕਿਵੇਂ ‘ਕਾਬੂ’ ਕਰ ਲਿਆ। ਸ: ਮਾਨ ਦੀ ਰਾਧਾ ਸੁਆਮੀ ਮੁੱਖੀ ਨਾਲ ਮੀਟਿੰਗ ਨੂੰ ਗਰਮ ਖਿਆਲੀ ਅਤੇ ਸ: ਮਾਨ ਦੀ ਪਾਰਟੀ ਨਾਲ ਜੁੜੇ ਨੇਤਾ ਕਿਵੇਂ ਲੈਦੇ ਹਨ ਇਸ ਦਾ ਤਾਂ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ। ਅੱਜ ਦੀ ਮੀਟਿੰਗ ਲੋਕਾਂ ਦੇ ਮਨਾਂ ਵਿਚ ਕਈ ਸ਼ੰਕੇ ਵੀ ਖੜੇ ਕਰੇਗੀ ਕਿ ਭਵਿੱਖ ਵਿਚ ਬਾਬਾ ਢਿੱਲੋ ਰਾਹੀ ਸ: ਮਾਨ ਕਿਤੇ ਬਾਦਲ ਦਲ ਨਾਲ ਸਮਝੌਤਾ ਹੀ ਨਾ ਕਰ ਜਾਣ ਕਿਉਂ ਬਾਬਾ ਢਿੱਲੋ ਦਾ ਇਕ ਨਜਦੀਕੀ ਰਿਸ਼ੇਤਦਾਰ ਦੀ ਪੰਜਾਬ ਸਰਕਾਰ ਵਿਚ ਅਹਿਮ ਭੂਮਿਕਾ ਹੈ।

ਇਹ ਪਤਾ ਨਹੀਂ ਲੱਗੇ ਸਕਿਆ ਹੈ ਕਿ ਸ: ਮਾਨ ਅਤੇ ਬਾਬਾ ਢਿੱਲੋ ਵਿਚ ਮੀਟਿੰਗ ਕਿਸ ਨੇ ਕਰਵਾਈ ਹੈ। ਸੂਤਰਾਂ ਅਨੁਸਾਰ ਸ: ਮਾਨ ਦੇ ਇਕ ਕਰੀਬੀ ਜੋਕਿ ਬਾਬਾ ਢਿੱਲੋ ਦੇ ਵੀ ਨੇੜੇ ਹੈ, ਨੇ ਇਸ ਮੀਟਿੰਗ ਦਾ ਪ੍ਰਬੰਧ ਕੀਤਾ। ਸੂਤਰਾਂ ਅਨੁਸਾਰ ਸ: ਮਾਨ ਦਾ ਇਹ ਕਰੀਬੀ ਅਜਿਹੇ ਸੀ ਜਿਸ ਨੂੰ ਉਹ ਨਾਰਾਜ ਨਹੀਂ ਕਰ ਸਕਦੇ ਸਨ, ਇਸ ਲਈ ਉਨਾਂ ਬਾਬਾ ਢਿੱਲੋ ਨਾਲ ਮੀਟਿੰਗ ਕੀਤੀ। ਇਸ ਤੋ ਪਹਿਲਾਂ ਵੀ ਮਾਨ ਦਲ ਦੇ ਕੁਝ ਆਗੂ ਬਾਬਾ ਢਿੱਲੋ ਨਾਲ ਮੀਟਿੰਗ ਕਰ ਚੁੱਕੇ ਹਨ।

ਗੁਰਦੁਆਰਾ ਵੜੈਚ ਨੂੰ ਲੈ ਕੇ ਸਿੱਖਾਂ ਅਤੇ ਰਾਧਾ ਸੁਆਮੀਆਂ ਵਿਚ ਕੁਝ ਸਮਾਂ ਪਹਿਲਾਂ ਟਕਰਾਓ ਸ਼ੁਰੂ ਹੋਇਆ। ਬਾਬਾ ਢਿੱਲੋ ਕੁਝ ਸਮਾਂ ਪਹਿਲਾਂ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਚੁੱਪ ਚਪੀਤੇ ਮੱਥਾ ਟੇਕ ਕੇ ਆਏ ਸਨ। ਹੈਰਾਨੀ ਵਾਲੀ ਗੱਲ ਹੈ ਕਿ ਬਾਬਾ ਢਿੱਲੋ ਦੀ ਫੇਰੀ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਨਾ ਹੋ ਸਕੀ। ਇਹ ਹੈਰਾਨੀ ਵਾਲੀ ਗੱਲ ਸੀ। ਇਹ ਸਪਸ਼ਟ ਸੰਕੇਤ ਹਨ ਕਿ ਬਾਬਾ ਢਿੱਲੋ ਸ਼੍ਰੋਮਣੀ ਕਮੇਟੀ ਨਾਲ ਰਾਬਤਾ ਸਥਾਪਿਤ ਕਰਨ ਤੋ ਬਾਅਦ ਹੀ ਮੱਥਾ ਟੇਕਣ ਗਏ। ਬਾਅਦ ਵਿਚ ਭਾਵੇਂ ਕੁਝ ਵੀ ਕਿਹਾ ਗਿਆ ਹੋਵੇ।

ਬਾਬਾ ਢਿੱਲੋ ਸਿੱਖਾਂ ਨੂੰ ਹੁਣ ਸ਼ਾਂਤ ਕਰ ਰਹੇ ਹਨ। ਉਨਾ ਇਹ ਯਤਨ ਸ਼ੁਰੂ ਕੀਤੇ ਹਨ ਕਿ ਜੋ ਵੀ ਸਿੱਖ ਗੁਰਦੁਆਰਾ ਵੜੈਚ ਨੂੰ ਲੈ ਕੇ ਉਨਾ ਦੇ ਵਿਰੁੱਧ ਹਨ, ਉਨਾਂ ਨੂੰ ਕਿਸੇ ਤਰਾ ਵੀ ਸ਼ਾਂਤ ਕੀਤਾ ਜਾਵੇ। ਵੜੈਚ ਮਾਮਲੇ ਨੂੰ ਲੈ ਕੇ ਰਾਧਾ ਸੁਆਮੀ ਡੇਰੇ ਦੀ ਸਾਖ ਘਟੀ ਹੈ। ਪਰ ਬਾਬਾ ਢਿੱਲੋ ਹੁਣ ਬੜੀ ਸਮਝਦਾਰੀ ਨਾਲ ਕੰਮ ਲੈ ਰਹੇ ਹਨ। ਇਤਿਹਾਸ ਗਵਾਹ ਹੈ ਕਿ ਸਿੱਖਾਂ ਨਾਲ ਧਾਰਮਿਕ ਮਸਲੇ ਵਿਚ ਟਕਰਾਓ ਨਾਲ ਦੂਜੀ ਧਿਰ ਦਾ ਨੁਕਸਾਨ ਹੀ ਹੋਇਆ ਹੈ। ਸਿੱਖ ਕਿਸੇ ਵੀ ਕੀਮਤ ਵਿਚ ਉਹ ਕੁਝ ਬਰਦਾਸ਼ਤ ਨਹੀਂ ਕਰਦੇ ਜਿਸ ਨਾਲ ਉਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੇ ਭਾਵੇਂ ਇਸ ਬਦਲੇ ਉਨਾ ਨੂੰ ਕਿਸੇ ਤਰਾਂ ਦਾ ਵੀ ਨੁਕਸਾਨ ਸਹਿਣ ਕਰਣਾ ਪਵੇ।

ਸ: ਮਾਨ ਅਤੇ ਬਾਬਾ ਢਿੱਲੋ ਵਿਚਕਾਰ ਹੋਈ ਅੱਜ ਦੀ ਮੀਟਿੰਗ ਦਾ ਖੁਦ ਮਾਨ ਦਲ ਨੇ ਖੁਲਾਸਾ ਕੀਤਾ ਹੈ। ਇਸ ਤੋ ਸਪਸ਼ਟ ਹੈ ਕਿ ਇਹ ਖੁਲਾਸਾ ਬਾਬਾ ਢਿੱਲੋ ਦੀ ਰਜਾਮੰਦੀ ਨਾਲ ਹੀ ਹੋਇਆ ਹੈ। ਇਹ ਸਪਸ਼ਟ ਹੈ ਕਿ ਬਾਬਾ ਢਿੱਲੋ ਖੁਦ ਇਹ ਚਾਹੁੰਦੇ ਹਨ ਕਿ ਪ੍ਰੈਸ ਵਿਚ ਮੀਟਿੰਗ ਬਾਰੇ ਪ੍ਰਕਾਸ਼ਿਤ ਹੋਵੇ ਤਾਂ ਜੋ ਸਿੱਖਾਂ ਦਾ ਗੁੱਸਾ ਠੰਡਾ ਹੋਵੇ। ਸੂਤਰਾਂ ਅਨੁਸਾਰ ਖੁਫੀਆਂ ਏਜੰਸੀਆਂ ਨੇ ਵੀ ਬਾਬਾ ਢਿੱਲੋ ਨੂੰ ਇਸ ਬਾਰੇ ਚੌਕਸ ਕੀਤਾ ਸੀ ਕਿ ਵੜੈਚ ਦਾ ਮਸਲਾ ਬਹੁਤ ਸੰਗੀਨ ਹੈ, ਕੋਈ ਵੀ ਨੁਕਸਾਨ ਹੋ ਸਕਦਾ ਹੈ। ਇਸ ਲਈ ਬਿਨਾਂ ਕਿਸੇ ਦੇਰ ਇਸ ਕਦਮ ਚੁੱਕੇ ਜਾਣ ਜਿਸ ਨਾਲ ਸਿੱਖਾਂ ਦਾ ਗੁੱਸਾ ਸ਼ਾਂਤ ਹੋਵੇ। ਬਾਬਾ ਢਿੱਲੋ ਤੁਰੰਤ ਇਹ ਸਮਝ ਗਏ ਅਤੇ ਗਲਤੀ ਨੂੰ ਸੁਧਾਰਨ ਵਿਚ ਲੱਗੇ ਹਨ। ਪਤਾ ਲੱਗਾ ਹੈ ਕਿ ਬਾਬਾ ਢਿੱਲੋ ਦੇ ਇਕ ਕਰੀਬੀ ਦੀ ਪੰਜਾਬ ਸਰਕਾਰ ਵਿਚ ਚੰਗੀ ਚੱਲਦੀ ਹੈ ਅਤੇ ਬਾਦਲਾਂ ਨਾਲ ਗੱਲਬਾਤ ਕਰਨ ਤੋ ਬਾਅਦ ਹੀ ਬਾਬਾ ਗਰਮਖਿਆਲੀ ਨੂੰ ਠੰਡਾ ਕਰ ਰਿਹਾ ਹੈ।

ਸੂਤਰਾਂ ਅਨੁਸਾਰ ਕੁਝ ਸਮਾਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਵੀ ਰਾਧਾ ਸੁਆਮੀ ਡੇਰੇ ਜਾ ਕੇ ਆਏ ਸਨ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top