੧੯੮੪
ਤੋ ਬਾਅਦ ਖਾਲਸਾ ਪੰਥ ਤੇ ਜੁਲਮਾਂ ਦਾ ਜੋ ਸਮਾਂ ਭੁਲਾਇਆ ਨਹੀਂ ਜਾ ਸਕਦਾ। ਮਾਂਵਾਂ ਦੇ ਪੁੱਤਾਂ
ਦਾ ਸ਼ਿਕਾਰ ਜੰਗਲੀ ਸੂਰਾਂ ਦੀ ਤਰਾਂ ਖੇਡਿਆ ਗਿਆ। ਉਹ ਦਿਨ ਐਸਾ ਹੀ ਹੋਵੇਗਾ, ਜਿਸ ਦਿਨ ਕਿਸੇ
ਮਾਂ ਦੇ ਪੁੱਤ ਦੀ ਚਿਤਾ ਨਹੀਂ ਜਲੀ। ਨੌਜਵਾਨਾਂ ਨੂੰ ਅੱਗ ਦੀ ਭੱਠੀ ਵਿੱਚ ਝੋਕ ਕੇ ਸ਼ੈਤਾਨ
ਲੀਡਰ ਅਾਰਾਮ ਨਾਲ ਬੈਠੇ ਹੋਏ ਸਨ ਤੇ ਆਪਣੇ ਆਪ ਨੂੰ ਉੱਘੇ ਖਾਲਿਸਤਾਨੀ ਅਖਵਾ ਰਹੇ ਸਨ। ਇਸ
ਤਰਾਂ ਦੇ ਲ਼ੀਡਰ ਅੱਜ ਬੜੇ ਅਰਾਮ ਨਾਲ ਕੋਠੀਆਂ ਵਿੱਚ ਰਹਿ ਰਹੇ ਹਨ। ੧੯੮੬ ਵਿੱਚ ਕੌਮ ਮਾਨਸਿਕ
ਤੌਰ ਤੇ ਜਖਮੀ ਹੋ ਚੁੱਕੀ ਸੀ। ਕੋਈ ਇਹੋ ਜਿਹਾ ਆਗੂ ਚਾਹਿਦਾ ਸੀ, ਜੋ ਕੌਮ ਨੂੰ ਚੜਦੀ ਕਲਾ
ਵਿੱਚ ਲਿਜਾ ਸਕੇ। ਉਸ ਸਮੇਂ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਹੀ ਸਨ, ਜੋ ਕੌਮ ਬਾਂਹ ਦੀ ਫੜ
ਸਕਣ। ਪ੍ਰੋ.ਦਰਸ਼ਨ ਜੀ ਖਾਲਸਾ ਅਕਾਲ ਤਖਤ ਦੇ ਜਥੇਦਾਰ ਬਣੇ ਸਨ। ਆਪ ਜੀ ਨੇ ਇੱਕ ਮਾਂ ਦੀ ਤਰਾਂ
ਕੌਮ ਨੂੰ ਸੰਭਾਲਿਆ ਇਹ ਉਹ ਸਮਾਂ ਸੀ ਜਦੋਂ ਗੋਲੀਆਂ ਦੇ ਮੀਂਹ ਵਰ੍ਹ ਰਹੇ ਸਨ, ਪਤਾ ਨਹੀਂ ਸੀ
ਹੁੰਦਾ ਕਿ ਸਵੇਰ ਦਾ ਗਿਆ, ਸ਼ਾਮ ਨੂੰ ਵਾਪਿਸ ਆਉਣਾ ਕਿ ਨਹੀਂ ਆਉਣਾ। ਪ੍ਰੋ ਦਰਸ਼ਨ ਸਿੰਘ ਜੀ
ਖਾਲਸਾ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਗੁਰਬਾਣੀ ਕੀਰਤਨ ਰਾਹੀਂ ਸਿੱਖ ਕੌਮ ਨੂੰ ਜਗਾ ਰਹੇ
ਸਨ। ਅੱਜ ਵੀ ਤੁਸੀ ਉਨਾਂ ਦੀਆਂ ਕੀਰਤਨ ਦੀਆਂ ਪੁਰਾਣੀਆਂ ਕੈਸਿਟਾਂ ਸੁਣ ਸਕਦੇ ਹੋ, ਜੀ ਕਿਸ
ਤਰਾਂ ਮੌਕੇ ਦੀ ਜਾਲਮ ਸਰਕਾਰ ਨੂੰ ਲਾਹਨਤਾਂ ਪਾ ਰਹੇ ਸਨ।
ਪ੍ਰੋ ਦਰਸ਼ਨ ਸਿੰਘ ਜੀ ਖਾਲਸਾ ੧੯੮੬-੧੯੮੭ ਵਿੱਚ ਟੰਰੋਟੋ ਵਿੱਚ ਕੀਰਤਨ ਕਰਨ ਆਏ ਸਨ, ਉਨ੍ਹਾਂ
ਨੇ ਕੀਰਤਨ ਕੀਤਾ। ਫਿਰ ਇਸ ਤੋਂ ਬਾਅਦ ਅਖੌਤੀ ਖਾਲਿਸਤਾਨੀ ਅਮਰੀਕਾ ਦੇ ਧਨਾਡ ਦੀਦਾਰ ਸਿੰਹੁ
ਦੀ ਵਾਰੀ ਆਈ। ਉਸ ਨੇ ਸਟੇਜ ਤੇ ਬੋਲਣਾ ਸ਼ੁਰੂ ਕੀਤਾ ਕਿ ਪ੍ਰੋ. ਦਰਸ਼ਨ ਸਿੰਘ ਸਾਡੇ ਸਹਿਮਤ ਨਹੀਂ
ਹਨ, ਖਾਲਿਸਤਾਨ ਬਾਰੇ ਸਟੈਂਡ ਨਹੀਂ ਲੈਂਦੇ। ਪ੍ਰੋ. ਦਰਸ਼ਨ ਸਿੰਘ ਨੇ ਉਸ ਤੋਂ ਬਾਅਦ ਮਾਈਕ ਲੈ
ਕੇ ਬੋਲਣਾ ਸ਼ੁਰੂ ਕੀਤਾ ਕਿ ਤੁਸੀਂ ਅਮੀਰ ਹੋ, ਧਨਾਡ ਹੋ, ਤੁਹਾਡੀ ਕੌਣ ਰੀਸ ਕਰ ਸਕਦਾ ਹੈ।
ਤੁਸੀਂ ਬਾਹਰ ਬੈਠ ਕੇ ਪੰਜਾਬ ਵਿੱਚ ਬੁੱਢੇ ਮਾਂ ਪਿਉ ਦੇ ਪੁੱਤਾਂ ਨੂੰ ਕਫਨ ਭੇਜ ਰਹੇ ਹੋ,
ਤੁਸੀਂ ਕੱਪੜੇ ਦੇ ਕੀ, ਸੋਨੇ ਦੇ ਵੀ ਕਫਨ ਭੇਜ ਸਕਦੇ ਹੋ ਜੀ, ਪਰ ਮੈ ਇਸ ਤਰਾਂ ਨਹੀਂ ਕਰ
ਸਕਦਾ। ਮੈ ਮਾਂਵਾ ਦੇ ਪੁੱਤਾਂ ਨੂੰ ਇਸ ਤਰਾਂ ਅੱਗ ਦੀ ਭੱਠੀ ਵਿੱਚ ਨਹੀਂ ਝੋਕ ਸਕਦਾ। ਖਾੜਕੂ
ਲਹਿਰ ਦੇ ਖਤਮ ਹੋਣ ਤੋਂ ਬਾਅਦ ਇਨ੍ਹਾਂ ਅਖੌਤੀ ਖਾਲਿਸਤਾਨੀ ਲੀਡਰਾਂ ਦੇ ਰੰਗ ਬਦਲਣੇ ਸ਼ੁਰੂ
ਹੋ ਗਏ। ਇਹੀ ਦੀਦਾਰ ਸਿੰਹੁ ਬੈਂਸ ਬੜੇ ਅਰਾਮ ਨਾਲ ਇੰਡੀਆ ਵੀ ਘੁੰਮ ਆਇਆ। ਇਹ ਹਨ ਇਨਾਂ ਦੇ
ਅਸਲੀ ਚਿਹਰੇ। ਪ੍ਰੋ. ਦਰਸਨ ਸਿੰਘ ਜੀ ਖਾਲਸਾ ਅੱਜ ਵੀ ਬਿਰਧ ਅਵਸਥਾ ਵਿੱਚ ਵੀ ਸਿੱਖੀ ਦਾ
ਪ੍ਰਚਾਰ ਰਹੇ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਲੜਾਈ ਲੜ ਰਹੇ ਨੇ।