Share on Facebook

Main News Page

ਡੇਰਾ ਟਿੱਬਾ ਸਾਹਿਬ ਦਾ ਮੁਖੀ ਅਖੌਤੀ ਬਾਬਾ ਬਲਵੀਰ ਸਿੰਘ ਆਪਣੀ ਮੂੰਹ ਬੋਲੀ ਧੀ ਦੇ ਸਹੁਰਿਆਂ ‘ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ

* ਜਵਾਈ ਨੇ ਸਾਧ ਦੀਆਂ ਧੀ ਨਾਲ ਅਸ਼ਲੀਲ ਗੱਲਾਂ ਟੈਲੀਫੋਨ ਤੋਂ ਕੀਤੀਆਂ ਰਿਕਾਰਡ

ਡੇਹਲੋਂ: ਪੁਲੀਸ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਡੇਰਾ ਟਿੱਬਾ ਸਾਹਿਬ ਦੇ ਮੁਖੀ ਨੂੰ ਆਪਣੀ ਮੂੰਹ ਬੋਲੀ ਧੀ ਦੇ ਸਹੁਰਿਆਂ ‘ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਡੇਰਾ ਮੁਖੀ ਦੀ ਇਹ ਮੂੰਹ ਬੋਲੀ ਧੀ ਕਿਲਾ ਰਾਏਪੁਰ ਪਿੰਡ ‘ਚ ਵਿਆਹੀ ਹੋਈ ਸੀ ਜਿਸ ਦੇ ਅਜੇ ਤਕ ਪੁਲੀਸ ਵੱਲੋਂ ਬਿਆਨ ਨਹੀਂ ਲਏ ਗਏ। ਪੁਲੀਸ ਦਾ ਕਹਿਣਾ ਹੈ ਕਿ ਉਸ ਦੀ ਧੀ ਦੇ ਬਿਆਨ ਲੈਣ ਮਗਰੋਂ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਕੁਲਵੰਤ ਸਿੰਘ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਬਾਬਾ ਕਰਮਜੀਤ ਸਿੰਘ ਨੇ ਆਪਣੇ ਹੀ ਡੇਰੇ ਦੇ ਬਾਬਾ ਬਲਵੀਰ ਸਿੰਘ ਦੀ ਭਾਣਜੀ ਨੂੰ ਇਸ ਲਈ ਮੂੰਹ ਬੋਲੀ ਧੀ ਬਣਾ ਕੇ ਰੱਖਿਆ ਹੋਇਆ ਸੀ ਕਿਉਂਕਿ ਉਸ ਦੇ ਮਾਪੇ ਬਹੁਤ ਗਰੀਬ ਸਨ। ਭਾਵੇਂ ਉਕਤ ਲੜਕੀ ਦਾ ਬਾਬਾ ਕਰਮਜੀਤ ਨੇ ਲੰਮਾ ਸਮਾਂ ਪਹਿਲਾਂ ਵਿਆਹ ਕਰ ਦਿੱਤਾ ਸੀ ਪਰ ਥੋੜ੍ਹੀ ਦੇਰ ਬਾਅਦ ਹੀ ਉਸ ਦੇ ਸਹੁਰਿਆਂ ਨੇ ਉਸ ਨੂੰ ਛੱਡ ਦਿੱਤਾ ਸੀ ਜਿਸ ਤੋਂ ਬਾਅਦ ਕਰੀਬ ਤਿੰਨ ਮਹੀਨੇ ਪਹਿਲਾਂ ਉਸ ਦਾ ਮੁੜ ਵਿਆਹ ਕੁਲਵੰਤ ਸਿੰਘ ਨਾਲ ਕਰ ਦਿੱਤਾ ਗਿਆ।

ਇੱਥੇ ਵੀ ਵਿਆਹ ਦੇ ਕਰੀਬ ਇੱਕ ਮਹੀਨੇ ਬਾਅਦ ਹੀ ਕੁਲਵੰਤ ਸਿੰਘ ਨੂੰ ਆਪਣੀ ਪਤਨੀ ਦੇ ਚਾਲ ਚਲਣ ‘ਤੇ ਸ਼ੱਕ ਹੋ ਗਿਆ ਤੇ ਉਸ ਨੇ ਉਸ ‘ਤੇ ਨਜ਼ਰ ਰੱਖਣ ਦੇ ਨਾਲ ਨਾਲ ਉਸ ਦਾ ਟੈਲੀਫੋਨ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰਕ ਦੋਸਤਾਂ, ਰਿਸ਼ਤੇਦਾਰਾਂ ਅਤੇ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਜਦੋਂ ਕੁਲਵੰਤ ਸਿੰਘ ਨੇ ਫੋਨਾਂ ਦੀ ਰਿਕਾਰਡਿੰਗ ਸੁਣਾ ਕੇ ਉਕਤ ਬਾਬੇ ਦੀਆਂ ਉਸ ਦੀ ਪਤਨੀ ਨਾਲ ਕਥਿਤ ਅਸ਼ਲੀਲ ਗੱਲਾਂ ਅਤੇ ਉਸ ਨੂੰ ਛੱਡ ਕੇ ਵਾਪਸ ਡੇਰੇ ਆਉਣ ਦੀਆਂ ਗੱਲਾਂ ਸੁਣਾਈਆਂ ਤਾਂ ਬਾਬਾ ਕੋਈ ਤਸੱਲੀਬਖ਼ਸ਼ ਜਵਾਬ ਦੇਣ ਦੀ ਬਜਾਏ ਭੜਕ ਉੱਠਿਆ ਤੇ ਉਸ ਨੇ ਆਪਣੇ ਲਿਆਂਦੀ ਕਿਰਪਾਨ ਨਾਲ ਕੁਲਵੰਤ ਸਿੰਘ ਦੇ ਘਰ ਵਿੱਚ ਦਾਖ਼ਲ ਹੋ ਕੇ ਹਮਲਾ ਕਰ ਦਿੱਤਾ।

ਪਤਾ ਲੱਗਿਆ ਕਿ ਉਕਤ ਡੇਰੇ ਦਾ ਮੁਖੀ ਕਿਸੇ ਬ੍ਰਹਮਚਾਰੀ ਨੂੰ ਹੀ ਥਾਪਿਆ ਜਾ ਸਕਦਾ ਹੈ, ਪਰ ਬਾਬਾ ਕਰਮਜੀਤ ਪਹਿਲੇ ਮੁਖੀ ਬਾਬਾ ਲਛਮਣ ਸਿੰਘ ਦੀ ਮੌਤ ਤੋਂ ਬਾਅਦ ਡੇਰੇ ਦਾ ਮੁਖੀ ਬਣ ਗਿਆ ਸੀ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top