Share on Facebook

Main News Page

ਸੁਣੋ ਬਈ ਇਕ ਹੋਰ ਗੱਪ, ਅਖੇ ਬਾਬਾ ਨੰਦ ਸਿੰਘ ਪਿਛਲੇ ਜਨਮ 'ਚ ਨਵਾਬ ਸ਼ਹਾਦਤ ਖਾਂ ਸੀ
-
ਸੰਪਾਦਕ ਖ਼ਾਲਸਾ ਨਿਊਜ਼

ਸੁਣੋ ਬਈ ਇਕ ਹੋਰ ਗੱਪ, ਅਖੇ ਬਾਬਾ ਨੰਦ ਸਿੰਘ ਪਿਛਲੇ ਜਨਮ 'ਚ ਨਵਾਬ ਸ਼ਹਾਦਤ ਖਾਂ ਸੀ, ਜਿਸਨੇ 1722 ਤੋਂ 1739 ਤੱਕ ਲਖਨਊ ਵਿਖੇ ਰਾਜ ਕੀਤਾ, ਜਿਸ ਬਾਰੇ ਬਾਬਾ ਨੰਦ ਸਿੰਘ ਨੇ ਆਪ ਹੀ ਖਾਸ ਸੰਗੀਆਂ ਨੂੰ ਭਵਿਖ ਬਾਣੀ ਕੀਤੀ। ਇਹ ਵੀ ਪੜ੍ਹ ਲਉ ਕਿ ਨਵਾਬ ਸ਼ਹਾਦਤ ਖਾਨ ਕੌਣ ਸੀ ਅਤੇ ਕਿਵੇਂ ਉਸ ਦੀ ਮੌਤ ਹੋਈ।


Source: http://www.tornosindia.com/nawabsofawadh.php

ਜੇ ਇੱਕ ਪੱਲ ਲਈ ਮੰਨ ਲਈਏ ਕਿ ਬਾਬਾ ਨੰਦ ਸਿੰਘ ਪਿਛਲੇ ਜਨਮ 'ਚ ਸ਼ਹਾਦਤ ਖਾਨ ਸੀ, ਤਾਂ ਫਿਰ ਕਿਹੜਾ ਤੀਰ ਮਾਰ ਲਿਆ ਸੀ, ੳਦੋਂ ਵੀ ਜਾਂ ਤਾਂ ਕੈਂਸਰ ਨਾਲ ਮੌਤ ਹੋਈ, ਜਾਂ ਖੁਦਕੁਸ਼ੀ ਕੀਤੀ, ਉਹ ਵੀ ਇਸ ਲਈ ਕਿਉਂਕਿ ਉਸਨੇ ਲੋਕਾਂ ਦਾ ਵਿਸ਼ਵਾਸ ਖੋ ਦਿੱਤਾ ਸੀ। ਬਾਬਾ ਨੰਦ ਸਿੰਘ ਨੂੰ ਸ਼ਹਾਦਤ ਖਾਨ ਨਾਲ ਮੇਲ ਕੇ, ਇਹ ਨੰਦਸਰ ਵਾਲੇ ਬਾਬਾ ਨੰਦ ਸਿੰਘ ਦੀ ਵਡਿਆਈ ਕਰ ਰਹੇ ਨੇ ਜਾਂ ਫਜ਼ੀਹਤ ਕਰ ਰਹੇ ਨੇ। ਇਸ ਤੋਂ ਹੀ ਪਤਾ ਚਲਦਾ ਹੈ, ਕਿੰਨੀ ਕੁ ਸੱਚਾਈ ਹੈ।

"ਬਾਬਾ" ਨੰਦ ਸਿੰਘ ਨੂੰ ਇਹ ਨੰਦਸਰੀਏ ਪਤਾ ਨਹੀਂ ਕੀ ਕੀ ਬਣਾ ਕੇ ਪੇਸ਼ ਕਰ ਰਹੇ ਨੇ, ਜਿਵੇਂ ਬਾਬਾ ਕੋਈ ਗੁਰੂ ਹੋਵੇ। ਗੁਰੂ ਸਾਹਿਬ ਬਾਰੇ ਵੀ ਕਈ ਤਰ੍ਹਾਂ ਦੀਆਂ ਗੱਪਾਂ ਇਹ ਨੰਦਸਰੀਏ ਅਤੇ ਕਈ ਗਪੌੜ ਪਸੰਦ ਰਾਗੀ ਅਤੇ ਸਾਧ ਸਟੇਜਾਂ 'ਤੇ ਸੁਣਾਉਂਦੇ ਨੇ।

ਗੁਰੂ ਸਾਹਿਬ ਨੇ ਕੋਈ ਕਰਾਮਾਤ ਨਹੀਂ ਦਿਖਾਈ, ਗੁਰਬਾਣੀ ਆਪ ਲਿਖੀ, ਕਿਰਤ ਕੀਤੀ ਅਤੇ ਜੀਵਨ ਸਚਾਈ 'ਤੇ ਜੀਵਿਆ। ਕਿਸੇ ਭੋਰੇ 'ਚ ਨਹੀਂ ਵੜੇ, ਕੋਈ ਮਾਲ਼ਾਂ ਨਹੀਂ ਫੇਰੀ, ਕਿਸੀ ਸ਼ੇਰ ਦੀ ਖੱਲ 'ਤੇ ਨਹੀਂ ਬੈਠੇ, ਕੋਈ ਡੇਰਾ ਨਹੀਂ ਬਣਾਇਆ, ਕੋਈ ਸਾਖੀ ਨਹੀਂ ਸੁਣਾਈ, ਫੇਰ ਪਤਾ ਨਹੀਂ ਕਿਉਂ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਇਨ੍ਹਾਂ ਨਾਨਕਸਰ ਬਣਾ ਕੇ ਹਰ ਉਹ ਕੰਮ ਕੀਤਾ ਜਿਹੜਾ ਗੁਰੂ ਸਾਹਿਬ ਨੇ ਨਾ ਕੀਤਾ ਅਤੇ ਨਾ ਹੀ ਕਰਨ ਨੂੰ ਕਿਹਾ। "ਬਾਬਾ" ਨੰਦ ਸਿੰਘ ਅਤੇ ਉਨ੍ਹਾਂ ਤੋਂ ਬਾਅਦ ਇਸ਼ਰ ਸਿੰਘ ਅਤੇ ਹੋਰ ਪਤਾ ਨਹੀਂ ਕਿੰਨੇ ਹੀ ਇਨ੍ਹਾਂ ਦੇ ਅਖੌਤੀ ਗੱਦੀਦਾਰਾਂ ਨੇ ਚਿੱਟੀ ਸਿਉਂਕ ਵਾਂਗ ਸਿੱਖੀ ਦੀਆਂ ਜੜਾਂ ਖੋਖਲੀਆਂ ਕੀਤੀਆਂ ਅਤੇ ਲਗਾਤਾਰ ਕਰ ਰਹੇ ਨੇ।

ਗੁਰੂ ਸਾਹਿਬ ਦਾ ਜੀਵਨ ਇੱਕ ਉਦਾਹਰਣ ਹੈ, ਜਿਸਦਾ ਪ੍ਰਤੱਖ ਪ੍ਰਮਾਣ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਪਿਛਲੇ ਜੀਵਨ 'ਚ ਕੌਣ ਕੀ ਸੀ, ਇਹ ਕਿਸੇ ਨੂੰ ਨਹੀਂ ਪਤਾ, ਸਿਰਫ ਗੱਪਾਂ ਹਨ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜੀਵਨ 'ਤੇ ਆਧਾਰਿਤ ਗਪੌੜ, ਅਖੌਤੀ ਦਸਮ ਗ੍ਰੰਥ ਨੂੰ ਸਿੱਖੀ 'ਚ ਵਾੜ ਕੇ ਸਿੱਖਾਂ ਨੂੰ ਗੱਪ ਨੂੰ ਸੱਚ ਮੰਨਣ 'ਤੇ ਧੱਕੇ ਨਾਲ ਮਨਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਜੋ ਕਿ ਜਾਗਰੂਕ ਸਿੱਖਾਂ ਕਰਕੇ ਸਿਰੇ ਨਹੀਂ ਚੱੜ੍ਹ ਰਹੀ। ਸਿੱਖਾਂ ਨੂੰ ਇਨ੍ਹਾਂ ਗੱਦੀਦਾਰ ਬਾਬਿਆਂ ਤੋਂ ਜਿੰਨੀ ਛੇਤੀ ਹੋ ਸਕੇ ਛੁਟਕਾਰਾ ਪਾ ਲੈਣਾ ਚਾਹੀਦਾ ਹੈ, ਨਹੀਂ ਤਾਂ ਇਸ ਚਿੱਟੀ ਸਿਉਂਕ ਨੇ ਸਿੱਖੀ ਦਾ ਗੁਰੂ ਸਾਹਿਬ ਵਲੋਂ ਲਾਇਆ ਹਰਿਆਵਲ ਬੂਟਾ ਖੋਖਲਾ ਕਰਕੇ ਦਮ ਲੈਣਾ ਹੈ।

ਖ਼ਾਲਸਾ ਨਿਊਜ਼ ਨੂੰ ਕਿਸ ਵੀ ਬਾਬੇ ਬਾਰੇ ਕੋਈ ਦਿਲਚਸਪੀ ਨਹੀਂ, ਨਾ ਹੀ ਸਾਨੂੰ ਕਿਸੇ ਸਾਧ ਦੀ ਜ਼ਿੰਦਗੀ ਬਾਰੇ ਜਾਨਣ ਦੀ ਕੋਈ ਰੁਚੀ ਹੈ, ਭਾਂਵੇਂ ਉਸ ਸਾਧ ਦਾ ਡੇਰਾ ਜਾਂ ਨਾਮ ਕਿੰਨਾਂ ਹੀ ਵੱਡਾ ਕਿਉਂ ਨਾ ਹੋਵੇ। "ਬਾਬਾ" ਨੰਦ ਸਿੰਘ ਨੂੰ ਵੀ ਗੁਰਮਤਿ ਤੋਂ ਅਨਜਾਣ ਸਿੱਖਾਂ ਨੇ ਗੁਰੂ ਦੇ ਬਣਾ ਕੇ ਪੇਸ਼ ਕਰਨ ਦੀ ਹਿਮਾਕਤ ਚਲ ਰਹੀ ਹੈ, ਪਰ ਗੁਰੂ ਦਾ ਸਿੱਖ ਕਿਸੇ ਵੀ ਦੇਹਧਾਰੀ ਨੂੰ ਗਰੂ ਨਹੀਂ ਮੰਨਦਾ। ਸਿੱਖ ਲਈ ਸਿਰਫ ਸ਼ਬਦ ਗੁਰੂ ਹੈ ਜੋ ਕਿ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਿਲ ਹੈ, ਇਸ ਤੋਂ ਛੁੱਟ ਸਿੱਖ ਨੂੰ ਕਿਸੇ ਹੋਰ ਗ੍ਰੰਥ, ਦੇਹਧਾਰੀ ਗੁਰੂਡੰਮ, ਸਾਧ, ਬਾਬਾ, ਜਥੇਦਾਰ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ। ਜੇ ਕੋਈ ਗੁਰਸਿੱਖ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ, ਉਹ ਕੋਈ ਅਹਿਸਾਨ ਨਹੀਂ ਕਰ ਰਿਹਾ, ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨਾ ਉਸ ਦਾ ਫਰਜ਼ ਹੈ। ਸਿੱਖਾਂ ਨੂੰ ਇੱਕ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ, ਕਿ ਉਹ ਆਪਣੀ ਟੇਕ ਸਿਰਫ ਸ਼ਬਦ ਗੁਰੂ 'ਤੇ ਰੱਖਣ, ਗੁਰਬਾਣੀ ਪੜ੍ਹਨ, ਸੁਣਨ, ਸਮਝਣ ਅਤੇ ਸਮਝ ਕੇ ਆਪਣੇ ਜੀਵਨ ਨੂੰ ਉਸ ਮੁਤਾਬਿਕ ਢਾਲਣ, ਬਾਕੀ ਸਭ ਵਿਅਰਥ ਕਰਮਕਾਂਡ ਛੱਡਣ।

ਨੋਟ: ਖ਼ਾਲਸਾ ਨਿਊਜ਼ ਨੂੰ ਚਲ ਰਹੀ ਰਵਾਇਤ ਅਨੁਸਾਰ ਇਸ ਲੇਖ 'ਚ "ਬਾਬਾ" ਨੰਦ ਸਿੰਘ ਲਿਖਣਾ ਪੈ ਰਿਹਾ ਹੈ, ਪਰ ਇਹ ਗੱਲ ਸਾਫ ਕਰ ਦਈਏ, ਸਿਵਾਏ ਗੁਰੂ ਸਾਹਿਬ ਤੋਂ ਜਾਂ ਇਤਿਹਾਸ 'ਚ ਜਿਨ੍ਹਾਂ ਦੇ ਨਾਮ ਨਾਲ "ਬਾਬਾ" ਲਿਖਿਆ ਜਾਂਦਾ ਹੈ, ਉਨ੍ਹਾਂ ਤੋਂ ਛੁੱਟ ਕਿਸੇ ਹੋਰ ਅਖੌਤੀ ਸਾਧ ਨੂੰ, ਅਸੀਂ "ਬਾਬਾ" ਨਹੀਂ ਮੰਨਦੇ। ਇਸ ਤੋਂ ਬਾਅਦ ਜਦੋਂ ਵੀ ਕਦੀ ਕਿਸੇ ਬਾਬੇ ਦਾ ਜ਼ਿਕਰ ਹੋਵੇਗਾ ਉਥੇ "ਬਾਬਾ" ਨੂੰ ਛੱਡ ਕੇ "ਭਾਈ" ਲਿਖਿਆ ਜਾਵੇਗਾ।

ਬੇਨਤੀ:

ਜੇ ਕਿਸੇ ਕੋਲ਼ ਦਲੀਲ ਨਾਲ ਜਵਾਬ ਦੇਣ ਦੀ ਸਮਰੱਥਾ ਹੈ, ਤਾਂ ਜ਼ਰੂਰ ਜਵਾਬ ਦੇਵੇ, ਪਰ ਬੇਸਿਰਪੈਰ ਦੀਆਂ ਗੱਲਾਂ, ਗਾਲ੍ਹਾਂ, Personal Attack ਤੋਂ ਗੁਰੇਜ਼ ਕੀਤਾ ਜਾਵੇ, ਰੱਬ ਵਲੋਂ ਬਖਸ਼ੀ ਅਕਲ ਦਾ ਜਨਾਜ਼ਾ ਨਾ ਕੱਢਿਆ ਜਾਵੇ। ਅਕਾਲਪੁਰਖ ਸਾਰਿਆਂ ਨੂੰ ਸੁਮੱਤ ਬਖਸ਼ੇ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top