Share on Facebook

Main News Page

ਦਸਮ ਗ੍ਰੰਥ ਵਿਚਲੇ "ਕਾਮ" ਬਾਰੇ ਕੁੱਝ ਵਿਚਾਰ
-
ਡਾ. ਗੁਰਦੀਪ ਸਿੰਘ

ਬਹੁਤ ਕੁੱਝ ਹੈ ਦਸਮ ਗ੍ਰੰਥ ਵਿਚ ਜੋ ਸਭਿਅਕ ਤੌਰ ਤੇ ਸਮਾਜ ਵਿਚ ਖੁਲੇਆਮ ਪ੍ਰਚਾਰਨ ਯੋਗ ਨਹੀਂ ਹੈ। ਇਸ ਜਿਦ ਦਾ ਕੋਈ ਤੁਕ ਨਹੀਂ ਦਿਸਦਾ। ਦਸਮ ਗੁਰੂ ਸਾਹਿਬ ਨੂੰ ਪੂਰਨ ਅਖਤਿਆਰ ਸੀ ਕਿ ਉਹ ਆਪਣੀ ਬਾਣੀ ਵੀ ਅਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਦਿੰਦੇ। ਪਰ ਉਹਨਾ ਨੇ ਅਜਿਹਾ ਨਹੀਂ ਕੀਤਾ। 1708 ਤੱਕ, ਜਦੋਂ ਕਿ ਉਹ ਪੂਰਨ ਤੌਰ ਤੇ ਹਯਾਤੀ ਤੇ ਜਵਾਨੀ ਵਿਚ ਸਨ ਖਤਰਿਆਂ ਤੋਂ ਵੀ ਬਹੁਤ ਦੂਰ ਦਖਣ ਵਿਚ ਸਨ, ਬਾਣੀ ਉਚਾਰਨ ਦਾ ਤੇ ਉਸਨੂੰ ਗੁਰਬਾਣੀ ਦੇ ਤੌਰ ਤੇ ਦਰਜ ਕਰਨ ਦਾ ਉਹਨਾ ਕੋਲ ਸਮਾਂ ਵੀ ਸੀ ਤੇ ਹੱਕ ਵੀ ਸੀ, ਜਦੋਂ ਕਿ ਉਹਨਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਸਲੋਕ ਬਾਣੀ ਵਿਚ ਦਰਜ ਕੀਤੇ ਵੀ ਹਨ, ਜੇ ਉਹਨਾ ਇੰਝ ਦੀ ਬਾਣੀ ਨਹੀਂ ਉਚਾਰੀ ਤੇ ਨਹੀਂ ਦਰਜ ਕੀਤੀ ਜਿਸ ਨੂੰ ਉਹ ਅਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨਾ ਮੁਨਾਸਬ ਸਮਝਦੇ ਹੋਣ, ਤਾਂ ਅਸੀਂ ਬਦੋ ਬਦੀ ਕੋਕ-ਸ਼ਾਸ਼ਤਰ ਕਿਉ ਸਭਿਅੱਕ ਸਮਾਜ ਦੇ ਮਥੇ ਮੜ ਰਹੇ ਹਾਂ। ਕਿਉਂਕਿ ਨਹੀਂ ਉਹ ਬਾਣੀਆਂ ਜਿਹੜੀਆਂ ਗੁਰੂ ਨਾਨਕ ਦੀ ਤਕੜੀ ਤੇ ਪੂਰਾ ਪੂਰਾ ਤੁਲਦੀਆਂ ਹਨ ਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਮੇਲ ਖਾਦੀਆਂ ਹਨ, ਉਨ੍ਹਾਂ ਦੀ ਲਿਖਤ ਹਨ, ਉਹਨਾ ਦੀ ਲੱਗ ਪੁਸਤਕ ਬਨਾ ਕੇ ਉਹਨਾ ਦਾ ਬਣਦਾ ਸਤਿਕਾਰ ਕਰਦਿਆਂ ਉਸਤੋਂ ਸੇਧ ਲਈ ਜਾਵੇ (ਜਿਵੇਂ ਅੰਮ੍ਰਿਤ ਸੰਚਾਰ ਸਮੇ ਪੰਥ ਪ੍ਰਵਾਨਿਤ ਹੁੰਦਿਆਂ ਕੀਤਾ ਜਾਂਦਾ ਹੈ, ਹਾਲਾਂ ਕਿ ਵਿਦਵਾਨਾ ਅਨੁਸਾਰ ਇਹ ਗੱਲ ਵੀ ਖੋਜ ਦੀ ਮੁਹਤਾਜ ਹੈ ਕਿ ਉਸ ਵਕਤ 1699 ਦੀ ਵਿਸਾਖੀ ਵਾਲੇ ਦਿਨ ਕਿਹੜੀਆਂ ਬਾਣੀਆਂ ਪੜ੍ਹੀਆਂ ਗਈਆਂ ਸਨ ਤੇ ਕਿਹੜੀਆਂ ਨਹੀਂ) ਤੇ ਸਮਾਜ ਨੂੰ ਸੇਧ ਦਿਤੀ ਜਾਵੇ। ਗੁੜ ਵਿਚ ਜ਼ਹਿਰ ਕਿਉਂ ਮਿਲਾ ਕੇ ਖਾਣ ਲਈ ਜੋਰ ਲਾ ਰਹੇ ਹਾਂ।

ਇਹ ਤਾਂ ਸਾਰੀ ਦੁਨੀਆਂ ਵਿਚ ਹੀ ਸਭਿਅਕ ਸਮਾਜਾਂ ਵਿਚ ਪ੍ਰਵਾਨਿਤ ਹੈ, ਕਿ ਕਾਮ ਚਾਹੇ ਜੀਵਨ ਦੀ ਉਤਪਤੀ ਲਈ ਜਰੂਰੀ ਹੈ ਪਰ ਫਿਰ ਵੀ ਇਹ ਪਰਦੇ ਪਿਛੇ ਹੀ ਪ੍ਰਵਾਨ ਹੈ, ਸ਼ਰੇਆਮ ਨਹੀਂ। ਵਿਚਾਰਾ ਅਚਾਰੀਆ ਰਜਨੀਸ਼ ਵਧੀਆਂ ਤਰਕ ਸੰਗਤ ਵਿਦਵਾਨ ਹੁੰਦਿਆਂ ਵੀ ਮਾਰ ਖਾ ਗਿਆ ਕਿ ਉਹ ਪੰਜਾਂ ਵਿਕਾਰਾ ਵਿਚੋ ਕਾਮ ਨੂੰ ਪਹਿਲ ਵੀ ਦਿੰਦਾ ਸੀ ਅਤੇ ਸ਼ਰੇਆਮ ਵੀ ਪ੍ਰਚਾਰਨ ਲਈ ਪ੍ਰੇਰਦਾ ਸੀ। ਸਮਾਜ ਵਿਚ ਰਹਿੰਦਿਆਂ ਸਮਾਜ ਦੇ ਕਾਇਦੇ ਕਾਨੂੰਨ ਮੰਨਣੇ ਹੀ ਸਿਆਣਪ ਹੁੰਦੀ ਹੈ। ਬੇਸ਼ਕ ਸਮਾਜ ਦਾ ਸੱਚ ਕੁਦਰਤ ਦੇ ਕਿਰਿਆਤਮਕ ਸੱਚ ਨਾਲ ਮੇਲ ਨਾ ਵੀ ਖਾਂਦਾ ਹੋਵੇ। ਠੀਕ ਤੇ ਗਲਤ ਦੀ ਪ੍ਰੀਭਾਸ਼ਾ ਵੀ ਸਮਾਜਾਂ ਦੀ ਆਪਣੀ ਆਪਣੀ ਵਖਰੀ ਹੈ। ਜਿਵੇਂ ਸਲਿਮ ਸਮਾਜ ਨਜਦੀਕੀ ਰਿਸ਼ਤਿਆ ਵਿਚ ਕਾਮ ਸੰਬੰਧਾਂ ਦੀ ਵਕਾਲਤ ਕਰਦਾ ਹੈ ਉਹਨਾ ਲਈ ਉਹਨਾ ਦੇ ਆਪਣੇ ਸਮਾਜਿਕ ਘੇਰੇ ਵਿਚ ਉਹੀ ਸੱਚ ਹੈ ਤੇ ਉਹੀ ਠੀਕ ਹੈ, ਭਾਂਵੇ ਕਿ ਇਸ ਨਾਲ ਕੁਦਰਤ ਦਾ ਅਸੂਲ ਨਹੀਂ ਬਦਲਦਾ ਕਿ ਕਾਮ ਸੰਬੰਧਾਂ ਨਾਲ ਜੀਵਨ ਦੀ ਫਿਰ ਉਤਪਤੀ ਹੁੰਦੀ ਹੀ ਹੈ, ਹੋਣੀ ਹੀ ਹੈ ਇਹੀ ਕੁਦਰਤ ਦਾ ਨਿਯਮ ਹੈ। ਜੋ ਸਮਾਜਿਕ ਰਿਸ਼ਤਿਆਂ ਦੇ ਬੰਧਨਾ ਤੋਂ ਮੁਕਤ ਹੈ। ਪਰ ਸਿੱਖ ਸਮਾਜ ਵਿਚ ਕਾਮ ਪਰਦੇ ਦਾ ਹੀ ਅਧਿਕਾਰੀ ਮੰਨ ਕੇ ਨਜਦੀਕੀ ਰਿਸ਼ਤਿਆਂ ਤੋਂ ਦੂਰ ਵਿਵਾਹਿਕ ਬੰਧਨ ਨਾਲ ਹੀ ਸਤਿਕਾਰਿਆ ਜਾਂਦਾ ਹੈ, ਅਤੇ ਪ੍ਰਵਾਨਿਤ ਵੀ ਹੈ। ਤੇ ਅਖੌਤੀ ਦਸਮ ਗ੍ਰੰਥ (ਅਖੌਤੀ ਇਸ ਲਈ ਕਿਉਕਿ ਚੰਗਾ ਪ੍ਰਭਾਵੀ ਨਾ ਰਖਣ ਦੀ ਹੋੜ ਵਿਚ ਸ਼ੁਰੂ ਤੋਂ ਹੀ ਇਸਦੇ ਨਾਮ ਬਦਲਦੇ ਆਏ ਹਨ) ਦਸਮ ਗ੍ਰੰਥ ਦੇ ਹਵਾਲੇ ਕਾਮ ਕਿਰਿਆਵਾਂ ਨਾਲ ਭਰੇ ਪਏ ਹਨ ਜੋ ਸਿੱਖ ਸਭਿਅਕ ਸਮਾਜ ਵਿਚ ਸ਼ਰੇਆਮ ਪ੍ਰਵਾਨਿਤ ਨਹੀਂ। ਧੁੰਮਾ ਬ੍ਰੀਗੇਡ, ਸੰਤ ਸਮਾਜ ਵਿਆਹ ਨਾ ਕਰਵਾ ਕੇ ਸ਼ਾਇਦ ਇਸੇ ਦੇ ਪਾਠ ਨਾਲ ਹੀ ਕਾਮ ਵਾਸ਼ਨਾ ਸ਼ਾਂਤ ਕਰਨਦੀ ਪ੍ਰੇਰਨਾ ਦੇਣਾ ਚਹੁੰਦਾ ਹੈ। ਇਸੇ ਲਈ ਇਸਦੇ ਸੰਗਤ ਦੀ ਹਾਜਰੀ ਵਿਚ ਅਖੰਡ ਪਾਠਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਂਗ ਹੀ ਸੰਗਤੀ ਵਕਾਲਤ ਕਰ ਰਿਹਾ ਹੈ। ਇਹ ਨਾ ਕੱਲ ਸਿੱਖ ਸੰਗਤ ਨੂੰ ਪ੍ਰਵਾਨ ਸੀ, ਨਾ ਅੱਜ ਪ੍ਰਵਾਨ ਹੈ, ਨਾ ਆਉਂਦੇ ਕਿਸੇ ਕੱਲ ਨੂੰ ਹੀ ਪ੍ਰਵਾਨ ਹੋਵੇਗਾ। ਕਿਉਂਕਿ ਸਮਾਜ ਬਨਮਾਨਸਾਂ ਦੇ ਦੌਰ ਵਿਚੋ ਗੁਜਰ ਆਇਆ ਹੈ।

ਹੁਣ ਪਿਛਾਹਾਂ ਮੁੜਨਾ ਪ੍ਰਵਾਨ ਨਹੀਂ ਹੈ, ਬਲਕਿ ਗਲਤ ਹੈ। ਇਹ ਸਮਾਜ ਨੂੰ ਸਮੇਂ ਨੇ ਸਿਖਾਇਆ ਹੈ। ਕਦੀ ਸੀਤਾ ਰਾਵਨ ਵਲੋ ਉਧਾਲੀ ਜਾਦੀ ਸੀ, ਕਦੀ ਦਰੌਪਦੀ ਦਾ ਚੀਰ ਹਰਨ ਹੁੰਦਾ ਰਿਹਾ ਹੈ ਤੇ ਅੱਜ ਦੇ ਯੁਗ ਵਿਚ ਹਰ ਦਿਨ ਅਨੇਕਾਂ ਸ਼ਰੂਤੀਆਂ ਉਧਾਲੀਆਂ ਜਾ ਰਹੀਆਂ ਹਨ। ਇਹ ਇਸੇ ਲਈ ਕਿ ਅਜੇ ਬਨਮਾਨਸਾਂ ਨੇ ਸਭਿਅਕ ਸਮਾਜ ਦੇ ਅਸੂਲ ਪ੍ਰਚਾਰੇ ਨਹੀਂ, ਅਗਲੀਆਂ ਪੀਹੜੀਆਂ ਨੂੰ ਸਿਖਾਏ ਜਾ ਇਸਦਾ ਯੋਗ ਉਪਰਾਲਾ ਨਹੀਂ ਕੀਤਾ, ਜਾਂ ਸਿਖਾਉਣੇ ਹਾਲੇ ਬਾਕੀ ਹਨ, ਜਾਂ ਬਨਮਾਨਸਾਂ ਦੀ ਪ੍ਰਵਿਰਤੀ ਸਾਡੇ ਸਮਾਜ ਦੇ ਸੰਤ ਬ੍ਰਗੇਡ ਤੇ ਹਾਲੇ ਵੀ ਹਾਵੀ ਹੈ। ਪਰ ਜੇ ਦਸਮ ਗ੍ਰੰਥ ਦਾ ਪਾਠ ਪ੍ਰਚਾਰ ਬਰਦਸਤੀ ਠੋਸਿਆ ਗਿਆ ਤਾਂ ਬਨਮਾਨਸਾ ਦੀ ਪੁਰਾਣੀ ਰੁਚੀ ਫਿਰ ਉਜਾਗਰ ਹੋ ਜਾਵੇਗੀ ਤੇ ਯਾਦ ਰਖਣਾ ਇਹ ਸੀਤਾ ਦਰੌਪਦੀਆਂ ਦੇ ਯੁਗ ਨਾਲੋ ਤਾਂ ਹੁਣ ਹੀ ਬਦ ਹੈ ਫਿਰ ਇਹ ਬਦ ਤੋਂ ਬਦਤਰ ਹੋ ਜਾਵੇਗੀ ਕੋਈ ਰੋਕ ਨਾ ਸਕੇਗਾ। ਹਿੰਦੂ ਸਮਾਜ ਜੇ ਹਜੇ ਵੀ ਇਕੀਵੀ ਸਦੀ ਵਿਚ ਵੀ ਕ੍ਰਿਸ਼ਨ ਦੀਆਂ ਸ਼ਰੇਆਮ (ਜੱਗ ਜਾਹਰ) ਬੇਹੂਦਗੀਆਂ ਨੂੰ ਮਾਖਨ ਚੋਰ ਦੇ ਗੋਪੀਆਂ ਨਾਲ ਕਲੋਲ ਤੇ ਰਾਸ ਲੀਲਾਵਾਂ ਦਸਕੇ ਸਵਾਦ ਲੈਦੇ ਰਹਿਣਾ ਚਹੁੰਦਾ ਹੈ ਤਾ ਲੈਦਾ ਰਹੇ। ਸਿੱਖ ਸਮਾਜ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ, ਨਹੀਂ ਕਰਨਾ।

ਉਠੋ ਸਿਆਣਿਓ ਪੰਜਾਂ ਵਿਕਾਰਾਂ ਦੀ ਸਮਾ ਸੀਮਾ ਜੋ ਸਮਾਜ ਨੇ ਨਿਰਧਾਰਿਤ ਕੀਤੀ ਹੋਈ ਹੈ, ਉਸ ਸੀਮਾ ਨੂੰ ਟੁਟਣ ਨਾ ਦੇਈਏ ਖਾਸ ਕਰ ਕਾਮ ਦੀ ਸੀਮਾ। ਗੁਰੂ ਨਾਨਕ ਤੇ ਬਾਕੀ ਨੌ ਗੁਰੂਆਂ ਨੇ ਹਿੰਦੂ ਸਮਾਜ ਨੂੰ ਹੀ (ਕਿਉਂਕਿ ਉਸ ਵਕਤ ਸਭ ਹਿੰਦੂ ਹੀ ਸਨ ਜੋ ਜਿਆਦਾ ਉਚ ਸ਼੍ਰੈਣੀ ਹਿੰਦੂਆਂ ਵਲੋਂ ਕਰਮ ਕਾਡਾ ਦੇ ਨਾ ਤੇ ਨਪੀੜੇ ਜਾ ਰਹੇ ਸਨ ਜਾਂ ਜਿਨਾ ਦੀਆਂ ਧੀਆਂ, ਭੈਣਾ ਨੀਵੀਂ ਜਾਤੀ ਦੇ ਹੁੰਦਿਆਂ ਵੀ ਉਚ ਜਾਤੀਆਂ ਵਲੋ ਉਧਾਲੀਆਂ ਜਾਂਦੀਆਂ ਸਨ। (ਉਸ ਵਕਤ ਰਾਜ ਕਰਦੀ ਮੁਸਲਿਮ ਧਿਰ ਦੀਆਂ ਜਿਆਦਤੀਆਂ ਨੂੰ ਮੈ ਇਕ ਪਾਸੇ ਰੱਖ ਰਿਹਾ ਹਾਂ) ਪਰ ਯਾਦ ਰਖਣਾ ਅੱਗ ਕੁਝ ਵੀ ਨਹੀਂ ਵੇਖਦੀ ਇਵੇ ਹੀ ਪੰਜਾਂ ਵਿਕਾਰਾ ਵਿਚੋ ਕਿਸੇ ਦੀ ਅੱਗ ਵੀ ਕੁਝ ਨਹੀਂ ਵੇਖਦੀ, ਪਰ ਖਾਸ ਕਰ ਕੇ ਕਾਮ ਦੀ ਅੱਗ ਉਚੀ ਨੀਵੀ ਜਾਤੀ ਦਾ ਫਰਕ ਨਹੀਂ ਕਰਦੀ ਤੇ ਸਾਰੇ ਸਮਾਜ ਨੂੰ ਹੀ ਆਪਣੇ ਘੇਰੇ ਵਿਚ ਲੈ ਲੈਦੀ ਹੈ) ਇਸ ਲਈ ਫਿਰ ਦੁਹਰਾਉਂਦਾ ਹਾਂ ਕਿ ਜਿਸ ਦ੍ਰਿਦਰਤਾ ਵਿਚੋ ਸਮਾਜ ਨੂੰ ਕੱਢਣ ਦੀ ਕੋਸ਼ਿਸ਼ ਗੁਰੂਆਂ ਨੇ ਕੀਤੀ ਸੀ ਉਸਨੂੰ ਅੱਗੇ ਤੋਂ ਵੀ ਸੁਰਖਿਅਤ ਰੱਖਣ ਵਿਚ ਆਪਣਾ ਯੋਗਦਾਨ ਪਾਈਏ। ਸਮਾਜ ਨੂੰ ਦਸਣ ਲਈ, ਸਿਖਾਉਣ ਲਈ ਅਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਪੂਰੀ ਨਹੀਂ ਸਮਝਾਈ ਗਈ ਨਹੀਂ ਦਸੀ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆਂ ਨੂੰ ਹਿਰਦੇ ਤੇ ਵਸਾਉਣ ਅਤੇ ਉਸ ਅਨੁਸਾਰ ਸਮਾਜਿਕ ਜੀਵਨ ਅਗਰ ਅਸਾਂ ਸਮਾਜ ਦੇ ਪਲੇ ਪਾ ਦਿਤਾ ਤਾਂ ਉਸਤੋਂ ਬਾਹਦ ਅਗਰ ਲੋੜ ਹੋਵੇਗੀ ਤਾਂ ਫਿਰ ਵਿਚਾਰ ਲਿਆ ਜਾਵੇਗਾ। ਪਰ ਇਸ ਦੀ ਅਜੇ ਤੱਕ ਲੋੜ ਨਹੀਂ ਜਾਪਦੀ ਕਿਉਕਿ ਲੂਣ ਸਮੁੰਦਰ ਵਿਚ ਸਮੁੰਦਰ ਦੀ ਥਾਅ ਪਾਉਣ ਗਿਆ ਵਾਪਸ ਨਹੀਂ ਆਉਦਾ, ਨਾ ਪਰਵਾਨਿਆਂ ਨੂੰ ਹੀ ਕਿਸੇ ਸਮਾਂ ਤੋਂ ਵਾਪਸ ਮੁੜਦਿਆਂ ਵੇਖਿਆ ਹੈ। ਮਨੁੱਖ ਵੀ ਇੰਜ ਹੀ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਨੂੰ ਪ੍ਰਨਾਇਆ ਸਮਾਜ ਸਮੁੰਦਰ ਵਿਚ ਇੰਜ ਦਾ ਲੂਣ ਸਮਾਨ ਹੀ ਹੋ ਜਾਵੇਗਾ ਪਰ ਉਸਦੀ ਹੋਦ ਦਾ ਅਹਿਸਾਸ ਕਾਦਰ ਦੀ ਕੁਦਰਤ ਵਿਚ ਉਵੇ ਹੀ ਬਣਿਆ ਰਹੇਗਾ ਜਿਵੇ ਸਮੁੰਦਰ ਦੇ ਪਾਣੀ ਵਿਚ ਲੂਣ ਦੀ ਮੌਜੂਦਗੀ। ਤੇ ਫਿਰ ਜਿਵੇ ਪ੍ਰਵਾਨਾ ਕਦੀ ਕਿਸੇ ਨੇ ਸ਼ਮਾਂ ਤੋਂ ਵਾਪਸ ਮੁੜਦਾ ਨਹੀਂ ਵੇਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੋਝੀ ਤੋਂ ਬਾਅਦ ਕਿਸੇ ਵਾਪਸ ਆਕੇ ਕਾਮ ਨੂੰ ਹੀ ਨਹੀਂ ਬਲਕਿ ਕਿਸੇ ਵਿਕਾਰ ਨੂੰ ਵੀ ਉਜਾਗਰ ਨਹੀਂ ਕਰਨਾ।

Gurdip Singh
Homeopathic Consultant
DHMS - Gold medalist, BAMS, MDEh. - India
Member: California Homeopathic Society & National Homeopathic Center - USA
Helping since 1973 with Satisfaction

ਬੇਨਤੀ:

ਜੇ ਕਿਸੇ ਕੋਲ਼ ਦਲੀਲ ਨਾਲ ਜਵਾਬ ਦੇਣ ਦੀ ਸਮਰੱਥਾ ਹੈ, ਤਾਂ ਜ਼ਰੂਰ ਜਵਾਬ ਦੇਵੇ, ਪਰ ਬੇਸਿਰਪੈਰ ਦੀਆਂ ਗੱਲਾਂ, ਗਾਲ੍ਹਾਂ, Personal Attack ਤੋਂ ਗੁਰੇਜ਼ ਕੀਤਾ ਜਾਵੇ, ਰੱਬ ਵਲੋਂ ਬਖਸ਼ੀ ਅਕਲ ਦਾ ਜਨਾਜ਼ਾ ਨਾ ਕੱਢਿਆ ਜਾਵੇ। ਅਕਾਲਪੁਰਖ ਸਾਰਿਆਂ ਨੂੰ ਸੁਮੱਤ ਬਖਸ਼ੇ।

ਖ਼ਾਲਸਾ ਨਿਊਜ਼ ਟੀਮ

 


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top