Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀ ਅਕਾਲ ਤਖਤ ‘ਤੇ ਪੇਸ਼ੀ ਦਾ ਅੱਖੀਂ ਡਿੱਠਾ ਹਾਲ
- ਸੰਪਾਦਕ ਖ਼ਾਲਸਾ ਨਿਊਜ਼

ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥ ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥

5 ਦਸੰਬਰ 2009 ਪ੍ਰੋਫੈਸਰ ਦਰਸ਼ਨ ਸਿੰਘ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ਵਿੱਚ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਏ, ਉਡੀਕ ਵਿੱਚ ਡੇਢ ਘੰਟਾ ਅਕਾਲ ਤਖਤ ਦੇ ਸਨਮੁਖ ਬੈਠਾ ਰਹੇ ਅਤੇ ਕਹਿੰਦੇ ਰਹੇ ਆਓ ਕਿਸੇ ਨੇ ਜੇ ਕੋਈ ਸਵਾਲ ਪੁਛਣਾ ਹੈ, ਤਾਂ ਸੰਗਤ ਦੇ ਸਾਹਮਣੇ ਆਕੇ ਪੁਛੇ ਕਿਸੇ ਦੀ ਸਾਹਮਣੇ ਸਵਾਲ ਪੁਛਣ ਦੀ ਹਿੰਮਤ ਨਹੀਂ ਪਈ, ਸਾਰੀ ਪ੍ਰੈਸ ਨੇ ਅਤੇ ਟੀਵੀ ਚੈਨਲਾਂ ਨੇ ਲਾਈਵ ਸਾਰੀ ਦੁਨੀਆਂ ਨੂੰ ਦਿਖਾਇਆ। ਪਰ ਪ੍ਰੋ. ਦਰਸ਼ਨ ਸਿੰਘ ਦੇ ਜਾਣ ਤੋਂ ਅੱਧੇ ਘੰਟੇ ਬਾਅਦ ਅਕਾਲ ਤਖਤ ਦੇ ਚਬੂਤਰੇ 'ਤੇ ਖਲੋਕੇ, ਜਿਹਨਾ ਅਖੌਤੀ ਜੱਥੇਦਾਰਾਂ ਨੇ ਕੋਰਾ ਝੂਠ ਬੋਲਿਆ ਕੇ ਦਰਸ਼ਨ ਸਿੰਘ ਆਇਆ ਹੀ ਨਹੀਂ, ਐਸੇ ਲੋਕਾਂ ਨੂੰ ਕੋਈ ਜੀਊਂਦੀ ਜ਼ਮੀਰ ਵਾਲਾ ਸਿੱਖ ਤਾਂ ਅਕਾਲ ਤਖਤ ਦਾ ਜੱਥੇਦਾਰ ਨਹੀਂ ਮੰਨ ਸਕਦਾ।

ਸਿੱਖੀ ਕਿਰਦਾਰ ਤੋਂ ਗਿਰੇ ਹੋਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਣ ਗੁਰੂ ਨਾ ਮੰਨਣ ਵਾਲੇ ਕੁੱਝ ਸਿਆਸੀ ਗੁਲਾਮ ਮਨੁੱਖ ਕਹਿ ਦੇਣ ਕਿ ਇਹ ਅਕਾਲ ਤਖਤ ਤੇ ਹਾਜ਼ਰ ਹੋਇਆ ਹੈ, ਪਰ ਸਾਡੇ ਬੰਦ ਕਮਰੇ ਵਿਚ ਆ ਕੇ ਸਾਡੇ ਅੱਗੇ ਨਹੀਂ ਝੁਕਿਆ, ਇਸ ਲਈ ਇਸ ਕੋਲੋਂ ਅਸੀਂ ਸਿੱਖੀ ਦੇ ਹੱਕ ਖੋਹ ਲਏ ਹਨ, ਅੱਜ ਤੋਂ ਇਹ ਸਿੱਖ ਨਹੀਂ ਰਿਹਾ ਅਤੇ ਉਹ ਮਨੁੱਖ ਜਾਂ ਕੁਛ ਹੋਰ ਲੋਕ ਇਹ ਸਮਝ ਲੈਣ ਕਿ ਇਹ ਸਿੱਖ ਨਹੀਂ ਰਿਹਾ ਤਾਂ ਇਸ ਤੋਂ ਵੱਡੀ ਸਾਡੀ ਜਹਾਲਤ ਜਾਂ ਗੁਰੂ ਤੋਂ ਬੇਮੁਖਤਾ ਹੋਰ ਕੀ ਹੋ ਸਕਦੀ ਹੈ, ਇਸ ਦਾ ਮਤਲਬ ਅਸੀਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹਾਂ, ਅਸੀਂ ਸਿੱਖੀ ਤਾਂ ਏਹਨਾ ਬੇਮੁਖ ਲੋਕਾਂ ਅਗੇ ਗਹਿਣੇ ਪਾ ਦਿੱਤੀ ਹੈ, ਗੁਰੂ ਦਾ ਵਿਸ਼ਵਾਸ਼ੀ ਸਿੱਖ ਹਮੇਸ਼ਾਂ ਗੁਰੂ ਦਾ ਹੈ, ਗੁਰੂ ਅੱਗੇ ਹੀ ਝੁਕੇਗਾ ਕਿਸੇ ਗੁਲਾਮ ਨੂੰ ਗੁਰੂ ਮੰਨ ਕੇ ਨਹੀਂ ਝੁਕ ਸਕਦਾ। ਸਿੱਖ ਦੀ ਸਿੱਖੀ ਬ੍ਰਾਹਮਣ ਦੇ ਜਨੇਊ ਵਾਂਗ ਕੱਚਾ ਧਾਗਾ ਨਹੀਂ ਕੇ “ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥2॥

ਪਰ 29 ਜਨਵਰੀ 2010 ਨੂੰ ਫਿਰ ਇਹ ਸਭ ਕੁਝ ਦੇਖਣ ਨੂੰ ਮਿਲਿਆ। ਉਸੇ ਹੀ ਪਕਾਏ ਹੋਏ ਮੰਤਰ ਅਧੀਨ ਦੁਸਟ ਸਭਾ ਨੇ “ਨੈਨ ਜੋਤਿ ਤੇ ਹੀਨ” ਹੋਕੇ ਫੈਸਲਾ ਸੁਣਾ ਦਿਤਾ, ਅਤੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕ ਦੇਣ ਦਾ ਐਲਾਣ ਕਰ ਦਿਤਾ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਬੜਾ ਸਪਸ਼ਟ ਉਤਰ ਦਿੱਤਾ ਕਿ ਇਹ ਲੋਕ ਮਾਹਕਾਲ ਕਾਲਕਾ ਅਰਾਧੀ ਦੇ ਕਾਲਕਾ ਪੰਥ ਹਨ, ਮੈਂ ਇਨ੍ਹਾਂ ਦਾ ਮੈਂਬਰ ਹੀ ਨਹੀਂ, ਏਹਨਾ ਨੇ ਮੈਨੂੰ ਕੀ ਛੇਕਣਾ ਹੈ, ਮੈਂ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਦਾ ਮੈਂਬਰ ਹਾਂ, ਜਿਸ ਵਿੱਚੋਂ ਮੈਨੂੰ ਇਹ ਨਹੀਂ ਛੇਕ ਸਕਦੇ। ਅਤੇ ਇਹ ਗੱਲ ਗੁਰੂ ਗ੍ਰੰਥ ਦੇ ਖਾਲਸਾ ਪੰਥ ਨੇ ਸਾਬਤ ਕਰਕੇ ਦਿਖਾ ਦਿਤੀ ਕਿ ਕਿਵੇਂ ਅੱਜ ਤੱਕ ਕੇਵਲ ਗੁਰੂ ਗ੍ਰੰਥ ਨੂੰ ਮੰਨਣ ਵਾਲੇ ਪੰਥ ਨੇ ਦਰਸ਼ਨ ਸਿੰਘ ਨੂੰ ਅਪਣੀ ਪਿਆਰ ਦੀ ਗਲਵੱਕੜੀ ਵਿਚ ਲੈ ਲਿਆ ਇਹ ਭੀ ਇਕ ਵੱਖਰੀ ਕਿਸਮ ਦਾ ਇਤਹਾਸ ਬਣ ਗਿਆ।

ਆਖਿਰ ਦੁਸਟ ਸਭਾ ਦੇ ਸਾਜਸ਼ੀ ਸਾਥੀ ਗੁਰਸ਼ਰਨ ਜੀਤ ਸਿੰਘ ਲਾਂਬਾ ਨੂੰ ਭੀ ਜ਼ੀ ਟੀ.ਵੀ ਤੇ ਏਹਨਾ ਲਫਜ਼ਾਂ ਵਿੱਚ ਖੁੱਦ ਮੰਨਣਾ ਪਿਆ। ਲਾਂਬਾ ਦੇ ਇਹ ਲਫਜ਼ ਰਿਕਾਰਡ ਹਨ,

"...ਅਕਾਲ ਤਖਤ ਦੀ ਸੁਪਰਮੇਸੀ ਜੇਹੜੀ ਹੈ, ਉਹ ਅਕਾਲ ਤਖਤ ਤੋਂ ਜੇਹੜੇ ਹੁਕਮਨਾਮੇ ਜਾਰੀ ਹੋਇ, ਜੇਹੜਾ ਕੇ ਜੱਥੇਦਾਰ ਰਹਿ ਚੁਕਾ ਉਸਦੇ ਨਾਮ ਜਿਸ ਤਰਾਂ ਹੁਕਮ ਨਾਮਾਂ ਜਾਰੀ ਹੋਇਆ ਅਤੇ ਪੂਰੇ ਸੰਸਾਰ ਦੇ ਸਿੱਖਾਂ ਨੇ ਜਿਸ ਤਰਾਂ ਉਸਨੂੰ ਰਿਜੈਕਟ ਕਰ ਦਿਤਾ ਇਸ ਤੋਂ ਸਪਸ਼ਟ ਹੈ।..."

 

ਇਸ ਵੀਡੀਓ 'ਦ ਦੇਖ ਸਕਦੇ ਹੋ ਕਿਵੇਂ ਮੱਕੜ, ਤ੍ਰਿਲੋਚਨ ਸਿੰਘ ਅਤੇ ਲਾਂਬਾ ਜੋ ਕਿ ਸਾਰੇ ਹੀ ਬਾਦਲ ਦੇ ਪਿੱਠੂ ਹਨ, ਸ਼੍ਰੋਮਣੀ ਕਮੇਟੀ ਚੋਣਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ।

ਖਾਸ ਤੌਰ 'ਤੇ ਲਾਂਬੇ ਦੀ ਗੱਲ ਸੁਣੋ, ਜੋ ਕਿ ਇਸ ਵੀਡੀਓ 'ਚ 20ਵੇਂ ਮਿਨਟ 'ਤੇ ਹੈ, ਜਿਸ ਵਿੱਚ ਭਾਂਵੇਂ ਉਸ ਨੇ ਪ੍ਰੋ. ਦਰਸ਼ਨ ਸਿੰਘ ਦਾ ਨਾਮ ਨਹੀਂ ਲਿਆ ਪਰ, ਪਰ ਉਸ ਨੇ ਗੱਲ ਗੋਲ ਕਰਦਿਆਂ ਹੀ ਕਿਹਾ ਹੈ।

ਦੁਸਟ ਸਭਾ ਨੂੰ ਇਸਤੋਂ ਸਮਝ ਆ ਜਾਣੀ ਚਾਹੀਦੀ ਸੀ ਕੇ "ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥" ਪਰ ਸਿਆਸੀ ਅਕਾਵਾਂ ਦੀ ਸ਼ਕਤੀ ਦੇ ਮਾਣ ਵਿੱਚ ਏਹਨਾ ਨੂੰ ਬਿਲਕੁਲ ਸਮਝ ਨਹੀਂ ਆਈ ਅਤੇ ਲਗਾਤਾਰ ਕੌਮੀ ਕਾਜ਼ਾਂ ਵਿਚ ਭਾਵੇਂ ਸੌਦਾ ਸਾਧ ਦਾ ਮਸਲਾ ਹੋਵੇ, ਭਾਂਵੇ ਭੇਵੇ ਵਾਲੇ ਸਾਧ ਜਾਂ ਦਲਜੀਤ ਸਿੰਘ ਸ਼ਿਕਾਗੋ ਦਾ ਮਸਲਾ ਹੋਵੇ, ਭਾਵੇਂ ਰਾਧਾ ਸੁਆਮੀ ਨਾਲ ਮਿਲਕੇ ਗੁਰਦੁਆਰਾ ਢਾਹੁਣ ਦਾ ਮਾਮਲਾ ਹੋਵੇ, ਜਿਹਨਾ ਕਾਜ਼ਾਂ ਲਈ ਕਦੀ ਦਰਸ਼ਨ ਸਿੰਘ ਲੁਹਾਰਾ ਅਤੇ ਕਦੀ ਜਸਪਾਲ ਸਿੰਘ ਵਰਗੇ ਨੌਜਵਾਨ ਤਾਂ ਸ਼ਹੀਦੀਆਂ ਪਾ ਗਏ ਕੁਝ ਨੌਜਵਾਨ ਜੇਹਲੀਂ ਪੈ ਗਏ, ਪਰ ਇਹ ਅਪਣੀਆਂ ਦੁਸ਼ਟੀਆਂ ਤੋਂ ਬਾਜ਼ ਨਾ ਆਏ।

ਪਰ ਫਿਰ ਭੀ ਜੇ ਇਕ ਸਿਆਸੀ ਧੜੇ ਦੇ ਗੁਲਾਂਮਾਂ ਨੂੰ ਜੱਥੇਦਾਰ ਸ੍ਰੀ ਅਕਾਲ ਤਖਤ ਆਖਕੇ ਜਾਂ ਅਕਾਲ ਤਖਤ ਮੰਨ ਕੇ ਉਹਨਾਂ ਸਾਹਵੇਂ ਫਰਿਆਦੀ ਹੋਣਾ, ਇੱਕ ਸਿੱਖ ਵਲੋਂ ਇਸ ਤੋਂ ਵੱਧ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਰ ਕੀ ਬੇਅਦਬੀ ਹੋ ਸਕਦੀ ਹੈ, ਕਿ ਅੱਜ ਦੇ ਜਾਗ੍ਰਤ ਯੁਗ ਵਿਚ ਗੁਲਾਮ ਦਰ ਗੁਲਾਮ ਮਨੁੱਖ ਨੂੰ ਅਕਾਲ ਤਖਤ ਦਾ ਨਾਮ ਦੇ ਕੇ ਸਿੱਖੀ ਨੂੰ ਗੁੰਮਰਾਹ ਕਰਨ ਵਾਲਾ ਪਾਪ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਇਓਂ ਹੀ ਹੈ, ਜਿਵੇਂ ਗੁਰੂ ਦੇ ਸਾਹਮਣੇ ਪੱਥਰ ਦੀ ਪੂਜਾ ਹੋ ਰਹੀ ਹੈ। ਪਰ ਅਨਜਾਣ ਲੋਕ ਲਗਾਤਾਰ ਖਾਮੋਸ਼ ਇਹ ਬੇਅਦਬੀ ਦੇਖ ਅਤੇ ਕਰ ਰਹੇ ਹਨ। ਏਹੋ ਜੇਹੇ ਲੋਕ ਉਸ ਵਕਤ ਭੀ ਦੇਖੇ ਗਏ ਜਿਹੜੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਅਕਾਲ ਤਖਤ ਤੇ ਹਾਜ਼ਰ ਹੋਣ ਸਮੇਂ ਨੇੜੇ ਅਤੇ ਹਿਤੂ ਸਾਬਤ ਕਰਦੇ ਹੋਏ ਅੱਗੇ ਹੋ ਹੋ ਨਾਲ ਗਏ ਸਨ, ਜਾਂ ਨਾਲ ਬੈਠੇ ਸਨ ਪਰ ਜਦੋਂ ਆਪਣੇ ‘ਤੇ ਪਰਖ ਦਾ ਸਮਾਂ ਆਇਆ ਤਾਂ ਪਲ ਵਿੱਚ ਸਾਥ ਛੱਡ ਕੇ ਮੂੰਹ ਮੋੜ ਗਏ।

ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ ॥ ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ ॥


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top