Share on Facebook

Main News Page

ਕੀ ਰੱਬ ਦਾ ਕੋਈ ਨਾਮੁ ਹੈ?? ਕੀ ਸਿੱਖਾਂ ਦਾ ਕੋਈ ਇਕ ਅੱਖਰ ਨਾਮ ਜਾਂ ਗੁਰਮੰਤਰ ਹੈ?
-
ਸਤਿਨਾਮ ਸਿੰਘ ਮਾਂਟਰੀਅਲ 514-219-2525

ਸਦੀਆਂ ਤੋਂ ਲੋਕਾਂ (ਖਾਸ ਕਰਕੇ ਭਾਰਤੀਆਂ) ਦੀ ਬਿਨਾ ਕਿਰਤ ਕੀਤਿਆਂ ਹੀ ਸੁਖ ਪਰਾਪਤ ਕਰਨ ਦੀ ਚਾਹਤ ਰਹੀ ਹੈ, ਇਹੀ ਕਾਰਨ ਹੈ ਕਿ ਮਾਨੁਖ ਇਸ ਸੰਸਾਰ ਤੋਂ ਬਾਹਰ ਕੁਦਰਤ ਦੇ ਨਿਯਮਾਂ ਤੋਂ ਉਲਟ ਕਿਸੇ ਕਾਲਪਿਤ ਰੱਬ ਨੂੰ ਲੱਭ ਰਿਹਾ ਹੈ, ਕਿਉਂ? ਕਿਉਂਕਿ ਉਸ ਵਿਚ ਮਨੁੱਖ ਦਾ ਆਪਣਾ ਸੁਆਰਥ ਹੈ, ਕਿਸੇ ਨੂੰ ਮਰਨ ਤੋਂ ਬਾਦ ਸਵੱਰਗ ਚਾਹੀਦਾ ਹੈ, ਕਿਸੇ ਨੂੰ ਦੁਨਿਆਂਵੀ ਪਦਾਰਥ ਚਾਹੀਦੇ ਹਨ, ਕਿਸੇ ਨੂੰ ਮਾਨਸਿਕ ਪਰੇਸ਼ਾਨੀ ਹੈ, ਮਨ ਦੀ ਸ਼ਾਂਤੀ ਚਾਹੀਦੀ ਹੈ, ਕਿਸੇ ਨੂੰ ਕੁਝ ਚਾਹੀਦਾ ਹੈ ਕਿਸੇ ਨੂੰ ਕੁਝ……ਪਰ ਇਸ ਜਿੰਦਗੀ ਵਿਚ ਬੰਦਾ ਅਵਗੁਣ ਛੱਡਕੇ ਗੁਣ ਗਰਿਹਣ ਕਰਨ ਨੂੰ ਤਿਆਰ ਨਹੀਂ, ਜਿਸ ਨਾਲ ਕੇ ਸਾਰਾ ਕੁਝ ਪ੍ਰਾਪਤ ਹੋ ਸਕਦਾ ਹੈ।

ਜਦੋਂ ਦਾ ਮਨੁਖ ਸੁਹਾਰਥ ਵਾਦੀ ਹੋਇਆ ਹੈ, ਚਲਾਕ ਵਿਰਤੀ ਦੇ ਲੋਕ (ਖਾਸ ਕਰਕੇ ਧਰਮ ਦਾ ਪਹਿਰਾਵਾ ਪੈਹਨਣ ਵਾਲ੍ਹੇ ) ਉਦੋਂ ਤੋਂ ਹੀ ਇਸ ਨੂੰ ਲੁਟ ਰਹੇ ਹਨ ਡਰਾ ਰਹੇ ਹਨ, ਇਸ ਸੁਆਰਥੀ ਸੋਚ ਵਿਚੋ ਹੀ ਜਨਮ ਹੋਇਆ ਹੈ ਰੱਬ ( ਨਿਰੰਕਾਰ ) ਦੇ ਅੱਖਰੀ ਨਾਮ ਦਾ।

ਚਲਾਕ ਬਿਰਤੀ ਵਾਲੇ ਲੋਕਾਂ ਨੇ ਧਰਮ ਦਾ ਲਿਬਾਸ ਪਹਿਨ ਕੇ ਰੱਬ ਦੇ ਨਾਮੁ ਤੇ ਲੋਕਾਂ ਨੂੰ ਲੁਟਣਾ ਸੁਰੂ ਕੀਤਾ, ਰੱਬ ਦੇ ਨਾਮ ਰੱਖਣੇ ਸੁਰੂ ਹੋਏ, "ਰਾਮ", "ਅੱਲਾ", "ਨਰਾਇਣ", "ਮੁਰਾਰੀ"……( ਨੋਟ: ਇਥੇ ਮੈ "ਵਾਹਿਗੁਰੂ" ਇਸ ਕਰਕੇ ਨਹੀਂ ਲਿਖਿਆ ਕਿਉਕੇ ਵਾਹਿਗੁਰੂ ਰੱਬ ਦਾ ਨਾਮ ਨਹੀਂ ਹੈ ) ਆਪਣੀ 2 ਮੱਤ ਨਾਲ ਅਣਗਿਣਤ ਨਾਮੁ ਰੱਖੇ ਗਏ, ਭੋਲ੍ਹੇ ਭਾਲ੍ਹੇ ਲੋਕਾਂ ਨੂੰ ਕੈਹ ਦੇਣਾ ਕਿ ਦੁਨੀਆਂ ਦੁਖਾਂ ਦਾ ਘਰ ਹੈ, ਆਹ ਲੈ ਰੱਬ ਦਾ ਨਾਮੁ, ਤੇ ਆਹ ਲੈ ਮਾਲ੍ਹਾ ਚਾੜ ਦੇ ਰਗੜਾ, ਦੁਨੀਆਂ ਦੇ ਧੰਦਿਆਂ ਵੱਲ ਧਿਆਨ ਨਹੀਂ ਦੇਣਾ ਇਹ ਸੱਭ ਝੂਠੇ ਹਨ, ਜੋ ਕੁਝ ਤੇਰੇ ਕੋਲ ਹੈ ਉਹ ਸਾਨੂੰ ਦਾਨ ਕੱਰ ਦੇ, ਇਸ ਸੰਸਾਰ ਤੋ ਕੁਝ ਨਾਲ ਨਹੀਂ ਜਾਣਾ, ਬੰਦਾ ਨੰਗਾ ਆਇਆ ਨੰਗਾ ਹੀ ਜਾਣਾ।

ਇਸ ਇਕ ਅੱਖਰੀ ਰੱਬ ਦਾ ਨਾਮੁ ਜਪਾਉਣ ਨਾਲ ਚਲਾਕ ਲੋਕਾਂ ਦੇ ਦੋ ਕੰਮ ਸਵਰ ਦੇ ਸਨ, ਇਕ ਤਾਂ ਦਾਨਪੁਨ ਦੇ ਨਾਮ ਤੇ ਪਦਾਰਥਾਂ ਦੇ ਗੱਫੇ, ਅਤੇ ਦੂਜਾ ਇਹ ਨਾਮ ਜਪਣ ਵਾਲ੍ਹਾ ਮਨੁਖ ਸਦਾ ਲਈ ਅਗਿਆਨਤਾ ਵਿਚ ਧਕਿਆ ਜਾਂਦਾ ਸੀ, ਨਾ ਲੋਕ ਨਾਮੁ ਤੋਂ ਬਿਣਾਂ ਕੁਝ ਹੋਰ ਸੋਚਣ, ਨਾ ਇਨ ਦੇ ਕਾਲ੍ਹੇ ਧੰਦਿਆਂ ਦਾ ਪੱਰਦਾ ਉਠੇ।

ਪਹਿਲਾਂ ਪਹਿਲਾਂ ਤਾਂ ਇਹ ਨਾਮੁ ਦਾ ਧੰਦਾ ਪੁਜਾਰੀ ਵਰਗ ਦੇ ਹੀ ਹੱਥਾਂ ਵਿਚ ਸੀ, ਬਾਦ ਵਿਚ ਇਸ ਨੂੰ ਹਾਕਮ ਧਿਰਾਂ ( ਰਾਜਨੀਤਕਾਂ ) ਨੇ ਅਪਣਾਅ ਲਿਆ,ਅਤੇ ਆਪਣੇ ਬੰਦਿਆਂ ਦੇ ਰਾਹੀਂ ਇਸ ਨੂੰ ਹੋਰ ਫੈਲਾਇਆ, ਤਾਂ ਕਿ ਲੋਕ ਅਗਿਆਨਤਾ ਵਿਚ ਹੀ ਧਸੇ ਰਹਿਣ, ਗਿਆਨਵਾਨ ਨਾ ਹੋ ਸਕਣ, ਅਤੇ ਆਪਣੀ ਅਜਾਦੀ ਵਾਰੇ ਨਾ ਸੋਚਣ ਸਕਣ, ਮਾਨੁਖ ਹੁਦਿਆਂ ਹੋਇਆਂ ਵੀ ਪਸ਼ੂ ਬਣੇ ਰਹਿਣ, ਇਸ ਤਰਾਂ ਇਹ ਇਕ ਕਾਮਯਾਵ ਧੰਦਾ ਹੋ ਨਿਬੜਿਆ, ਜੋ ਅੱਜ ਵੀ ਜਾਰੀ ਹੈ।

ਜਰਾ ਸੋਚੋ, ਜਿਸ ਸ਼ਕਤੀ (ਪਾਵਰ) ਦਾ ਕੋਈ ਜਨਮ ਮਰਨ ਨਹੀਂ ਹੈ, ਕੋਈ ਆਦ ਅੰਤ ਨਹੀਂ ਹੈ, ਮਾਂ ਬਾਪ ਨਹੀਂ ਹੈ, ਉਸ ਦਾ ਨਾਮੁ ਕਿਵੇਂ ਹੋ ਸਕਦਾ? ਨਾਮ ਅਕਾਰਾਂ ਦੇ ਹੋ ਸਕਦੇ ਹਨ, ਪਰ ਨਿਰੰਕਾਰ ਦਾ ਕੋਈ ਨਾਮ ਨਹੀਂ ਹੋ ਸਕਦਾ।

ਚਲੋ ਜਿਨਾ ਕੋਲ ਕੋਈ ਗਿਆਨ ਨਹੀਂ, ਜਾ ਗਿਆਨ ਦਾ ਕੋਈ ਖਜਾਨਾ ( ਗਰੰਥ )ਨਹੀਂ ਹੈ, ਉਹ ਤਾਂ ਇਸ ਇਕ ਅਖਰੀ ਨਾਮ ਦੇ ਚਕਰਾਂ ਵਿਚ ਪੈਣ ਤਾਂ ਪੈਣ, ਪਰ ਸਿਖ ਕਿਉਂ? ਜਿਨ੍ਹਾ ਦੇ ਕੋਲ ਗਿਆਨ ਦਾ ਅਥਾਹ ਖਜਾਨਾ ਹੈ, ਮਹਾਨ ਗਰੰਥ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੈ।

ਗੱਲ ਕਰਦੇ ਹਾਂ, ਗੁਰਬਾਣੀ ਦੀ ਤੇ ਗੁਰਬਾਣੀ ਵਿਚਲੇ ਨਾਮ ਦੀ ਅਤੇ ਸਿਮਰਨ ਦੀ, ਗੁਰਬਾਣੀ ਵਿਚ ਲੋਕ ਬੋਲੀ ਵਰਤੀ ਹੋਈ ਹੈ, ਜੋ ਲੋਕ ਅਕਸਰ ਬੋਲਦੇ ਸੀ, ਉਸ ਟਾਈਮ ਦੇ ਕਾਲਿਪਤ ਰੱਬ ਦੇ ਨਾਮ, ਜੋ ਲੋਕਾਂ ਦੀ ਜੁਬਾਨ ਤੇ ਚੜੇ ਹੋਏ ਸੀ, ਉਹ ਵੀ ਵਰਤੇ ਹੋਏ ਹਨ, ਉਹ ਮੁਹਾਵਰੇ ਵੀ ਵਰਤੇ ਹੋਏ ਹਨ ਜੋ ਲੋਕਾਂ ਵਿਚ ਪ੍ਰਚੱਲਤ ਸੀ, ਅਤੇ ਪ੍ਰਾਣਕ ਕਹਾਣੀਆਂ ਦੀਆਂ ਉਧਾਰਨਾ ਵੀ ਹਨ, ਇਹ ਗੁਰੂ ਸਾਹਿਬ ਜੀ ਨੇ ਇਸ ਕਰਕੇ ਵਰਤੇ ਕਿਉਂਕੇ ਬਿਲਕੁਲ ਨਵਾਂ ਗਿਆਨ ਸਮਝਾਣ ਦੇ ਲਈ ਜਰੂਰੀ ਸੀ, ਪਰਚਲਤ (ਪੁਰਾਣੇ) ਲਫਜਾਂ ਨਾਲ ਬਿਲਕੁਲ ਨਵਾਂ ਗਿਆਨ ਦਿਤਾ ਹੈ ਨਵੇਂ ਅਰਥ ਦਿਤੇ ਹਨ, ਆਪਾ ਇਹ ਕੈਹ ਲਈਏ ਕਿ ਗੁਰੂ ਜੀ ਨੇ ਨਵੀਂ ਦੁਵਾਈ ਪਿਲਾਣ ਦੇ ਲਈ ਕੁਝ ਪੁਰਾਣੇ ਵਰਤਨਾ ਦੀ ਵਰਤੋਂ ਕੀਤੀ ਹੈ, ਤਾਂ ਕਿ ਲੋਕ ਅਸਾਨੀ ਨਾਲ ਪੀ ਲੈਣ, ਪਰ ਨਾਲ ਦੀ ਨਾਲ ਗੁਰੂ ਜੀ ਨੇ ਇਨਾਂ ਨਾਂਮਾਂ ਨੂੰ ਰੱਦ ਵੀ ਕੀਤਾ ਹੋਇਆ ਹੈ।

ਗੁਰਬਾਣੀ ਵਿਚ ਨਾਮੁ ਦਾ ਬਹੁਤ ਜਿਕਰ ਹੈ, ਸਿਮਰਨ ਦਾ ਵੀ ਬਹੁਤ ਜਿਕਰ ਹੈ, ਪਰ ਨਾਲ 2 ਗੁਰਬਾਣੀ ਵਿਚ ਚੰਗੀ ਤਰਾਂ ਸਮਝਾਇਆ ਵੀ ਹੋਇਆ ਹੈ ਕਿ ਨਾਮੁ ਕੀ ਹੈ, ਜਪਣਾਂ ਕਿਵੇਂ ਹੈ, ਸਿਮਰਨ ਕਿਵੇਂ ਕਰਨਾ ਹੈ।

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥10॥
ਜੇ ਵਡ ਭਾਗੁ ਹੋਇ ਅਤਿ ਨੀਕਾ ਤਾਂ ਗੁਰਮਤਿ ਨਾਮੁ ਦ੍ਰਿੜੀਜੈ ॥ ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ ਸਹਜੇ ਹਰਿ ਰਸੁ ਪੀਜੈ॥1326॥……
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥687॥

ਇਸ ਤਰਾਂ ਦੇ ਹੋਰ ਵੀ ਬਹੁਤ ਸ਼ਬਦ ਹਨ ਜਿਹਨਾਂ ਵਿਚ ਸ਼ਬਦ ਦੀ ਵਿਚਾਰ ਨੂੰ ਹੀ, ਗਿਆਨੁ ਤੇ ਨਾਮ ਕਿਹਾ ਹੈ:

ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥1239॥

ਇਸ ਸ਼ਬਦ ਵਿਚ ਸਾਰੀ ਗੁਰਬਾਣੀ ਨੂੰ ਨਾਮੁ ਅਤੇ ਰਿਦੈ ਵਿਚ ਵਸਾਉਣ ਦੀ ਗੱਲ ਕੀਤੀ ਹੈ,

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥304॥

ਲਉ ਜੀ ਗੁਰੂ ਜੀ ਨੇ ਸਿਖਾਂ ਨੂੰ ਨਿਚੋੜ ਹੀ ਦੱਸ ਦਿਤਾ ਕਿ ਸਤਿਗੁਰ ( ਸ੍ਰੀ ਗੁਰੂ ਗਰੰਥ ਸਾਹਿਬ ਜੀ ) ਕੀ ਬਾਣੀ ਹੀ, ਸੱਤ (ਸੱਚ ਸਰੂਪ ਪ੍ਰਮਾਤਮਾਂ ਦਾ) ਸਰੂਪ ਹੈ, ਅਤੇ ਸਿਖਾਂ ਨੂੰ ਗੁਰਬਾਣੀ ਬੱਣ ਜਾਣ ਨੂੰ ਕਿਹਾ ਹੈ।

ਗੁਰਬਾਣੀ ਕਿਵੇਂ ਬਣੀਏਂ? ਗੁਰਬਾਣੀ ਸਿਖ ਦੀ ‘ਬੋਲ ਚਾਲ’ ਬੈਠਣ ਉਠਣ’ ਕੰਮ ਕਾਰ, ਵਿਚੋ ਦਿਸਣੀ ਚਾਹੀਦੀ ਹੈ, ਗੁਰਬਾਣੀ ਉਨਸਾਰ ਆਪਣੇ ਜੀਵਨ ਨੂੰ ਢਾਲ੍ਹ ਲੈਣਾ, ਇਸ ਨੂੰ ਕਿਹਾ ਹੈ ਗੁਰਬਾਣੀ ਬਣੀਐ।

ਜਿਸ ਤਰਾਂ, ਨਾਮੁ ਬਾਰੇ, ਗੁਰੂ ਜੀ ਨੇ ਚੰਗੀ ਤਰਾਂ ਸਮਝਾਇਆ ਹੋਇਆ ਹੈ, ਇਸ ਤਰਾਂ, ਜਪਣ’ ਤੇ ਸਿਮਰਨ, ਬਾਰੇ ਵੀ ਚੰਗੀ ਤਰਾਂ ਸਮਝਾਇਆ ਹੋਇਆ ਹੈ।

ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ 1
ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ ਕਾਟੀਲੇ ਗੂਡੀ, ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ, ਚੀਤੁ ਸੁ ਡੋਰੀ ਰਾਖੀਅਲੇ ॥1॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥1॥ ਰਹਾਉ ॥ ਆਨੀਲੇ ਕੁੰਭੁ ਭਰਾਈਲੇ ਊਦਕ, ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ, ਚੀਤੁ ਸੁ ਗਾਗਰਿ ਰਾਖੀਅਲੇ ॥2॥ ਮੰਦਰੁ ਏਕੁ ਦੁਆਰ ਦਸ ਜਾ ਕੇ, ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ, ਚੀਤੁ ਸੁ ਬਛਰਾ ਰਾਖੀਅਲੇ ॥3॥ ਕਹਤ ਨਾਮਦੇਉ ਸੁਨਹੁ ਤਿਲੋਚਨ, ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ, ਚੀਤੁ ਸੁ ਬਾਰਿਕ ਰਾਖੀਅਲੇ ॥4॥972॥

ਇਸ ਸ਼ਬਦ ਵਿਚ ਪੰਜ (5) ਉਧਾਰਣਾਂ ਦੇਕੇ ਚੰਗੀ ਤਰਾਂ ਸਮਝਾਇਆ ਹੋਇਆ ਹੈ ਕਿ, ਨਾਮੁ ਗੁਰਮਤਿ (ਗੁਰੂ ਦੀ ਸਿਖਿਆ) ਗੁਰ ਉਪਦੇਸ਼ ਨੂੰ ਜਪਣਾ ਕਿਵੇਂ ਹੈ, (ਜਾਦ ਕਿਵੇਂ ਰਖਣਾ ਹੈ) ਸੰਖੇਪ ਵਿਚਾਰ-

  1. ਜਿਵੇਂ ਬੱਚੇ ਪਤੰਗ ਉਡਾਉਂਦੇ ਹੋਏ ਗੱਲਾਂ ਕਰਦੇ ਕਰਦੇ ਵੀ ਧਿਆਨ ਪਤੰਗ ਵਿਚ ਰੱਖਦੇ ਹਨ,

  2. ਜਿਵੇਂ ਸੁਨਿਆਰ ਗਾਹਕ ਨਾਲ ਗੱਲਾਂ ਕਰਦਾ ਕਰਦਾ ਵੀ ਧਿਆਨ ਭੱਠੀ ਵਿਚ ਪਏ ਸੋਨੇ ਵਿਚ ਰਖਦਾ ਹੈ,

  3. ਜਿਵੇਂ ਇਕ ਲੜਕੀ ਪਾਣੀ ਦਾ ਘੜਾ ਸਿਰ ਤੇ ਚੁਕਕੇ ਸਹੇਲੀਆਂ ਨਾਲ ਹੱਸਦੀ ਖੇਡਦੀ ਤੁਰੀ ਜਾਂਦੀ ਵੀ ਧਿਆਨ ਘੜੇ ਵਿਚ ਰਖਦੀ ਹੈ,

  4. ਜਿਵੇਂ ਗਊ (ਪਸ਼ੂ) ਦੂਰ ਚੁਗਦੀ ਚੁਗਦੀ ਵੀ ਧਿਆਨ ਆਪਣੇ ਬਛਰੇ ਵਿਚ ਰਖਦੀ ਹੈ,

  5. ਜਿਵੇਂ ਇਕ ਔਰਤ ਘਰ ਦਾ ਕੰਮਕਾਰ ਕਰਦੀ ਕਰਦੀ ਚਿਤ ਆਪਣੇ ਬੱਚੇ ਵਿਚ ਰਖਦੀ ਹੈ।

ਬਿਲਕੁਲ ਇਸੇ ਤਰਾਂ ਹੀ ਮਨੁਖ ਨੇ ਉਠਦਿਆਂ ਬੈਠਦਿਆਂ ਬੋਲਦਿਆਂ ਚੱਲਦਿਆਂ ਘਰ ਪਰਿਵਾਰ ਦੇ ਸਾਰੇ ਕੰਮਕਾਰ ਕਰਦਿਆਂ, ਗੁਰੂ ਜੀ ਦੀ ਦਿਤੀ ਹੋਈ ਮਤਿ, ਗੁਰੂ ਜੀ ਦਾ ਦਿਤਾ ਹੋਇਆ ਉਪਦੇਸ਼ ਹਰ ਵਕਤ ਯਾਦ ਰਖਣਾ ਹੈ, ਇਹ ਹੈ ਨਾਮ ਜਪਣਾ।

ਗੁਰਬਾਣੀ ਨੂੰ ਵਿਚਾਰਕੇ ਇਹੀ ਸਮਝ ਲਗਦੀ ਹੈ ਕਿ ਜੋ ਕਣ ਕਣ ਦੇ ਅੰਦਰ ਅਤੇ ਬਾਹਰ ਵਰਤ ਰਹੀ ਸ਼ਕਤੀ ( ਰੱਬ ) ਨੂੰ ਗੁਰੂ ਜੀ ਨੇ ਕੋਈ ਵੀ ਅੱਖਰੀ ਨਾਮ ਨਹੀਂ ਦਿਤਾ, ਸਿਰਫ ‘ਇੱਕ ਓ’ ‘1ਓ’ ‘ੴ’ ਹੀ ਕਿਹਾ ਹੈ, ਜਾ ਫਿਰ ਨਿਰੰਕਾਰ ( ਅਕਾਰ ਤੋਂ ਰਹਿਤ ) ਕਿਹਾ ਹੈ ( ਨੋਟ- ਰੱਬ ਵੀ ਉਸ ਦਾ ਨਾਮ ਨਹੀਂ ਹੈ)


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top